Fri, 18 August 2017
Your Visitor Number :-   1074417
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਕਲਮ ਦੀ ਆਜ਼ਾਦੀ ਦੇ ਹੱਕ ਲਈ ਆਵਾਜ਼ ਉਠਾਓ

Posted on:- 29-07-2017

suhisaver

-ਜਸਪਾਲ ਜੱਸੀ 

ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ''ਸੂਰਜ ਦੀ ਅੱਖ'' ਨੂੰ ਅਧਾਰ ਬਣਾ ਕੇ, ਉਸ ਨੂੰ ਧਮਕਾਉਣ, ਸੋਸ਼ਲ ਮੀਡੀਆ 'ਤੇ ਉਸ ਖਿਲਾਫ ਜ਼ਹਿਰੀਲੀ ਮੁਹਿੰਮ ਵਿੱਢ ਕੇ, ਗਾਲੀ ਗਲੋਚ ਦੀ ਭਾਸ਼ਾ ਨਾਲ ਉਸ ਨੂੰ ਪ੍ਰੇਸ਼ਾਨ ਕਰਨ ਦੇ ਯਤਨਾਂ ਦਾ ਮਾਮਲਾ ਸਾਹਿਤਕ  ਤੇ ਜਮਹੂਰੀ ਹਲਕਿਆਂ 'ਚ ਸਰੋਕਾਰ ਦਾ ਵਿਸ਼ਾ ਬਣਿਆ ਹੋਇਆ ਹੈ। ਕੂੜ-ਪ੍ਰਚਾਰ ਦਾ ਇਹ ਹੱਲਾ ਫਿਰਕਾਪ੍ਰਸਤ ਸਿੱਖ ਜਾਨੂੰਨੀ ਅਨਸਰਾਂ ਵੱਲੋਂ ਬੋਲਿਆ ਗਿਆ ਹੈ। ਉਂਝ ਗਾਲੀ-ਗਲੋਚ ਦਾ ਨਿਸ਼ਾਨਾ ਸਿਰਫ ਬਲਦੇਵ ਸੜਕਨਾਮਾ ਹੀ ਨਹੀਂ ਹੈ। ਉੱਘੇ ਲੇਖਕ ਅਤਰਜੀਤ ਤੋਂ ਲੈ ਕੇ ਕਈ ਹੋਰਨਾਂ ਨੂੰ  ਵੀ ਅਤਿ ਨੀਵੀਂ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਪਹਿਲਾਂ ਸੁਰਜੀਤ ਗੱਗ ਨਾਲ ਵੀ ਅਜਿਹਾ ਹੀ ਕੀਤਾ ਗਿਆ ਹੈ। ਇਨ੍ਹਾਂ ਫਿਰਕੂ ਜਾਨੂੰਨੀ ਅਨਸਰਾਂ ਦਾ ਅਸਲ ਨਿਸ਼ਾਨਾ ਅਗਾਂਹ-ਵਧੂ, ਧਰਮ ਨਿਰਪੱਖ ਤੇ ਜਮਹੂਰੀ ਵਿਚਾਰਾਂ ਵਾਲੇ ਲੇਖਕਾਂ ਦੀ ਸਮੁੱਚੀ ਧਿਰ  ਹੈ। ਇਸ ਕੁ-ਪ੍ਰਚਾਰ ਦੀ ਮਾਰ ਦਾ ਸ਼ਿਕਾਰ ਹਰ ਉਹ ਲੇਖਕ ਹੋ ਸਕਦਾ ਹੈ ਜੋ ਉਹਨਾਂ ਦੀ ਸੌੜੀ ਫਿਰਕੂ ਸੋਚ ਦੇ ਸਾਂਚੇ 'ਚ ਫਿੱਟ ਨਹੀਂ ਬੈਠਦਾ। ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਤੇ ਧਮਕਾਉਣ ਰਾਹੀਂ, ਉਸ ਦੀ ਜ਼ੁਬਾਨਬੰਦੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਦੀ ਕਲਮ ਨੂੰ ਸੱਚ ਤੋਂ ਮੁੱਖ ਮੋੜ ਲੈਣ ਲਈ ਮਜਬੂਰ ਕਰਨ ਦਾ ਯਤਨ ਕੀਤਾ ਜਾਂਦਾ ਹੈ।

