Tue, 16 April 2024
Your Visitor Number :-   6976875
SuhisaverSuhisaver Suhisaver

ਪੰਜਾਬੀ ਬੋਲੀ ਬਚ ਸਕਦੀ ਏ - ਨੁਜ਼ਹਤ ਅੱਬਾਸ

Posted on:- 21-02-2014

suhisaver

ਐਵੇਂ  ਦਿਲ ਨੂੰ ਪ੍ਰਚਾਵਣ ਵਾਲੀ ਗੱਲ ਏ ਭਲਾ ਪੰਜਾਬੀ ਬੋਲੀ ਕਿੰਝ ਬਚ ਸਕਦੀ ਏ ਜੇ ਏਨੂੰ ਕੋਈ ਬੋਲੇ  ਗਾ ਈ ਨਹੀਂ? ਮੈਂ ਹਰ ਦਿਨ ਕਈ  ਪੰਜਾਬੀ ਮਾਵਾਂ ਨੂੰ ਮਿਲਦੀ ਆਂ ਜਿਹੜੀਆਂ  ਵੱਧ ਚੜ੍ਹ ਕੇ ਆਖਦੀਆਂ ਨੇ  ਸਾਡੇ ਵੱਡੇ ਪੰਜਾਬੀ ਬੋਲਦੇ ਸਨ ,  ਪਰ ਐਸੀ ਆਪਸ ਵਿਚ ਉਰਦੂ ਬੋਲਦੇ ਆਂ  ਤੇ ਸਾਡੇ ਬੱਚੇ ਮਾਸ਼ਾਅੱਲ੍ਹਾ ਅੰਗਰੇਜ਼ੀ।  ਸੱਚ ਏ ਕਿ  ਹਨ ਤੇ ਆਪਣੇ ਘਰਾਂ ਦੇ ਸਭੇ ਬਾਲ ਤੇ ਉਨ੍ਹਾਂ ਦੀਆਂ ਮਾਵਾਂ ਵੀ ਇਕ ਦੂਜੇ ਨਾਲ਼ ਆਪਣੀ ਬੋਲੀ ਵਿਚ  ਗੱਲ ਨਹੀਂ ਕਰਦੇ। ਉਤੋਂ ਮੇਰਾ ਪੰਜਾਬੀ ਬੋਲਣਾ ਵੀ  ਸਭ ਨੂੰ  ਕੁਝ ਚੰਗਾ ਨਹੀਂ ਲਗਦਾ ਕਿਉਂ ਜੇ ਇਹ ਬੋਲੀ  ਮਾਵਾਂ ਘਰ ਵਿਚ ਕੰਮ ਕਰਨ ਵਾਲਿਆਂ ਨੌਕਰਾਂ ਨਾਲ਼ ਬੋਲ ਦੀਆਂ ਨੇ ।ਹੁਣ ਪੰਜਾਬੀ ਨੌਕਰਾਂ ਦੀ ਬੋਲੀ  ਬਣ ਕੇ ਰਹਿ ਗਈ ਏ ਮਾਵਾਂ ਦੀ ਨਹੀਂ । ਮਾਵਾਂ  ਦੇ ਹੱਥੋਂ ਉਨ੍ਹਾਂ ਦਾ ਅਪਨੀ ਬੋਲੀ ਨਾਲ਼ ਮਤਰੀਆਂ ਵਾਲਾ ਸਲੋਕ ਵੇਖ ਕੇ ਮੇਰਾ ਦਿਲ ਬੜਾ ਕੁੜ੍ਹਦਾ ਏ।



