Thu, 18 April 2024
Your Visitor Number :-   6980567
SuhisaverSuhisaver Suhisaver

ਕੂੜੇ ’ਚੋਂ ਮਿਲੀਆਂ ਦਾਨ ਕੀਤੀਆਂ ਅੱਖਾਂ ਨੇ ਡਾਕਟਰੀ ਪੇਸ਼ੇ ਨੂੰ ਕੀਤਾ ਸ਼ਰਮਸ਼ਾਰ - ਹਰਜਿੰਦਰ ਸਿੰਘ ਗੁਲਪੁਰ

Posted on:- 21-07-2015

suhisaver

ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਅੰਦਰ ਮਨੁਖੀ ਅੰਗਾਂ ਦੀ ਤਜਾਰਤ ਦੇ ਕਿੱਸੇ ਕੁਝ ਸਾਲਾਂ ਤੋਂ ਮੀਡੀਆ ਰਾਹੀਂ ਲੋਕਾਂ ਦੇ ਧਿਆਨ ਵਿਚ ਆਉਣੇ ਸ਼ੁਰੂ ਹੋਏ ਹਨ।ਇਹ ਤਜਾਰਤ ਪਤਾ ਨਹੀਂ ਕਦੋਂ ਦੀ ਇਸ ਮਹਾਨ ਦੇਸ਼ ਅੰਦਰ ਚੱਲ ਰਹੀ ਹੈ ਇਸ ਵਾਰੇ ਤਾਂ ਸਹੀ ਜਾਣਕਾਰੀ ਉਪਲਬਧ ਨਹੀਂ ਹੈ, ਪਰ ਜਦੋਂ ਦਿੱਲੀ ਨਾਲ ਲਗਦੇ ਪਿੰਡ ਨਿਠਾਰੀ ਦਾ ਕਾਂਡ ਹੋਇਆ ਸੀ, ਉਦੋਂ ਦੇਸ਼ ਵਾਸੀ ਸੁੰਨ ਰਹਿ ਗਏ ਸਨ।ਇਸੇ ਤਰ੍ਹਾਂ ਜਦੋਂ ਪੰਜਾਬ ਦੇ ਅਮ੍ਰਿਤਸਰ ਸ਼ਹਿਰ ਵਿਖੇ ਗੁਰਦਿਆਂ ਦੀ ਖਰੀਦੋ ਫਰੋਖਤ ਦੇ ਕਿੱਸੇ ਨੇ ਡਾਕਟਰੀ ਵਰਗੇ ਪੇਸ਼ੇ ਨੂੰ ਕਲੰਕਿਤ ਕੀਤਾ ਸੀ ਤਾਂ ਸੁੰਨ ਪਸਰ ਗਈ ਸੀ ।ਜਦੋਂ ਇਸ ਤਰ੍ਹਾਂ ਦੀ ਸੁੰਨ ਪਸਰਦੀ ਹੈ ਤਾਂ ਉਸ ਵਿਚੋਂ ਜਲਜਲੇ ਪੈਦਾ ਹੋਣ ਦਾ ਇਮਕਾਨ ਹਰ ਜਾਗਦੀ ਜਮੀਰ ਇਤਿਹਾਸਿਕ ਪੱਖੋਂ ਕਰਦੀ ਰਹੀ ਹੈ।ਅਫਸੋਸ ਦੀ ਗੱਲ ਹੈ ਕਿ ਵਰਤਮਾਨ ਹਾਲਤਾਂ ਦੌਰਾਨ ਜਲਜਲਾ ਪੈਦਾ ਹੋਣਾ ਤਾਂ ਦੂਰ ਹਰ ਨਵਾਂ ਗੈਰ ਮਨੁਖੀ ਕਾਂਡ ਪਹਿਲੇ ਗੈਰ ਮਨੁਖੀ ਕਾਂਡ ਦੀ ਢਾਲ ਬਣਦਾ ਜਾ ਰਿਹਾ ਹੈ।