ਲੇਖਕਾਂ, ਕਲਾਕਾਰਾਂ ਦੀ ਆਵਾਜ਼   ਕੁਚਲਣ ਲਈ ਹੋ ਰਹੇ ਇਹਨਾਂ ਯਤਨਾਂ ਨੂੰ ਮੁਲਕ ਪੱਧਰ 'ਤੇ ਹੀ ਤੇਜ਼  ਹੋ ਰਹੇ ਫਿਰਕੂ ਫਾਸ਼ੀ ਵਰਤਾਰੇ ਦੇ ਅੰਗ ਵਜੋਂ ਦੇਖਣਾ ਬਣਦਾ ਹੈ। ਮੁਲਕ ਭਰ 'ਚ ਭਾਜਪਾ ਦੀਆਂ ਚਾਮ੍ਹ੍ਹਲੀਆਂ ਹੋਈਆਂ ਹਿੰਦੂ ਜਨੂੰਨੀ ਤਾਕਤਾਂ ਨੇ ਲੇਖਕਾਂ 'ਤੇ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਲਈ ਫਾਸ਼ੀ ਹਮਲਾ ਵਿੱਢਿਆ ਹੋਇਆ ਹੈ।

ਅੱਗੇ ਪੜੋ

'ਜੁਟਾਨ' ਦੀ ਲੋੜ ਕਿਉਂ ? -ਰਣਜੀਤ ਵਰਮਾ

Posted on:- 26-07-2017

suhisaver

ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ, ਬੁੱਧੀਜੀਵੀਆਂ ਅਤੇ ਅਸਹਿਮਤੀ ਰੱਖਣ ਵਾਲੇ ਲੋਕਾਂ ਖਿਲਾਫ ਸੱਤਾ ਦੇ ਦਮਨ ਵਿਰੁੱਧ ਸਾਂਝੀ ਆਵਾਜ਼ ਪੈਦਾ ਕਰਨ ਲਈ ਭਾਰਤ ਪੱਧਰ ਤੇ ਇੱਕ ਮੰਚ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮੰਚ ਦਾ ਨਾਮ 'ਜੁਟਾਨ' (ਇਕਜੁਟਤਾ) ਹੈ।ਜੁਟਾਨ ਵੱਲੋਂ ਦਿੱਲੀ ਅਤੇ ਗਯਾ ਵਿੱਚ ਸੈਮੀਨਾਰ ਕਰਵਾਏ ਗਏ ਹਨ।ਇਸੇ ਕੜੀ ਤਹਿਤ ਇਕ ਸੈਮੀਨਾਰ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ  30 ਜੁਲਾਈ ਨੂੰ 'ਜੁਟਾਨ' (ਇਕਜੁੱਟਤਾ) ਦੀ ਪਹਿਲੀ ਮੀਟਿੰਗ ਜਨਵਰੀ ਵਿੱਚ ਵਿਸ਼ਵ ਪੁਸਤਕ ਮੇਲੇ ਦੌਰਾਨ ਦਿੱਲੀ ਵਿੱਚ ਹੋਈ ਸੀ, ਜਿਸ ਵਿੱਚ ਰਣਜੀਤ ਵਰਮਾ ਵੱਲੋਂ ਬੁਨਿਆਦ ਪੱਤਰ ਦੇ ਤੌਰ ’ਤੇ ਇੱਕ ਪਰਚਾ ਪੜਿਆ ਗਿਆ ਸੀ ਜੋ ਹੇਠਾਂ ਵੀ ਦਿੱਤਾ ਜਾ ਰਿਹਾ ਹੈ।  (ਸੰਪਾ.)

ਅੱਗੇ ਪੜੋ

ਅਜਮੇਰ ਸਿੰਘ ਔਲਖ : ਜੀਵਨ ਤੇ ਨਾਟ-ਕਲਾ - ਅਮਰਿੰਦਰ ਸਿੰਘ

Posted on:- 25-06-2017

suhisaver

ਪ੍ਰੋ.ਅਜਮੇਰ ਸਿੰਘ ਔਲਖ ਦਾ ਜਨਮ 19 ਅਗਸਤ,1942 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੁੰਭੜਵਾਲ (ਹੁਣ ਮਾਨਸਾ) ਵਿਖੇ ਇੱਕ ਨਿਮਨ-ਮੱਧਵਰਗੀ ਕਿਸਾਨ ਪਰਿਵਾਰ ਵਿੱਚ ਪਿਤਾ ਸ੍ਰ. ਕੌਰ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ।ਔਲਖ ਦਾ ਬਚਪਨ ਕਿਸਾਨੀ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਦੇਖਦਿਆਂ ਗੁਜਰਿਆ।ਘਰੇਲੂ ਜੀਵਨ ਇਹਨਾਂ ਮੁਸ਼ਕਿਲਾਂ ਨੇ ਔਲਖ ਦੀ ਮਾਨਸਿਕਤਾ ਨੂੰ ਬਹੁਤ ਗਹਿਰੇ ਰੂਪ ਵਿੱਚ ਪ੍ਰਭਾਵਿਤ ਕੀਤਾ।ਸਕੂਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੱਕ ਔਲਖ ਨੂੰ ਆਪਣੇ ਘਰੇਲੂ ਜੀਵਨ ਤੋਂ ਸੇਧ ਤੇ ਪ੍ਰੇਰਨਾ ਮਿਲਦੀ ਰਹੀ।ਉਚੇਰੀ ਵਿੱਦਿਆ ਪ੍ਰਾਪਤੀ ਤੋਂ ਬਾਅਦ ਲੰਬਾ ਸਮਾਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ,ਮਾਨਸਾ ਵਿਖੇ ਬਤੌਰ ਪ੍ਰੋਫੈਸਰ ਵਜੋਂ ਸੇਵਾ ਨਿਭਾਉਂਦਿਆਂ ਸੇਵਾ-ਮੁਕਤ ਹੋਏ।


ਆਪ ਜੀ ਵਿਆਹ ਸ੍ਰੀਮਤੀ ਮਨਜੀਤ ਕੌਰ ਨਾਲ ਹੋਇਆ।ਔਲਖ ਦੀ ਸਾਦਗੀ ਤੇ ਦੂਰ-ਅੰਦੇਸ਼ੀ ਇਸ ਗੱਲ ਤੋਂ ਹੀ ਪਛਾਣੀ ਜਾ ਸਕਦੀ ਹੈ ਕਿ ਉਸ ਨੇ ਆਪਣੇ ਵਿਆਹ ਮੌਕੇ ਕੋਈ ਬੇਲੋੜੀਆਂ ਰਸਮਾਂ ਨਿਭਾਉਣ ਦੀ ਥਾਂ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਦਾ ਕਰਜ ਸਿਰੇ ਚੜ੍ਹਾਇਆ।ਆਪ ਜੀ ਦੇ ਘਰ ਤਿੰਨ ਹੋਣਹਾਰ ਬੇਟੀਆਂ ਨੇ ਜਨਮ ਲਿਆ।ਅਪ ਜੀ ਦੀ ਜੀਵਨ ਸਾਥਣ ਨੇ ਕੁੱਲਵਕਤੀ ਤੌਰ ਤੇ ਔਲਖ ਦੇ ਮੋਢੇ ਨਾਲ਼ ਮੋਢਾ ਜੋੜਦਿਆਂ ਔਲਖ ਦੀਆਂ ਨਾਟ ਸਰਗਰਮੀਆਂ ਵਿੱਚ ਹਿੱਸਾ ਲਿਆ।

ਅੱਗੇ ਪੜੋ

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