ਏਸ  ਸਮਾਜੀ ਊਂਚ ਨੀਚ  ਤੇ ਸਿਆਸਤਾਂ ਨੇ ਸਭੇ ਪੰਜਾਬੀਆਂ ਨੂੰ ਅਹੀਹ ਈ ਸਬਕ ਪੜ੍ਹਿਆ ਏਕਾ ਪੜ੍ਹਿਆ ਲਿਖਿਆ ਬੰਦਾ ਉਰਦੂ ਅੰਗਰੇਜ਼ੀ ਬੋਲਦਾ ਏ ਪੰਜਾਬੀ ਨਹੀਂ। ਉਹੀਓ ਤੇ  ਵਜ੍ਹਾ ਏ ਕਿ ਜਦੋਂ ਦਾ ਪਾਕਿਸਤਾਨ ਬਣਿਆ ਏ ਐਸੀ ਸਾਰੇ ਪੜ੍ਹੇ ਲਿਖੇ ਬਣਨ ਦੀ ਕੋਸ਼ਿਸ਼ ਕਰ ਰਹੇ ਆਂ।  ਸਕੂਲ ਕਾਲਜ, ਅਖ਼ਬਾਰ ਰਸਾਲੇ ਕਿਤਾਬਾਂ,ਟੀ ਵੀ ਰੇਡੀਓ,  ਬਾਜ਼ਾਰ, ਮਾਰਕਿਟਸ,ਆਂਡ ਗਵਾਂਢ , ਰਿਸ਼ਤੇਦਾਰ ਤੇ ਪੱਕੇ ਦੋਸਤਾਂ  ਦੇ ਨਾਲ਼ ਨਾਲ਼ ਘਰਾਂ ਵਿਚ ਵੀ ਅਜਨਬੀ ਬੋਲੀਆਂ ਬੋਲਦੇ ਆਂ । ਇੰਜ ਤੇ ਜਗ ਦੀਆਂ ਸਭੇ ਬੋਲੀਆਂ  ਚੰਗੀਆਂ ਈ ਹੁੰਦੀਆਂ ਨੇ ਤੇ  ਉਨ੍ਹਾਂ ਨੂੰ ਸਿੱਖਣਾ ਵੀ ਚਾਹੀਦਾ ਏ ਪਰ  ਆਪਣੀ ਮਾਂ ਦੀ ਬੋਲੀ  ਨੂੰ ਭੁੱਲ ਕੇ ਕੋਈ ਵੀ ਹੋਰ ਬੋਲੀ ਕਿਵੇਂ ਸਿੱਖੀ ਜਾ ਸਕਦੀ ਏ? ਇਹ ਮੇਰੀ ਸਮਝ ਤੋਂ ਬਾਹਰ ਏ।

ਇਹ ਵੀ ਕੌੜਾ ਸੱਚ ਏਕਾ ਸਾਡੇ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬਾਲਾਂ ਨੂੰ ਜ਼ੁਰਮਾਨਾ ਕੀਤਾ ਜਾਂਦਾ ਏ  ਤੇ ਕੁੱਟ ਵੀ ਪੈਂਦੀ ਏ  । ਜਿੱਥੇ ਤਾਲੀਮੀ ਅਦਾਰਿਆਂ ਵਿਚ ਬੋਲੀ ਨਾਲ਼ ਅਜਿਹਾ ਸਲੂਕ ਹੋਏਗਾ ਓਥੇ ਮਾਵਾਂ ਤੇ ਬੱਚੇ ਕੀ ਕਰਨਗੇ? ਇਹ ਵੱਖਰੀ ਗੱਲ ਏ ਕਿ ਸਾਡੇ ਉਸਤਾਦ ਤੇ  ਲੀਡਰ  ਏ  ਜਾਣਨਾ ਈ ਨਹੀਂ ਚਾਹੁੰਦੇ ਕਿ  ਦੇਸ਼ਾਂ ਭਰ ਵਿਚ  ਖੋਜ ਰਾਹੀਂ ਇਹ ਗੱਲ ਸਾਮ੍ਹਣੇ ਆ ਚੁੱਕੀ ਏ ਕਿ ਬਾਲਾਂ ਦੇ ਚੰਗੇ ਭਲਕ  ਲਈ ਮਾਂ ਦੀ ਬੋਲੀ ਸਭ ਤੋਂ ਕੀਮਤੀ ਤੇ ਜ਼ਰੂਰੀ ਏ।ਜੇ ਮਾਂ ਪੀਓ ਆਪਣੇ ਬਾਲਾਂ  ਦਾ ਭਲਕ ਚਾਨਣ ਭਰਿਆ  ਬਨਾਣਾ ਚਾਹੁੰਦੇ  ਨੇ ਤੇ ਉਨ੍ਹਾਂ ਨੂੰ ਇਹ ਗੱਲ  ਚੰਗੀ ਤਰਾਂ ਸਮਝ  ਲੈਣੀ ਚਾਹੀਦੀ ਏ  ਕਿ ਮਾਂ ਦੀ ਬੋਲੀ ਨਿੱਕੇ ਬਾਲ ਦੀ ਬੁਨਿਆਦ  ਨੂੰ ਪੱਕਾ ਕਰਦੀ ਏ  ਤੇ  ਹਯਾਤੀ  ਦੇ ਇਲਮ ਨਾਲ ਰਿਸ਼ਤਾ ਜੋੜਦੀ ਏ।

ਸਾਡੇ ਘਰ ਵਿਚ ਹੁਣ  ਇੱਕ ਬਾਬਾ ਜੀ  ਰਹਿ ਗਏ ਨੇ , ਜਿਹੜੇ ਹਮੇਸ਼ਾਂ ਆਪਣੀ ਹੱਡਬੀਤੀ ਸਭ ਨੂੰ ਪੰਜਾਬੀ ਵਿਚ ਸਨਾਵਨਤੇ ਮਾਂ ਬੋਲੀ ਦੀ ਕਦਰ ਵਧਾਉਣ ਵਿਚ ਜੀ ਜਾਨ ਨਾਲ਼ ਲੱਗੇ ਰਹਿੰਦੇ ਨੇ । ਪੂਰਾ ਟੱਬਰ ਉਨ੍ਹਾਂ ਦੀ ਏਸ ਆਦਤ ਨੂੰ ਪਸੰਦ ਕਰਦਾ ਏ ਪਰ  ਫ਼ਿਰ ਵੀ ਪੰਜਾਬੀ  ਬੋਲਣ ਵਿਚ ਮਾਵਾਂ ਤੇ ਬਾਲ ਸ਼ਰਮਾਉਂਦੇ ਨੇ।ਮੈਨੂੰ ਤੇ ਏ ਪ੍ਰੇਸ਼ਾਨੀ ਏ  ਕਿ ਏ ਬਜ਼ੁਰਗ ਵੀ  ਅੱਜ ਕਲਬਮਾਰ ਨੇ ਜੇ ਇੰਨਾਂ ਕੁਝ ਹੋ ਗਿਆ ਤੇ ਸਾਡੇ ਟੱਬਰ ਦਾ ਕੀ ਬਣੇਗਾ?

ਪਿੱਛੇ ਜੇ ਮੈਂ ਪ੍ਰਦੇਸੋਂ ਬਜ਼ੁਰਗਾਂ ਦੀ ਖ਼ਬਰ ਲੇਨ ਗਈ ਤੇ ਬਹੁਤਾ ਵੇਲ਼ਾ ਉਨ੍ਹਾਂ ਕੋਲ਼  ਹਸਪਤਾਲ ਈ ਰਹੀ । ਓਥੇ ਮੈਨੂੰ ਬਹੁਤ ਕੁਝ ਨਵਾਂ ਜਾਨਣ ਦਾ  ਤਜਰਬਾ ਹੋਇਆ। ਮੇਰੇ ਲਈ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ  ਕਿ ਜਦੋਂ ਕੋਈ ਬਜ਼ੁਰਗਾਂ ਨੂੰ  ਹਾਲ  ਚਾਲ ਪੁੱਛਦਾ  ਤੇ ਬਜ਼ੁਰਗ ਕਹਿ ਦਿੰਦੇ ਭਈ ਮੇਰਾ ਹਾਲ  ਪੁੱਛਣ ਆਏ ਕਿ ਕਿਸੇ  ਅੰਗਰੇਜ਼ ਦਾ? ਇਹ ਸੁਣ ਕੇ ਸਭ ਹੱਸਦੇ ਤੇ ਪੰਜਾਬੀ ਵਿਚ ਉੱਤਰ ਆਂਦੇ। ਡਾਕਟਰ ਕੀ ਤੇ ਨਰਸਾਂ ਕੀ ਸਭ ਦੇ ਸਭ ਨੂੰ ਪੰਜਾਬੀ ਬੋਲਣੀ ਪੈ ਰਹੀ ਸੀ ਵਰਨਾ ਬਜ਼ੁਰਗ ਜਵਾਬ ਈ ਨਹੀਂ ਸੀ ਦਿੰਦੇ। ਮੇਰੇ ਲਈ ਏ ਹੋਰ ਵੀ  ਖ਼ੁਸ਼ੀ  ਦੀ ਗੱਲ ਸੀ ਕਿ ਘਰ ਦੇ ਸਭ ਨਿੱਕੇ ਵੱਡੇ ਬਾਲ  ਵੀ ਬਜ਼ੁਰਗਾਂ ਨਾਲ਼ ਪੰਜਾਬੀ ਵਿਚ ਗੱਲ ਕਰਨ ਦੀ ਕੋਸ਼ਿਸ਼ ਕਰਦੇ  ਸਨ।ਮੈਂ ਬਾਲਾਂ ਨੂੰ ਪਹਿਲੀ ਵਾਰੀ ਪੰਜਾਬੀ ਬੋਲਦਿਆਂ ਸੁਣਿਆ ਸੀ।  ਉਨ੍ਹਾਂ ਦੇ ਮੁੱਖ ਵਿਚੋਂ  ਪੰਜਾਬੀ ਬੋਲੀ  ਬੜੀ ਸੋਹਣੀ ਤੇ ਮਿੱਠੀ ਲੱਗੀ ਤੇ  ਮੈਂ ਖ਼ੁਸ਼ ਹੋ ਕੇ ਆਖਿਆ ਭਈ ਤੁਸੀ ਸਭ ਮੇਰੇ ਨਾਲ਼ ਵੀ ਪੰਜਾਬੀ ਵਿਚ ਗੱਲ ਕਰਿਆ ਕਰੋ ਨਾ।ਏ ਸੁਣ ਕੇ ਸਭ ਹੱਸਣ ਲੱਗ ਪਏ ਜਿਵੇਂ ਮੈਂ ਕੋਈ ਲਤੀਫ਼ਾ ਸੁਣਾਇਆ ਹੋਏ।  ਮੈਨੂੰ ਇਹ ਪੱਕਾ ਹੋ ਗਿਆ ਕਿ ਬਜ਼ੁਰਗਾਂ ਮਗਰੋਂ  ਕਿਸੇ ਪੰਜਾਬੀ ਨਹੀਂ ਬੋਲਣੀ।  ਮੈਂ ਆਪਣੇ ਬਾਬੇ  ਦੇ ਕੰਨ ਵਿਚ ਹੌਲੀ ਜਈ ਆਖਿਆ, ਬਜ਼ੁਰਗੋ ਪੰਜਾਬੀ ਬਚਾਉਣ ਲਈ ਤੁਹਾਨੂੰ ਜਿਉਂਦੇ ਰਹਿਣਾ ਪਏ ਗਾ।  ਉਨ੍ਹਾਂ   ਹੰਝੂ ਪੂੰਝਦਿਆਂ ਆਖਿਆ ਮੈਂ ਸੁੱਕਾ ਰੁੱਖ   ਹੁਣ ਬਹੁਤੀ ਦੇਰ ਛਾਂ  ਨਹੀਂ  ਦੇ  ਸਕਨਾ,  ਬੋਲੀ ਬਚਾਉਣ ਲਈ ਮੇਰਾ ਕੰਮ ਤੂੰ  ਸੰਭਾਲ  ਤੇ  ਫ਼ਿਰ ਤੇਰਾ ਕੰਮ ਤੇਰੀ ਧੀ, ਇੰਜ ਏ ਬੋਲੀ ਬਚੇਗੀ।

ਮੈਂ ਇਹ ਸੁਣ ਕੇ ਸੋਚੀਂ ਪੈ ਗਈ। ਮੈਨੂੰ ਉਹ ਸਭ ਸੰਗੇ ਸਾਥਯਿਆਦ ਆ ਗਏ ਜਿਹੜੇ ਮੇਰੇ ਪੰਜਾਬੀ ਬੋਲਣ ਤੇ  ਲਿਖਣ ਅਤੇ ਤਨਕੀਦ ਕਰਦੇ ਤੇ ਹੱਸਦੇ ਨੇ, ਕਈ ਸ਼ੁਬਹੇ ਦੀ ਨਜ਼ਰ ਨਾਲ਼  ਵੇਖਦੇ ਨੇ ,ਕਈ  ਗ਼ੁੱਸੇ ਰਹਿੰਦੇ ਨੇ ਤੇ ਆਖਦੇ ਨੇ ਤੂੰ ਪੰਜਾਬੀ ਵਿਚ ਲਿਖ ਕੇ ਮਹਿਦੂਦ  ਹੋ ਗਈ ਐਂ ।

ਅਚੰਬੇ ਦੀ ਗੱਲ ਇਹ ਕਿ ਸਭ ਪੰਜਾਬੀ ਲੋਕ ਗੀਤ ਤੇ ਸੂਫ਼ੀਆਨਾ ਕਲਾਮ ਸੁਣ ਕੇ ਅੱਥਰੂ  ਵਹਾਉਂਦੇ ਨੇ ਪਰ  ਬੋਲੀ ਨੂੰ ਬੋਲਣ ਵਿਚ ਸ਼ਰਮ ਮਸੂਸ ਕਰਦੇ ਨਹੀਂ ।ਅਜੀਬ ਦੋਗ਼ਲੀ  ਕੌਮ ਏ ਸਾਡੀ । ਜਦੋਂ ਵੇਖੋ  ਹਰ ਬੰਦਾ ਇਕ ਦੂਜੇ ਨੂੰ ਅੰਗਰੇਜ਼ੀ ਉਰਦੂ ਦੀ ਤਕੜੀ ਵਿਚ ਤੋਲਦਾ ਰਹਿੰਦਾ ਏ।

