Thu, 17 August 2017
Your Visitor Number :-   1074410
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਗਰੈਜੂਏਟ ਚਾਹ ਵਾਲੀ - ਸਰੂਚੀ ਕੰਬੋਜ਼

Posted on:- 23-07-2017

suhisaver

ਇਹ ਜ਼ਿੰਦਗੀ ਬੜੀ ਅਜੀਬ ਤੇ ਬੇਰਹਿਮ ਹੈ ਹਰ ਮੋੜ ਤੇ ਨਵਾਂ ਹੀ ਇਮਤਿਹਾਨ ਲੈਂਦੀ ਹੈ।ਕਦੇ ਲੋਕਾਂ ਨੂੰ ਲੱਗਦਾ ਕਿ ਜ਼ਿੰਦਗੀ ਉਨ੍ਹਾਂ ਉਪਰ ਖੁਸ਼ੀਆਂ ਭਰ ਭਰ ਦੋਵਾਂ ਹੱਥਾਂ ਨਾਲ ਲੁਟਾਉਂਦੀ ਹੈ ਤੇ ਕਦੇ ਦੁਖਾਂ ਦੇ ਬੱਦਲ ਪਲ ਪਲ ਵਰਾਉਂਦੀ ਹੈ।ਕਈ ਲੋਕ ਸਭ ਕੁਝ ਹਾਸਲ ਕਰਕੇ ਵੀ ਦੁਖੀ ਹਨ ਤੇ ਕਈ ਕੁਝ ਨਾ ਹੁੰਦਿਆਂ ਹੋਇਆਂ ਵੀ ਖੁਸ਼ ਹਨ।ਕੁਝ ਨੇ ਜੋ ਦੂਸਰੇ ਨੂੰ ਨੀਚਾ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਤੇ ਕੁਝ ਨੇ ਜੋ ਹਰ ਪਲ ਸਰਬਤ ਦਾ ਭਲਾ ਮੰਗਦੇ ਹੋਏ ਆਪਣੇ ਆਪ ਵਿੱਚ ਮਸਤ ਹਨ।ਕੁਝ ਅਜਿਹੀ ਹੀ ਜ਼ਿੰਦਗੀ ਸੀ ਨਿਮਰ ਦੀ ।ਇਕ ਛੋਟਾ ਤੇ ਸੁਖੀ ਪਰਿਵਾਰ ਸੀ ਉਸਦਾ ਜਿਸ ਵਿਚ ਉਸਦਾ ਪਿਤਾ ਸਰਜਨ ਸਿੰਘ ਤੇ ਮਾਂ ਬੇਅੰਤ ਕੌਰ ਖੁਸ਼ੀ ਖੁਸ਼ੀ ਰਹਿੰਦੇ ਸਨ।

ਸਰਜਨ ਸਿੰਘ ਇਕ ਰਿਕਸ਼ਾ ਚਾਲਕ ਸੀ ਤੇ ਬੇਅੰਤ ਕੌਰ ਘਰਬਾਰ ਸੰਭਾਲਦੀ ਸੀ।ਉਹਨਾਂ ਦੋਹਾਂ ਦੀ ਲਾਡਲੀ ਅਤੇ ਇਕਲੌਤੀ ਧੀ ਸੀ ਨਿਮਰ।ਦੋਵਾਂ ਦੀ ਜਾਨ ਨਿਮਰ ਚ ਵੱਸਦੀ ਸੀ, ਉਹ ਤਿੰਨ ਜਣੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸਨ।ਨਾ ਕਿਸੇ ਨਾਲ ਕਦੇ ਉੱਚਾ ਨੀਵਾਂ ਬੋਲੇ ਸਨ ਅਤੇ ਨਾ ਹੀ ਕਿਸੇ ਦੇ ਕੰਮ ਵਿਚ ਦਖਲ ਦਿੱਤਾ ਸੀ ਬਸ ਆਪਣੇ ਛੋਟੇ ਜਿਹੇ ਸੰਸਾਰ ਵਿੱਚ ਹੀ ਰੁੱਝੇ ਹੋਏ ਸਨ ਉਹ ।

