Thu, 18 April 2024
Your Visitor Number :-   6982394
SuhisaverSuhisaver Suhisaver

ਵਿਨੀਪੈਗ ਯੂਨੀਵਰਸਿਟੀ ਕੈਨੇਡਾ ਵੱਲੋਂ ਸਥਾਪਿਤ ਭਾਈ ਕਾਹਨ ਸਿੰਘ ਨਾਭਾ ਦੂਜਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ ਦਿੱਤਾ ਗਿਆ

Posted on:- 17-09-2014

suhisaver

ਨਾਭਾ: ਵਿਨੀਪੈਗ ਯੂਨੀਵਰਸਿਟੀ ਕੈਨੇਡਾ ਅਤੇ ਭਾਈ ਕਾਹਨ ਸਿੰਘ ਨਾਭਾ ਫਾਊਡੇਸ਼ਨ ਕੈਨੇਡਾ ਵਲੋਂ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਦੇ ਕਰਤਾ ਭਾਈ ਕਾਹਨ ਸਿੰਘ ਨਾਭਾ ਦੀ ਯਾਦ ਵਿਚ ਸਥਾਪਿਤ ਦੂਜਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ ਦਿੱਤਾ ਗਿਆ ।ਭਾਈ ਕਾਹਨ ਸਿੰਘ ਨਾਭਾ ਫਾਊਡੇਸ਼ਨ ਕੈਨੇਡਾ ਦੇ ਭਾਰਤ ਵਿਚ ਮੁੱਖ ਬੁਲਾਰੇ ਡਾ.ਜਗਮੇਲ ਸਿੰਘ ਭਾਠੂਆਂ ਨੇ ਮੀਡੀਆ ਨੂੰ ਦੱਸਿਆਂ ਕਿ, ਯੂਨੀਵਰਸਿਟੀ ਵਿਨੀਪੈਗ ਵਲੋਂ ਭਾਈ ਕਾਹਨ ਸਿੰਘ ਨਾਭਾ ਦੀ ਯਾਦ ਨੂੰ ਸਮਰਪਿਤ ਇਕ ਵਿਸ਼ੇਸ ਸਮਾਗਮ ਦੌਰਾਨ ਵਿਨੀਪੈਗ ਯੂਨੀਵਰਸਿਟੀ ਵਿਚ ਇਹ ਐਵਾਰਡ ਡਾ.ਜੇਮਸ ਕਰਿਸਟੀ,ਡੀਨ ਰਿਡ ਇਨਸਟੀਚਿਊਟ ਯੂਨੀਵਰਸਿਟੀ ਆਫ ਵਿਨੀਪੈਗ ਅਤੇ ਡਾ. ਮਹਿਦੰਰ ਸਿਘ ਢਿੱਲੋਂ ਪ੍ਰਧਾਨ ਭਾਈ ਕਾਹਨ ਸਿਘ ਨਾਭਾ ਫਾਉਡੇਸ਼ਨ ਵਲੋਂ ਇਸ ਵਾਰ ਇੱਥੋਂ ਦੀ ਗਰੇਜੂਏਟ ਜਿਲੀਅਨ ਸਵੇਨ (19ਸਾਲਾ )ਨੂੰ ,ਉਨ੍ਹਾਂ ਦੀਆਂ ਧਰਮ ਅਧਿਐਨ,ਸੱਭਿਆਚਾਰ ਅਤੇ ਇਤਿਹਾਸ ਆਦਿ ਖੇਤਰ ‘ਚ ਵਿਸ਼ੇਸ ਪ੍ਰਾਪਤੀਆਂ ਦੇ ਮੱਦੇਨਜ਼ਰ ਪ੍ਰਦਾਨ ਕੀਤਾ ਗਿਆ।

ਇਸ ਐਵਾਰਡ ਦੀ ਸਥਾਪਤੀ ਲਈ ਅਹਿਮ ਯੋਗਦਾਨੀ ਡਾ. ਮਹਿਦੰਰ ਸਿੰਘ ਢਿੱਲੋਂ ਨੇ ਪਰੋਗਰਾਮ ਦੌਰਾਨ ਦੱਸਿਆ ਕਿ ਇਹ ਐਵਾਰਡ ਗਲੋਬਲ ਕਾਲਜ ਜਾਂ ਯੂਨੀਵਰਸਿਟੀ ਆਫ ਵਿਨੀਪੈਗ ਦੇ ਅੰਡਰ ਗਰੈਜੂਏਟ ਜਾਂ ਗਰੈਜੂਏਟ ਵਿਦਿਆਰਥੀ ਨੂੰ ਜਿਹੜਾ ਕਿ ