Fri, 19 April 2024
Your Visitor Number :-   6984133
SuhisaverSuhisaver Suhisaver

ਨੋਟ ਉਹੀ ਨੇ ?- ਜਸਪ੍ਰੀਤ ਸਿੰਘ

Posted on:- 25-06-2015

suhisaver

ਗੁਰਤੇਜ ਸਿੰਘ ਬਰਾੜ, ਇਲਾਕੇ ਦਾ ਇੱਕ ਲਗਾਤਾਰ ਉੱਭਰ ਰਿਹਾ ਤੇ ਮੱਲ੍ਹਾਂ-ਮਾਰ ਰਿਹਾ ਇੱਕ ਕਿਸਾਨ ਵੀ ਅਤੇ ਉਦਯੋਗਪਤੀ ਵੀ । ਆਪਣੇ ਕੰਮ ਕਰਵਾਉਣੇ, ਸਰਕਾਰੀ ਦਫ਼ਤਰਾਂ ਵਿੱਚੋਂ ਫਾਈਲਾਂ ਸਮੇਂ ਸਿਰ ਪਾਸ ਕਰਵਾਉਣੀਆ, ਪ੍ਰਾਈਵੇਟ ਕੰਪਨੀਆਂ ਨਾਲ ਡੀਲਾਂ ਸਿਰੇ ਚਾੜ੍ਹਨੀਆਂ, ਵਜ਼ੀਰਾਂ ਤੇ ਮੰਤਰੀਆਂ ਨੂੰ ਬਣਦੇ ਪੈਸੇ ਖੁਆ ਕੇ ਨਵੇਂ ਤੋਂ ਨਵੇਂ ਕਾਨਟ੍ਰੈਕਟਰਾਂ ਵਿੱਚ ਹਿੱਸੇਦਾਰੀਆਂ ਲੈਣੀਆਂ ਆਦਿ ਆਦਿ । ਪੈਸੇ  ਤੇ ਉਦਯੋਗ ਨਾਲ ਜੁੜੀਆਂ ਇਨ੍ਹਾਂ ਸਭ ਗੱਲ੍ਹਾਂ ਵਿੱਚ ਚੰਗੀ ਮੁਹਾਰਤ ਹਾਸਲ ਕਰ ਚੁੱਕਿਆ ਸੀ ਗੁਰਤੇਜ ਸਿੰਹੋ ।

ਚੰਗਾ ਰੁਆਬ ਖਾਸੀ ਇੱਜ਼ਤ, ਅੱਖਾਂ ਨੂੰ ਠੰਡ ਪਾਉਂਦਾ ਮੀਲਾਂ ਲੰਬਾ ਉਹਦਾ ਵਾਹਣ ਉੱਚੀ ਹਿੱਕ ਨੂੰ 56 ਇੰਚ ਦਾ ਕਰ ਦਿੰਦਾ ਸੀ ।

