Fri, 19 April 2024
Your Visitor Number :-   6985083
SuhisaverSuhisaver Suhisaver

ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

Posted on:- 26-03-2014

ਮੂਨਕ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਮੌਕੇ ਉਘੇ ਪੰਜਾਬੀ ਫਿਲਮਕਾਰ ਇਕਬਾਲ ਗੱਜਣ ਨੇ ਬੋਲਦਿਆਂ ਕਿਹਾ ਕਿ ਅਜੋਕੀ ਭ੍ਰਿਸ਼ਟ ਰਾਜਨੀਤੀ ਨੇ ਆਪਣੀ ਵੋਟਾਂ ਦੀ ਸਵਾਰਥੀ ਰਾਜਨੀਤੀ ਲਈ ਸਮੁੱਚਾ ਤੰਤਰ ਤੇ ਸਿਸਟਮ ਭ੍ਰਿਸ਼ਟ ਕਰ ਦਿੱਤਾ ਹੈ। ਅੱਜ ਜ਼ਰੂਰਤ ਹੈ ਕਿ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਮਾਨਵਵਾਦੀ ਫਲਸਫੇ ਨਾਲ ਜੋੜਿਆ ਜਾਵੇ।



ਇਸ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਾਠੂਆਂ ਵਿਖੇ ਇੱਥੋਂ ਦੇ ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਰੋੜੇਵਾਲਾ ਨੇ ਆਪਣੇ ਪੋਤਰਿਆਂ ਸਹਜਪ੍ਰੀਤ ਸਿੰਘ ਤੇ ਤਲਵਿੰਦਰ ਸਿੰਘ ਦੇ ਜਨਮ ਦੀ ਖੁਸ਼ੀ ਵਿਚ ਕੀਤਾ।ਇਸ ਮੌਕੇ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਨੇ ਬੋਲਦਿਆ ਕਿਹਾ ਕਿ ਲ਼ੜਕੀਆਂ ਦੀ ਸਿੱਖਿਆ ਦੇ ਸੰਬੰਧ ਵਿਚ ਪੇਂਡੂ ਖੇਤਰ ਬਹੁਤ ਪਛੜੇ ਹੋਏ ਹਨ,ਲੋਕ ਏਧਰ ਵਿਸ਼ੇਸ਼ ਧਿਆਨ ਦੇਣ ਅਤੇ ਨਸ਼ਿਆਂ ਦੀ ਦਲਦਲ ਵਿਚ ਫਸੇ ਨੌਜਵਾਨ ਆਪਣੇ ਅਮਰ ਸ਼ਹੀਦਾਂ ਦੇ ਸ਼ਾਨਾਮੱਤੇ ਇਤਿਹਾਸ ਤੋਂ ਸਿੱਖਿਆ ਲੈ ਕੇ ਲੋਕ ਸੇਵਾ ਲਈ ਅੱਗੇ ਆਉਣ। ਦਿੱਲੀ ਤੋਂ ਪਹੁੰਚੇ ਉੱਘੇ ਵਿਦਵਾਨ ਡਾ ਜਗਮੇਲ ਸਿੰਘ ਭਾਠੂਆਂ ਨੇ ਕਿਹਾ ਕਿ ਕੁਰਾਹੇ ਪਏ ਪੰਜਾਬ ਦੇ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਬਾਰੇ ਜਾਣੂ ਕਰਾਉਣਾ ਅੱਜ ਸਮੇਂ ਦੀ ਮੁੱਖ ਮੰਗ ਹੈ।

ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਤੋਂ ਪਹੁੰਚੀ ਉੱਘੀ ਸਮਾਜ ਸੇਵਿਕਾ ਮਿਸ ਰਾਗਿਨੀ ਸ਼ਰਮਾ ਨੇ ਕਿਹਾ ਕਿ ਫਾਂਸੀ ਦੇ ਰੱਸੇ ਚੁੱਮਕੇ ਦੇਸ਼ ਦੀ ਆਜਾਦੀ ਦਾ ਜੋ ਮਹਾਨ ਸੁਪਨਾ ਸ਼ਹੀਦਾਂ ਨੇ ਲਿਆ ਸੀ। ਉਸ ਸੁਪਨੇ ਨੂੰ ਵਾਸਤਵ ਵਿਚ ਸਾਕਾਰ ਕਰਨਾ ਅਜੇ ਬਾਕੀ ਹੈ।ਉਘੇ ਕਥਾਵਾਚਕ ਭਾਈ ਗੁਰਧਿਆਨ ਸਿੰਘ ਨੇ ਗੁਰਬਾਣੀ ਵਿਚਾਰ ਕਰਦਿਆਂ ਨਾਲ ਹੀ ਮਹਾਨ ਸ਼ਹੀਦਾਂ ਦੀ ਵੱਡੀ ਦੇਣ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ।

ਇਸ ਮੌਕੇ ਲਲਿਤ ਕਲਾਵਾਂ ਦੀ ਉੱਘੀ ਕਲਾਕਾਰ ਮਾਤਾ ਗੁਰਦੇਵ ਕੌਰ ਅਤੇ ਮਾਤਾ ਧੰਨ ਕੌਰ ਨੇ ਫਿਲਮਕਾਰ ਇਕਬਾਲ ਗੱਜਣ, ਡਾ ਰਵਿੰਦਰ ਕੌਰ ਰਵੀ, ਡਾ ਜਗਮੇਲ ਸਿੰਘ ਭਾਠੂਆਂ, ਮਿਸ ਰਾਗਿਨੀ ਸ਼ਰਮਾ ਅਤੇ ਭਾਈ ਗੁਰਧਿਆਨ ਸਿੰਘ ਨੂੰ ਸਿਰੋਪਾਓ,ਕਿਰਪਾਨ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।ਇਕਬਾਲ ਗੱਜਣ ਨੇ ਆਪਣੀ ਬਣਾਈ ਟੈਲੀ ਫਿਲਮ “ਕਿਰਤ ਮਸੀਹਾ ਭਗਤ ਸਿੰਘ” ਦੀ ਸੀਡੀ ਸਰਪੰਚ ਬੁਘਰ ਸਿੰਘ, ਹੈਡ ਗ੍ਰੰਥੀ ਭਾਈ ਗੁਰਜੰਟ ਸਿੰਘ ਅਤੇ ਪਤਵੰਤਿਆਂ ਨੂੰ ਭੇਟ ਕੀਤੀ।ਇਸ ਮੌਕੇ ਕਾਂਗਰਸੀ ਆਗੂ ਗੋਪਾਲ ਸਿੰਗਲਾ,ਅਜੈਬ ਸਿੰਘ ਰਟੋਲ਼ਾ,ਗੁਰਪ੍ਰੀਤ ਸਿੰਘ ਕੌਹਰੀਆਂ,ਜਸਪਾਲ ਸਿੰਘ ਦੇਹਲਾ ਮੈਂਬਰ ਬਲਾਕ ਸੰਮਤੀ,ਸਰਪੰਚ ਜਸਵੰਤ ਸਿੰਘ ਦੇਹਲਾ,ਜੱਥੇਦਾਰ ਪ੍ਰਗਟ ਸਿੰਘ ਗਾਗਾ,ਦੀਪ ਰੋੜੇਵਾਲਾ ਅਤੇ ਗੁਰਜੰਟ ਸਿੰਘ ਸਾਬਕਾ ਸਰਪੰਚ ਰੋੜੇਵਾਲਾ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