Thu, 18 April 2024
Your Visitor Number :-   6979991
SuhisaverSuhisaver Suhisaver

ਹੁਸ਼ਿਆਰਪੁਰ ਅਤੇ ਅਨੰਦਪੁਰ ਸਾਹਿਬ ’ਚ ਕਾਂਗਰਸ, ਭਾਜਪਾ ,ਅਕਾਲੀ ਦਲ ਅਤੇ ਬਸਪਾ ਉਮੀਦਵਾਰ ਸਰਗਰਮ

Posted on:- 13-03-2014

- ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਲੋਕ ਸਭਾ ਹਲਕਾ ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦੇ ਦੋ ਅਜਿਹੇ ਹਲਕੇ ਹਨ ਜਿਹੜੇ ਦੁਆਬੇ ਦੇ ਬਹੁਤੇ ਕਸਬਿਆਂ ਅਤੇ ਵਿਧਾਨ ਸਭਾ ਹਲਕਿਆਂ ਨਾਲ ਸਬੰਧ ਰੱਖਦੇ ਹਨ। ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਸੱਤਾਧਾਰੀ ਸਰਕਾਰ ਵਿੱਚ ਭਾਈਵਾਲ ਭਾਜਪਾ ਅਤੇ ਅਨੰਦਪੁਰ ਸਾਹਿਬ ਅਕਾਲੀ ਦਲ ਦੇ ਹਿੱਸੇ ਆਉਂਦਾ ਹੈ । ਮੌਜੂਦਾ ਦੋਵਾਂ ਹਲਕਿਆਂ ਤੇ ਕ੍ਰਮਵਾਰ ਕੇਂਦਰੀ ਰਾਜ ਮੰਤਰੀ ਬੀਬੀ ਸੰਤੌਸ਼ ਚੌਧਰੀ ਅਤੇ ਰਵਨੀਤ ਸਿੰਘ ਬਿੱਟੂ ਦਾ ਕਬਜ਼ਾ ਹੈ। ਕਾਂਗਰਸ ਪਾਰਟੀ ਦੇ ਦੋਵੇਂ ਆਗੂਆਂ ਨੇ ਪੂਰੇ ਪੰਜ ਸਾਲ ਚੋਣ ਜਿੱਤਣ ਤੋਂ ਬਾਅਦ ਕਦੇ ਵੀ ਆਪਣੇ ਸਮਰਥਕ ਵੋਟਰਾਂ ਨਾਲ ਸਿੱਧਾ ਸੰਪਰਕ ਕਾਇਮ ਨਹੀਂ ਕੀਤਾ ਅਤੇ ਆਪਣੇ ਚਾਪਲੂਸ ਆਗੂਆਂ ਨੂੰ ਗਰਾਂਟ ਚੈਕ ਦੇ ਕੇ ਉਹਨਾਂ ਨੂੰ ਆਪਣੀ ਮਨਮਰਜ਼ੀ ਨਾਲ ਹਲਕੇ ਦੇ ਪਿੰਡਾਂ ਵਿੱਚ ਭੇਜਿਆ, ਜਿਸ ਸਦਕਾ ਦੋਵਾਂ ਹਲਕਿਆਂ ਵਿੱਚ ਕਾਂਗਰਸ ਪਾਰਟੀ ਦੋਵੇਂ ਲੋਕ ਸਭਾ ਹਲਕਿਆਂ ਵਿੱਚ ਬੇਰਾਂ ਵਾਂਗ ਥੱਲੇ ਡਿੱਗ ਪਈ ਅਤੇ ਧੜੇਬੰਦੀਆਂ ਬਣਨ ਕਾਰਨ ਹੁਣ ਇਸ ਡੁੱਲ੍ਹੇ ਹੋਏ ਬੇਰਾਂ ਨੂੰ ਇਕੱਠਾ ਕਰਨਾ ਦੋਵੇਂ ਉਮੀਦਵਾਰਾਂ ਲਈ ਮੁਸੀਬਤ ਬਣਿਆ ਹੋਇਆ ਹੈ।