ਜੇਕਰ ਅੱਜ ਦੇ ਸੰਦਰਭ ਵਿਚ ਦੇਖਿਆ ਜਾਵੇ ਤਾਂ ਮਨੁਖ ਤਾਂ ਕੀ ਹਰ ਜੀਵ ਦੀ ਮਨੋਸਰੀਰਕ ਦਸ਼ਾ ਅਤੇ ਦਿਸ਼ਾ ਵਿਚ ਵਿਗੜ ਆ ਚੁੱਕਾ ਹੈ।ਇਸੇ ਵਿਗਾੜ ਦੇ ਫਲਸਰੂਪ ਮਨੁਖ ਪਹਿਲਾਂ ਨਾਲੋਂ ਵਧ ਆਤਮ ਮੁਖੀ ਅਤੇ ਮਤਲਬੀ ਬਣਦਾ ਜਾ ਰਿਹਾ ਹੈ।ਨੈਤਿਕ ਕਦਰਾਂ ਕੀਮਤਾਂ ਦੀ ਦੁਹਾਈ ਦੇਣ ਵਾਲਾ ਮਨੁਖ ਅੱਜ ਦੇ ਦੌਰ ਵਿਚ ਆਪ ਤੋਂ ਕੰਮਜੋਰਾਂ ਦੇ ਸਿਰ ਉੱਤੇ ਪੈਰ ਰਖ ਕੇ ਮਨ ਵੰਚਿਤ ਫਲ ਤੋੜਨ ਲਈ  ਯਤਨਸ਼ੀਲ ਵਿਖਾਈ ਦਿੰਦਾ ਹੈ।

ਜਿਸ ਮਾਮਲੇ ਦੀ ਚਰਚਾ ਅੱਜ  ਇਥੇ ਕੀਤੀ  ਜਾ ਰਹੀ ਹੈ  ਉਹ ਬੇ ਹੱਦ ਚੌੰਕਾ ਦੇਣ ਵਾਲਾ ਅਨੈਤਿਕ ਮਾਮਲਾ ਹੈ ਜਿਸ ਦੀ ਸਚਾਈ ਤਾਂ ਪੜਤਾਲ ਉਪਰੰਤ ਹੀ ਅੱਗੇ ਆਵੇਗੀ ਪ੍ਰੰਤੂ ਵਖ ਵਖ ਸਰੋਤਾਂ ਤੋਂ ਪ੍ਰਾਪਤ ਹੋਈ ਜਾਣਕਾਰੀ,ਸਿਹਤ ਵਿਭਾਗ ਅਤੇ ਮਾਨਵੀ ਕਦਰਾਂ ਕੀਮਤਾਂ ਅੰਦਰ ਆਏ ਨਿਘਾਰ ਵਲ ਹੀ ਸੰਕੇਤ ਕਰਦੀ ਹੈ ।ਇਹ ਮਾਮਲਾ ਗਵਾਲੀਅਰ (ਮਧ ਪ੍ਰਦੇਸ਼) ਦੇ ਜੈਆ ਰੋਗਿਆ ਹਸਪਤਾਲ ਨਾਲ ਸਬੰਧਿਤ ਹੈ ਜਿਸ ਦੇ ਨੇਤਰ ਵਿਭਾਗ ਦੀ ਇਮਾਰਤ ਦੇ ਪਿਛਲੇ ਛੱਜੇ ਤੇ ਲੱਗੇ ਕੂੜੇ ਦੇ ਢੇਰ ਵਿੱਚੋਂ ਜੂਨ ਦੇ ਦੂਜੇ ਹਫਤੇ ਦਾਨ ਕੀਤੀਆਂ ਗਈਆਂ ਅੱਖਾਂ ਮਿਲੀਆਂ ਹਨ।

ਮਰਨ ਉਪਰੰਤ ਮਨੁਖੀ ਸਰੀਰ ਅਤੇ ਸਰੀਰਕ ਅੰਗਾਂ ਦੀ ਬੇ ਹੁਰਮਤੀ ਦਾ ਇਹ ਭਾਵੇਂ ਪਹਿਲਾ ਵਾਕਿਆ ਨਹੀਂ ਹੈ,ਪ੍ਰੰਤੂ ਆਪਣੀ ਹੀ ਕਿਸਮ ਦੇ ਇਸ ਨਿਵੇਕਲੇ ਮਾਮਲੇ ਨੇ ਜਿਥੇ ਸਬੰਧਿਤ ਨੇਤਰ ਦਾਨੀਆਂ ਦੇ ਸਕੇ ਸਬੰਧੀਆਂ ਨੂੰ ਪੀੜੋ ਪੀੜ ਕੀਤਾ ਉਥੇ ਉਹਨਾ ਲੋਕਾਂ ਨੂੰ ਵੀ ਨਿਰੁਤਸ਼ਾਹਤ ਕੀਤਾ ਹੈ ਜੋ ਮਰਨ ਉਪਰੰਤ ਆਪਣੇ ਸਰੀਰਕ ਅੰਗ ਦੇਣ ਦਾ ਮਨ ਬਣਾ ਚੁੱਕੇ ਹਨ ।ਇਸ ਘਟਨਾ ਦੇ ਪਤਾ ਲਗਦਿਆਂ ਹੀ ਵਿਭਾਗ ਦੇ ਡਾਕਟਰ ਯੂ ਐਸ ਤਿਵਾੜੀ ,ਕਾਰਨੀਆ ਇਕਾਈ ਦੇ ਡਾਕਟਰ ਡੀ ਕੇ ਸ਼ਾਕਿਆ ਅਤੇ ਓ ਟੀ ਇੰਚਾਰਜ ਲਿਸੀ ਪੀਟਰ ਨੂੰ ਮੁਅਤਲ ਕਰਕੇ ਘਟਨਾ ਦੀ ਮਜਿਸਟ੍ਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਇਸ ਦੌਰਾਨ ਹੋਰ ਬਹੁਤ  ਸਾਰੇ ਲੋਕ ਸਾਹਮਣੇ ਆ ਕੇ ਇਲਜਾਮ ਲਗਾ ਰਹੇ ਹਨ ਕਿ ਉਹਨਾਂ ਦੇ ਸਕੇ ਸਬੰਧੀਆਂ ਵਲੋਂ ਮਰਨ ਉਪ੍ਰੰਤ ਦਾਨ ਕੀਤੀਆਂ  ਅੱਖਾਂ ਦਾ ਵੇਰਵਾ ਹਸਪਤਾਲ ਦੇ ਰਿਕਾਰਡ ਵਿਚ ਨਹੀਂ ਮਿਲ ਰਿਹਾ।ਅਸਲ ਵਿਚ ਇਹ ਮਾਮਲਾ ਉਸ ਵਕਤ ਰੌਸ਼ਨੀ ਵਿਚ ਆਇਆ ਜਦੋਂ ਮਰਨ ਉਪਰੰਤ ਨੇਤਰ ਦਾਨੀ ਅਮਰਿਤਾ ਗੰਭੀਰ ਦਾ ਲੜਕਾ ਕਿਸ਼ਨ ਗੰਭੀਰ ਦਾਨ ਕੀਤੀਆਂ ਅੱਖਾਂ ਵਾਰੇ ਪਤਾ ਕਰਨ ਲਈ ਹਸਪਤਾਲ ਪਹੁੰਚਾ।ਅਮਰਿਤਾ ਗੰਭੀਰ ਦੀਆਂ ਅੱਖਾਂ 22 ਅਪ੍ਰੈਲ ਨੂੰ ਦਾਨ ਕੀਤੀਆਂ ਗਈਆਂ ਸਨ।

ਉਪਰੋਕਤ ਡਾਕਟਰਾਂ ਖਿਲਾਫ਼ ਕਿਸ਼ਨ ਗੰਭੀਰ ਦੀ ਸ਼ਕਾਇਤ ਉੱਤੇ  ਆਈ ਪੀ ਸੀ ਦੀ ਧਾਰਾ  405,406,415 ਅਤੇ 420 ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।ਹਰ ਰੋਜ ਹਸਪਤਾਲ ਖਿਲਾਫ਼ ਦੋਸ਼ਾਂ ਦੀ ਗਿਣਤੀ ਵਧ ਰਹੀ ਹੈ।ਕਿਸ਼ਨ ਗੰਭੀਰ ਜਿਸ ਦੀ ਮਾਂ ਦੀਆਂ ਅੱਖਾਂ ਹਸਪਤਾਲ ਚੋ ਗਾਇਬ ਹਨ ਦਾ ਕਹਿਣਾ ਹੈ ਕਿ ਉਹ ਇਸ ਲੜਾਈ ਨੂੰ ਸਮਾਜ ਦੀ ਲੜਾਈ ਸਮਝ ਕੇ ਆਖਰੀ ਦਮ ਤੱਕ ਲੜੇਗਾ।ਉਸ ਨੇ ਕੇਸ ਤੋਂ ਪਿਛੇ ਹਟਣ ਲਈ ਧਮਕੀਆਂ ਮਿਲਣ ਦਾ ਖੁਲਾਸਾ ਵੀ ਕੀਤਾ ਹੈ।