ਮੈਂ ਹਾਲੇ ਇੰਨਾਂ ਸੋਚਾਂ ਵਿਚ  ਗਵਾਚੀ ਆਪਣੇ ਹੱਥਾਂ ਦੀਆਂ ਉਂਗਲੀਆਂ  ਤਰੋੜ ਮਰੋੜ  ਈ  ਰਹੀ ਸਾਂ ਕਿ ਬਜ਼ੁਰਗਾਂ ਇਹ ਆਖ ਕੇ ਮੈਨੂੰ  ਇਕ ਨਵੀਂ ਰਾਹ ਵਿਖਾਈ ,ਧੀਏ ਤੂੰ  ਹੌਲੇ ਹੌਲੇ ਆਪਣੇ ਕਮੀ ਲੱਗੀ ਰੇ।ਖ਼ੋਰੇ  ਨਵੀਂ ਪੀੜ੍ਹੀ  ਨੂੰ ਈ ਸੁਰਤ ਆ ਜਾਏ । ਤੂੰ  ਲੋਰੀਆਂ,ਟੱਪੇ ਤੇ ਬੋਲੀਆਂ ਲੱਖ ਤੇ ਲੋਕ ਕਹਾਣੀਆਂ ਅੱਜ ਦੇ ਰੰਗ ਵਿਚ  ਰੰਗ।ਇੰਜ ਵੀ ਬੋਲੀ ਬਚ ਸਕਦੀ ਏ।

ਇਹ ਸੁਣਦਿਆਂ ਈ ਜਿਵੇਂ ਸਿਰਾ ਮੇਰੇ ਹੱਥ ਆਇਆ ਔਰ ਮੈਂ ਵਲਾਇਤ ਵਿਚ ਪੰਜਾਬੀ ਬੋਲੀ ਨਾਲ਼ ਹੋਵਣ ਵਾਲੇ ਏਸ  ਸਲੂਕ ਨੂੰ ਯਾਦ ਦੀ ਲੜੀ  ਵਿਚ ਕੁੱਝ  ਇੰਜ ਪੂਰੋ ਦਿੱਤਾ।

ਇਕ ਚਿੜੀ  ਆਪਣੇ ਬਾਲਾਂ ਨਾਲ਼ ਆਪਣੇ ਆਹਲਣੇ  ਵਿਚ ਰਹਿੰਦੀ ਸੀ। ਚੋਗ਼ਾ  ਚੁਗਦੀ , ਬਾਲਾਂ ਨੂੰ ਖੁਵਾਂਦੀ  ਤੇ ਭਲਕ ਲਈ ਉੱਡਣ ਦਿਓਲ ਸਿਖਾ ਵਨਦੀ। ਬਾਲ ਹੌਲੀ ਹੌਲੀ ਮਾਂ ਚਿੜੀ ਤੋਂ ਉੱਡਣਾਂ ਸੁੱਖ ਕੇ ਵੱਡੇ ਹੋ ਗਏ। ਛੇਤੀ ਹੀ ਉਹ  ਇੱਕ ਰੁੱਖ ਤੋਂ ਦੂਜੇ ਰੁਖ ਅਤੇ, ਦੂਜੇ ਤੋਂ ਤੀਜੇ ਰੁੱਖ ਤੇ ਉਡਾਰੀ ਮਾਰਕੇ ਅੱਪੜ ਜਾਂਦੇ। ਇਕ ਦਿਨ ਲੌਢੇ ਵੇਲੇ ਖਿਚੜੀ ਖਾਂਦਿਆਂ ਬਾਲ ਆਪਣੀ   ਮਾਂ ਚਿੜੀ ਨੂੰ ਆਪਣੇ ਉਡਣ ਦੇ ਨਿਵੇਕਲੇ ਤਜਰਬੇ ਦਸ ਰਹੇ ਸਨ। ਚਿੜੀ ਨੂੰ  ਬਾਲਾਂ ਕੋਲੋਂ ਇਹ ਸੁਣ ਕੇ ਬੜੀ ਹੈਰਾਨੀ ਹੋਈ ਕਿ ਊਦੇ ਬਾਲਾਂ ਨੇ ਇਕ ਐਸਾ ਬਾਗ ਤੱਕਿਆ ਏ ਜਿਥੇ ਚਿੜੀਆਂ ਚਿੜੇ ਆਪਣੀ ਬੋਲੀ ਨਹੀਂ ਬੋਲਦੇ। ਪਰ ਓ ਗੂੰਗੇ ਵੀ ਨਹੀਂ ।ਓਥੇ ਉਨ੍ਹਾਂ ਨਵੀਆਂ ਨਿਵੇਕਲੀਆਂ  ਬੋਲੀਆਂ ਸਿੱਖੀਆਂ ਨੇ। ਚਿੜੀ ਮਾਂ ਨੂੰ ਬੜੀ ਰੇਜ ਹੋਈ ਕਿਹਾ ਉਹ ਵੀ  ਇਸ ਉਚੇਚੇ ਬਾਗ ਵਿਚ ਜਾਵੇ ਤੇ ਆਪਣੇ ਬਾਲਾਂ ਵਾਂਗੂੰ ਓ ਵੀ ਨਵੀਆਂ ਨਵੀਆਂ ਗੱਲਾਂ ਸਿੱਖੇ।

