ਕਿਤਾਬਾਂ ਅਤੇ ਮਨੁੱਖ - ਪਵਨ ਕੁਮਾਰ ਪਵਨ
Posted on:- 09-03-2023
ਕਿਤਾਬਾਂ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਜੇਕਰ ਮਨੁੱਖ ਕਿਤਾਬਾਂ ਦਾ ਸਵਾਗਤ ਨਹੀਂ ਕਰੇਗਾ ਤਾਂ ਸਮਝੋ ਮਨੁੱਖ ਨੇ ਭਵਿੱਖ ਨੂੰ ਹਨੇਰੇ ਵਿੱਚ ਡੋਬ ਦਿੱਤਾ । ਲੋਕ ਮਾਣਯ ਤਿਲਕ ਜੀ ਨੇ ਕਿਹਾ ਸੀ ," ਮੈਂ ਨਰਕ ਵਿੱਚ ਵੀ ਪੁਸਤਕਾਂ ਦਾ ਸਵਾਗਤ ਕਰਾਂਗਾ ਕਿਉਂਕਿ ਇਨ੍ਹਾਂ ਵਿਚ ਉਹ ਸ਼ਕਤੀ ਹੈ ਕਿ ਜਿਥੇ ਇਹ ਹੋਣਗੀਆਂ ਉਥੇ ਆਪ ਹੀ ਸਵਰਗ ਬਣ ਜਾਵੇਗਾ।"
ਕਿਤਾਬਾਂ ਦੇ ਜ਼ਰੀਏ ਹੀ ਮਨੁੱਖੀ ਦਿਮਾਗ਼ ਵਿੱਚ ਚੁਸਤੀ ਤੇ ਫੁਰਤੀ ਆਉਂਦੀ ਹੈ। ਸੰਸਾਰ ਦਾ ਗਿਆਨ ਕਿਤਾਬਾਂ ਰਾਹੀਂ ਹੀ ਸਾਡੇ ਤੱਕ ਪਹੁੰਚਦਾ ਹੈ। ਮੇਰਾ ਵਿਚਾਰ ਹੈ ਕਿ ਪੁਸਤਕਾਂ ਉਹ ਸਮੁੰਦਰ ਹਨ ਜਿਸ ਵਿਚੋਂ ਸਾਨੂੰ ਆਪਣੇ ਹਿੱਸੇ ਦਾ ਗਿਆਨ ਹਾਸਿਲ ਕਰ ਲੈਣਾ ਚਾਹੀਦਾ ਹੈ। ਇਹ ਪੁਸਤਕਾਂ ਹੀ ਹਨ ਜੋ ਲਾਇਬਰੇਰੀ ਦੀ ਜਿੰਦ ਜਾਨ ਤੇ ਸ਼ਾਨ ਹਨ। ਲਾਇਬਰੇਰੀ ਸਿਰਫ਼ ਕਿਤਾਬਾਂ ਨਾਲ ਹੀ ਨਹੀਂ ਭਰੀ ਹੁੰਦੀ ਬਲਕਿ ਇਸ ਵਿੱਚ ਇਨਸਾਨੀਅਤ ਦਾ ਪਾਠ , ਸ਼ਾਂਤੀ ਦੀ ਹੋਂਦ, ਸ਼ਿਸ਼ਟਾਚਾਰ ਦਾ ਗਿਆਨ ਅਤੇ ਮਹਾਨ ਲੋਕਾਂ ਦੇ ਜੀਵਨ ਦਾ ਨਿਚੋੜ ਹੁੰਦਾ ਹੈ ਜਿਸਨੂੰ ਪੀ ਕੇ ,ਖਾ ਕੇ ਜਾਂ ਫਿਰ ਮਹਿਸੂਸ ਕਰਕੇ ਅਸੀਂ ਅਗਲਾ ਜੀਵਨ ਖੁਸ਼ੀ - ਖੁਸ਼ੀ ਜੀ ਸਕਦੇ ਹਾਂ।
ਅੱਗੇ ਪੜੋ
ਪੰਜਾ ਸਾਹਿਬ ਦਾ ਮਹਾਨ ਸਾਕਾ - ਰੂਪਇੰਦਰ ਸਿੰਘ (ਫ਼ੀਲਖਾਨਾ)
Posted on:- 30-10-2022
ਜਿਉਂ ਜਿਉਂ ਸਿੱਖ
ਇਤਿਹਾਸ ਦਾ ਪ੍ਰਕਾਸ਼ ਫੈਲਦਾ ਗਿਆ, ਸਿੱਖ ਦੋਖੀਆਂ ਭਾਵੇਂ ਉਹ ਕੋਈ
ਵੀ ਹੋਣ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਗਿਆ ਕਿ ਸਿੱਖਾਂ ਨੂੰ ਸਾਰੀ ਸ਼ਕਤੀ ਸਿੱਖੀ ਦੇ ਧੁਰੇ
