Fri, 19 April 2024
Your Visitor Number :-   6983561
SuhisaverSuhisaver Suhisaver

ਮਾਨ ਦੀ ਪੁਸਤਕ ‘ਮੇਰਾ ਸੁਪਨਾ’ ਨੂੰ ਮਾਤਾ ਜਸਵੰਤ ਕੌਰ ਪੁਰਸਕਾਰ ਮਿਲੇਗਾ -ਸ਼ਿਵ ਕੁਮਾਰ ਬਾਵਾ

Posted on:- 13-02-2014

ਮਾਹਿਲਪੁਰ ਦੇ ਉਘੇ ਬਾਲ ਸਾਹਿਤਕਾਰ ਅਤੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਦੀ ਨਰਸਰੀ ਗੀਤਾਂ ਦੀ ਪੁਸਤਕ ‘ਮੇਰਾ ਸੁਪਨਾ’ ਨੂੰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ,ਪੰਜਾਬ ਵਲੋਂ ਮਾਤਾ ਜਸਵੰਤ ਕੌਰ ਬਾਲ ਸਾਹਿਤ ਪੁਰਸਕਾਰ 22 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਦਿੱਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਜਨਰਲ ਸਕੱਤਰ ਡਾ.ਸੁਖਦੇਵ ਸਿੰਘ ਸਿਰਸਾ ਅਤੇ ਪ੍ਰਿੰ. ਪ੍ਰੇਮ ਸਿੰਘ ਬਜਾਜ ਨੇ ਦੱਸਿਆ ਕਿ ਮਾਨ ਦੀ ਇਹ ਪੁਸਤਕ ਪਿਛਲੇ ਸਾਲ ਵਿਚ ਛਪੀਆਂ ਪਜਾਬੀ ਸਾਹਿਤਕਾਰਾਂ ਦੀਆਂ ਬਾਲ ਪੁਸਤਕਾਂ ਵਿਚੋਂ ਚੁਣੀ ਗਈ ਹੈ।

   

ਇਸ ਮੌਕੇ ਬਲਜਿੰਦਰ ਮਾਨ ਨੂੰ ਵਧਾਈ ਦਿੰਦਿਆਂ ਐਸ ਅਸ਼ੋਕ ਭੌਰਾ ਅਤੇ ਪ੍ਰੋ.ਬਲਦੇਵ ਸਿੰਘ ਬੱਲੀ ਨੇ ਕਿਹਾ ਕਿ ਮਾਨ ਦਾ ਬਾਲ ਸਾਹਿਤ ਦੇ ਖੇਤਰ ਦਾ ਯੌਗਦਾਨ ਇਤਿਹਾਸਕ ਹੈ।ਕਿਉਂਕਿ ਅਜ ਤਕ ੳਸਦੇ ਮੁਕਾਬਲੇ ਤੇ ਕੋਈ ਵੀ ਨਿਜੀ ਖੇਤਰ ਦਾ ਰਸਾਲਾ ਪ੍ਰਕਾਸ਼ਿਤ ਨਹੀਂ ਕਰ ਸਕਿਆ।ਉਨਾਂ ਇਹ ਵੀ ਕਿਹਾ ਕਿ ਮਾਨ ਨੇ ਰਸਾਲੇ ਦੇ ਸੰਪਾਦਨ ਤੇ ਪ੍ਰਕਾਸ਼ਨ ਤੋਂ ਇਲਾਵਾ 12 ਮੌਲਿਕ ,5 ਅਨੁਵਾਦਿਤ ਅਤੇ 18 ਪੁਸਤਕਾਂ ਦਾ ਸੰਪਾਦਨ ਤੇ ਪ੍ਰਕਾਸ਼ਨ ਕਰਕੇ ਵੀ ਬਾਲ ਸਾਹਿਤ ਨੂੰ ਨਰੋਆ ਕਰਨ ਵਿਚ ਯੋਗਦਾਨ ਪਾਇਆ ਹੈ।ਇਸ ਪ੍ਰਾਪਤੀ ਲਈ ਉਨਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਜਗਦੇਵ ਸਿੰਘ ਜੱਸੋਵਾਲ,ਅਮਰਜੀਤ ਖੇਲਾ,ਬੱਗਾ ਸਿੰਘ ਆਰਟਿਸਟ,ਪ੍ਰੋ.ਗੁਰਭਜਨ ਗਿੱਲ,ਸਰਵਣ ਰਾਮ ਭਾਟੀਆ,ਗੁਰਦੇਵ ਸਿੰਘ,ਮਦਨ ਵੀਰਾ,ਪ੍ਰਿੰ.ਵਿਜੇ ਭੱਟੀ,ਅਵਤਾਰ ਸਿੰਘ ਸੰਧੂ ਸਮੇਤ ਕਈ ਸਾਹਿਤਕ ਤੇ ਸੱਭਿਆਚਾਰਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