ਇਕ ਦਿਨ ਉਹ ਆਪਣੇ ਟੱਬਰ ਨਾਲ਼ ਉਸ ਬਾਗੇ ਦੀ ਸੈਰ ਨੂੰ ਗਈ । ਬਾਗ ਵਿਚ ਹਰ ਸ਼ੈ ਨਿਵੇਕਲੀ ਸੀ। ਰੰਗ ਬਰੰਗੇ  ਫੁੱਲ  , ਰੱਖ ,ਪੱਖੋ ਤੇ ਰਸਤੇ ਜਗ ਮਗ ਕਰ ਰਹੇ ਸੀ। ਪਰ ਚਿੜੇ ਤੇ ਚਿੜੀਆਂ ਦਾ ਰੰਗ ਰੂਪ ਓਹੀਓ    ਸੀ।

 ਚਿੜੀ ਮਾਂ ਨੇ ਹੌਂਸਲਾ ਕਰ ਕੇ ਉਨ੍ਹਾਂ ਨਾਲ਼ ਗੱਲ ਕਰਨ ਦਾ ਹੱਲਾ ਕੀਤਾ ਪਰ ਉਹ ਸਭੇ ਮਾਂ ਚਿੜੀ   ਨੂੰ ਇੰਜ ਵੇਖਣ ਲੱਗ ਪਏ  ਜਿਵੇਂ  ਇਹ ਉਨ੍ਹਾਂ ਲਈ  ਕੋਈ ਅਜੂਬਾ ਹੋਈਏ। ਚਿੜੀ  ਨੇਂ  ਆਪਣੇ ਬਾਲਾਂ ਨੂੰ ਤੱਕਿਆ ਤੇ ਆਖਿਆ  ਭਈ ਤੁਸੀ ਸੱਚ ਆਂਹਦੇ ਸੀ ਕਿ ਇਹ ਚਿੜੀਆਂ  ਤੇ ਚਿੜੇ ਸਾਡੀ ਬੋਲੀ  ਸਮਝਦੇ ਈ ਨਈਂ।  ਖ਼ੋਰੇ ਇਨ੍ਹਾਂ ਦਾ ਚੰਬਾ ਕੁੜੀਏ ਦੇਸੋਂ ਆਇਆ ਏ?

ਚਿੜੀ ਨੂੰ ਇਸ  ਬਾਗੇ ਅੰਦਰ ਅਪਣਾ ਆਪ ਬਹੁਤ ਕਲਾ ਤੇ ਨਿੱਕਾ ਮਸੂਸ ਹੋਇਆ,  ਉਹ ਆਪਣੇ ਬਾਲਾਂ ਨਾਲ਼ ਬਾਗ ਦੀ ਇਕ ਨੁੱਕਰੇ  ਚੁੱਪ ਕਰ ਕੇ ਬਹਿ ਗਈ ਆਸੇ ਪਾਸੇ ਦੀਆਂ ਸਭੇ  ਵਾਜਾਂ ਨਿਵੇਕਲੀਆਂ ਸਨ। ਓਨੂੰ ਸਭ ਕੁਝ ਓਪਰਾ  ਲੱਗ ਰਿਹਾ ਸੀ।

ਥੱਕ ਹਾਰ ਕੇ ਇੰਨੇ  ਆਪਣੇ ਬਾਲਾਂ ਨਾਲ਼ ਖੇਡਨਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ।

ਅੱਲੜ ਬਲੜ ਬਾਵੇ ਦਾ।।।ਬਾਵਾ ਕਣਕ ਲਿਆਵੇਗਾ।।।।ਬਾਵੀ ਬਹਿ ਕੇ ਛਿੱਟੇਗੀ ।।।ਸੋ ਰੁਪਇਆ ਵੱਟੇਗੀ

ਇਸ  ਬਾਗੇ ਦੀਆਂ ਸਭੇ ਚਿੜੀਆਂ ਚਿੜੇ ਊਦੇ ਕੋਲ਼ ਆ ਬੈਠੇ  ਤੇ ਗਾਉਣ ਸੁਣ ਕੇ ਹੱਸਣ ਲੱਗ ਪਏ ਪਰ ਕੁਝ ਬੋਲੇ ਨਾ।  ਚਿੜੀ  ਤੇ ਉਹਦੇ ਬਾਲ ਹੋਰ ਵੀ ਹੈਰਾਨ ਹੋਏ ਕੇ ਇਹ ਕਿਹੋ ਜਿਹਾ ਬਾਗ ਏ  ਤੇ  ਕਿਹੋ ਜਿਹੀਆਂ ਚਿੜੀਆਂ  ਚਿੜੇ  ਨੇ ਜਿਥੇ ਗਾਉਣ ਸਮਝ ਆਉਂਦਾ ਏ  ਪਰ ਆਪਣੀ  ਬੋਲੀ  ਨਹੀਂ।