ਦੂਜੇ ਪਾਸੇ ਉਪਰੋਕਤ ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਸਾਜਿਸ਼ ਤਹਿਤ ਉਹਨਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਜਿਸ ਲਈ ਕਿਸ਼ਨ ਗੰਭੀਰ ਨੂੰ ਮੋਹਰੇ ਵਜੋਂ ਵਰਤਿਆ ਜਾ ਰਿਹਾ ਹੈ।ਡਾ।ਸ਼ਾਕਿਆ ਦਾ ਕਹਿਣਾ ਹੈ ਕਿ ਕੁਝ ਅੱਖਾਂ ਵਰਤਣ ਯੋਗ ਨਹੀ ਸਨ ਜਿਸ ਲਈ ਉਹਨਾਂ ਅੱਖਾਂ ਨੂੰ ਦੋ ਜੂਨੀਅਰ ਡਾਕਟਰਾਂ ਦੇ ਸਪੁਰਦ ਕਰ ਦਿੱਤਾ ਗਿਆ ਸੀ ।ਡਾ।ਸ਼ਾਕਿਆ ਨੇ  ਜੂਨੀਅਰ ਡਾਕਟਰਾਂ ਸਮੇਤ ਕੁਝ ਪਤਰਕਾਰਾਂ ਦੇ ਵੀ ਸਾਜਿਸ਼ ਵਿਚ ਸ਼ਾਮਿਲ ਹੋਣ ਦੀ ਗੱਲ ਕਹੀ ਹੈ।ਇਸ ਪਿਛੇ ਕਾਰਨ ਉਹਨਾਂ ਅਨੁਸਰ ਇਹ ਹੈ ਕਿ ਜੀ ਆਰ ਐਮ ਸੀ (ਗਜ ਰਾਜਾ ਮੈਡੀਕਲ ਕਾਲਜ )ਦੇ ਡੀਨ ਡਾਕਟਰ ਜੀ ਐਸ ਪਟੇਲ ਜਲਦੀ ਹੀ ਸੇਵਾ ਮੁਕਤ ਹੋ ਰਹੇ ਹਨ।ਉਹਨਾਂ ਤੋਂ ਬਾਅਦ ਖਾਲੀ ਅਸਾਮੀ ਭਰਨ ਲਈ ਡਾ।ਤਿਵਾੜੀ ਸਭ ਤੋਂ ਸੀਨੀਅਰ ਹਨ ਜਦੋਂ ਕਿ ਉਹਨਾਂ (ਡਾ।ਸ਼ਾਕਿਆ) ਦਾ ਸਥਾਨ ਛੇਵਾਂ ਹੈ।ਡਾਕਟਰ ਸ਼ਾਕਿਆ ਅਨੁਸਾਰ ਉਹਨਾਂ ਅਤੇ ਡਾਕਟਰ ਤਿਵਾੜੀ ਦੇ ਵਿਚਕਾਰ ਵਾਲੇ ਡਾਕਟਰ ਕੁਝ ਕਾਰਨਾਂ ਸਦਕਾ ਉਪਰੋਕਤ ਅਸਾਮੀ ਲਈ ਅਯੋਗ ਹਨ, ਜੋ ਜੂਨੀਅਰ ਡਾਕਟਰਾਂ ਨਾਲ ਮਿਲ ਕੇ ਉਹਨਾਂ ਖਿਲਾਫ਼ ਸਾਜਿਸ਼ ਰਚ ਰਹੇ ਹਨ।ਉਹਨਾ 'ਤਹਿਲਕਾ'ਨੂੰ ਨੇਤਰਕੋਸ਼ ਦੀ ਰਜਿਸ਼ਟ੍ਰੇਸਨ ਦਾ ਸਰਟੀਫਿਕੇਟ ਦਿਖਾਉਂਦੇ ਹੋਏ ਕਿਹਾ ਕਿ ਇਹ ਕਿਓਂ ਕਿਹਾ ਜਾ ਰਿਹਾ ਹੈ ਕਿ  ਉਹ ਬਿਨਾਂ ਨੇਤਰ ਕੋਸ਼ ਨੂੰ ਰਜਿਸ਼ਟਰ  ਕਰਵਾਏ ਅੱਖਾਂ ਬਤੌਰ ਦਾਨ ਲੈ ਰਹੇ ਹਨ।