ਅੱਗੇ ਪੜੋ

ਕੇਸੋ – ਬਲਵਿੰਦਰ ਸਿੰਘ

Posted on:- 21-07-2017

suhisaver

ਜਿਸ ਤਰ੍ਹਾਂ ਹਵਾ ਕੋਸਾਂ ਦੂਰ ਹੋਣ ਤੇ ਕੋਮਲ ਪੱਤੀਆਂ ਪਹਿਲਾਂ ਹੀ ਹਿੱਲਣਾ ਸ਼ੁਰੂ ਕਰ ਦਿੰਦੀਆਂ ਨੇ ਉਸੇ ਤਰ੍ਹਾਂ ਪਵਿੱਤਰ ਰੂਹਾਂ ਵੀ ਕੋਈ ਘਟਨਾ ਹੋਣ ਤੋਂ ਪਹਿਲਾਂ ਹੀ ਸੰਕੇਤ ਦੇਣ ਲੱਗ ਜਾਂਦੀਆਂ ਨੇ।ਇਸੇ ਤਰ੍ਹਾਂ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਕੇਸੋ ਕਬੂਤਰਾਂ ਨੂੰ ਦਾਣਿਆਂ ਦਾ ਚੋਗਾ ਪਾਉਣ ਲਈ ਪੁਰਾਣੀ ਹਵੇਲੀ ਵਿਚ ਹੱਥ ਵਿਚ ਦਾਣਿਆਂ ਦਾ ਕਟੋਰਾ ਫੜੀ ਕਬੂਤਰਾਂ ਦੀ ਉਡੀਕ ਕਰ ਰਹੀ ਏ ਪਰ ਕਿੰਨੇ ਸਮੇਂ ਤੋਂ ਕਬੂਤਰ ਆ ਨਹੀਂ ਰਹੇ। ਉਸਦਾ ਦਿਲ ਘਬਰਾ ਰਿਹੈ ਉਸ ਨੂੰ ਪਤਾ ਵੀ ਲੱਗਦਾ ਏ ਕਿ ਇਹ ਧੜਕਣ ਕੋਈ ਅਜੀਬ ਜਿਹੀ ਐ।ਇਸ ਤੋਂ ਛੁਟਕਾਰਾ ਪਾਉਣ ਲਈ ਉਹ ਕਦੇ ਬੈਠ ਜਾਂਦੀ ਏ ਤੇ ਕਦੇ ਖੜੀ ਹੋ ਕੇ ਦੂਰ ਨਿਗਾਹ ਮਾਰਦੀ ਏ ਪਰ ਕਬੂਤਰ ਕਿਤੇ ਨਹੀਂ ਦਿੱਸਦੇ।ਕਦੇ ਸੋਚਦੀ ਏ ਕਿ ਦਾਣੇ ਖਿਲਾਰ ਕੇ ਚਲੀ ਜਾਵੇ ਪਰ ਫਿਰ ਪਤਾ ਨਹੀਂ ਕਿਉਂ ਉਹ ਰੁਕ ਜਾਂਦੀ ਏ ਇਹ ਸੋਚ ਕੇ ਕਿ ਥੋੜੀ ਦੇਰ ਉਡੀਕ ਲਵੇ।

ਦਾਣੇ ਹੱਥ 'ਚ ਫੜੀ ਉਹ ਪੁਰਾਣੀ ਹਵੇਲੀ ਦੀਆਂ ਯਾਦਾਂ ਵਿਚ ਖੁੱਭੀ ਹੋਈ ਏ।ਅਚਾਨਕ ਉਸਨੂੰ ਇਕ ਛੂਹ ਡਰਾ ਦਿੰਦੀ ਏ ਉਹ ਆਪਣੇ ਛੋਟੇ ਜਿਹੇ ਮੁੰਡੇ ਗੇਬੂ ਨੂੰ ਦੇਖ ਕੇ ਦਹਲਾ ਉਠੱਦੀ ਏ।ਉਸ ਦੀ ਅਵਾਜ਼ ਤਾਂ ਨਹੀਂ ਨਿਕਲ ਰਹੀ ਪਰ ਉਹ ਲੰਬਾ ਹੱਥ ਕਰਕੇ ਇਸ਼ਾਰੇ ਨਾਲ ਸਮਝਾਂਉਦਾ ਸਿਰਫ ਏਨਾ ਹੀ ਬੋਲ ਪਾਂਦਾ ਏ 'ਬੀਬੀ ਭਾਪਾ...।'

