Fri, 19 April 2024
Your Visitor Number :-   6984101
SuhisaverSuhisaver Suhisaver

ਇਸਲਾਮਿਕ ਯੂਨੀਵਰਸਿਟੀ ਗਾਜ਼ਾ ਦੀ ਸਾਬਕਾ ਵਿਦਿਆਰਥਣ ਦਾ ਪੱਤਰ

Posted on:- 27-09-2014

ਇਸਰਾਇਲ ਨੇ ਮੇਰੀ ਯੂਨੀਵਰਸਿਟੀ ਤੇ ਹਮਲੇ ਕੀਤੇ- ਬੰਬਾਂ ਅਤੇ ਝੂਠ ਨਾਲ

- ਰਮੀ ਅਲਮਿਗਾਰੀ
ਪੱਤਰਕਾਰ ਤੇ ਯੂਨੀਵਰਸਿਟੀ ਲੈਕਚਰਾਰ, ਗਾਜ਼ਾ ਪੱਟੀ

ਅਨੁਵਾਦ -ਮਨਦੀਪ,
ਸੰਪਰਕ +91  98764 42052



(ਨੋਟ :- ਇਸਰਾਇਲੀ ਜਿਊਨਵਾਦੀ ਹੁਕਮਰਾਨਾ ਵੱਲੋਂ ਫਲਸਤੀਨ ਦੀ ਗਾਜ਼ਾ ਪੱਟੀ ਉਪਰ ਪਿਛਲੀ ਅੱਧੀ ਸਦੀ ਦੇ ਵੱਧ ਸਮੇਂ ਤੋਂ ਅਣਮਨੁੱਖੀ ਹਮਲੇ ਕੀਤੇ ਜਾ ਰਹੇ ਹਨ। ਸਾਮਰਾਜੀ ਦਿਸ਼ਾ ਨਿਰਦੇਸ਼ਤ ਮੌਜੂਦਾ ਹਮਲਿਆਂ ‘ਚ ਗਾਜ਼ਾ ਪੱਟੀ ਸਮੇਤ ਸੰਸਾਰ ਦੇ ਮੱਧ ਪੂਰਬੀ ਖਿੱਤਿਆਂ ‘ਚ ਨਿਰਦੋਸ਼ ਲੋਕਾਂ ਨੂੰ ਬਾਰੂਦੀ ਹਥਿਆਰਾਂ ਦਾ ਖਾਜਾ ਬਣਾਇਆ ਜਾ ਰਿਹਾ ਹੈ। ਮੂਲਵਾਦੀ ਇਸਲਾਮਿਕ ਰਾਜ ਨੂੰ ਖਤਮ ਕਰਨ ਦੀ ਆੜ੍ਹ ਹੇਠ ਸਕੂਲਾਂ, ਯੂਨੀਵਰਸਿਟੀਆਂ, ਹਸਪਤਾਲਾਂ ਤੇ ਸੁਰੱਖਿਆ ਕੈਂਪਾਂ ਤੱਕ ਨੂੰ ਵੀ ਹਮਲੇ ਦਾ ਸ਼ਿਕਾਰ ਬਣਾਕੇ ਬੱਚੇ, ਬੁੱਢੇ ਤੇ ਔਰਤਾਂ ਉਪਰ ਸ਼ਰੇਆਮ ਬੰਬਾਰੀ ਕੀਤੀ ਜਾ ਰਹੀ ਹੈ। ਇਸਰਾਇਲੀ ਜਿਊਨਵਾਦੀ ਹਾਕਮਾਂ ਦੇ ਇਸ ਬਹਾਨੇ ‘ਚ ਕੋਈ ਦਮ ਨਹੀਂ ਕਿ ਉਹ ਸਿਰਫ ਹਮਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸਲਾਮਿਕ ਯੂਨੀਵਰਸਿਟੀ ਗਾਜ਼ਾ ਦੀ ਸਾਬਕਾ ਵਿਦਿਆਰਥਣ ਤੇ ਅੱਜ-ਕੱਲ ਉੱਥੇ ਲੈਕਚਰਾਰ ਵਜੋਂ ਕੰਮ ਕਰ ਰਹੀ ਗਾਜ਼ਾ ਪੱਤਰਕਾਰ ਰਮੀ ਅਲਮਿਗਾਰੀ ਦਾ ਇਹ ਪੱਤਰ ਇਸਰਾਇਲੀ ਧਾੜਵੀਆਂ ਦੀ ਨਿਹੱਕੀ ਪਸਾਰਵਾਦੀ ਜੰਗ ਦੇ ਅਣਨਮਨੁੱਖੀ ਚਿਹਰੇ ਨੂੰ ਨੰਗਾ ਕਰਦਾ ਹੈ।)
***