ਡਾਕਟਰ ਸ਼ਾਕਿਆ ਵਲੋਂ ਲਗਾਏ ਦੋਸ਼ ਦੇ ਸਬੰਧ ਵਿਚ ਗਵਾਲੀਅਰ ਜੂਨੀਅਰ ਡਾਕਟਰਜ ਐਸੋਸੀਏਸ਼ਨ ਦੇ ਪ੍ਰਧਾਨ ਗਿਰੀਸ਼ ਚਤੁਰਵੇਦੀ ਜੂਨੀਅਰ ਡਾਕਟਰਾਂ ਦਾ ਪਖ ਪੂਰਦੇ ਹੋਏ ਕਹਿੰਦੇ ਹਨ ਕਿ ਉਹਨਾਂ ਨੂੰ ਸੀਨੀਅਰਜ ਦੇ ਖਿਲਾਫ਼ ਸਾਜਿਸ਼ ਰਚ ਕੇ ਕੀ ਹਾਸਲ ਹੋ ਸਕਦਾ ਹੈ ?ਉਹ ਵਿਭਾਗ ਮੁਖੀ ਤਾਂ ਬਣ ਨਹੀਂ ਜਾਣਗੇ।ਚਤੁਰਵੇਦੀ ਅਨੁਸਾਰ ਸਚ ਤਾਂ ਇਹ ਹੈ ਕਿ  ਅੱਖਾਂ ਦੇ ਵਿਭਾਗ ਵਿਚ ਸਭ ਅਛਾ ਨਹੀਂ ਹੈ।ਅੱਖਾਂ ਦੇ ਬੈੰਕ ਦੀ ਹਾਲਤ ਹੀ ਦੇਖ ਲਵੋ।ਦਾਨ ਕੀਤੀਆਂ ਅੱਖਾਂ ਨੂੰ ਖੂਨ ਬੈੰਕ ਦੇ ਫਰੀਜਰ ਵਿਚ ਰਖਿਆ ਜਾਂਦਾ ਹੈ,ਜੋ ਕਿ ਸਹੀ ਨਹੀਂ ਹੈ।ਅਗਰ ਸਾਨੂੰ ਦੋਸ਼ੀ ਠਹਿਰਾਇਆ ਗਿਆ ਤਾਂ ਅਸੀਂ ਨਿਆਇਕ ਜਾਂਚ ਦੀ ਮੰਗ ਕਰਾਂਗੇ।ਜੀ ਆਰ ਐਮ ਸੀ ਦੇ ਡੀਨ ਡਾ।ਜੀ ਐਸ ਪਟੇਲ ਇਸ ਪੂਰੇ ਮਾਮਲੇ ਨੂੰ ਡਾਕਟਰੀ ਪੇਸ਼ੇ ਨੂੰ ਬਦਨਾਮ ਕਰਨ ਵਾਲਾ ਕਰਾਰ ਦਿੰਦੇ ਹੋਏ ਕਹਿੰਦੇ ਹਨ ਕਿ ਵਿਭਾਗੀ ਜਾਂਚ ਪੂਰੀ ਕਰ ਲਈ ਗਈ ਹੈ।ਡਾਕਟਰ ਜੇ ਐਸ ਸਿਕਰਵਾਰ ਦੀ ਅਗਵਾਈ ਹੇਠ ਜਾਂਚ ਕਮੇਟੀ ਨੇ 200 ਸਫਿਆਂ ਦੀ ਆਪਣੀ ਰਿਪੋਰਟ ਸਾਨੂੰ ਸੌੰਪ ਦਿੱਤੀ ਹੈ।ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਂਝ ਕਥਿਤ ਦੋਸ਼ੀਆਂ ਵਲੋਂ ਆਪਣੇ ਬਿਆਨਾਂ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਚਰੇ ਵਿਚ ਮਿਲੀਆਂ ਅੱਖਾਂ ਜਾਨਵਰਾਂ ਦੀਆਂ ਹਨ।ਇਸ ਤੋਂ ਇਲਾਵਾ ਜਾਂਚ ਕਮੇਟੀ ਮੁਖੀ ਦੇ ਕਥਿਤ ਦੋਸ਼ੀਆਂ ਨਾਲ ਨੇੜਤਾ ਦੇ ਚਰਚੇ ਵੀ ਹਸਪਤਾਲ ਦੇ ਗਲਿਆਰਿਆਂ ਅੰਦਰ ਆਮ ਹਨ।ਸ਼ਿਕਾਇਤ ਕਰਤਾਵਾਂ ਦੀ ਭਰੋਸੇ ਯੋਗਤਾ ਵਿਭਾਗੀ ਕਮੇਟੀ ਨਾਲੋਂ ਮਜਿਸਟਰੇਟੀ ਜਾਂਚ ਉੱਤੇ ਵਧ ਹੈ।ਮਾਮਲਾ ਜੱਗ ਜਾਹਰ ਹੋਣ ਨਾਲ ਹਸਪਤਾਲ ਦੇ ਨੇਤਰ ਵਿਭਾਗ ਦੀ ਕਾਰਜ ਪ੍ਰਣਾਲੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ।ਨੇਤਰ ਵਿਭਾਗ ਦੇ ਨੇਤਰ ਕੋਸ਼ ਵਿਚ ਪਿਛਲੇ 6 ਸਾਲਾਂ ਦੇ ਅਰਸੇ ਦੌਰਾਨ 15 ਵਾਰ ਅੱਖਾਂ ਦਾਨ ਕੀਤੀਆਂ ਗਈਆਂ ਪ੍ਰੰਤੂ ਇਸ ਦੌਰਾਨ ਕਰੇਟੋਪਲਾਸਟੀ (ਕਾਰਨੀਆ ਟਰਾਂਸਪਲਾਂਟੇਸ਼ਨ) ਸਿਰਫ ਇੱਕ ਵਾਰ ਹੀ ਹੋਈ।ਬਾਕੀ 14 ਜੋੜੀ ਅੱਖਾਂ ਵਾਰੇ ਦਸਿਆ ਗਿਆ ਕਿ  ਇਹਨਾਂ ਦੀ ਵਰਤੋਂ ਖੋਜ ਕਾਰਜਾਂ ਵਿਚ ਕੀਤੀ ਗਈ ਹੈ।ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਖੋਜ ਹੋਈ ਤਾਂ ਖੋਜ ਪਤਰ ਕਦੋਂ ਪ੍ਰਕਾਸ਼ਤ ਹੋਏ।ਇਸ ਤੋਂ ਇਲਾਵਾ ਖੋਜ ਲਈ ਹਸਪਤਾਲ ਦੀ ਏਥੀਕਲ ਕਮੇਟੀ ਤੋਂ ਪ੍ਰਵਾਨਗੀ ਕਿਓੰ ਨਹੀਂ ਲਈ ਗਈ।ਇਹ ਵਰਤਾਰਾ ਪਿਛਲੇ 15 ਸਾਲਾਂ ਤੋਂ ਚਲਾ ਆ ਰਿਹਾ ਹੈ।ਕੀ ਇਸ ਸਮੇ ਦੌਰਾਨ ਬਤੌਰ ਦਾਨ ਆਈਆਂ ਅੱਖਾਂ ਨੂੰ ਖੁਰਦ ਬੁਰਦ ਕਰਕੇ ਹੀ ਆਪਣੇ ਗਲੋਂ ਗਲਾਮਾ ਲਾਹਿਆ ਜਾਂਦਾ ਰਿਹਾ ਹੈ।


ਇਸ ਮਾਮਲੇ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਰਾਜ ਇਕਾਈ ਦੇ ਪ੍ਰਧਾਨ ਡਾ।ਏ ਐਸ ਭੱਲਾ ਦਾ ਕਹਿਣਾ ਹੈ ਕਿ,"ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਂਈਡਨੈੱਸ (NPCB,1994)ਦੇ ਤਹਿਤ ਦੇਸ਼ ਅੰਦਰ ਨੇਤਰ ਸੰਗ੍ਰਹਿ ਦੇ ਕੁਝ ਨਿਯਮ ਤਹਿ ਕੀਤੇ ਗਏ ਹਨ ਜਿਹਨਾ ਅਨੁਸਾਰ ਜੇਕਰ ਕਾਰਨੀਆ,ਕਰੇਟੋਪਲਾਸਟੀ (ਟਰਾਂਸਪਲਾਂਟੇਸ਼ਨ)ਦੇ ਯੋਗ ਨਹੀਂ ਪਾਇਆ ਜਾਂਦਾ ਤਾ ਉਸ ਨੂੰ ਪ੍ਰਯੋਗਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਸ ਲਈ ਕਿਸੀ ਏਥੀਕਲ ਕਮੇਟੀ ਤੋਂ ਮਨਜੂਰੀ ਨਹੀਂ ਲੈਣੀ ਪੈਂਦੀ। ਜਿਥੋਂ ਤੱਕ ਖੋਜ ਪਤਰ ਦਾ ਸਵਾਲ ਹੈ ,ਖੋਜ ਤਾਂ ਉਹਨਾਂ ਨੇ ਕੀਤੀ ਹੀ ਨਹੀਂ,ਸਗੋਂ ਉਹਨਾਂ ਨੇ ਇਹਨਾਂ ਦੀ ਵਰਤੋਂ ਮੈਡੀਕਲ ਵਿਦਿਆਰਥੀਆਂ ਦੇ ਪ੍ਰਯੋਗ ਲਈ ਕੀਤੀ ਹੈ"।ਹੁਣ ਜੇਕਰ ਡਾਕਟਰ ਭੱਲਾ ਦੀ ਗੱਲ ਮੰਨ ਵੀ ਲਈ ਜਾਵੇ ਤਾਂ ਹਸਪਤਾਲ ਦਾ ਰਜਿਸਟਰ ਤਾਂ ਹੋਰ ਹੀ ਕਹਾਣੀ ਬਿਆਨ ਕਰਦਾ ਹੈ।ਰਜਿਸ਼ਟਰ ਅੰਦਰ ਭਾਵੇਂ ਦਾਨ ਵਿਚ ਪ੍ਰਾਪਤ ਅੱਖਾਂ ਨੂੰ ਟਰਾਂਸਪਲਾਂਟੇਸ਼ਨ ਵਾਸਤੇ ਸਹੀ ਦਿਖਾਇਆ ਗਿਆ ਹੈ ਪਰ ਦੋਸ਼ੀ ਡਾਕਟਰ ਇਸ ਨੂੰ ਤਕਨੀਕੀ ਗੜਬੜੀ ਨਾਲ ਜੋੜਦੇ ਹਨ।ਫੇਰ ਵੀ NPCB ਦੇ ਦਿਸ਼ਾ ਨਿਰਦੇਸ਼ ਦੋਹਾਂ ਡਾਕਟਰਾਂ ਨੂੰ ਕਟਹਿਰੇ ਵਿਚ ਖੜਾ ਕਰਦੇ ਹਨ।