ਗੁਰਦੁਆਰਾ ਸਾਹਿਬਾਨ ਤੋਂ ਹੀ ਮਿਲਦੀ ਹੈ। ਉਹਨਾਂ ਨੂੰ ਇਸ ਤਾਕਤ ਤੋਂ ਵਾਂਝਿਆਂ ਰੱਖਣ ਲਈ
ਗੁਰਦੁਆਰੇ ਢਾਹੇ ਜਾਂਦੇ ਰਹੇ, ਸਰੋਵਰ ਪੂਰੇ ਜਾਂਦੇ ਰਹੇ ਅਤੇ
ਗੁਰੂ ਘਰਾਂ ਦੀਆਂ ਮਰਿਆਦਾਵਾਂ ਭੰਗ ਕੀਤੀਆਂ ਜਾਂਦੀਆਂ ਰਹੀਆਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ
ਸਿੰਘ ਦੀ ਮੌਤ ਉਪਰੰਤ ਸਿੱਖਾਂ ਦੀ ਡਗਮਗਾਈ ਹਾਲਤ ਅਤੇ ਅੰਗਰੇਜ਼ਾਂ ਦੀਆਂ ਕੋਝੀਆਂ ਚਾਲਾਂ ਕਾਰਨ
ਅੰਗਰੇਜ਼ਾਂ ਦਾ 1849 ਵਿੱਚ ਪੰਜਾਬ ਉੱਤੇ ਪੂਰਨ
ਕਬਜ਼ਾ ਹੋ ਗਿਆ। ਸਿੱਖਾਂ ਜੈਸੀ ਅਣਖੀਲੀ, ਨਿਡਰ, ਬਹਾਦਰ ਤੇ ਸਦਾਚਾਰੀ ਕੌਮ ਨੂੰ ਦਬਾ ਕੇ ਰੱਖਣ ਲਈ ਉਹਨਾਂ ਨੇ
ਗੁਰਦੁਆਰਿਆਂ ਦਾ ਕੰਟਰੋਲ ਆਪਣੇ ਹੱਥ-ਠੋਕੇ ਪੁਜਾਰੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ। ਅੰਗਰੇਜ਼ਾਂ
ਦੀ ਸ਼ਹਿ ਉੱਤੇ ਇਹਨਾਂ ਕੁਕਰਮੀਆਂ ਨੇ ਨਾਮ-ਰਸ ਅਤੇ ਸੁੱਖ ਸ਼ਾਂਤੀ ਦੇ ਸੋਮੇ ਗੁਰੂਘਰਾਂ ਨੂੰ
ਗੁੰਡਪੁਣੇ ਅਤੇ ਅੱਯਾਸ਼ੀ ਦੇ ਅੱਡੇ ਬਣਾ ਕੇ ਰੱਖ ਦਿੱਤਾ।
ਮਹੰਤਾਂ ਦੇ ਪਾਲੇ
ਹੋਏ ਗੁੰਡੇ ਗੁਰਦੁਆਰੇ ਆਈਆਂ ਸੰਗਤਾਂ ਨਾਲ ਬਦਤਮੀਜ਼ੀਆਂ ਕਰਦੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੇ ਦਰਸ਼ਨ ਦੀਦਾਰ ਕਰਨ ਆਈਆਂ ਧੀਆਂ-ਭੈਣਾਂ ਦੀ ਇੱਜ਼ਤ ਸੁਰੱਖਿਅਤ ਨਹੀਂ ਸੀ। ਗੁਰੂ ਗ੍ਰੰਥ ਸਾਹਿਬ
ਦੀ ਹਜ਼ੂਰੀ ਵਿੱਚ ਹੀ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਸੀ ਅਤੇ
ਕਰਮ-ਕਾਂਡ ਦਾ ਬੋਲਬਾਲਾ ਸੀ। ਗੁਰੂ-ਘਰਾਂ ਨੂੰ ਵਿਲਾਸੀ ਮਹੰਤਾਂ ਦੇ ਟੋਲਿਆਂ ਤੋਂ ਆਜ਼ਾਦ ਕਰਵਾਉਣ
ਲਈ ਸਿੰਘਾਂ ਵੱਲੋਂ 1920 ਤੋਂ 1925 ਤੱਕ ਗੁਰਦੁਆਰਾ ਸੁਧਾਰ ਲਹਿਰ
ਚਲਾਈ ਗਈ। ਇਸ ਅਰਸੇ ਦੌਰਾਨ ਕਈ ਮੋਰਚੇ ਲਗਾਏ ਗਏ। ਗੁਰੂ ਕੇ ਬਾਗ ਦਾ ਮੋਰਚਾ ਵੀ ਇਸ ਪੱਖੋਂ ਬਹੁਤ