ਮੈਂ ਇਸ ਯੂਨੀਵਰਸਿਟੀ ਵਿੱਚ ਪੱਤਰਕਾਰੀ ਦਾ ਵਿਸ਼ਾ ਪੜ੍ਹਾਉਂਦੀ ਹਾਂ। ਕੈਂਪਸ ਦੇ ਜਿਸ ਸ਼ੈਕਸ਼ਨ ਵਿੱਚ ਮੈਂ ਕੰਮ ਕਰਦੀ ਹਾਂ ਪ੍ਰਸ਼ਾਸਨਿਕ ਵਿਭਾਗ ਉਸਦੇ ਨਜਦੀਕ ਹੈ, ਤੇ ਉਹ ਪਹੁ-ਫੁਟਾਲੇ ਤੋਂ ਇਸਰਾਇਲੀ ਹਮਲੇ ਦਾ ਨਿਸ਼ਾਨਾ ਬਣਿਆ ਹੋਇਆ ਹੈ। ਇਹ ਵਿਭਾਗ ਯੂਨੀਵਰਸਿਟੀ ਦੇ ਸਾਰੇ ਸਹਿਕਰਮੀਆਂ ਨਾਲ ਸਬੰਧਿਤ ਅਧਿਆਪਕ ਸਟਾਫ ਦੀ ਮੇਜਬਾਨੀ ਦਾ ਕੰਮ ਕਰਦਾ ਹੈ ਜਿਸ ਵਿੱਚ ਮੈਡੀਕਲ, ਸਾਹਿਤ, ਇੰਜੀਨੀਅਰਿੰਗ, ਕਾਮਰਸ ਤੇ ਹੋਰ ਵਿਸ਼ਿਆਂ ਦੇ ਸਹਿਕਰਮੀ ਸ਼ਾਮਲ ਹਨ। ਇੱਥੇ ਕੋਈ ‘ਹਥਿਆਰ ਪੈਦਾ ਕਰਨ ਵਾਲਾ ਕੇਂਦਰ’ (ਜਿਸਦਾ ਬਹਾਨਾ ਬਣਾਕੇ ਇਸਰਾਇਲੀ ਧਾੜਵੀ ਯੂਨੀਵਰਸਿਟੀ ’ਤੇ ਹਮਲਾ ਕਰ ਰਹੇ ਹਨ- ਅਨੁ.) ਨਹੀਂ ਹੈ।

ਇਸਰਾਇਲ ਦੇ ਦਾਅਵੇ ਦੇ ਉਲਟ, ਗਾਜ਼ਾ ਯੂਨੀਵਰਸਿਟੀਆਂ ਫੌਜੀ ਖੋਜ ਜਾਂ ਸਿਖਲਾਈ ਲਈ ਸਮਰਪਿਤ ਵਿਭਾਗ ਨਹੀਂ ਹਨ। ਇਸਦੇ ਮੁਕਾਬਲੇ ਇਸਰਾਇਲੀ ਯੂਨੀਵਰਸਿਟੀਆਂ ਫੌਜੀ ਰਿਹਾਇਸ਼ਾਂ ਤੇ ਹਥਿਆਰ ਪੈਦਾ ਕਰਨ ਦੇ ਕੰਮ ‘ਚ ਪੂਰੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਗਾਜ਼ਾ ਉੱਤੇ ਹਮਲਿਆਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਦੀਆਂ ਹਨ।

ਇਸਲਾਮਿਕ ਯੂਨੀਵਰਸਿਟੀ ਗਾਜ਼ਾ (IUG) ਉਪਰ ਹਮਲਾ, ਜਿਵੇਂ ਕਿ ਇਸਰਾਇਲੀ ਹਮਲਾਵਰ ਫੌਜ਼ਾਂ ਜੂਨ ‘ਚ ਪੱਛਮੀ ਕੰਢੇ ਦੀ ਬਿਰਜਿਟ (Birzeit) ਯੂਨੀਵਰਸਿਟੀ ‘ਤੇ ਧਾਵਾ ਬੋਲਿਆ, ਤਾਂ ਅਮਰੀਕਨ ਸਟੱਡੀਜ਼ ਐਸ਼ੋਸ਼ੀਏਸ਼ਨ ਦੀ ਪ੍ਰਬੰਧਕੀ ਕਮੇਟੀ ਦੁਆਰਾ ਇਸਦੀ ਨਿਖੇਧੀ ਕੀਤੀ ਗਈ ਸੀ। ਅਮਰੀਕਨ ਸਟੱਡੀਜ਼ ਐਸ਼ੋਸ਼ੀਏਸ਼ਨ ਨੇ ਪਿਛਲੇ ਸਾਲ ਇਸਰਾਇਲ ਦੇ ਅਕਾਦਮਿਕ ਬਾਈਕਾਟ ਦੇ ਪੱਖ ‘ਚ ਵੋਟ ਦਿੱਤੀ ਸੀ, ਇਸ ਨਾਲ ਵੱਖ-ਵੱਖ ਸੰਗਠਨਾਂ ਤੇ ਮੁੱਖਧਾਰਾ ਦੇ ਮੀਡੀਆ ਵਿੱਚ ਇਸ ਪ੍ਰਪੰਚ ਨੂੰ ਲੈ ਕੇ ਬਹਿਸ ਵੀ ਭਖੀ ਸੀ।

ਹਮਸ ਨਾਲ ਸਬੰਧ ? :- IUG ਗਾਜ਼ਾ ਦੀਆਂ ਅਨੇਕਾਂ ਚੰਗੀਆਂ ਯੂਨੀਵਰਸਿਟੀਆਂ ਵਿੱਚੋਂ ਜਾਣੀ ਜਾਂਦੀ ਹੈ। ਇਸ ਵਿੱਚ ਲਗਭੱਗ 20,000 ਵਿਦਿਆਰਥੀ ਹਨ। ਪਿਛਲੇ ਦਿਨਾਂ ‘ਚ ਪੱਛਮੀ ਅਖਬਾਰ ਰਿਪੋਰਟਾਂ ਦੇ ਰਹੇ ਸਨ ਕਿ IUG ਦੇ “ਹਮਸ ਨਾਲ ਸਬੰਧ” ਸਨ।

ਉਨ੍ਹਾਂ ਨੇ ਗੰਭੀਰ ਬੇਸਮਝੀ ਦੀ ਨੁਮਾਇਸ਼ ਲਾਈ। IUG ਦੀ ਸਥਾਪਨਾ 1978 ‘ਚ ਹੋਈ। ਤੇ ਹਮਸ ਲਗਭਗ ਆਖਰੀ ਇਕ ਦਹਾਕੇ ਤੋਂ ਪਹਿਲਾਂ ਤੱਕ ਨਹੀਂ ਸੀ ਉਭਰੀ।

ਨਿਰਸੰਦੇਹ ਸਾਡੇ ਕੁਝ ਵਿਦਿਆਰਥੀ ਹਮਸ ਵਿੱਚ ਸ਼ਾਮਲ ਹਨ। ਬਾਕੀ ਕੁਝ ਫਤਹਿ, ਚਰਚਿਤ ਫਲਸਤੀਨੀ ਮੁਕਤੀ ਮੰਚ ਲਈ, ਇਸਲਾਮਿਕ ਜਿਹਾਦ ਅਤੇ ਇਨ੍ਹਾਂ ਵਿੱਚੋਂ ਇਕ ਫਲਸਤੀਨ ਧੜੇ, ਨਾਲ ਸਬੰਧਿਤ ਹਨ।