ਜਦੋਂ ਬੰਦੇ ਕੋਲ ਚੰਗੇ ਪੈਸੇ ਟੁਣਕਾਉਣ ਨੂੰ ਆ ਜਾਂਦੇ ਆ ਤਾਂ ਉਹਦੇ ਖੇਰ-ਖੁਆਰ ਵੀ ਬਹੁਤ ਬਣ ਜਾਂਦੇ ਹਨ ਤੇ ਬੰਦੇ ਕੋਲ ਤਾਂ ਮੰਨੋ ਘਰ ਦਾ ਖਾਣਾ ਖਾਣਾ ਨੂੰ ਵੀ ਟਾਈਮ ਹੀ ਨਹੀਂ ਰਹਿੰਦਾ। ਸਾਰਾ ਦਿਨ ਬੰਦਾ ਪਾਰਟੀਆਂ, ਜਸ਼ਨਾਂ ਦਾ ਹੀ ਸੋਚਦਾ ਰਹਿੰਦਾ ਹੈ । ਇਹੋ ਹਾਲ ਬਰਾੜ ਸਾਬ ਤੇ ਉਹਨਾਂ ਦੀ ਘਰ ਵਾਲੀ ਦਾ ਹੈ । ਕਦੇ ਕਿਸੇ ਦੇ ਧੀ-ਪੁੱਤ ਦਾ ਵਿਆਹ / ਮੰਗਣਾ, ਕਦੇ ਕਿਸੇ ਦਾ ਜਨਮ-ਦਿਨ ਤੇ ਕਦੇ ਕੋਈ ਵਰੇਗੰਢ ਆਈ ਰਹਿੰਦੀ ਹੈ। ਰਾਜਨੀਤਿਕ ਕੱਦ ਵੀ ਲਗਾਤਾਰ ਉਛਾਈਆਂ ਛੂੰਹਦਾ ਗੁਰਤੇਜ ਸਿੰਘ ਦਾ ਜਾਣ-ਆਉਣ ਸਿਆਸੀ ਪਾਰਟੀਆਂ ਦੇ ਜਲਸਿਆਂ ਤੇ ਫੰਕਸ਼ਨਾਂ ਵਿੱਚ ਵੀ ਖੂੰਬ ਹੈ । ਉਸੇ ਤਰਜ ਤੇ ਘਰਵਾਲੀ ਵੀ ਕਿੱਟੀ ਪਾਰਟੀਆਂ ਤੋਂ ਵਿਹਲੀ ਨਹੀਂ ਹੁੰਦੀ । ਇਹੋ ਸਭ ਹਾਲ ਚੱਲਦਾ ਬੱਚੇ ਵੀ ਉਸੇ ਤਰਜ਼ ਤੇ ਵਿਦੇਸ਼ੀ ਚੀਜ਼ਾਂ, ਬਰੈਂਡ ਕੱਪੜੇ ਮਹਿੰਗੀਆਂ ਮੋਟਰਾਂ ਕਾਰਾਂ ਦਾ ਸ਼ੌਂਕ ਪਾਲੀ ਬੈਠੇ ਹਨ ।

ਪੈਸੇ ਦੀ ਫੁਕ `ਚ ਆਏ ਇਸ ਘਰ ਵਿੱਚ ਗੁਰਤੇਜ ਸਿੰਘ ਇਕ ਨਵੀਂ ਫੈਕਟਰੀ ਲਾਉਣ ਦੀ ਅੱਖ ਰੱਖੇ ਹੋਏ ਹੈ । ਰੋਜ਼ ਰਾਤ ਨੂੰ ਲੇਟ ਆਉਣਾ ਤੇ ਫਿਰ ਤੋਂ ਇਹੀ ਸਭ ਗੱਲਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ। ਉਸਦੇ ਦਿਲੋਂ ਦਿਮਾਗ ’ਤੇ ਅੱਜ ਸ਼ਾਮੀ ਵੀ ਉਸੇ ਤਰ੍ਹਾਂ ਕਿਸੇ ਚੰਗੇ ਜਲਸੇ ਵਿੱਚੋਂ ਆ ਕੇ ਘਰ ਦੇ ਸੌਫੇ ’ਤੇ ਬੈਠਾ ਹੀ ਆ ਕਿ ਆਉਂਦਿਆਂ ਹੀ ਉਸਦੀ ਘਰਵਾਲੀ ਹਰਚਰਨ ਕੌਰ ਪਾਣੀ ਦੇ ਗਿਲਾਸ ਨਾਲ ਜਿਵੇਂ ਆਪਣੀਆਂ ਨਵੀਆਂ ਖਾਹਿਸ਼ਾਂ ਤੇ ਰੀਝਾਂ ਦਾ ਭੰਡਾਰ ਨਾਲ ਚੁੱਕੀ ਆ ਰਹੀ ਹੋਵੇ । ਕੰਪਿਊਟਰ ’ਤੇ ਗੇਮਾਂ ਖੇਡਦਾ ਉਹਦਾ ਪੁੱਤਰ ਸਨੀ ਵੀ ਏਸੇ ਝਾਕ ਵਿੱਚ ਲੱਗ ਗਿਆ ਕਿ ਉਸਦੇ ਪਾਪਾ ਆਏ ਨੇ ਤੇ ਉਹ ਵੀ ਕੋਈ ਆਪਣੀ ਜ਼ਿੱਦ ਉਸ ਅੱਗੇ ਟਿਕਾ ਦੇਵੇ ।

