Fri, 19 April 2024
Your Visitor Number :-   6985127
SuhisaverSuhisaver Suhisaver

ਮੋਦੀ ਦੀ ਜਿੱਤ ਜਮਹੂਰੀ ਲਹਿਰ ਲਈ ਵੱਡੀ ਚੁਣੌਤੀ -ਮੋਹਨ ਸਿੰਘ (ਡਾ:)

Posted on:- 12-06-2019

suhisaver

ਮੌਜੂਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦਾ `ਅੱਛੇ ਦਿਨ ਆਨੇ ਵਾਲੇ ਹੈ’ ਦਾ ਜੁਮਲਾ ਦਾ ਪੂਰੀ ਤਰ੍ਹਾਂ ਲ਼ੋਕ ਸਭਾ ਚੋਣਾਂ ‘ਚ ਫੇਲ੍ਹ ਚੁੱਕਾ ਸੀ।ਇਸ ਦੇ ਪੰਜ ਸਾਲਾਂ ਦੇ ਰਾਜ ਦੌਰਾਨ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਸੰਕਟ ਵਿਚ ਫਸ ਗਈ ਸੀ।ਬੇਰੁਜ਼ਗਾਰੀ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜ ਚੁੱਕੀ ਸੀ।ਕਰਜ਼ੇ ਥੱਲੇ ਦੱਬੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ ਅਤੇ ਦੇਸ਼ ਬਰ ‘ਚ ਉਹ ਸੰਘਰਸ਼ਾਂ ਦੇ ਰਾਹ ਪਏ ਹੋਏ ਸਨ।ਪਿਛਲੇ ਛੇ ਸਾਲਾਂ ਦੌਰਾਨ ਪਹਿਲਾਂ ਤੋਂ ਮੌਜੂਦ ਰੁਜ਼ਗਾਰ ਵਿਚੋਂ 90 ਲੱਖ ਮਰਦ ਮਜ਼ਦੂਰ, 3 ਕਰੋੜ ਪੇਂਡੂ ਔਰਤਾਂ ਅਤੇ 3 ਕਰੋੜ ਪੇਂਡੂ ਦਿਹਾੜੀਦਾਰ ਮਜ਼ਦੂਰ ਅਤੇ 2 ਕਰੋੜ ਸਵੈ-ਰੁਜ਼ਗਾਰ ਵਿਚੋਂ ਬਾਹਰ ਧੱਕੇ ਗਏ ਹਨ।ਸਿਹਤ ਅਤੇ ਸਿੱਖਿਆ ਦੇ ਨਿੱਜੀਕਰਨ ਨੇ ਇਹ ਸਹੂਲਤਾਂ ਆਮ ਲੋਕਾਂ ਦੇ ਬਸ ਤੋਂ ਬਾਹਰ ਕਰ ਦਿੱਤੀਆਂ ਸਨ।

ਮੋਦੀ ਦੀ ਭਾਜਪਾ ਪਾਰਟੀ ਰਾਜਸਥਾਨ, ਮੱਧ ਪਰਦੇਸ਼ ਅਤੇ ਛਤੀਸਗੜ੍ਹ ‘ਚ ਵਿਧਾਨ ਸਭਾ ਦੀਆਂ ਚੋਣਾਂ ਹਾਰ ਚੁੱਕੀ ਸੀ।ਗ਼ਰੀਬੀ ਅਮੀਰੀ ਵਿਚਕਾਰ ਪਾੜਾ ਅੰਤਾਂ ਦਾ ਵਧ ਚੁੱਕਾ ਸੀ।ਲੋਕ ਸਭਾ ਚੋਣਾਂ ਲੜਨ ਲਈ ਮੋਦੀ ਕੋਲ ਕੋਈ ਵੀ ਗਿਣਨਯੋਗ ਪ੍ਰਾਪਤੀ ਨਹੀਂ ਸੀ ਅਤੇ ਲੋਕ ਸਭਾ ਚੋਣਾਂ ਜਿੱਤਣ ਲਈ ਉਹ ਕਿਸੇ ਨਾ ਕਿਸੇ ਵੱਡੇ ਮੁੱਦੇ ਦੀ ਤਲਾਸ਼ ਵਿਚ ਸੀ।