ਕੀ ਫੌਜੀ ਹਮਲਿਆਂ ਹੇਠ ਰਹਿੰਦੇ ਹੋਏ ਵਿਦਿਆਰਥੀਆਂ ਨੂੰ ਰਾਜਨੀਤਿਕ ਸਰਗਰਮੀ ਦੀ ਮਨਜੂਰੀ ਨਹੀਂ ਹੈ ? :- ਪੱਛਮੀ ਪ੍ਰੈੱਸ ਦੇ ਇਸ ਕਟਾਖਸ਼ ’ਚ, ਕਿ ਹਮਸ ਦਾ ਯੂਨੀਵਰਸਿਟੀ ਦੀਆਂ ਸਾਰੀਆਂ ਗਤੀਵਿਧੀਆਂ ‘ਤੇ ਕੰਟਰੋਲ ਹੈ, ਵਿੱਚ ਸੱਚਾਈ ਨਹੀਂ ਝਲਕਦੀ। ਪਿਛਲੇ ਛੇ ਸਾਲਾਂ ਤੋਂ ਮੈਂ ਵਿਦਿਆਰਥੀਆਂ ਨੂੰ ਇਹ ਪੜ੍ਹਾ ਰਹੀ ਹਾਂ ਕਿ ਮੀਡੀਆ ‘ਚ ਕਿਵੇਂ ਅੰਗਰੇਜੀ ਨੂੰ ਵਰਤਣਾ ਹੈ। ਮੈਂ ਯੂਨੀਵਰਸਿਟੀ ਦੇ ‘ਓਪਨ ਐਜ਼ੂਕੇਸ਼ਨ ਵਿਭਾਗ’ ’ਚ ਕੰਮ ਕਰਦੀ ਹਾਂ। (ਜੋ ਕਮਿਊਨਿਟੀ ਡਿਵਲਪਮੈਂਟ ਇੰਸਟੀਚਿਊਟ ਵਜੋਂ ਵੀ ਜਾਣਿਆਂ ਜਾਂਦਾ ਹੈ)

ਸ਼ੁਰੂ ‘ਚ ਮੈਂ IUG ‘ਚ ਦਾਖਲ ਹੋਣ ਤੋਂ ਝਿਜਕਦੀ ਸੀ, ਡਰ ਸੀ ਕਿ ਮੈਨੂੰ ਸਖਤ ਧਾਰਮਿਕ ਤੇ ਰਾਜਨੀਤਿਕ ਨਿਯਮਾਂ ਨੂੰ ਅਪਣਾਉਣਾ ਪਵੇਗਾ। ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹਾਂ ਅਤੇ ਮੈਂ ਆਪਣੇ-ਆਪ ’ਤੇ ਇਕ ਆਧੁਨਿਕ ਮੁਸਲਿਮ ਲੜਕੀ ਹੋਣ ਦਾ ਮਾਣ ਕਰਦੀ ਹਾਂ।

ਅਸਚਰਜਤਾ/ਹੈਰਾਨੀ :- 2008 ‘ਚ ਮੈਨੂੰ ਓਪਨ ਐਜ਼ੂਕੇਸ਼ਨ ਵਿਭਾਗ ਦੇ ਡੀਨ ਅਤੇ ਅੰਗਰੇਜੀ ਭਾਸ਼ਾ ਦੇ ਦੋ ਅਧਿਆਪਕਾਂ ਨਾਲ ਇੰਟਰਵਿਊ ਲਈ ਬੁਲਾਇਆ ਗਿਆ। ਇੰਟਰਵਿਊ ਸਫਲ ਰਹੀ। ਡੀਨ ਤੇ ਉਸਦੇ ਸਹਿਕਰਮੀਆਂ ਨੂੰ ਮੇਰੇ US ‘ਚ ਮੀਡੀਆ ਨਿਕਾਸ, ਰੇਡੀਓ ਖਬਰਾਂ ‘ਚ ਖੁੱਲ੍ਹਾ ਭਾਸ਼ਣ ਸ਼ਾਮਲ ਕਰਨ ਅਤੇ ਇਲੈਕਟ੍ਰਾਨਿਕ ਇੰਤੀਫਾਦਾ* (*ਬਗਾਵਤ-ਅਨੁ.) ਦੇ ਕੰਮ ਤੋਂ ਕੋਈ ਸਮੱਸਿਆ ਨਹੀਂ ਸੀ। ਉਹ ਮੇਰੇ ਪ੍ਰਤੀ ਦਿਆਲੂ ਸਨ ਅਤੇ ਮੈਨੂੰ ਅਰਾਮ ਮਹਿਸੂਸ ਕਰਵਾ ਰਹੇ ਸਨ। ਇਸ ਤਰ੍ਹਾਂ ਮੈਂ ਯੂਨੀਵਰਸਿਟੀ ਵਿੱਚ ਲੈਕਚਰ ਦੇਣੇ ਸ਼ੁਰੂ ਕੀਤੇ।