ਲਾਡਲੀ ਬੜੀ ਸਿਆਣੀ ਤੇ ਜਵਾਨੀ ਵੱਲ ਨੂੰ ਵੱਧ ਰਹੀ ਉਸਦੀ ਕੁੜੀ ਮਨਮੀਤ ਵੀ ਆਪਣੇ ਸੁਰਖੀਆਂ ਪਾਊਂਡਰਾਂ ਤੇ ਬਾਕੀ ਸਭ ਮੈਕ-ਅੱਪ ਵਾਲੇ ਸਮਾਨ ਦੀ ਬਚੀ ਮਿਆਦ ਖੰਘੋਲਣ ਲੱਗ ਪੈਂਦੀ ਹੈ । ਘਰ ਵਾਲੀ ਸਰਾਣੇ ਆ ਕੇ ਬੈਠਦੀ ਹੈ ਤੇ ਬੋਲਦੀ ਹੈ, "ਮੈਂ ਕਿਹਾ ਜੀ ਮੇਰੀ ਸਾੜੀ ਫੜ ਲਿਆਏ ਜੋ ਜਾਂ ਨਹੀਂ" ਅੱਗੋਂ ਕੁੜੀ ਵੀ ਬੋਲੀ, "ਹਾਂ ਜੀ ਪਾਪਾ ਨਾਲੇ ਮੇਰੇ ਲਈ ਵੀ ਮੇਰਾ Birthday Gift ਵੀ ਦੇਖਕੇ ਆਂਦਾ ਤੁਸੀਂ ?"

ਗੁਰਤੇਨ ਸਿੰਹੋਂ ਇੱਕ ਵਾਰੀ ਆਉਂਦਿਆਂ ਫਰਮਾਇਸ਼ਾਂ ਸੁਣਦਾ ਰਿਹਾ ਪਰ ਫੇਰ ਪਾਣੀ ਦੀ ਘੁੱਟ ਨੂੰ ਆਵਦੇ ਅੰਦਰ ਲੰਘਾਉਣ ਦੇ ਨਾਲ ਹੀ ਮੰਨੋ ਇੱਕ ਜੋਸ਼ ਨਾਲ ਤ੍ਰਭਕ ਪਿਆ । ਬੋਲਿਆ ਭਾਗਵਾਨੇ ਆ ਕਿਹੜੀਆਂ ਸਾੜੀਆਂ ਦੀ ਗੱਲ ਕਰਦੀ ਹੈਂ ਤੇ ਪੁੱਤ ਤੂੰ ਵੀ ਕਿਹੜੇ ਜਨਮ ਦਿਨ ਦਾ ਤੋਹਫਾ ਬਾਰੇ ਸੋਚੀਂ ਜਾਂਦੀ ਏਂ । ਇੱਕ ਵਾਰ ਮੈਨੂੰ ਫੈਕਟਰੀ ਆਲਾ ਕੰਮ ਸਿਰੇ ਚਾੜ ਲੈਣ ਦਿਓ? ਫਿਰ ਤਾਂ ਇੰਨੀ ਮਾਇਆ ਘਰੇ ਆਉ ਕਿ ਨੋਟਾਂ ਦੇ ਅਮਬਾਰ ਲੱਗ ਜਾਣਗੇ । ਫਿਰ ਤਾਂ ਭਾਵੇਂ ਸਾੜੀਆਂ ਦੀ ਪੂਰੀ ਦੁਕਾਨ ਖਰੀਦ ਲਵੀਂ ਹਰਚਰਨ ਕੁਰੇ ਤੇ ਮਨਮੀਤ ਪੁੱਤਰ ਤੂੰ ਮੋਬਾਇਲ ਦਾ ਕਹਿੰਦੀ ਸੀ ਨਾ ਤੇਰੇ ਪਾਪਾ ਨੂੰ ਇੱਕ ਵਾਰ ਫੈਕਟਰੀ ਸ਼ੁਰੂ ਕਰਵਾ ਲੈਣ ਦੇ ਫੇਰ ਤਾਂ ਸ਼ੋ-ਰੂਮ ਵਿੱਚ ਜਾ ਕੇ ਭਾਵੇਂ ਕਿਸੇ ਵੀ ਫੋਨ  ਤੇ ਹੱਥ ਰੱਖ ਦੇਵੀਂ ਤੇਰੇ ਲਈ ਹਾਜ਼ਿਰ ਹੋਵੂਗਾ । ਸਾਰੇ ਜਾਣੇ ਟੁੱਕ-ਟੁੱਕ ਹੱਸਣ ਲੱਗ ਪਏ ਮੰਨੋਂ ਚਾਅ ਹੀ ਚੜ੍ਹ ਗਿਆ ਹੁੰਦਾ ਹੈ । ਇੰਨ੍ਹੇ ਨੂੰ ਗੁਰਤੇਜ ਦਾ ਮੁੰਡਾ ਵੀ ਆਪਣੀ ਗੇਮ ਰੋਕ ਕੇ ਭੱਜ ਕੇ ਆਉਂਦਾ ਹੈ ਤੇ ਆਪਣੇ ਪਿਤਾ ਨੂੰ ਗੱਲ੍ਹ ਵਕੜੀ ਪਾ ਲੈਂਦਾ ਹੈ । ੳਹਿ ਕਹਿੰਦਾ ਹੈ ਪਾਪਾ ਜੀ ਮੇਨੂੰ ਨੀ ਪਤਾ ਪਰ ਮੈਨੂੰ ਵੀ ਨਵਾਂ ਸਾਇਕਲ ਲੈ ਕੇ ਦਿਓ ਮੈਂ ਛੋਟਾ ਵਾਂ । ਮੇਰੀ ਮੰਗ ਪਹਿਲੋਂ ਪੂਰੀ ਹੋਵੇ । ਗੁਰਤੇਜ ਸਿਹੋਂ ਹੱਸਦਾ ਹੱਸਦਾ ਆਪਣੇ ਪੁੱਤਰ ਨੂੰ ਬਾਹਾਂ `ਚ ਝੁਲਾਉਂਦਾ ਹੈ ਤੇ ਬੋਲਦਾ ਹੈ ਪੁੱਤਰ ਕੋਈ ਨਾ ਤੇਰੇ ਲਈ ਤਾਂ ਸਾਇਕਲ ਮੈਂ ਜਾਪਾਨ ਤੋਂ ਮੰਗਾਉਂਗਾ, ਤੂੰ ਚਿੰਤਾ ਨਾ ਕਰ ਮੇਰਾ ਸ਼ੇਰ । ਬੱਸ ਇਹੋ ਡਿਮਾਂਡਾਂ ਦਾ ਸੋਚਦੇ ਸਾਰੇ ਇੱਗੜ-ਦੁੱਗੜ ਹੋ ਜਾਂਦੇ ਹਨ ਤੇ ਆਪੋ-ਆਪਣੇ ਕੰਮਾਂ ਵੱਲ ਵੱਧ ਜਾਂਦੇ ਹਨ ।