ਇਸ ਹਾਲਤ ‘ਚ ਪੁਲਵਾਮਾ ਸੀਆਰਪੀ ਦੇ ਜਵਾਨਾਂ ‘ਤੇ ਅਤਿਵਾਦੀ ਹਮਲੇ ਦਾ ਉਸ ਨੇ ਨਵਾਂ ਅਵਿਸ਼ਕਾਰ ਕਰ ਲਿਆ।ਲੋਕ ਸਭਾ ਚੋਣਾਂ ਜਿੱਤਣ ਲਈ ਇਹ ਮੁਦਾ ਉਸ ਲਈ ਇਕ ਰੱਬੀ ਦਾਤ ਬਣ ਗਿਆ।

ਮੋਦੀ ਵੱਲੋਂ ਰਾਸ਼ਟਰਵਾਦ ਨੂੰ ਇਕ ਵੱਡਾ ਚੋਣ ਮੁਦਾ ਬਣਾਉਣ ਲਈ ਜਹਾਦੀ ਅਤਿਵਾਦ ਅਤੇ ਪਾਕਿਸਤਾਨ ਤੋਂ ਦੇਸ਼ ਦੀ ਸਲਾਮਤੀ ਦੇ ਖ਼ਤਰੇ ਨੂੰ ਵਧਾ ਚੜ੍ਹਾ ਕੇ ਉਭਾਰਿਆ ਗਿਆ ਅਤੇ ਕਾਰਪੋਰੇਟ ਮੀਡੀਏ ਨੇ ਹੋਰ ਵੀ ਅੱਗੇ ਜਾਂਦਿਆਂ ਪਾਕਿਸਤਾਨਖ਼  ਦੀ ਸ਼ਹਿ ਪ੍ਰਾਪਤ ਅਤਿਵਾਦ ਨੂੰ ਹੋਰ ਸਨੀਖੇਜ਼ ਬਣਾ ਕੇ ਪੇਸ਼ ਕੀਤਾ। ਸਿੱਟਾ ਪਾਕਿਸਤਾਨ ‘ਤੇ ਬਾਲਾਕੋਟ ‘ਤੇ ਏਅਰ ਸਟਰਾਈਕ ‘ਚ ਨਿਕਲਿਆ।ਪਰ ਪਾਕਿਸਤਾਨ ਵੱਲੋਂ ਮੋੜਵੇਂ ਸਟਰਾਈਕ ਕਾਰਨ ਪਾਈਲਾਟ ਅਭਿਨੰਦਨ ਨੂੰ ਗ੍ਰਿਫ਼ਤਾਰ ਕਰਨ ਅਤੇ ਭਾਰਤ ਦਾ ਇਕ ਮਿਗ ਜਹਾਜ ਤਬਾਹ ਕਰਨ ਨਾਲ ਮੋਦੀ ਨੂੰ ਵੱਡੀ ਨਮੋਸ਼ੀ ਝਲਣੀ ਪਈ।ਹੋਈ।ਪਰ ਮੋਦੀ ਅਤੇ ਕਾਰਪੋਰੇਟ ਮੀਡੀਏ ਵੱਲੋਂ ਇਸ ਨਮੋਸ਼ੀ ਨੂੰ ਭਾਰਤ ਦੀ ਜਿੱਤ ਬਣਾ ਕੇ ਮੋਦੀ ਅਤੇ ਅਭਿਨੰਦਨ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ।

ਇਸ ਤਰ੍ਹਾਂ ਮੋਦੀ ਅਤੇ ਕਾਰਪੋਰੇਟ ਮੀਡੀਏ ਨੇ ਲੋਕਾਂ ਦੇ ਬੇਰੁਜ਼ਗਾਰੀ ਅਤੇ ਕਿਸਾਨੀ ਸੰਕਟ ਆਦਿ ਦੇ ਬੁਨਿਆਦੀ ਮੁੱਦਿਆਂ ਤੋਂ ਤਿਲਕਾ ਕੇ ਚੋਣਾਂ ਲਈ ਰਾਸ਼ਟਰਵਾਦ ਨੂੰ ਇਕੋ ਇਕ ਮੁਦਾ ਬਣਾ ਦਿੱਤਾ।ਚੋਣਾਂ ਜਿੱਤਣ ਲਈ ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੇ ਫੰਡਾ ਰਾਹੀਂ ਭਾਜਪਾ ਦੀ ਭਰਪੂਰ ਮਦਦ ਕੀਤੀ ਅਤੇ 2016-17 ਵਿਚ ਭਾਜਪਾ ਦੀ ਆਮਦਨ 85 ਪ੍ਰਤੀ ਵਧ ਕੇ 1034 ਕਰੋੜ ਰੁਪਏ ਅਤੇ ਕਾਂਗਰਸ ਦੀ ਆਮਦਨ ਘਟ ਕੇ 225 ਕਰੋੜ ਰੁਪਏ ਰਹਿ ਗਈ। ਇਸੇ ਤਰ੍ਹਾਂ ਕਾਰਪੋਰੇਟ ਮੀਡੀਏ ਨੇ ਚੋਣਾਂ ਦੌਰਾਨ ਇਕ ਅਪਰੈਲ ਤੋਂ 28 ਅਪਰੈਲ ਤੱਕ ਬਰੌਡਕਾਸਟ ਔਡੀਐਂਸ ਰਿਸਰਚ ਕੌਂਸਲ (ਬਾਰਕ) ਵੱਲੋਂ ਤਿਆਰ ਕੀਤੇ ਅੰਕੜੇ ਅਨੁਸਾਰ ਮੋਦੀ ਨੂੰ ਟੀਵੀ ਚੇਨਲ਼ਾਂ ਨੇ ਚੋਣ ਪਰਚਾਰ ਲਈ 722 ਘੰਟੇ ਅਤੇ ਰਾਹੁਲ ਗਾਂਧੀ ਨੂੰ ਸਿਰਫ਼ੳਮਪ; 252 ਘੰਟੇ ਦਿੱਤੇ ਗਏ।ਚੋਣਾਂ ਦੌਰਾਨ ਇਕ ਦੂਜੇ ਨੂੰ ਬਦਨਾਮ ਕਰਨ ਜਾਂ ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਹੋੜ ਲੱਗੀ ਰਹੀ।ਨਿਊਜ ਨੂੰ ਚੈਕ ਕਰਨ ਵਾਲੀ ਸਾਈਟ ਆਲਟ.ਇਨ ਅਨੁਸਾਰ ਮੋਦੀ ਦਾ ਫੇਕ ਨਿਊਜ ‘ਚ 70 ਪ੍ਰਤੀਸ਼ਤ ਹਿੱਸਾ ਸੀ ਅਤੇ ਰਾਹੁਲ ਗਾਂਧੀ ਦਾ 30 ਪ੍ਰਤੀਸ਼ਤ ਸੀ। ਪਿਛਲੇ ਪੰਜ ਸਾਲਾਂ ਦੌਰਾਨ ਮੋਦੀ ਦੇ ਰਾਜ ਕਾਲ ‘ਚ ਧਰਮ ਪਰਿਵਰਤਨ, ਲਵ ਜਹਾਦ ਅਤੇ ਗਊ ਹੱਤਿਆ ਰੋਕਣ ਆਦਿ ਦੇ ਨਾਂ ‘ਤੇ ਨਿਰਦੋਸ਼ ਮੁਸਲਮਾਨਾਂ ਅਤੇ ਦਲਿਤਾਂ ‘ਤੇ ਜਬਰ ਅਤੇ ਹੱਤਿਆਵਾਂ ਦਾ ਸਿਲਸਿਲਾ ਨਿਸ਼ੰਗ ਜਾਰੀ ਰਿਹਾ।ਉਸ ਦੀਆਂ ਅੱਖਾਂ ਸਾਹਮਣੇ ਅੰਧਵਿਸ਼ਵਾਸ ਵਿਰੁੱਧ ਵਿਗਿਆਨਕ ਅਤੇ ਤਰਕਸ਼ੀਲ ਵਿਚਾਰਾਂ ਦਾ ਸ਼ਾਂਤਮਈ ਢੰਗ ਨਾਲ ਪਸਾਰਾ ਕਰਨ ਵਾਲੇ ਦੁਬੇਲਕਰ, ਪੰਸਾਰੇ ਅਤੇ ਗੌਰੀ ਲੰਕੇਸ਼ ਵਰਗੀਆਂ ਬੁਧੀਜੀਵੀ ਸ਼ਖਸੀਅਤਾਂ ਦੀ ਆਵਾਜ਼ ਦਬਾਉਣ ਲਈ ਹਿੰਦੂਤਵੀ ਅੱਤਵਾਦੀਆਂ ਵੱਲੋਂ ਸ਼ਰੇਆਮ ਕਤਲ ਕੀਤੇ ਜਾਂਦੇ ਰਹੇ ।ਜਮਹੂਰੀ ਹੱਕਾਂ ਦੇ ਕਾਰਕੁਨਾਂ ਨੌਲੱਖਾ, ਵਰਵਰਾ ਰਾਓ, ਊਸ਼ਾ ਭਾਰਦਵਾਜ ਵਰਗੀਆਂ ਸ਼ਖਸੀਅਤਾਂ ਨੂੰ ਸ਼ਹਿਰੀ ਮਾਓਵਾਦੀ ਗਰਦਾਨ ਕੇ ਯੂਏਪੀ ਵਰਗੇ ਸੰਗੀਨ ਕਾਨੂੰਨਾਂ ਤਹਿਤ ਜੇਲ੍ਹਾਂ ਅੰਦਰ ਡੱਕਿਆ ਜਾਂਦਾ ਰਿਹਾ । ਪਰ ਦੂਜੇ ਪਾਸੇ ਯੋਗੀ ਅਦਿਤਿਆਨਾਥ, ਗਿਰੀ ਰਾਜ ਕਿਸ਼ੋਰ ਅਤੇ ਪ੍ਰੱਗਿਆ ਠਾਕੁਰ ਵਰਗੀ ਏਟੀਐਸ ਦੇ ਅਫ਼ਸਰ ਹੇਮੰਤ ਕਰਕਰਾ ਨੂੰ ਸਰਾਪ ਨਾਲ ਮਾਰਨ ਅਤੇ ਨੱਥੂ ਰਾਮ ਗੌਡਸੇ ਨੂੰ ਸੱਚਾ ਦੇਸ਼ ਭਗਤ ਕਹਿਣ ਵਾਲੀ ਨੂੰ ਲੋਕ ਸਭਾ ਮੈਂਬਰ ਬਣਾਇਆ ਗਿਆ। ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਵਿਰੋਧ ਕਰਨ ਵਾਲਿਆਂ ਨੂੰ ਤਾਂ ਜੇਲ੍ਹ ਅੰਦਰ ਹੀ ਬੰਦ ਕੀਤਾ ਜਾਂਦਾ ਸੀ ਪਰ ਮੋਦੀ ਰਾਜ ਦੌਰਾਨ ਹਾਲਾਤ ਉਸ ਨਾਲੋਂ ਵੀ ਬਦਤਰ ਹੋਣ ਕਰਕੇ ਪਹਿਲ਼ੂ ਖਾਨ ਵਰਗੇ ਗ਼ਰੀਬ ਲੋਕਾਂ ਦੇ ਕਤਲ ਕੀਤੇ ਜਾਂਦੇ ਰਹੇ।ਪਰ ਇਸ ਦੇ ਬਾਵਜੂਦ ਮੋਦੀ ਜਿੱਤ ਹੋਈ ਹੈ।

ਭਾਰਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਪੂੰਜੀਵਾਦੀ ‘ਜਮਹੂਰੀਅਤ’ ਨੂੰ ਚਲਾਉਣ ਵਾਲੀਆਂ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਪਾਲਿਕਾ, ਵਿਤ ਮੰਤਰਾਲਾ, ਗ੍ਰਹਿ ਮੰਤਰਾਲਾ, ਵਿਦੇਸ਼ ਮੰਤਰਾਲਾ, ਨੀਤੀ ਆਯੋਗ, ਆਰਬੀਆਈ, ਸੀਬੀਆਈ, ਇਨਫੋਰਸਮੈਂਟ ਡਾਇਕਟੋਰੇਟ, ਕੇਂਦਰੀ ਚੋਣ ਕਮਿਸ਼ਨ ਆਦਿ ਸੰਸਥਾਵਾਂ ਦੀ ਖੁਦਮੁਖਤਿਆਰ ਦਿਖ ਵਾਲੀਆਂ ਨੂੰ ਮੋਦੀ ਨੇ ਪੈਰਾਂ ਹੇਠ ਰੋਲਿਆ ਖ਼ਤਮ ਕਰ ਦਿੱਤੀ ਹੈ। ਭਾਜਪਾ ਪਿਛਲੇ ਲੰਬੇ ਸਮੇਂ ਤੋਂ ਭਾਰਤ ਅੰਦਰ ਰਾਸ਼ਟਰਪਤੀ ਤਰਜ਼ ਪ੍ਰਣਾਲੀ ਬਣਾਉਣ ਲਈ ਸੰਵਿਧਾਨ ਵਿਚ ਸੋਧ ਕਰਨ ਦੀ ਵਕਾਲਤ ਕਰਦੀ ਰਹੀ ਹੈ,ਪਰ ਮੋਦੀ ਨੇ ਇਹ ਸੰਵਿਧਾਨ ਵਿਚ ਸੋਧ ਤੋਂ ਬਿਨਾਂ ਹੀ ਆਪਾਸ਼ਾਹ ਢੰਗ ਨਾਲ ਲਾਗੂ ਕਰ ਦਿੱਤਾ ਹੈ ਅਤੇ ਸਭ ਸੰਸਥਾਵਾਂ ਤੇ ਮੰਤਰਾਲੇ ਆਪਣੇ ਹੱਥ ਲੈ ਕੇ ਬੇਅਸਰ ਕਰ ਦਿੱਤੇ ਗਏ ਹਨ। ਨਿਆਂਪਾਲਿਕਾ ਦੇ ਜੱਜਾਂ, ਫੌਜੀ ਕਮਾਂਡਰਾਂ, ਸੀਬੀਆਈ, ਈਡੀ, ਆਈਬੀ, ਐਨਾਈਏ, ਸੀਵੀਸੀ ਆਦਿ ਦੀ ਚੋਣ ਆਪਣੇ ਹੱਥ ਲੈ ਲਈ ਹੈ। ਜੀਐਸਟੀ ਸਾਰੇ ਦੇਸ਼ ਵਿਚ ਲਾਗੂ ਕਰਕੇ ਰਾਜਾਂ ਦੇ ਬਚੇ ਖਚੇ ਫੈਡਰਲ ਢਾਚੇ ਨੂੰ ਵੱਡੀ ਸੱਟ ਮਾਰੀ ਹੈ ਅਤੇ ਆਰਬੀਆਈ ਦੇ ਅਧਿਕਾਰ ਖੇਤਰ ਨੂੰ ਉਲੰਘ ਕੇ ਨੋਟਬੰਦੀ ਸਿੱਧੇ ਤੌਰ `ਤੇ ਆਪਾਸ਼ਾਹ ਢੰਗ ਨਾਲ ਆਪ ਲਾਗੂ ਕਰਕੇ 100 ਤੋਂ ਵੱਧ ਗ਼ਰੀਬ ਲੋਕਾਂ ਨੂੰ ਮੌਤ ਦੇ ਮੂੰਹ ਧੱਕ ਦਿੱਤਾ ਤੇ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੇ ਧੰਦੇ ਚੌਪਟ ਕਰ ਦਿੱਤੇ ਸਨ।ਇਸ ਦੇ ਬਾਵਜੂਦ ਵੀ ਮੋਦੀ ਦੀ ਜਿੱਤ ਹੋਈ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਗੱਲਾਂ ਦੇ ਬਾਵਜੂਦ ਉਸ ਦੀ ਹੂੰਝਾ ਫੇਰੂ ਜਿੱਤ ਦੇ ਕਾਰਨ ਕੀ ਹਨ? ਕਿਉਂ ਇਕ ਨਿਰੰਕੁਸ਼ ਹੁਕਮਰਾਨ ਵਾਂਗ ਮੋਦੀ ਦਾ ਉਭਾਰ ਹੋਇਆ ਹੈ? ਕਿਉਂ ਮੋਦੀ ਦਾ ਕੱਦ ਆਰਐਸਐਸ ਅਤੇ ਭਾਜਪਾ ਤੋਂ ਉਪਰ ਦਿਖਾਈ ਦਿੰਦਾਹੈ? ਕਿਉਂ ਭਾਰਤ ਅੰਦਰ ਮੋਦੀ ਮੋਦੀ ਹੋਈ ਪਈ ਹੈ/ ਇਸ ਦਾ ਕਾਰਨ ਜਾਣਨਾ ਕੋਈ ਬਹੁਤਾ ਮੁਸ਼ਕਲ ਨਹੀਂ ਹੈ। । ਇਸ ਸਭ ਤੋਂ ਵੱਡਾ ਕਾਰਨ ਸਾਮਰਾਜੀ ਦੇਸ਼ਾਂ ਅਤੇ ਉਨ੍ਹਾਂ ਦੀਆਂ ਬਹੁਕੌਮੀਕੰਪਨੀਆਂ ਤੇ ਦੇਸੀ ਕਾਰਪਰੇਟਾਂ ਗੱਠਜੋੜ ਵੱਲੋਂ ਮੋਦੀ ਦੀ ਪਿੱਠ ਪਿਛੇ ਖੜ੍ਹਨਾ ਹੈ। ਅਮਰੀਕਾ, ਰੂਸ, ਚੀਨ, ਜਰਮਨੀ , ਫਰਾਂਸ, ਬਰਤਾਨੀਆ, ਜਾਪਾਨ ਵਰਗੇ ਸਾਰੇ ਸਾਮਰਾਜੀ ਦੇਸ਼ ਭਾਰਤੀ ਮੰਡੀ ਨੂੰ ਹੋਰ ਖੋਲ੍ਹਣ ਲਈ ਭਾਰਤੀ ਹਕੂਮਤਾਂ ‘ਤੇ ਲਗਾਤਾਰ ਦਬਾਅ ਪਾਉਂਦੇ ਰਹੇ ਹਨ।ਇਨ੍ਹਾਂ ਸਾਮਰਾਜਵਾਦੀ ਦੇਸ਼ਾਂ ਭਾਰਤ ਅੰਦਰ ਨਵਉਦਾਰਵਾਦੀ ਏਜੰਡੇ ਨੂੰ ਹੋਰ ਅੱਗੇ ਵਧਾਉਣ ਲਈ ਮੋਦੀ ਵਰਗੀ ਧੱਕੜ ਆਪਾਸ਼ਾਹ ਸ਼ਖਸੀਅਤ ਦੀ ਵਾਗਡੋਰ ਵਾਲੀ ਹਕੂਮਤ ਦੀ ਜ਼ਰੂਰਤ ਸੀ।