NPCB ਦੀਆ ਅਗਵਾਈ ਲੀਹਾਂ ਅਨੁਸਾਰ ਇੱਕ ਨੇਤਰ ਬੈੰਕ ਲਈ ਰੈਫਰੀਜਰੇਟਰ ਅਤੇ ਨਿਰਵਿਘਨ ਬਿਜਲੀ ਸਪਲਾਈ ਦਾ ਹੋਣਾ ਅਤਿ ਅੰਤ ਜਰੂਰੀ ਹੈ।ਨੇਤਰ ਬੈੰਕ ਦੀ ਖਸਤਾ ਹਾਲਤ ਨੂੰ ਡਾਕਟਰ ਸ਼ਾਕਿਆ ਖੁਦ ਸਵੀਕਾਰ ਕਰਦੇ ਹਨ।ਉਹਨਾਂ ਅਨੁਸਾਰ ਦਾਨ ਵਿਚ ਆਈਆਂ ਅੱਖਾਂ ਨੂੰ ਖੂਨ ਬੈੰਕ ਦੇ ਰੈਫਰੀਜਰੇਟਰ ਵਿਚ ਰਖਿਆ ਜਾਂਦਾ ਹੈ ਕਿਓਂ ਕਿ ਨੇਤਰ ਬੈੰਕ ਵਿਚ ਕੋਈ ਪਾਵਰ ਬੈਕ ਅਪ ਸਿਸਟਮ ਨਹੀਂ ਹੈ।ਇਸ ਤੋਂ ਵੱਡੀ ਕੁਤਾਹੀ ਕੀ ਹੋ ਸਕਦੀ ਹੈ।ਆਪਣਾ ਨਾਮ ਗੁਪਤ ਰਖਣ ਦੀ ਸ਼ਰਤ ਤੇ ਕੁਝ ਜੂਨੀਅਰ ਡਾਕਟਰਾਂ ਨੇ ਦੱਸਿਆ ਕਿ,"ਵਿਭਾਗ ਦੇ ਕੋਲ ਅੱਖਾਂ ਜਮਾਂ ਕਰਨ ਲਈ ਲੋੜੀਂਦੇ ਸਾਜੋ ਸਮਾਨ ਦੀ ਭਾਰੀ ਕਮੀ ਹੈ।ਚਾਹੀਦਾ ਤਾਂ ਇਹ ਹੈ ਕਿ ਦਾਨ ਵਿਚ ਆਈਆਂ ਅੱਖਾਂ ਨੂੰ 8-10 ਘੰਟੇ ਦੇ ਅੰਦਰ ਅੰਦਰ ਟਰਾਂਸਪਲਾਂਟ ਕਰ ਦਿੱਤਾ ਜਾਵੇ ਪ੍ਰੰਤੂ ਸੀਨੀਅਰਜ ਦੀ ਲਾ ਪਰਵਾਹੀ ਕਾਰਨ ਅਜਿਹਾ ਨਹੀਂ ਹੁੰਦਾ ਅਤੇ ਅੱਖਾਂ ਬਦਲਣ ਯੋਗ ਨਹੀਂ ਰਹਿੰਦੀਆਂ।ਇਹੀ ਕਾਰਨ ਹੈ ਕਿ ਇਥੇ ਲੰਬੇ ਅਰਸੇ ਤੋਂ ਕਰੇਟੋਪਲਾਸਟੀ ਨਹੀ ਹੋਈ। ਹਾਲਾਂ ਕਿ ਲੋੜਮੰਦਾਂ ਦੀ ਲਿਸਟ ਕਾਫੀ ਲੰਬੀ ਹੈ"।

ਹਸਪਤਾਲ ਦਾ ਨੇਤਰ ਵਿਭਾਗ ਲਖ ਦਾਅਵੇ ਕਰੇ ਕਿ ਉਸ ਦਾ ਨੇਤਰ ਬੈੰਕ ਹਿਊਮੈਨ ਟ੍ਰਾੰਸਪਲਾਂਟ ਐਕਟ 1994 ਦੇ ਤਹਿਤ ਰਜਿਸਟਰਡ ਹੈ,ਪ੍ਰੰਤੂ ਸਚਾਈ ਇਹ ਹੈ ਕਿ ਇਸ ਦੀ ਰਜਿਸ਼ਟਰੇਸ਼ਨ ਸੰਨ 2013 ਦੌਰਾਨ ਕਰਵਾਈ ਗਈ ਹੈ।ਇਸ ਤੋਂ ਪਹਿਲਾਂ ਰਾਜ ਦੇ ਰਜਿਸਟਰਡ ਨੇਤਰ ਕੋਸ਼ਾਂ ਦੀ ਸੂਚੀ ਵਿਚ ਇਸ ਦਾ ਨਾਮ ਸ਼ਾਮਿਲ ਨਹੀਂ ਹੈ।ਸਪਸ਼ਟ ਹੈ ਕਿ ਦਹਾਕਿਆਂ ਤੋਂ ਇਹ ਨੇਤਰਕੋਸ਼ ਗੈਰ ਕਨੂੰਨੀ ਢੰਗ ਨਾਲ ਹੀ ਚਲਦਾ ਆ ਰਿਹਾ ਹੈ।

ਸੰਪਰਕ: 0021 469 976214

Comments

owedehons

free slots games slots for real money <a href="http://onlinecasinouse.com/# ">slot games </a> play slots online http://onlinecasinouse.com/#

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