ਰਾਤ ਹੋ ਜਾਂਦੀ ਹੈ`ਤੇ ਗੁਰਤੇਜ ਅੰਦਰ ਰੱਖੀ ਵਿਸਕੀ ਚੋਂ ਦੋ ਕੁ ਪੈਗਾ ਲਾ ਕੇ ਜਦੋਂ ਆਪਣੀ ਘਰ ਵਾਲੀ ਕੋਲ ਬੈਠਦਾ ਹੈ ਤਾਂ ਉਹ ਪੁੱਛਦੀ ਹੈ ਕਿ ਪਿੰਡ ਵਾਲੀ ਜ਼ਮੀਨ ਤੇ ਫੈਕਟਰੀ ਦਾ ਕੀ ਬਣਦਾ ਹੈ । ਗੁਰਤੇਜ਼ ਸਿੰਘ ਸਾਫ-ਸਾਫ ਹੀ ਦੱਸ ਦਿੰਦਾ ਹੈ ਕਿ ਉਹ ਹੁਣ ਹਾੜ੍ਹੀ-ਸਾਉਣੀ ਦੇ ਗੇੜ੍ਹ ’ਚ ਹੋਰ ਨਹੀਂ ਪੈਣਾ ਚਾਹੁੰਦਾ ਤੇ ਪੈਸੇ ਛੇਤੀ ਤੋਂ ਛੇਤੀ ਚਾਹੁੰਦਾ ਹੈ । ਇਸ ਲਈ ਫੈਕਟਰੀ ਲਾਉਣੀ ਹੀ ਉਸ ਲਈ ਚੰਗਾ ਹੈ । ਅਗਾਹੂੰ ਘਰ ਵਾਲੀ ਬੋਲਦੀ ਹੈ ਕਿ ਜ਼ਮੀਨ ਦਾ ਰੌਲਾ ਅਜੇ ਮੁੱਕਿਆ ਨਹੀਂ, ਸ਼ਰੀਕ ਅਜੇ ਵੀ ਅੱਖ ਟਿਕਾਈ ਬੈਠੇ ਹਨ ਕਿਤੇ ਗੁਰਤੇਜ ਸਿੰਘ ਦੀ ਜਾਨ ਨੂੰ ਕੋਈ ਮੁਸੀਬਤ ਨਾ ਖੜ੍ਹੀ ਹੋ ਜਾਵੇ । ਗੁਰਤੇਜ਼ ਇਸ ਗੱਲ ਨੂੰ ਵੀ ਨਾ ਗੁਜ਼ਾਰਾ ਕਰ ਦਿੰਦਾ ਹੈ ਤੇ ਬੋਲਦਾ ਹੈ ਭਾਗਵਾਨੇ ਤੂੰ ਮੇਰੀ ਚਿੰਤਾ ਨਾ ਕਰ ! ਮੈਂ ਸਭ ਸਾਂਭ ਲਊਂ, ਮੰਤਰੀ ਸਾਬ੍ਹ ਤੱਕ ਵੀ ਪੈਸੇ ਚੜ੍ਹਾ ਦੇਵੂੰ, ਸੂਰਜ ਚੜ੍ਹਨ ਚੜ੍ਹਨ ਤੱਕ ਹੀ ਮੈਂ ਜ਼ਮੀਂ ਵਿਕਵਾ ਦੇਣੀ ਆਂ `ਤੇ ਆਥਣ ਨੂੰ ਤਾਂ ਫੈਕਟਰੀ ਨੋਟ ਸੁੱਟਣ ਵੀ ਲੱਗ ਪਉ । ਫੇਰ ਦੇਖੀ ਲੱਗਦੇ ਨੋਟਾਂ ਦੇ ਅੰਬਾਰ, ਤੂੰ ਤਾਂ ਪੈਸਿਆਂ ਚ ਖੇਡੇਂਗੀ ਕਮਲੀਏ । ਘਰ ਵਾਲੀ ਦੀ ਚਿੰਤਾ ਘਟਣ ਦਾ ਨਾਮ ਨਹੀਂ ਲੈ ਰਹੀ, ਵਾਰ-ਵਾਰ ਫਿਕਰ ਹੈ ਉਸਨੂੰ ਗੁਰਤੇਜ ਤੇ ਆਪਣੇ ਨਿਆਣਿਆਂ ਦਾ ਪਰ ਗੁਰਤੇਜ ਸਿੰਘ ਨੂੰ ਸਿਵਾਏ ਨੋਟਾਂ ਦੇ ਅਮਬਾਰ ਦੇ ਹੋਰ ਕੁੱਝ ਦਿਖਦਾ ਹੀ ਨਹੀਂ । ਸਾਰਾ ਦਿਂ ਇਹੋ ਰੱਟ ਕਿ ਉਹ ਨੋਟਾਂ ਦੇ ਅੰਬਾਰ ਲਗਾ ਦੇਵੇਗਾ ਇਲਾਕੇ ਦਾ ਸਭ ਤੋਂ ਅਮੀਰ `ਤੇ ਉੱਚੇ ਰੁਤਬੇ ਵਾਲਾ ਵਿਅਕਤੀ ਬਣ ਜਾਵੇਗਾ ।
    
ਅਗਲੇ ਦਿਨ ਸਵੇਰ ਤੋਂ ਹੀ ਇੱਕ ਵਾਰ ਫੇਰ ਗੁਰਤੇਜ ਸਿੰਹੋਂ ਲੱਗ ਜਾਂਦਾ ਹੈ ਉਸੇ ਲੈਣ ਦੇਣ ਤੇ ਕਾਗਜ਼ੀ ਕੰਮਾਂ ਵਿੱਚ । ਉਸਦੇ ਵਪਾਰ ਵਿੱਚ ਹੱਥ ਵਟਾਉਣ ਵਾਲੇ ਦੋਸਤ ਵੀ ਉਸਦੀ ਲਗਨ ਤੇ ਰਫ਼ਤਾਰ ਤੋਂ ਸਦਾ ਅਚੰਭਿਤ ਰਹਿੰਦੇ ਹਨ । ਸ਼ਰੀਕ ਵੀ ਹੱਥੋਂ ਜਾਂਦੀ ਜ਼ਮੀਂ `ਤੇ ਲਗਾਤਾਰ ਉੱਚੇ ਹੋ ਰਹੇ ਗੁਰਤੇਜ਼ ਦੇ ਕੱਦ ਨੂੰ ਦੇਖਕੇ ਸਿਰਫ ਕਚੀਚੀਆਂ ਵੱਟਣ ਜੋਗੇ ਹੀ ਰਹਿ ਜਾਂਦੇ ਹਨ । ਫਰ ਕੋਈ ਬਹੁਤੇ ਅਵੇਸਲੈ ਉਹ ਵੀ ਨਹੀਂ ਹਨ  ਤੇ ਇੱਕ ਗੁੱਸੇ ਦਾ ਜਵਾਲਾਮੁੱਖੀ ਆਪ ਦੇ ਅਮਦਰ ਸਮੋਈ ਬੈਠੇ ਹਨ । ਗੁਰਤੇਜ ਦੇ ਦੋਸਤਾਂ ਨੂੰ ਵੀ ਪਤਾ ਹੈ ਕਿ ਗੁਰਤੇਜ ਦੀ ਫੈਕਟਰੀ ਲੱਗ ਗਈ ਤਾਂ ਸ਼ੇਅਰ ਮਾਰਕੀਟ ਵਿੱਚ ਹੁੰਦਾ ਫਾਇਦਾ ਤੇ ਕੀਤੇ ਹੋਏ ਘਪਲਿਆਂ ਬਾਰੇ ਗੁਰਤੇਜ ਸਿੰਘ ਚੰਗੀ ਤਰ੍ਹਾਂ ਵਾਕਫ ਹੋ ਜਾਏਗਾ ਫਿਰ ਉਹ ਕਿਸੇ ਹਾਲ ਉਹਨਾਂ ਨੂੰ ਬਖਸ਼ਣ ਵਾਲਾ ਨਹੀਂ ਹੈ ਤੇ ਇੱਕ-ਇੱਕ ਧੇਲੀ ਕੱਢਾ ਕੇ ਛੱਡੇਗਾ । ਉਧਰ ਗੁਰਤੇਜ ਇਸ ਹਵਾ ਵਿੱਚ ਹੈ ਕਿ ਮੰਨੋ ਉਸਦੇ ਹਾਣ ਦਾ ਤਾਂ ਕੋਈ ਹੈ ਹੀ ਨਹੀਂ । ਲਗਾਤਾਰ ਆਪਣੇ ਕੰਮ ਨੂੰ ਵਧਾਉਣ ਵਿੱਚ ਲੱਗਿਆ, ਵਿਰੋਧੀਆਂ ਦੀ ਹਿੱਕ ਉੱਤੇ ਭਾਂਬੜ ਮਚਾਉਣ ਨੂੰ ਪੂਰਾ ਤਿਆਰ ਗੁਰਤੇਜ ਆਪਣੇ ਮੰਨੇ ਹੋਏ ਗੋਲ ਨੋਟਾਂ ਦੇ ਅੰਬਾਰ ਲਈ ਪੂਰਾ ਤਤਪਰ ਹੈ । ਪਰ ਆਪਣੇ ਇਸ ਨਸ਼ੇ ਵਿੱਚ ਬਾਕੀਆਂ ਨੂੰ ਟਿੱਚ ਮੰਨਕੇ ਉਹ ਇੱਕ ਵੱਡੀ ਗਲੀ ਕਰ ਰਿਹਾ ਹੈ ਜਿਸ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਹੋਇਆ ਪਿਆ ਹੈ ।
    