ਮੇਰੇ ਪਹਿਲੇ ਭਾਸ਼ਣ ਦੌਰਾਨ, ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਿਲਕੇ ਹੈਰਾਨ ਸੀ। ਇਨ੍ਹਾਂ ਵਿੱਚੋਂ ਕੁਝ ਨੂੰ ਮੈਂ ਪਹਿਲਾਂ ਤੋਂ ਹੀ ਜਾਣਦੀ ਸਾਂ। ਜਿੱਥੋਂ ਤੱਕ ਮੇਰੀ ਜਾਣਕਾਰੀ ‘ਚ ਹੈ, ਉਹ ਨਾ ਤਾਂ ਹਮਸ ‘ਚ ਸਰਗਰਮ ਸਨ ਤੇ ਨਾ ਹੀ ਉਹ ਇਸਲਾਮਿਕ ਦੇ ਤੌਰ ਤੇ ਜਾਣੇ ਜਾਂਦੇ ਸਨ।

ਮੈਂ ਆਪਣੇ ਨਵੇਂ ਵਿਦਿਆਰਥੀਆਂ ਨਾਲ ਬਹੁਤ ਹੀ ਮੁੱਲਵਾਨ ਵਿਚਾਰ-ਵਟਾਂਦਰਾ ਕੀਤਾ। ਉਸ ਸਮੇਂ, ਮੈਂ ਗਾਜ਼ਾ ‘ਚ ਹਮਸ ਅਤੇ ਪੱਛਮੀ ਕੰਢੇ ਤੇ ਫਲਸਤੀਨੀ ਅਧਿਕਾਰੀਆਂ ਦੇ ਹਮਲਿਆਂ, ਦੋਵਾਂ ਸਬੰਧੀ ਖੁੱਲ੍ਹੀ ਆਲੋਚਕ ਰਹੀ। ਮੈਂ ਗਾਜ਼ਾ ਵਿੱਚ ‘ਸ਼ਾਹੀ ਵਰਦੀ’ ਅਤੇ ‘ਲਾਲ ਗਲੀਚਾ ਮਿਲਣੀ’ ਜਿਹੜੇ ਪੱਛਮੀ ਕੰਢੇ ਨੂੰ ਹਾਸਲ ਕਰਨ ਲਈ ਆਉਂਦੇ ਸਨ, ਬਾਰੇ ਗੱਲਬਾਤ ਕੀਤੀ।

ਮੈਂ ਵਿਅੰਗਮਈ ਅੰਦਾਜ਼ ‘ਚ ਹਮਸ ਦੁਆਰਾ ਕੀਤੇ ਜਾ ਰਹੇ ਪੁਲਸੀ ਪ੍ਰਬੰਧਾਂ ਅਤੇ ਕਿਵੇਂ ਪੀ. ਏ. (ਫਲਸਤੀਨੀ ਆਰਮੀ-ਅਨੁ.) ਦੇ ਵਿਵਹਾਰ ਕਿ ਉਹ ਹਰ ਹਾਲਤ ਅਜ਼ਾਦ ਰਾਜ ਸਥਾਪਿਤ ਕਰਨ ‘ਚ ਸਫਲਤਾ ਹਾਸਲ ਕਰਨਗੇ, ਬਾਰੇ ਜੋਰ ਦੇ ਕੇ ਗੱਲ ਕੀਤੀ ਸੀ। IUG ਦੇ ਪ੍ਰਬੰਧਕਾਂ ਨੇ ਇਕ ਵਾਰੀ ਵੀ ਮੇਰੇ ਤੇ ਸੈਂਸਰ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਕ ਵਾਰ ਵੀ ਹਮਸ ਦੀ ਅਗਵਾਈ ਵਾਲੇ ਅਧਿਕਾਰੀਆਂ ਨੇ ਗਾਜ਼ਾ ‘ਚ ਮੈਨੂੰ ਕੋਈ ਪ੍ਰਸ਼ਨ ਨਹੀਂ ਕੀਤਾ।

ਜ਼ਿੰਦਗੀਆਂ ਦੀ ਬਰਬਾਦੀ :- ਯੂਨੀਵਰਸਿਟੀ ਦਾ ਪ੍ਰਸ਼ਾਸ਼ਨ ਸਹਿਯੋਗੀ ਤੇ ਉਤਸ਼ਾਹਿਤ ਕਰਨ ਵਾਲਾ ਹੈ। ਉਸਨੇ ਮੇਰੇ ਕੁਝ ਯਤਨਾ ਲਈ ਮੈਨੂੰ ਕੁਝ ਸਹੂਲਤਾਂ ਵੀ ਦਿੱਤੀਆਂ- ਜਿਵੇਂ ਕਿ ਮੇਰੇ ਗਾਜ਼ਾ ਤੋਂ ਬਾਹਰਲੇ ਸੱਦੇ ਸੰਪਰਕਾਂ ਨੂੰ ਸੰਬੋਧਨ ਕਰਨ ਲਈ ਸਕਾਇਪ (Skype) (ਇੰਟਰਨੈੱਟ ਜਰੀਏ ਵੀਡੀਓ ਕਾਲ ਕਰਨ ਵਾਲਾ ਸਾਫਟਵੇਅਰ-ਅਨੁ.)

