Thu, 18 April 2024
Your Visitor Number :-   6981404
SuhisaverSuhisaver Suhisaver

ਪੀਲੀ ਪੱਤਰਕਾਰੀ ਨੂੰ ਨਿਕੇਲ ਪਾਉਣ ਲਈ ਪੱਤਰਕਾਰਤਾ ਦੇ ਨਿਯਮਾਂ ’ਚ ਸੋਧ ਦੀ ਲੋੜ

Posted on:- 06-05-2014

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੰਡੀਗੜ੍ਹ -ਪੰਜਾਬ ਪੱਤਰਕਾਰ ਪ੍ਰੀਸ਼ਦ ਤਹਿਸੀਲ ਗੜ੍ਰਸ਼ੰਕਰ ਦੀ ਪ੍ਰਭਾਵਸ਼ਾਲੀ ਮੀਟਿੰਗ ਹੋਈ, ਜਿਸ ਵਿੱਚ ਯੂਨੀਅਨ ਨਾਲ ਸਬੰਧਤ ਪੱਤਰਕਾਰਾਂ ਨੇ ਸਮੂਲੀਅਤ ਕੀਤੀ । ਵਿਸ਼ਵ ਪ੍ਰੈਸ ਦਿਵਸ ਅਤੇ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਨੂੰ ਸਮਰਪਿਤ ਇਸ ਮੀਟਿੰਗ ਵਿੱਚ ਬੁਲਾਰੇ ਸੀਨੀਅਰ ਪੱਤਰਕਾਰਾਂ ਵਲੋਂ ਪੀਲੀ ਪੱਤਰਕਾਰੀ ਦੇ ਵੱਧ ਫੁੱਲ ਰਹੇ ਰੁਝਾਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਅਖਬਾਰਾਂ ਦੇ ਟਰੱਸਟਾਂ ਅਤੇ ਸੰਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਨਿਰੀ ਕਮਾਈ ਨੂੰ ਛੱਡਕੇ ਆਪਣੇ ਪੱਤਰਕਾਰਾਂ ਦੀ ਨਿਯਕਤੀ ਦੇ ਨਿਯਮਾਂ ਵਿੱਚ ਤਬਦੀਲੀਆਂ ਕਰਨ।

ਉਹਨਾਂ ਕਿਹਾ ਕਿ ਧੜਾ ਧੜ ਮਾਰਕੀਟ ਵਿੱਚ ਆ ਰਹੇ ਪੰਜਾਬੀ ਨਿਊਜ਼ ਪੇਪਰਾਂ ਦੀ ਪੱਤਰਕਾਰ ਚੋਣ ਬਹੁਤ ਹੀ ਨਿੰਦਣਯੋਗ ਹੈ। ਅਖਬਾਰਾਂ ਦੇ ਸੰਪਾਦਕ ਅਤੇ ਮਾਲਿਕ ਅਜਿਹੇ ਫੀਲਡ ਪੱਤਰਕਾਰਾਂ ਦੀ ਨਿਯੁਕਤੀ ਕਰੀ ਜਾ ਰਹੇ ਹਨ ਜਿਹਨਾਂ ਨੂੰ ਪੱਤਰਕਾਰੀ ਬਾਰੇ ਕੋਈ ਗਿਆਨ ਹੀ ਨਹੀਂ ਹੁੰਦਾ । ਉਹਨਾਂ ਮੰਗ ਕੀਤੀ ਕਿ ਜੇਕਰ ਅਖਬਾਰਾਂ ਆਪਣੇ ਪੱਤਰਕਾਰਾਂ ਨੂੰ ਉਹਨਾਂ ਦਾ ਬਣਦਾ ਮਿਹਨਤਾਨਾ ਦੇਣ ਤਾਂ ਅਖਬਾਰ ਲਈ ਕੰਮ ਕਰਨ ਵਾਲਾ ਕੋਈ ਵੀ ਪੱਤਰਕਾਰ ਖਬਰਾਂ ਉਹਲੇ ਪੀਲੀ ਪੱਤਰਕਾਰੀ ਕਰਨ ਤੋਂ ਗੁਰੇਜ਼ ਕਰੇਗਾ। ਇਸ ਮੀਟਿੰਗ ਵਿੱਚ ਪੁਲੀਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਇਲਾਕੇ ਵਿੱਚ ਪੱਤਰਕਾਰੀ ਦੇ ਨਾਂਅ ਤੇ ਬਲੈਕ ਮੇਲਿੰਗ ਅਤੇ ਪ੍ਰੈਸ ਸ਼ਬਦ ਦੀ ਦੁਰਵਰਤੋਂ ਕਰਨ ਵਾਲੇ ਅਖੌਤੀ ਪੱਤਰਕਾਰਾਂ ਦੀ ਪੁਣ ਛਾਣ ਕੀਤੀ ਜਾਵੇ।