ਕੁਝ ਦਿਨ ਲੰਘ ਗਏ ਗੁਰਤੇਜ ਦੀ ਬੇਟੀ ਮਨਮੀਤ ਦਾ ਜਨਮ ਦਿਨ ਹੈ । ਸਭ ਤਿਆਰੀਆਂ ਮੁਕੰਮਲ ਨੇ, ਬਸ ਇੰਤਜ਼ਾਰ ਹੈ ਗੁਰਤੇਜ ਦੇ ਆਉਣ ਦਾ । ਸਮਾਂ ਬੀਤਿਆ ਜਾ ਰਿਹਾ ਹੈ ਪਰ ਗੁਰਤੇਜ ਦੇ ਆਉਣ ਦੀ ਪੈਡ-ਚਾਲ ਨਹੀਂ ਸੁਣ ਰਹੀ, ਪੁੱਤਰ ਸਨੀ, ਧੀ ਮਨਮੀਤ `ਤੇ ਪਤਨੀ ਹਰਚਰਨ ਚਿੰਤਾ `ਚ ਖੋਣ ਲੱਗਦੇ ਹਨ ਫੋਨ ਮਿਲ ਨਹੀਂ ਰਿਹਾ, ਕਿਸੇ ਹੋਰ ਨੰਬਰ ਤੋਂ ਕੋਈ ਗੱਲ ਨਹੀਂ, ਕੋਈ ਸੰਦੇਸ਼ ਨਹੀਂ ਕਿਸੇ ਹੱਥ, ਆਖਿਰਕਾਰ ਗੁਰਤੇਜ ਸਿੰਹੁ ਕਿੱਥੇ ਰਹਿ ਗਿਆ। ਏਨ੍ਹੇ ਨੂੰ ਪੁਲਸ ਕਰਮਚਾਰੀ ਸਮੇਤ ਇੱਕ ਦੋ ਮੁਹੱਲੇ ਵਾਲੇ ਆਉਂਦੇ ਹਨ । ਉਹਨਾਂ ਨੂੰ ਦੇਖ ਕੇ ਇਸ ਪਰਿਵਾਰ ਦੀਆਂ ਤ੍ਰੇਲੀਆਂ ਛੁੱਟ ਜਾਂਦੀਆਂ ਹਨ । ਇੱਕ ਔਰਤ ਹਰਚਰਨ ਕੌਰ ਨੂੰ ਗਲਵੱਕੜੀ ਵਿੱਚ ਲੈ ਲੈਂਦੀ ਹੈ ਤੇ ਭਰੇ ਗਲਮੇ ਨਾਲ ਦੱਸ ਦਿੰਦੀ ਹੈ ਕਿ ਗੁਰਤੇਜ ਹੁਣ ਨਹੀਂ ਰਿਹਾ। ਜਨਮ ਦਿਨ ਦੀ ਖੁਸ਼ੀ `ਤੇ ਮੌਤ ਦਾ ਖ਼ਤਰਨਾਕ ਸਾਇਆ ਡਿੱਗ ਪੈਂਦਾ ਹੈ । ਚੀਖ ਚਿਹਾੜਾ ਹੋਣ ਲੱਗਦਾ ਹੈ । ਭੁੱਬਾ-ਮਾਰ-ਮਾਰ ਪਰਿਵਾਰ ਰੱਬ ਦੇ ਹਾੜ੍ਹੇ ਕੱਢਣ ਲੱਗਦਾ ਹੈ । ਦ੍ਰਿਸ਼ ਪੂਰੀ ਤਰ੍ਹਾਂ ਉਦਾਸੀ ਤੇ ਮਾਤਮ ਵਿੱਚ ਡੁੱਬ ਜਾਂਦਾ ਹੈ । ਜਨਮ ਦਿਨ ਵਾਲੀ ਮਨਮੀਤ ਆਪਣੇ ਜਨਮ ਦਿਨ ਤੇ ਏਸ ਭਾਣੇ ਨੂੰ ਹੁੰਦਾ ਵੇਖ ਕੇ ਖੁਦ ਨੂੰ ਮੰਦਭਾਗੀ ਕਹਿਣ ਲੱਗਦੀ ਹੈ । ਦਿਲਾਂ ’ਤੇ ਪਹਾੜ ਜਿੱਡਾ ਪੱਥਰ ਰੱਖ ਪੂਰਾ ਪਰਿਵਾਰ ਗੁਰਤੇਜ ਦੇ ਆਖਰੀ ਦਰਸ਼ਨਾਂ  ਤੇ ਬਾਕੀ ਸਭ ਰਸਮਾਂ ਲਈ ਖੁਦ ਨੂੰ ਕਿਸੇ ਤਰ੍ਹਾਂ ਜਿਉਂਦਾ ਰੱਖਦਾ ਹੈ ਤੇ ਅੱਗੇ ਵਧਦਾ ਹੈ ।
    