ਮਹੱਤਤਾ ਰੱਖਦਾ ਹੈ। ਇਸ ਮੋਰਚੇ ਦੌਰਾਨ ਹੀ ਪੰਜਾ ਸਾਹਿਬ ਵਿਖੇ ਗੱਡੀ ਰੋਕਣ ਵਾਲਾ ਸਾਕਾ ਵਾਪਰਿਆ।
ਅੱਗੇ ਪੜੋ
ਪੰਜਾ ਸਾਹਿਬ ਸਾਕੇ ਦੇ ਪਹਿਲੇ ਸ਼ਹੀਦ ਭਾਈ ਕਰਮ ਸਿੰਘ ਜੀ -ਪ੍ਰੋ. ਹਰਗੁਣਪ੍ਰੀਤ ਸਿੰਘ
Posted on:- 30-10-2022
ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਨੇੜਲੇ ਰੇਲਵੇ ਸਟੇਸ਼ਨ ਹਸਨ ਅਬਦਾਲ ਉੱਤੇ 'ਗੁਰੂ ਕਾ ਬਾਗ' ਦੇ ਮੋਰਚੇ ਵਿਚ ਕੈਦ ਹੋਏ ਭੁੱਖੇ ਫ਼ੌਜੀ ਸਿੰਘਾਂ ਨਾਲ ਭਰੀ ਹੋਈ ਗੱਡੀ ਨੂੰ ਰੋਕਣ ਲਈ ਰੇਲ ਦੀ ਪਟੜੀ ਉੱਤੇ ਲੇਟ ਕੇ ਦੋ ਸਿੰਘ - ਭਾਈ ਕਰਮ ਸਿੰਘ ਜੀ ਅਤੇ ਭਾਈ ਪ੍ਰਤਾਪ ਸਿੰਘ ਜੀ ਨੇ ਆਪਣੀ ਲਾਸਾਨੀ ਸ਼ਹਾਦਤ ਦਿੱਤੀ ਸੀ। ਭਾਈ ਕਰਮ ਸਿੰਘ ਜੀ ਦਾ ਜਨਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਘਰ 14 ਨਵੰਬਰ 1885 ਈਸਵੀ ਨੂੰ ਹੋਇਆ ਸੀ। ਪਰਿਵਾਰ ਵੱਲੋਂ ਆਪ ਦਾ ਪਹਿਲਾ ਨਾਂ ਸੰਤ ਸਿੰਘ ਰੱਖਿਆ ਗਿਆ ਸੀ।
ਆਪ ਦੇ ਪਿਤਾ ਭਾਈ ਭਗਵਾਨ ਸਿੰਘ ਗੁਰਮਤਿ ਦੇ ਵਿਦਵਾਨ, ਸ਼੍ਰੋਮਣੀ ਕਥਾਕਾਰ ਅਤੇ ਸੇਵਾ ਭਾਵਨਾ ਵਾਲੇ ਸਨ। ਉਹ ਜਲ ਨਾਲ ਭਰਿਆ ਸਰਬ ਲੋਹ ਦਾ ਗੜਵਾ ਹਮੇਸ਼ਾ ਆਪਣੇ ਕੋਲ ਰੱਖਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਗੜਵੇ ਵਾਲੇ ਸੰਤ ਵੀ ਕਿਹਾ ਜਾਂਦਾ ਸੀ। ਭਾਈ ਕਰਮ ਸਿੰਘ ਨੇ ਆਪਣੇ ਪਿਤਾ ਪਾਸੋਂ ਬਾਣੀ ਦਾ ਪਾਠ, ਗੁਰ ਇਤਿਹਾਸ ਅਤੇ ਕੀਰਤਨ ਕਰਨ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਥੋੜ੍ਹੇ ਸਮੇਂ ਵਿਚ ਹੀ ਆਪ ਦਾ ਨਾਂ ਚੰਗੇ ਰਾਗੀਆਂ ਵਿਚ ਗਿਣਿਆ ਜਾਣ ਲੱਗਾ ਸੀ। ਸਚਖੰਡ ਸ੍ਰੀ ਹਜੂਰ ਸਾਹਿਬ, ਅਬਿਚਲ ਨਗਰ, ਨਾਂਦੇੜ ਦੀ ਯਾਤਰਾ ਦੌਰਾਨ ਆਪ ਨੇ ਅੰਮ੍ਰਿਤ ਛਕਿਆ ਅਤੇ ਆਪ ਦਾ ਨਾਂ ਸੰਤ ਸਿੰਘ ਤੋਂ ਕਰਮ ਸਿੰਘ ਰੱਖਿਆ ਗਿਆ।
ਅੱਗੇ ਪੜੋ