 ਕੋਲ਼ ਈ ਰੁੱਖਾ ਅਤੇ  ਇਕ ਕਾਂ ਬੈਠਾ ਸਭ ਨਜ਼ਾਰਾ  ਤੱਕ ਰੀਆ ਸੀ।
ਹੱਸ ਕੇ ਆਖਣ ਲੱਗਾ,  ਨਵੇਂ ਲਗਦੇ ਓ। ਕਿਥੋਂ ਆਏ ਓ ?  ਏਸ ਅ ਚੀਚੇਬਾਗੇ ਦੀਆਂ ਚਿੜੀਆਂ    ਚਿੜੇ  ਬੁੱਤ ਆਗੇ ਨਿਕਲ ਚੁੱਕੇ ਨੇਂ ਇਹਨਾਂ ਨਵੀਆਂ ਨਿਵੇਕਲੀਆਂ ਬੋਲੀਆਂ ਸੁੱਖ ਲੈਅਆਂ ਨੇਂ,ਇਹਨਾਂ ਦੀ ਬੋਲੀ ਇਹਨਾਂ ਨੂੰ ਰੋਟੀ ਨਹੀਂ ਦਿੰਦੀ ਏਸ ਲਈ  ਇਹਨਾਂ ਨੂੰ  ਆਪਣੀ ਬੋਲੀ ਦੀ ਕੋਈ ਲੋੜ  ਤੁਸੀ ਖ਼ੁਦ ਵੇਖ ਸਕਦੇ ਓ ਕਿ ਏਸ  ਰੰਗੀਨ ਬਾਗੇ ਅੰਦਰ  ਹਰ ਸ਼ੈ ਨਵੀਂ ਨਕੋਰ, ਲਿਸ਼ਕਦੀ  ਤੇ ਅਨੋਖੀ ਏ। ਹੋਰ ਤੇ ਹੋਰ ਇੱਥੇ ਆਹਲਨੇਵੀ ਸ਼ੀਸ਼ੇ ਦੇ ਬਣਾਏ ਜਾਂਦੇ ਨੇਂ।ਜਿਨ੍ਹਾਂ ਵਿਚੋਂ ਅੰਦਰ ਬਾਰ ਵੇਖਿਆ  ਤੇ ਜਾ ਸਕਦਾ ਏ ਪਰ  ਸੁਨਿਆਨਹੀਂ ।ਇਕ ਹੋਰ ਅਨੋਖੀ ਗੱਲ ਇਹ ਵੇ ਕਿ ਹੁਣ ਚਿੜੇ ਚਿੜੀਆਂ ਨੂੰ ਉਡਣ ਦੀ  ਆਦਤ ਵੀ ਨੰਨਾ ਰਈ।ਉਡਣ ਦੀ  ਲੋੜ ਵੀ ਕੀ ਏ ਜਦੋਂ ਉਡਣ ਦੀ ਮਸ਼ਕ ਲਈ ਮਸ਼ੀਨਾਂ  ਲੱਗੀਆਂ ਨੇਂ। ਅਯਹਹਾਥਰੇ  ਚਿੜੀਆਂ ਚਿੜੇ ਤੇ ਹੁਣ ਕਚੜਯਯ  ਵੀ ਨਂਪ  ਪੱਕਾਉਂਦੇ   ਕਿਉਂ ਜੇ ਖਾਵਣ ਦੀ ਹਰ ਸ਼ੈ  ਆਨ ਲਈਇਨ  ਈ ਮੰਗਵਾਈ ਜਾ ਸਕਦੀ ਏ। ਇਥੇ ਸਭੇ ਚਿੜੀਆਂ ਚਿੜੇ  ਅੱਗੇ ਵਧਣ ਲਈ  ਦਿਨ ਰਾਤ  ਓਵਰਟਾਇਮ ਕਰਦੇ ਨਹੀਂ  । ਏਸ ਬਾਗੇ ਦੇ ਸਿਸਟਮ ਵਿਚ  ਇਹਨਾਂ ਪਖਵਾਂ ਨੂੰ  ਏ ਯਕੀਨ  ਕਰਾ ਦੇਤਾ ਗਿਆ  ਏ ਕਿ  ਜੇ ਔਮਸ਼ੀਨ ਦੀ ਤਰਾਂ  ਗੋਲ ਗੋਲ ਘੁੰਮਦੇ ਆਪਣੇ ਕਿਮੇਂ ਲੱਗੇ ਰਹਿਣਗੇ ਤੇ ਓ ਦਿਨ ਦੂਰ ਨਹੀਂ  ਜਦੋਂ ਉਨਾਂ ਦੇ ਵੀਹੜਿਆਕ ਦਿਨ ਇਹੋ ਜਿਹਾ  ਬੂਟਾ   ਅੱਗ ਆਓਏਗਾ,ਜੀਦੇ ਅਤੇ  ਫਲਾਂ  ਦੀ ਥਾਂ  ਨੋਟ  ਉੱਗਿਆ ਕਰਨਗੇ । ਆਪਣੀ  ਬੋਲੀ ਵਿਰਸਾ ਕਿਸ ਨੂੰ   ਯਾਦ  ਆਓਏਗਾ?  ਇਹਨਾਂ ਪਖਵਾਂ  ਨੂੰ ਤੇ ਸੋਚਣ ਲਈਸਰ ਖੁਰਕਣ ਦਾ ਵਿਹਲ ਵੀ ਨਹੀਂ।