ਇਸੇ ਕਰਕੇ ਸਮੁੱਚੇ ਕਾਰਪੋਰੇਟ ਏਕਾਅਧਿਕਾਰ ਵਾਲੇ ਮੀਡੀਆ ਨੇ ਮੋਦੀ ਦੇ ਆਰਥਿਕ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋਣ ਦੇ ਬਾਵਜੂਦ ਉਸ ਦੇ ਪੱਖ ‘ਚ ਤੇਜ਼ਤਰਾਰ ਮੁਹਿੰਮ ਚਲਾਈ ਅਤੇ ਮੋਦੀ ਨੂੰ ਲੋਕਾਂ ਦੇ ਇਕੋ ਇਕ ਮਸੀਹੇ ਦੇ ਤੌਰ `ਤੇ ਪੇਸ਼ ਕੀਤਾ ਅਤੇ ਭਾਰਤ ਅੰਦਰ ਅੰਧ-ਰਾਸ਼ਟਰਵਾਦ ਭੜਕਾਉਣ ਦੀ ਮੁਹਿੰਮ ਦਾ ਜ਼ੋਰਸ਼ੋਰ ਨਾਲ ਚਲਾਈ।

ਉਧਰ ਕਾਂਗਰਸ ਪਾਰਟੀ ਅਤੇ ਦੂਜੀਆਂ ਸਥਾਨਕ ਪਾਰਟੀਆਂ ਕੋਲ ਵੀ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਕੋਈ ਪ੍ਰੋਗਰਾਮ ਨਹੀਂ ਸੀ। ਕਾਂਗਰਸ ਆਪਣੀ ਸਰਕਾਰ ਵਾਲੇ ਰਾਜਸਥਾਨ, ਮੱਧ ਪਰਦੇਸ਼ ਅਤੇ ਛਤੀਸਗੜ੍ਹ ਅੰਦਰ ਲੋਕਾਂ ਨੂੰ ਕੋਈ ਠੋਸ ਪ੍ਰੋਗਰਾਮ ਦੇ ਕੇ ਸ਼ੰਤੁਸ਼ਟ ਨਹੀਂ ਕਰ ਸਕੀ। ਇਨ੍ਹਾਂ ਰਾਜਾਂ ਵਿਚ ਬੇਰੁਜ਼ਗਾਰੀ, ਕਿਸਾਨੀ ਸੰਕਟ, ਪੇਂਡੂ ਮਜ਼ਦੂਰਾਂ ਅਤੇ ਦਲਿਤਾਂ, ਸਿਹਤ ਅਤੇ ਸਿੱਖਿਆ ਸਹੂਲਤਾਂ ਅਤੇ ਪ੍ਰਦੂਸ਼ਤ ਵਾਤਾਵਰਨ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਵੀ ਭਰੋਸੇਯੋਗ ਸੇਧ ਨਹੀਂ ਦੇ ਸਕੀ।ਕਾਂਗਰਸ ਲੋਕਾਂ ਦੇ ਬੁਿਨਆਦੀ ਮੁੱਦੇ ਉਭਾਰਨ ਦੀ ਜਗ੍ਹਾ ਮੋਦੀ ਦੇ ਹਿੰਦੂਤਵੀ ਪਰਾਪੇਗੰਡਾ ਮਸ਼ੀਨਰੀ ਦਾ ਸ਼ਾਹਮਣਾ ਨਹੀਂ ਕਰ ਸਕੀ ਸਗੋਂ ਇਹ ਰੱਖਿਆਤਮਕ ਹੋ ਕੇ ਮੋਦੀ ਦੇ ‘ਰਾਸ਼ਟਰਵਾਦੀ’ ਅਤੇ ਹਿੰਦੂਤਵੀ ਏਜੰਡੇ ‘ਤੇ ਰੱਖਿਆਤਮਕ ਪੈਂਤੜੇ ‘ਤੇ ਜਾ ਕੇ ਫ਼ਨਬਸਪ;ਮੋਦੀ ਨਾਲੋਂ ਵੀ ਵਧ ਰਾਸ਼ਟਰਵਾਦੀ ਹੋਣ ਅਤੇ ਹਿੰਦੂਤਵੀ ਕਦਰਾਂ ਕੀਮਤਾਂ ਦੇ ਰਾਖੇ ਦੇ ਤੌਰ `ਤੇਫ਼ਨਬਸਪ; ਮੰਦਰਾਂ ‘ਚ ਪੂਜਾ ਅਤੇ ਹਵਨ ਕਰਨ ਦੇ ਤੱਕ ਚਲੀ ਗਈ।