Fri, 19 April 2024
Your Visitor Number :-   6985274
SuhisaverSuhisaver Suhisaver

ਐਮ ਐਲ ਏ ਦਰਸ਼ਨ ਸਿੰਘ ਕੰਗ ਲੜਨਗੇ ਕੈਲਗਰੀ ਸਕਾਈਵਿਊ ਤੋਂ ਐਮ ਪੀ ਲਈ ਚੋਣ

Posted on:- 01-03-2014

- ਹਰਬੰਸ ਬੁੱਟਰ
 
ਕੈਲਗਰੀ: ਲਿਬਰਲ ਪਾਰਟੀ ਦੇ ਕੈਲਗਰੀ ਮੈਕਾਲ ਤੋਂ ਮੌਜੂਦਾ ਐਮ ਐਲ ਏ  ਦਰਸ਼ਨ ਸਿੰਘ ਕੰਗ ਨੇ ਅੱਜ ਖੁੱਲੇ  ਤੌਰ 'ਤੇ ਪੰਜਾਬੀਆਂ ਦੀ ਵੱਧ ਵੱਸੋਂ ਵਾਲੇ ਇਲਾਕੇ ਕੈਲਗਰੀ ਸਕਾਈਵਿਊ  ਹਲਕੇ ਤੋਂ ਮੈਂਬਰ ਪਾਰਲੀਮੈਂਟ ਲਈ ਲਿਬਰਲ ਪਾਰਟੀ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਹੈ।  ਜਲਦੀ ਹੀ ਪਾਰਟੀ ਅੰਦਰ ਉਮੀਦਵਾਰ ਦੀ ਨੌਮੀਨੇਸ਼ਨ ਲਈ ਚੋਣ ਹੋਵੇਗੀ, ਨੌਮੀਨੇਸ਼ਨ ਉਪਰੰਤ ਹੀ ਪਾਰਟੀ ਅੰਦਰੋ ਚੁਣਿਆ ਹੋਇਆ ਉਮੀਂਦਵਾਰ ਐਮ ਪੀ ਲਈ ਚੋਣ ਲੜ ਸਕੇਗਾ । ਕਨੇਡਾ ਅੰਦਰ ਫੈਡਰਲ ਦੀਆਂ ਚੋਣਾਂ 19 ਅਕਤੂਬਰ 2015 ਨੂੰ ਹੋਣੀਆਂ ਨਿਸਚਤ ਹੋਈਆਂ ਹਨ । ਦੇਖਦੇ ਹਾਂ ਲਿਬਰਲ ਪਾਰਟੀ ਦਾ ਪਿਛਲੀਆਂ ਦੋ ਬਾਰੀਆਂ ਤੋਂ ਲਗਾਤਾਰ ਐਮ ਐਲ ਏ ਚੁਣਿਆ ਜਾ ਰਿਹਾ  ਇਹ ਬੁੱਢਾ (ਜਰਨੈਲ)  ਇੰਜਣ,  ਜਿਸ ਦੇ ਦਿਲ ਦੀ ਸਰਜਰੀ ਉਪਰੰਤ ਨਵੇਂ ਵਾਲਵ ਪਾਏ ਹੋਏ ਹਨ   ਪਿਛਲੇ ਸਾਲ ਇਕ (ਕਮਾਣੀ) ਗੋਡਾ ਵੀ  ਨਵਾਂ ਪਵਾਇਆ ਹੈ ਅਤੇ ਇੱਕ ਹੋਰ ਦੂਜੀ ਸਾਈਡ ਦੀ ਕਮਾਣੀ(ਗੋਡਾ)  ਵੀ ਜਲਦੀ ਹੀ ਬਦਲੀ ਜਾ ਰਹੀ ਹੈ, ਰਾਜਨੀਤੀ ਦੀ ਇਸ ਮੁਕਾਬਲੇ ਵਾਲੀ ਸ਼ੜਕ ਉੱਪਰ ਕਿੰਨਾਂ ਕੁ ਦੌੜਦਾ ਹੈ? ਇਸ ਸੀਟ ਉੱਪਰ ਪਹਿਲਾਂ ਹੀ ਸਥਾਪਤ ਪੀ ਸੀ ਪਾਰਟੀ ਦਾ  ਪੰਜਾਬੀ ਐਮ ਪੀ ਦਵਿੰਦਰ ਸ਼ੋਰੀ ਪਿਛਲੇ ਸਮੇਂ ਤੋਂ ਦੋ ਵਾਰ ਜਿੱਤਦਾ ਆ ਰਿਹਾ ਹੈ ਪਰ ਹੁਣ ਜੇਕਰ ਦਰਸ਼ਨ ਕੰਗ ਇਸ ਮੁਕਾਬਲੇ ਵਿੱਚ ਆ ਜਾਂਦਾ ਹੈ ਤਾਂ ਚੋਣਾਂ ਮੌਕੇ ਉਹੀ ਪੰਜਾਬ ਵਾਲਾ ਮਾਹੌਲ ਵੇਖਣ ਨੂੰ ਮਿਲਣ ਦੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ ।  

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