ਕਾਂ ਨੇ ਚਿੜੀ ਨੂੰ ਟਿਚਕਰਾਂ ਕਰਦਿਆਂ ਆਖਿਆ।।।ਵੈਸੇ ਚਾਹੋ ਤੇ ਤੁਸੀ ਵੀ ਉਥੇ ਈ ਟੁੱਕ  ਜਾਵਉ। ਤੁਹਾਡਾ ਵੀ ਸ਼ੀਸ਼ੇ ਦਾ ਆਲ੍ਹਣਾਂ  ਪਾ ਦੋਵਾਂਗੇ। ਬੱਸ  ਕੁੱਝ  ਅਰਜ਼ੀਆਂ ਲਿਖਣੀਆਂ ਪਵਰ ਗੇਅਆਂ     ਤੇ ਕਰਜ਼ਾ।।। ਮੈਂ ਆਪੇ ਮਨਜ਼ੂਰ ਕਰਵਾ ਦਿਆਂਗਾ,

ਅੱਲ੍ਹਾ ਦੀ ਮਿਹਰਬਾਨੀ ਨਾਲ਼ ਮੇਰੇ ਤੇ ਅਤੇ ਤਈਇਂਤਾਲਕਾਤ ਨੇਂ ।

ਚਿੜੀ  ਨੇ ਸਿਰ ਹਿਲਾ ਹਿਲਾ ਕਿਆ ਹੋ ਭਾ ਜੀ ,ਅੱਛਾ ਭਾ ਜੀ  ਕਹਜ਼ ਕਿੱਕਾਂ ਤੋਂ ਬੜੀ ਮੁਸ਼ਕਿਲ ਜਾਨ ਛੜਾਈ  , ਪਰ  ਸਮਝ ਗਈ ਕਿ ਇਹ ਬਾਗ  ਰੰਗੀਨ ਨਜ਼ਰੀਂ ਆਉਂਦਾ ਏ ਪਰ  ਉਥੇ ਵੀ  ਕਾਵਾਂ ਦਾ ਈ  ਕਾਲ਼ਾ ਰਾਜ ਏ ।ਇਥੇ ਉਦੀ ਕੋਈਵਾਹ ਨਂਲ ਚੱਲਣੀ । ਇਹ ਸੋਚ ਕੇ   ਓ ਅੱਡੀ  ਤੇ ਬਾਲਾਂ  ਨੂੰਆਪਣੇ  ਆਹਲਣੇ ਵਿਚ ਲੈ  ਗਈ  ਜਿਥੇ ਕੋਈ ਵੀ ਸ਼ੈ ਲਿਸ਼ਕਦੀ ਤੇਸਨਕੱਹੀ ਨਂਲ ਸੈਪਰ ਉਦੀ   ਆਪਣੀ ਸੀ। ਓਨੂੰ ਆਪਣੇ ਆਸੇ ਪਾਸੇ  ਆਪਣੀਆਂ ਦਾ ਨਿੱਘ ਮਸੂਸ ਹੋਇਆ   ਜਿਥੇ  ਹਰ ਕੋਈ ਇਕ ਦੂਜੇ ਦੀ ਬੋਲੀ ਬੋਲਦਾ ਤੇ ਸਮਝਦਾ  ਸੀ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