ਦਸੰਬਰ 2008 ਤੋਂ ‘ਓਪਰੇਸ਼ਨ ਕਾਸਟ ਲੀਡ’ ਦੌਰਾਨ ਇਸਰਾਇਲ ਦੁਆਰਾ IUG ਉਪਰ ਬੰਬਾਰੀ ਕੀਤੀ ਗਈ ਸੀ, ਇਹ ਗਾਜ਼ਾ ਉਪਰ ਤਿੰਨ ਹਫਤਿਆਂ ਦਾ ਤੀਬਰ ਹਮਲਾ ਸੀ। ਇਸਰਾਇਲੀ ਬਿਰਤਾਂਤਕਾਂ ਮੁਤਾਬਕ ਇਸ ਮੁਹਿੰਮ ‘ਚ “ਅੱਤਵਾਦੀਆਂ” ਦਾ ਵੀ ਹੁੰਗਾਰਾ ਸੀ। ‘ਅਮਰੀਕਨ ਸਟੱਡੀਜ਼ ਐਸ਼ੋਸ਼ੀਏਸ਼ਨ’ ਨੇ ਸਹੀ ਵਾਚਿਆ ਸੀ ਕਿ ਫਲਸਤੀਨੀ ਯੂਨੀਵਰਸਿਟੀਆਂ ਤੇ ਬੰਬਾਰੀ ਕੇਵਲ ਅਕਾਦਮਿਕ ਅਜ਼ਾਦੀ ਲਈ ਹੀ ਗਾਲ ਨਹੀਂ, ਬਲਕਿ ਅਜਿਹੇ ਯਤਨ ਸਾਨੂੰ ਬੁਨਿਆਦੀ ਲੋੜਾਂ ਦਾ ਸੁਖ ਮਾਨਣ ਤੋਂ ਵਰਜਣ ਵਾਲੇ ਵੀ ਹਨ।

ਇਸਰਾਇਲੀ ਝੂਠ ਹੌਲੀ-ਹੌਲੀ ਲੋਕਾਂ ਨੂੰ ਨਿਗਲ ਰਿਹਾ ਹੈ। “ਹਥਿਆਰ ਪੈਦਾ ਕਰਨ ਵਾਲੇ ਕੇਂਦਰਾਂ” ਨੂੰ ਖਤਮ ਕਰਨ ਦੇ ਬਹਾਨੇ ਇਸਰਾਇਲ ਸਾਡੀਆਂ ਜ਼ਿੰਦਗੀਆਂ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਇਹ ਸਿੱਖਣ ਅਤੇ ਸ਼ਾਂਤੀ ਲਈ ਕੰਮ ਕਰਨ ਦੀਆਂ ਸੰਭਾਵਨਾਵਾਂ ਤੋਂ ਮੁਕਰਨ ਦਾ ਮਨਸ਼ਾ ਹੈ।

ਇਸਰਾਇਲ ਸਫਲ ਨਹੀਂ ਹੋਵੇਗਾ। ਅਸੀਂ ਆਪਣੇ ਲੋਕਾਂ ਨੂੰ ਸਿੱਖਿਅਤ ਕਰਾਂਗੇ, ਇਹ ਕੋਈ ਮਾਮਲਾ ਨਹੀਂ ਕਿ ਅਸੀਂ ਕਿੰਨੀ ਵਾਰ ਤਬਾਹ ਹੋਏ।

Comments

Balraj Cheema

No doubt about her claims that Israel with the silent approval of USA is killing innocent people and then calling them terrorists -Hamaas and Hezbola etc. USA has awarded Israel free reins to do whatever it likes to terrorize the population in Gaza strip, and the so called world powers shall not raise their finger against it.That massacre has been going on non-stop for the last 60 years right under the nose of Western powers who control the world media, economies, resources, and the lives of poor lands. The media is the major culprit in this bloody drama of deliberate silence.

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