ਗੁਰਤੇਜ ਦੀ ਮੌਤ ਇੱਕ ਸੜਕ ਹਾਦਸੇ ਵਿੱਚ ਹੋਈ ਸੀ । ਉਪਰੋਂ ਇਸ ਤੇ ਸਾਜ਼ਿਸ਼ ਹੋਣ ਦਾ ਵੀ ਪੂਰਾ-ਪੂਰਾ ਸ਼ੱਕ ਸੀ । ਇੰਨਕੁਆਰੀਆਂ ਹੁੰਦੀਆਂ, ਬੀਮੇਂ ਵਗੈਰਾ ਵਾਲੇ ਵੀ ਆਉਂਦੇ ਹਨ, ਰਾਜਨੀਤਿਕ ਪਤਵੰਤੇ ਵੀ ਆਉਂਦੇ ਜਾਂਦੇ ਹਨ ਤੇ ਘਰ ਵਿੱਚ ਸਦਾ ਇਹੋ ਕੁਝ ਚੱਲਦਾ ਰਹਿੰਦਾ ਹੈ । ਗੁਰਤੇਜ ਦੀ ਜੋੜੀ ਮਾਇਆ ਬੈਂਖਾਂ ਤੇ ਘਰ ਦੀਆਂ ਲੁਕਵੀਆਂ ਥਾਵਾਂ ਤੋਂ ਸਦਾ ਹੀ ਮਿਲਦੀ ਰਹਿੰਦੀ ਹੈ । ਬੀਮੇ ਦੇ ਰੁਪਏ ਤੇ ਬਾਕੀ ਹੋ ਹਮਦਰਦੀ ਜਾਂ ਕਿਸੇ ਹੋਰ ਗੱਲ੍ਹ ਦੇ ਨਾਮ ਹੇਠਾਂ ਪੈਸੇ ਸਦਾ ਹੀ ਘਰ ਆਉਂਦੇ ਨੇ `ਤੇ ਅਮਾਨਤ ਵੀ ਕੋਈ ਘੱਟ ਨਹੀਂ ਹੁੰਦੀ । ਹਰਚਰਨ ਕੌਰ ਨਾਲ ਉਸ ਦਾ ਬੇਟਾ, ਬੇਟੀ ਵੀ ਅਕਸਰ ਇਹਨਾਂ ਕੰਮਾਂ ਵਿੱਚ ਨਾਲ ਨਾਲ ਆਉਂਦੇ ਜਾਂਦੇ ਰਹਿੰਦੇ ਹਨ । ਬੇਟਾ ਕੱਚੀ ਉਪਰ ਛੱਡ ਪਾਇਆ ਨਹੀਂ ਹੈ `ਤੇ ਨਾਸਮਝ ਹੈ ਕਿ ਉਸਦੇ ਪਾਪਾ ਹੁਣ ਕਦੇ ਨਹੀਂ ਆ ਸਕਦੇ । ਇੱਕ ਦਿਨ ਬੈਂਕ ਤੋਂ ਆਉਂਦੇ ਉਹ ਸਨੀ ਆਪਣੀ ਮਾਂ ਤੋਂ ਪੁੱਛਦਾ ਹੈ ਕਿ ਮੰਮਾ ਬੈਂਕ ਆਲੇ ਖਾਤੇ `ਚ ਵਾਧੂ ਸਾਰੇ ਰੁਪਏ ਪਏ ਸੀ । ਪਾਪਾ ਹਮੇਸ਼ਾਂ ਕਹਿੰਦੇ ਸੀ ਕਿ ਉਹ ਨੋਟਾਂ ਦੇ ਅੰਬਾਰ ਖੜ੍ਹੇ ਕਰ ਦੇਣਗੇ, ਇੰਨ੍ਹੇ ਰੁਪਏ ਨਾਲ ਤਾਂ ਸੱਚੀਓ ਪਹਾੜ ਬਣ ਜਾਣੇਂ ਆਂ ਫਿਰ ਇਹ ਰੁਪਏ ਓਹੀ ਨੇ ? ਕੀ ਇਹ ਨੋਟ ਉਹੀ ਨੇ ?

ਸੰਪਰਕ: +91 99868 46091

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