ਕਾਂਗਰਸ ਵਲੋਂ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਨੀਤ ਸਿੰਘ ਬਿੱਟੂ ਨੂੰ ਦੁਬਾਰਾ ਟਿਕਟ ਦੇ ਦਿੱਤੀ ਹੈ ਜਦਕਿ ਹੁਸ਼ਿਆਰਪੁਰ ਤੋਂ ਬੀਬੀ ਸੰਤੌਸ਼ ਚੌਧਰੀ ਦੀਆਂ ਹਾਈਕਮਾਂਡ ਕੋਲ ਪੁੱਜੀਆਂ ਗੁਪਤ ਸਰਵੇਖਣ ਰਿਪੋਰਟਾਂ ਕਾਰਨ ਉਸਨੂੰ ਹਾਲੇ ਉਮੀਦਵਾਰ ਨਹੀਂ ਐਲਾਨਿਆਂ ਗਿਆ। ਬੀਬੀ ਚੌਧਰੀ ਨੇ ਮਹਿਜ ਪਿੱਛਲੀ ਲੋਕ ਸਭਾ ਸੀਟ ਭਾਜਪਾ ਦੇ ਸੋਮ ਪ੍ਰਕਾਸ਼ ਨੂੰ ਲਗਭਗ 250 ਵੋਟਾਂ ਦੇ ਫਰਕ ਹਰਾਕੇ ਜਿੱਤੀ ਸੀ ਅਤੇ ਜਿੱਤਣ ਤੋਂ ਬਾਅਦ ਇਸ ਬੀਬੀ ਨੇ ਹਲਕੇ ਦੇ ਲੋਕਾਂ ਨੂੰ ਮਿਲਣਾਂ ਤਾਂ ਦੂਰ ਦੀ ਗੱਲ ਪਹਿਲਾਂ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਲੜਦੀ ਰਹੀ ਤੇ ਬਾਅਦ ਵਿੱਚ ਪਿੰਡਾਂ ਦੇ ਸਰਪੰਚਾਂ ਨੂੰ ਗਰਾਂਟ ਆਪਣੇ ਘਰੋਂ ਲੈ ਕੇ ਜਾਣ ਦੇ ਦਬਕੇ ਮਾਰ ਮਾਰ ਆਪਣੀ ਇਕਾਕੇ ਵਿੱਚ ਬਣੀ ਭੱਲ ਗੁਆ ਲਈ । ਪਿੰਡਾਂ ਦੇ ਸਰਪੰਚ ਬੀਬੀ ਦੇ ਅੱਖੜ ਰਵੱਈਏ ਤੋਂ ਡਾਢੇ ਦੁੱਖੀ ਹਨ।

ਦਰਜਨ ਦੇ ਕਰੀਬ ਹਲਕੇ ਦੇ ਪ੍ਰਮੁੱਖ ਸਰਪੰਚਾਂ ਦਾ ਕਹਿਣ ਹੈ ਕਿ ਜੇਕਰ ਕਾਂਗਰਸ ਹਾਈਕਮਾਂਡ ਨੇ ਬੀਬੀ ਨੂੰ ਮੁੜ ਟਿਕਟ ਦੇ ਕੇ ਹੁਸ਼ਿਆਰਪੁਰ ਭੇਜਿਆ ਤਾਂ ਉਕਤ ਸੀਟ ਤੇ ਅਕਾਲੀ ਭਾਜਪਾ ਗੱਠਜੋੜ ਦੀ ਜਿੱਤ ਯਕੀਨੀ ਹੈ। ਪਿੰਡ ਖਨੌੜਾ, ਰਾਜਪੁਰ ਭਾਈਆਂ, ਮੇਹਟੀਆਣਾ ਸਮੇਤ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਬਹੁਤ ਸਾਰੇ ਵਿਧਾਨ ਸਭਾ ਹਲਕਿਆਂ ਦੇ ਪੇਂਡੂ ਲੋਕਾਂ ਦਾ ਕਹਿਣ ਹੈ ਕਿ ਕਾਂਗਰਸ ਹਾਈਕਮਾਂਡ ਨੂੰ ਉਮੀਦਵਾਰ ਬਦਲਣਾ ਚਾਹੀਦਾ ਤਾਂ ਹੀ ਉਹ ਇਥੇ ਭਾਜਪਾ ਉਮੀਦਵਾਰ ਦਾ ਮੁਕਾਬਲਾ ਕਰ ਸਕੇਗੀ , ਨਹੀਂ ਮੌਜੂਦਾ ਸਥਿੱਤੀ ਇਹ ਬਣੀ ਹੋਈ ਹੈ ਕਿ ਭਾਜਪਾ ਇਥੋਂ ਜਿਹੜੇ ਵੀ ਆਗੂ ਨੂੰ ਆਪਣਾ ਉਮੀਦਵਾਰ ਬਣਾ ਲਵੇ ਉਹ ਅਸਾਨੀ ਨਾਲ ਜਿੱਤ ਪ੍ਰਾਪਤ ਕਰ ਸਕਦਾ ਹੈ। ਦੂਸਰੇ ਪਾਸੇ ਇਸ ਹਲਕੇ ਦੇ ਕੁੱਝ ਵਿਧਾਨ ਸਭਾ ਹਲਕਿਆਂ ਵਿੱਚ ਸਾਂਝੇ ਮੌਰਚੇ ਦੀ ਵੋਟ ਵੀ ਹੈ ਪ੍ਰੰਤੂ ਉਹ ਪਾਰਟੀ ਦੇ ਮੁੱਖ ਆਗੂਆਂ ਦੀ ਮੁੱਠੀ ਵਿੱਚ ਬੰਦ ਹੈ । ਕਹਿਣ ਦਾ ਮਤਲਬ ਕਿ ਉਹ ਜਿਹੜਾ ਵੀ ਤਾਕਤਵਰ ਉਮੀਦਵਾਰ ਸਾਹਮਣੇ ਆਇਆ ਉਸਦੇ ਪਹਿਲਾਂ ਵਾਂਗ ਉਸਦੇ ਖਾਤੇ ਵਿੱਚ ਜਾਣ ਦੇ ਅਸਾਰ ਹਨ। ਬਸਪਾ ਵਲੋਂ ਇਥੋਂ ਭਗਵਾਨ ਸਿੰਘ ਚੌਹਾਨ ਨੂੰ ਉਮੀਦਵਾਰ ਸਾਲ ਪਹਿਲਾਂ ਹੀ ਐਲਾਨਿਆਂ ਜਾ ਚੁੱਕਾ ਹੈ। ਵਧੀਆ ਬੁਲਾਰਾ ਅਤੇ ਸਾਫ ਦਿਖ ਵਾਲਾ ਉਕਤ ਉਮੀਦਵਾਰ ਪਿੱਛਲੇ ਮਹੀਨੇ ਪਾਰਟੀ ਵਲੋਂ ਦਿੱਤੀ ਹੋਈ ਟਿਕਟ ਨੂੰ ਠੁਕਰਾਕੇ ਚੋਣ ਲੜਨ ਤੋਂ ਹੀ ਮੁੱਕਰ ਗਿਆ ਸੀ ਪ੍ਰੰਤੂ ਪਾਰਟੀ ਦੇ ਮੁੱਖ ਆਗੂਆਂ ਦੇ ਦਬਾਅ ਨਾਲ ਉਹ ਹਲਕੇ ਵਿੱਚ ਫਿਰ ਉਮੀਦਵਾਰ ਵਜੋਂ ਘੁੰਮਣ ਲੱਗ ਪਿਆ। ਇਥੇ ਭਗਵਾਨ ਸਿੰਘ ਚੋਹਾਨ ਜਿੰਨੀ ਵੋਟ ਪ੍ਰਾਪਤ ਕਰੇਗਾ ਉਸਦਾ ਲਾਭ ਭਾਜਪਾ ਅਤੇ ਕਾਂਗਰਸ ਵਲੋਂ ਐਲਾਨ ਕੀਤੇ ਜਾ ਰਹੇ ਸੰਭਾਵੀ ਉਮੀਦਵਾਰਾਂ ਦੀ ਸਥਿੱਤੀ ’ ਤੇ ਨਿਰਭਰ ਕਰੇਗਾ। ਰਲਾ ਮਿਲਾਕੇ ਇਸ ਲੋਕ ਸਭਾ ਹਲਕੇ ਵਿੱਚ ਮੁੱਖ ਮੁਕਾਬਲਾ ਭਾਜਪਾ, ਬਸਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਵਿੱਚ ਫਸਵਾਂ ਹੋਵੇਗਾ। ਜੇਕਰ ਕਾਂਗਰਸ ਨੇ ਆਪਣਾ ਉਮੀਦਵਾਰ ਨਾ ਬਦਲਿਆ ਤਾਂ ਸਿਰਫ ਮੁਕਾਬਲਾ ਬਸਪਾ ਅਤੇ ਭਾਜਪਾ ਵਿੱਚਕਾਰ ਪਿੱਛਲੀ ਵਾਰ ਵਰਗਾ ਹੋਵੇਗਾ ਪ੍ਰੰਤੂ ਹਾਰ ਜਿੱਤ ਕਾਂਗਰਸ ਭਾਜਪਾ ਦੀ ਨਹੀਂ ਸਗੋਂ ਬਸਪਾ ਭਾਜਪਾ ਵਿਚਕਾਰ ਬਣਨ ਦੇ ਪੱਕੇ ਅਸਾਰ ਹਨ।

ਇਸੇ ਤਰ੍ਹਾ ਅਜਿਹੇ ਹਾਲਾਤ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣੇ ਹੋਏ ਹਨ। ਇਸ ਹਲਕੇ ਤੋਂ ਪਹਿਲਾਂ ਪਹਿਲ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਲੜਕੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਅਕਾਲੀ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਸੀ। ਉਸਨੂੰ ਬੜੇ ਬਾਦਲ ਸਾਹਿਬ ਨੇ ਗੁੜ ਰੇੜੀਆਂ ਦੇ ਮੁਹਾਲੀ ਵਿੱਚ ਹੀ ਬੈਠਾ ਦਿੱਤਾ ਤੇ ਫਿਰ ਯੂਥ ਅਕਾਲੀ ਦਲ ਦਾ ਪ੍ਰਧਾਨ ਆਪਣੀ ਪ੍ਰਧਾਨੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਣ ਕਾਰਨ ਟਿਕਟ ਲਈ ਹੱਥ ਪੈਰ ਮਾਰਨ ਲੱਗ ਪਿਆ। ਉਸਨੇ ਦੋ ਕੁ ਮਹੀਨੇ ਪਹਿਲਾਂ ਸਮੁੱਚਾ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਆਪਣੇ ਥਾ ਥਾਂ ਵੱਡੇ ਹੋਰਡਿੰਗ ਬੋਰਡ ਲਾਕੇ ਆਪਣੇ ਆਪਨੂੰ ਅਕਾਲੀ ਉਮੀਦਵਾਰ ਵਜੋਂ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾਂ ਤਾਂ ਮੌਕੇ ਤੇ ਟਿਕਟ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ ਨੂੰ ਦੇ ਦਿੱਤੀ ਗਈ। ਪ੍ਰੋ ਚੰਦੂਮਾਜ਼ਰਾ ਨੂੰ ਇਥੋਂ ਟਿਕਟ ਦੇ ਅਕਾਲੀ ਦਲ ਨੇ ਉਸਨੂੰ ਬਲੀ ਦਾ ਬੱਕਰਾ ਬਣਾਇਆ ਹੈ। ਉਸਦੀ ਇਸ ਹਲਕੇ ਵਿੱਚ ਕੋਈ ਪਹਿਚਾਣ ਨਹੀਂ। ਇਸ ਹਲਕੇ ਵਿੱਚ ਸਭ ਤੋਂ ਵੱਧ ਹਿੰਦੂ ਅਤੇ ਗੁੱਜ਼ਰ ਬਾਰਦਰੀ ਦੀ ਵੋਟ ਹੈ ਜੋ ਅਕਸਰ ਹੀ ਕਾਂਗਰਸ ਦੇ ਹੱਕ ਵਿੱਚ ਭੁਗਤਦੀ ਰਹੀ ਹੈ। ਇਹ ਵੀ ਨਹੀਂ ਕਿ ਇਥੇ ਅਕਾਲੀ ਵੋਟ ਨਹੀਂ ਹੈ ਪ੍ਰੰਤੂ ਉਕਤ ਵੋਟ ਉਹੀ ਉਮੀਦਵਾਰ ਪ੍ਰਾਪਤ ਕਰਦਾ ਰਿਹਾ ਹੈ ਜਿਹੜਾ ਉਕਤ ਭਾਈਚਾਰੇ ਅਤੇ ਇਲਾਕੇ ਦਾ ਹੋਵੇ।

ਚੌਧਰੀ ਨੰਦ ਲਾਲ ਚਾਰ ਵਾਰ ਬਲਾਚੋਰ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ ਤੋਂ ਜੇਤੂ ਵਿਧਾਇਕ ਹਨ। ਉਹ ਗੁੱਜ਼ਰ ਬਰਾਦਰੀ ਨਾਲ ਹੀ ਸਬੰਧ ਰੱਖਦੇ ਹਨ। ਪ੍ਰੇਮ ਸਿੰਘ ਚੰਦੂਮਾਜ਼ਰਾ ਦੀਆਂ ਲੱਤਾਂ ਵੱਡੇ ਅਕਾਲੀ ਆਗੂਆਂ ਤੋਂ ਇਲਾਵਾ ਅਕਾਲੀ ਦਲ ਦੀ ਲੀਡਰਸ਼ਿੱਪ ਵਲੋਂ ਅਣਗੌਲੇ ਕੀਤੇ ਗਏ ਆਗੂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਖਿੱਚਣ ਲਈ ਹੁਣ ਤੋਂ ਹੀ ਸਰਗਰਮ ਹੋ ਚੁੱਕੇ ਹਨ। ਦੂਸਰੇ ਪਾਸੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਭਾਂਵੇਂ ਇਸ ਹਲਕੇ ਦੇ ਬਹੁਤੇ ਹਲਕਿਆਂ ਵਿੱਚ 5 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਣਜਾਣ ਹੈ ਪ੍ਰੰਤੂ ਉਸਨੂੰ ਜਿਸਨੇ ਵੀ ਦੇਖਿਆ ਅਤੇ ਸੁਣਿਆਂ ਹੈ ਉਹ ਉਸਦੀ ਸ਼ਖਸ਼ੀਅਤ ਤੋਂ ਕਾਇਲ ਹੈ। ਉਸਨੂੰ ਉਸਦੀ ਪਾਰਟੀ ਦੇ ਹੀ ਕੁੱਝ ਆਗੂ ਨੁਕਸਾਨ ਕਰਨ ਦੇ ਰੋਂਅ ਵਿੱਚ ਹਨ। ਬਸਪਾ ਉਮੀਦਵਾਰ ਪੰਜਾਬੀ ਦਾ ਪ੍ਰਸਿੱਧ ਕਲਾਕਾਰ ਤਾਂ ਹੈ ਪ੍ਰੰਤੂ ਬਸਪਾ ਕੇਡਰ ਉਸਨੂੰ ਬਹੁਤਾ ਮੂੰਹ ਨਹੀਂ ਲਗਾ ਰਿਹਾ। ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬਸਪਾ ਪੰਜਾਬ ਦੀ ਜਿਸ ਸੀਨੀਅਰ ਲੀਡਰਸ਼ਿੱਪ ਨੇ ਉਸਨੂੰ ਮਾਇਆਵਤੀ ਦੇ ਮੂੰਹ ਲਾਕੇ ਮੈਦਾਨ ਵਿੱਚ ਉਤਾਰਿਆ ਹੈ ਉਹਨਾਂ ਆਗੂਆਂ ਦਾ ਇਥੇ ਕੋਈ ਮਜ਼ਬੂਤ ਅਧਾਰ ਨਹੀਂ ਹੈ। ਦੁਆਬੇ ਵਿੱਚ ਬਸਪਾ ਕੇਡਰ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਦੇ ਸਮਰਥਕ ਆਗੂਆਂ ਦੀ ਮੁੱਠੀ ਵਿੱਚ ਹੈ ਜਿਸਦਾ ਗਾਇਕ ਕੇ ਐਸ ਮੱਖਣ ਨੂੰ ਤਾਂ ਹੀ ਲਾਭ ਮਿਲ ਸਕਦਾ ਹੈ ਜੇਕਰ ਉਹ ਉਸਦੀ ਚੋਣ ਮੁਹਿੰਮ ਵਿੱਚ ਡੱਟਕੇ ਸਾਥ ਦਿੰਦੇ ਹਨ। ਪ੍ਰੰਤੂ ਕਰੀਮਪੁਰੀ ਨੂੰ ਇਸ ਵਕਤ ਹਿਮਾਚਲ ਪ੍ਰਦੇਸ਼, ਗੁਰਨਾਮ ਸਿੰਘ ਕੋਟਫਤੂਹੀ ਨੂੰ ਜੰਮੂ ਕਸ਼ਮੀਰ ਵਿੱਚ ਚੋਣ ਇੰਚਾਰਜ ਲਾਇਆ ਜਾ ਚੁੱਕਾ ਹੈ ਜਿਹਨਾਂ ਦੀ ਗੈਰਹਾਜ਼ਰੀ ਵਿੱਚ ਬਸਪਾ ਪੰਜਾਬ ਦੇ ਦੋ ਸੀਨੀਅਰ ਆਗੂ ਸੁਖਵਿੰਦਰ ਸਿੰਘ ਸੁੱਖੀ ਜੋ ਪਿੱਛਲੀਵਾਰ ਇਸ ਲੋਕ ਸਭਾ ਹਲਕੇ ਤੋਂ ਬਸਪਾ ਦੇ ਉਮੀਦਵਾਰ ਸਨ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਬਸਪਾ ਉਮੀਦਵਾਰ ਜਿਥੇ ਕਾਂਗਰਸ ਦੀ ਫੁੱਟ ਦਾ ਲਾਭ ਪ੍ਰਾਪਤ ਕਰੇਗਾ ਉਥੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜ਼ਰਾ ਪੈਣ ਵਾਲੇ ਘਾਟੇ ਨੂੰ ਪੂਰਾ ਕਰਦਾ ਨਜ਼ਰ ਆ ਰਿਹਾ ਹੈ।

ਸਾਂਝੇ ਮੌਰਚੇ ਸਮੇਤ ਆਪ ਪਾਰਟੀ ਦੇ ਉਮੀਦਵਾਰ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਆਪੋ ਆਪਣੇ ਹਿੱਸੇ ਦੀਆਂ ਜਿੰਨੀਆਂ ਵੀ ਵੱਧ ਵੋਟਾਂ ਪ੍ਰਾਪਤ ਕਰਨਗੇ ਕਿਸੇ ਇੱਕ ਦੀ ਜਿੱਤ ਦਾ ਮੁੱਖ ਧੁਰਾ ਬਣਨਗੇ। ਹਾਲ ਦੀ ਘੜੀ ਅਕਾਲੀ ਦਲ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ,ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਅਤੇ ਬਸਪਾ ਦੇ ਗਾਇਕ ਕੇ ਐਸ ਮੱਖਣ ਨੇ ਆਪੋ ਆਪਣਾ ਪ੍ਰਚਾਰ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਅੱਜ ਮਾਹਿਲਪੁਰ ਵਿੱਖੇ ਗੜ੍ਹਸ਼ੰਕਰ ਦੇ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਦੱਸਿਆ ਕਿ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ ਨੂੰ ਜਿੱਤ ਦਿਵਾਉਣ ਲਈ ਅਕਾਲੀ ਦਲ ਦੇ ਸਮੂਹ ਆਗੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕਮੁੱਠ ਹੋ ਕੇ ਸਰਗਰਮੀ ਨਾਲ ਕੰਮ ਕਰ ਰਹੇ ਹਨ। ਸਾਡਾ ਮੁਕਾਬਲਾ ਕਾਂਗਰਸ ਦੀ ਬਜਾਏ ਬਸਪਾ ਦੇ ਗਾਇਕ ਉਮੀਦਵਾਰ ਨਾਲ ਹੈ ਕਿਉਂਕਿ ਬਿੱਟੂ ਚੋਣ ਜਿੱਤਕੇ ਪੂਰੇ 5 ਸਾਲ ਹਲਕੇ ਵਿੱਚ ਬੜਿਆ ਹੀ ਨਹੀਂ। ਅਕਾਲੀ ਦਲ ਦੇ ਆਗੂ ਜੋ ਮਰਜੀ ਕਹੀ ਜਾਣ ਪ੍ਰੰਤੂ ਨੌਜ਼ਵਾਨ ਵਰਗ ਦਾ ਬਿੱਟੂ ਪਹਿਲੀ ਅਤੇ ਗਾਇਕ ਮੱਖਣ ਸਿੰਘ ਦੂਸਰੀ ਪਸੰਦ ਬਣੇ ਹੋਏ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