ਉਹਨਾਂ ਕਿਹਾ ਕਿ ਬਹੁਤੇ ਅਜਿਹੇ ਲੋਕ ਹਨ ਜੋ ਪੱਤਰਕਾਰਾਂ ਨਾਲ ਘੁੰਮਦੇ ਹਨ ਤੇ ਆਪਣੇ ਆਪਨੂੰ ਹੀ ਪੱਤਰਕਾਰ ਦੱਸਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਜਦਕਿ ਅਜਿਹੇ ਪੱਤਰਕਾਰਾਂ ਕੋਲ ਅਖਬਾਰ ਦਾ ਕੋਈ ਪਹਿਚਾਣ ਪੱਤਰ ਨਹੀਂ ਹੁੰਦਾ। ਇਸ ਮੌਕੇ ਪੱਤਰਕਾਰ ਯੂਨੀਅਨਾਂ ਦੇ ਅਹੁੱਦੇਦਾਰਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਵਕਾਰ ਨੂੰ ਨਿਰਪੱਖ ਰੱਖਣ ਲਈ ਪ੍ਰੈਸ ਯੂਨੀਅਨਾਂ ਅਤੇ ਕਲੱਬਾਂ ਵਿੱਚ ਸਿਆਸਤ ਨਾਲ ਸਬੰਧਤ ਆਗੂਆਂ ਨੂੰ ਸ਼ਾਮਿਲ ਨਾ ਕਰਨ। ਇਸ ਮੌਕੇ ਪੰਜਾਬੀ ਅਖਬਾਰਾਂ ਵਲੋਂ ਇੱਕ ਪਾਸੜ ਚਾਪਲੂਸੀ ਕਰਨ ਅਤੇ ਬਹੁਤੇ ਅਖਬਾਰਾ ਵਲੋਂ ਇਸ ਬਾਰ ਲੋਕ ਸਭਾ ਚੋਣਾਂ ਵਿੱਚ ਆਪਣੇ ਆਪਨੂੰ ਨਿਰਪੱਖ ਦੱਸਕੇ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਦੀਆਂ ਹੀ ਖਬਰਾਂ ਨੂੰ ਮਸਾਲੇ ਲਾ ਲਾ ਛਾਪਣ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਰੁਝਾਨ ਦਾ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਕੋਈ ਵੀ ਸਿਆਸੀ ਨੇਤਾ ਜਿਸ ਪਾਰਟੀ ਦੀ ਇਸ ਬਾਰ ਅਖਬਾਰਾਂ ਅਤੇ ਚੈਨਲਾਂ ਨੇ ਠੀਕ ਤਰੀਕੇ ਨਾਲ ਕਵਰੇਜ਼ ਨਹੀਂ ਕੀਤੀ ਉਹ ਸਾਫ ਕਹਿ ਰਹੇ ਹਨ ਕਿ ਪਿ੍ਰੰਟ ਮੀਡੀਆ ਅਤੇ ਅਖਬਾਰਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ ਇਹਨਾਂ ਦਾ ਬਦਲ ਸ਼ੋਸ਼ਲ ਮੀਡੀਏ ਨੇ ਲੈ ਲਈ ਹੈ। ਇਸੇ ਕਰਕੇ ਇਸ ਬਾਰ ਅਖਬਾਰਾਂ ਵਿੱਚ ਖਬਰ ਦੇਣ ਦੀ ਥਾਂ ਆਗੂ ਆਪਣੀਆਂ ਚੋਣ ਮੀਟਿੰਗਾਂ ਅਤੇ ਰੈਲੀਆਂ ਦੀਆਂ ਫੋਟੋਆਂ ਅਤੇ ਖਬਰਾਂ ਫੇਸ ਬੁੱਕਾਂ ਤੇ ਪਾਉਣ ਨੂੰ ਤਰਜੀਹ ਦਿੰਦੇ ਸਨ ।

ਅਖਬਾਰਾਂ ਦੀ ਖਬਰ ਲੋਕਾਂ ਲਈ ਸਵੇਰ ਨੂੰ ਬਹੀ ਲੱਗਦੀ ਰਹੀ। ਉਹਨਾਂ ਦੱਸਿਆ ਕਿ ਇਸੇ ਕਾਰਨ ਵੱਡੀ ਗਿਣਤੀ ਵਿੱਚ ਲੋਕ ਸ਼ੋਸ਼ਲ ਮੀਡੀਆ ਨਾਲ ਜੁੜ ਗਏ ਅਤੇ ਅਖਬਾਰਾਂ ਅਤੇ ਪੱਤਰਕਾਰਾਂ ਵੱਲ ਲੋਕਾਂ ਨੇ ਕੋਈ ਤਰਜੀਹ ਹੀ ਨਹੀਂ ਦਿੱਤੀ। ਲੋਕਾਂ ਨੇ ਸਰਕਾਰੀ ਅਤੇ ਇਕਪਾਸੜ ਸੋਚ ਰੱਖਣ ਵਾਲੇ ਪੱਤਰਕਾਰਾਂ ਅਤੇ ਉਹਨਾਂ ਦੇ ਮੀਡੀਏ ਦਾ ਰੱਜਕੇ ਜਲੂਸ ਕੱਢਿਆ। ਇਸ ਮੀਟਿੰਗ ਵਿੱਚ ਪ੍ਰੀਸ਼ਦ ਦੇ ਪ੍ਰਧਾਨ ਗੁਰਨਾਮ ਸਿੰਘ ਬੈਂਸ, ਸ਼ਿਵ ਕੁਮਾਰ ਬਾਵਾ, ਰਜਿੰਦਰ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ ਖੈਰੜ, ਸਤਨਾਮ ਸਿੰਘ ਲੋਈ, ਹਰਵਿੰਦਰ ਸਿੰਘ ਬੰਗਾ, ਮਲਕੀਤ ਰਾਣਾ, ਰਜੀਵ ਭਾਰਦਵਾਜ਼, ਗੁਰਮੀਤ ਸਿੰਘ ਜੱਟਪੁਰ, ਉਂਕਾਰ ਸਿੰਘ ਥਿਆੜਾ ਆਦਿ ਸਮੇਤ ਦੋ ਦਰਜਨ ਦੇ ਕਰੀਬ ਪੱਤਰਕਾਰ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