ਅੱਗੇ ਪੜੋ

ਪਛਤਾਵਾ - ਸਰੂਚੀ ਕੰਬੋਜ

Posted on:- 06-06-2017

suhisaver

ਰੋਸ਼ਨੀ ਨੂੰ ਅਜੇ ਕੋਈ ਮਸਾਂ ਛੇ ਕੁ ਮਹੀਨੇ ਹੀ ਹੋਏ ਸਨ ਕਾਲਜ ਦਾਖਲਾ ਲਏ ਕਿ ਇਕ ਦਿਨ ਗੁਣਤਾਜ ਨੇ ਰਿਸ਼ਤਾ ਭੇਜ ਦਿੱਤਾ।ਕੋਈ ਛੋਟੀ ਜਿਹੀ ਹਸਤੀ ਨਹੀਂ ਸੀ, ਸ਼ਹਿਰ ਦੇ ਅਮੀਰਾਂ ਵਿੱਚੋਂ ਇੱਕ ਅਮੀਰ ਸੀ ।ਆਪਣਾ ਬਿਜ਼ਨੈਸ, ਆਪਣਾ ਬੰਗਲਾ ਤੇ ਕਈ ਪਲਾਟ ਸਨ ਸ਼ਹਿਰ ਤੋਂ ਸ਼ਹਿਰ ਤੋਂ ਬਾਹਰ ਅਤੇ ਉਪਰੋਂ ਅਨਾਥ ਵੀ।ਬਸ ਇਕ ਦਿਨ ਉਸਦੀ ਨਜ਼ਰ ਰੋਸ਼ਨੀ ਤੇ ਪਈ ਅਤੇ ਉਸ ਨੂੰ ਮੁਹੱਬਤ ਹੋ ਗਈ ਉਸ ਨਾਲ।ਦਿਲ, ਦਿਮਾਗ ਸਭ ਕੁਝ ਉਸ ਉੱਪਰ ਹਾਰ ਬੈਠਾ ।ਜਿਸ ਰਸਤੇ ਤੋਂ ਉਹ ਆਪਣੇ ਆਫਿਸ ਜਾਂਦਾ ਸੀ ਉਸ ਰਸਤੇ ਹੀ ਰੋਸ਼ਨੀ ਦਾ ਕਾਲਜ ਸੀ।

ਰਸਤੇ ਵਿੱਚ ਜਾਂਦੀ ਆਪਣੀਆਂ ਸਹੇਲੀਆਂ ਨਾਲ ਮਸਤੀ ਕਰਦੀ ਉਸਨੂੰ ਬੜੀ ਪਿਆਰੀ ਲੱਗਦੀ,ਉਸਦਾ ਚੁਲਬੁਲਾਪਣ, ਸਹੇਲੀਆਂ ਨਾਲ ਛੋਟੀਆਂ ਛੋਟੀਆਂ ਮਸਤੀਆਂ ਸ਼ਰਾਰਤਾਂ ਬੇਹੱਦ ਪਸੰਦ ਆਈਆਂ ਸੀ ਗੁਣਤਾਜ ਨੂੰ।ਉਸਨੂੰ ਲੱਗਦਾ ਸੀ ਜੇ ਰੋਸ਼ਨੀ ਉਸਦੀ ਜ਼ਿੰਦਗੀ ਵਿੱਚ ਆ ਗਈ ਤਾਂ ਬਹਾਰ ਲੈ ਆਵੇਗੀ ਉਸਦੀ ਵੀਰਾਨ ਜ਼ਿੰਦਗੀ ਵਿੱਚ ।ਉਸਦਾ ਇਕੱਲਾਪਣ, ਉਸਦੀ ਉਦਾਸੀ ਨੂੰ ਸਿਰਫ ਉਹੀ ਦੂਰ ਕਰ ਸਕਦੀ ਹੈ ।


ਅੱਗੇ ਪੜੋ

ਕਹਾਣੀ-ਨਾਵਲ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