ਕਾਂਗਰਸ ਵੱਲੋਂ ਦੇਸ਼ ਦੇ ਸਭ ਤੋਂ ਗ਼ਰੀਬ 20 ਪ੍ਰਤੀਸ਼ਤ ਲੋਕਾਂ ਲਈ ‘ਆਏ’ ਪ੍ਰੋਗਰਾਮ ਰਾਹੀਂ 72,000 ਰੁਪਏ ਪ੍ਰਤੀ ਸਾਲ ਫ਼ਨਬਸਪ;ਪਰਿਵਾਰ ਦੇਣ ਦਾ ਵਾਅਦਾ ਵੀ ਵਿਸ਼ੇਸ਼ ਜਮਾਤਾਂ ਜਾਂ ਭਾਈਚਾਰਿਆਂ ਨੂੰ ਸੰਬੋਧਤ ਨਾ ਹੋਣ ਕਰਕੇ ਨਾ ਇਹ ਮੁਸਮਾਨਾਂ, ਨਾ ਦਲਿਤਾਂ ਅਤੇ ਨਾ ਹੀ ਕਿਸਾਨਾਂ ਨੂੰ ਜਿੱਤ ਨਹੀਂ ਸਕੀ।ਇਸ ਕਰਕੇ ਅਪਣੀ ਹਕੂਮਤ ਵਾਲੇ ਰਾਜਾਂ ਵਿਚ ਕਾਂਗਰਸ ਸਰਕਾਰਾਂ ਦੀ ਕਾਰਗੁਜਾਰੀ ਬੇਹੱਦ ਨਿਰਾਸ਼ਾਜਨਕ ਰਹੀ।

ਲੋਕ ਸਭਾ ਚੋਣਾਂ ਦੇ ਗੇੜ ਅੱਗੇ ਵਧਣ ਦੇ ਨਾਲ ਨਾਲ ਮੋਦੀ ਵੱਲੋਂ ਧਰੁਵੀਕਰਨ ਲਈ ਅਦਿਤਿਆਨਾਥ ਯੋਗੀ ਅਤੇ ਪ੍ਰੱਗਿਆਂ ਸਿੰਘ ਠਾਕੁਰ ਵਰਗੇ ਕੱਟੜ ਹਿੰਦੂਤਵੀਆਂ ਨੂੰ ਅੱਗੇ ਲਿਆਂਦਾ ਗਿਆ ਅਤੇ ਜੰਮੂ-ਕਸ਼ਮੀਰ ਲਈ ਧਾਰਾ 370 ਅਤੇ 35 ਏ ਖ਼ਤਮ ਕਰਨ ਦੀ ਧੁਨ ਤੇਜ਼ ਕਰ ਦਿੱਤੀ।ਆਰਐਸਐਸ ਨੇ ਪਹਿਲੇ ਢੰਗ ਨੂੰ ਤਬਦੀਲ ਕਰਕੇ ਵਿਆਪਕ ਪੱਧਰ’ਤੇ ਮੁਹਿੰਮ ਚਲਾਈ।ਮੋਦੀ ਨੇ ਨੈਮੋ ਅਤੇ ਕਾਰਪੋਰੇਟ ਮੀਡੀਏ ਨਾਲ ਕਦਮਤਾਲ ਬਿਠਾ ਕੇ ਲਗਾਤਾਰ ਵਿਰੋਧੀ ਪਾਰਟੀਆਂ ‘ਤੇ ਹਮਲਾਵਰ ਰੁੱਖ ਅਪਣਾ ਕੇ ਉਨ੍ਹਾਂ ਨੂੰ ਰੱਖਿਆਮਕ ਪੈਂਤੜੇ ‘ਚ ਧੱਕੀ ਰੱਖਿਆ।ਕੇਂਦਰੀ ਚੋਣ ਕਮਿਸ਼ਨ ਨੇ ਵੀ ਪੱਖਪਾਤੀ ਰਵੱਈਆ ਅਪਣਾ ਕੇ ਪੂਰੀ ਯੋਜਨਾ ਤਹਿਤ ਮੋਦੀ ਦੀ ਮਦਦ ਕੀਤੀ। ਮੋਦੀ ਅਤੇ ਅਮਿਤ ਸ਼ਾਹ ਵੱਲੋਂ ਚੋਣ ਜਾਬਤੇ ਦੀਆ ਥੋਕ ਰੂਪ ਵਿਚ ਧੱਜੀਆਂ ਉਡਾਉਣ ਦੇ ਬਾਵਜੂਦ ਉਨ੍ਹਾਂ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਚੋਣ ਕਮਸ਼ਿਨ ਨੇ ਪੱਛਮੀ ਬੰਗਾਲ ਅੰਦਰ ਹਿੰਸਾ ਦੇ ਖਦਸ਼ੇ ਦਾ ਬਹਾਨਾ ਬਣਾਕੇ ਮਤਦਾਨ ਤੋਂ 30 ਘੰਟੇ ਪਹਿਲਾਂ ਇਸ ਢੰਗ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਕਿ ਜਿਸ ਨਾਲ ਮੋਦੀ ਦੀਆਂ 17 ਮਈ ਨੂੰ ਦੋ ਚੋਣ ਰੈਲੀਆ ਪੂਰੀਆਂ ਹੋ ਸਕਣ।

ਪਰ ਇਨ੍ਹਾਂ ਗੱਲਾਂ ਤੋਂ ਇਲਾਵਾ ਮੀਡੀਏ ਵਿਚ ਸੂਚਨਾ ਅਧਿਕਾਰ ਦੇ ਕਾਰਕੁਨ ਮਨੋਰੰਜਨ ਰਾਏ ਦੀਆਂ ਰਿਪੋਰਟਾਂ ਅਨੁਸਾਰ 20 ਲੱਖ ਵੋਟ ਮਸ਼ੀਨਾਂ ਚੋਰੀ ਹੋਈਆ ਹਨ ਅਤੇ ਇਨ੍ਹਾਂ ਨਾਲ ਵੱਡੇ ਪੱਧਰ ‘ਤੇ ਚੋਣਾਂ ‘ਚ ਛੇੜ ਛਾੜ ਹੋਣ ਦਾ ਸ਼ੰਕਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਰਾਜਸਥਾਨ, ਮੱਧ ਪਰਦੇਸ਼ ਅਤੇ ਛਤੀਸਗੜ੍ਹ ਵਰਗੀਆਂ ਕਾਂਗਰਸ ਰਾਜ ਵਾਲੀਆਂ ਸਰਕਾਰਾਂ ਦੇ ਰਾਜਾਂ ‘ਚ ਕਾਂਗਰਸ ਦਾ ਬਿਲਕੁਲ ਸਫ਼ਾਇਆ ਹੋਣਾ ਤਰਕਸੰਗਤ ਨਹੀਂ ਲੱਗਦਾ। ਇਸ ਦੇ ਬਾਵਜੂਦ ਮੋਦੀ ਅਤੇ ਆਰਐਸਐਸ ਦੀ ਫਾਸ਼ੀਵਾਦੀ ਚੜ੍ਹਤ ਦੇਸ਼ ਦੀਆਂ ਜਮਹੂਰੀ ਸ਼ਕਤੀਆਂ ਲਈ ਚਿੰਤਾ ਵਾਲੀ ਗੱਲ ਹੈ।ਮੋਦੀ ਦੀ ਇਸ ਹੂੰਝਾ ਫੇਰੂ ਜਿੱਤ ਨਾਲ ਮੋਦੀ ਦੇ ਆਪਾਸ਼ਾਹ ਚਲਨ ਢੰਗ ਅਤੇ ਅਹਿੰਕਾਰ ਨੂੰ ਹੋਰ ਹਲਾਸ਼ੇਰੀ ਮਿਲਣ ਨਾਲ ਸਭ ਸੰਸਥਾਵਾਂ ਦਾ ਪੱਤਨ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਮੋਦੀ ਦਾ ਕੱਦ ਭਾਜਪਾ ਨਾਲੋਂ ਉੱਚਾ ਹੋ ਗਿਆ ਹੈ। ਹੁਣ ਆਰਐਸਐਸ ਅਤੇ ਕੱਟੜ ਹਿੰਦਤਵੀ ਤਾਕਤਾਂ ਲਈ ਰਾਮ ਮੰਦਰ, ਧਾਰਾ 370 ਹਟਾਉਣ, ਘੱਟ ਗਿਣਤੀ ਕੌਮੀਅਤਾਂ ਅਤੇ ਫਿਰਕਿਆਂ ‘ਤੇ ਸਾਂਝਾ ਸਿਵਲ ਕੋਡ ਲਾਗੂ ਕਰਕੇ ਦੇਸ਼ ਦੀ ਵੰਨ ਸੁਵੰਨਤਾ ਨੂੰ ਤਬਾਹ ਕਰਨ ਅਤੇ ਦੇਸ਼ ਦੇ ਬਚੇ ਖੁਚੇ ਧਰਮਨਿਰਲੇਪ ਜੁਸੇ ਨੂੰ ਮਨੂੰ ਸਿਮਰਤੀ ਅਨੁਸਾਰ ਸੰਵਿਧਾਨ ਨੂੰ ਢਾਲਣ ਅਤੇ ਦੇਸ਼ ਦਾ ਭਗਵਾਂਕਰਨ ਦੇ ਹਾਲਾਤ ਪੈਦਾ ਹੋ ਗਏ ਹਨ। ਇਸ ਨਾਲ ਦੇਸ਼ ਦੇ ਜਮਹੂਰੀ ਪਸੰਦ ਅਤੇ ਧਰਮ ਨਿਰਲੇਪ ਲੋਕਾਂ, ਮੁਸਲਮਾਨ ਅਤੇ ਦਲਿਤ ਭਾਈਚਾਰੇ ਲਈ ਚੁਣੌਤੀਪੂਰਨ ਹਾਲਤਾਂ ਪੈਦਾ ਹੋ ਗਈਆਂ ਹਨ।

ਸੰਪਰਕ: 78883-27695

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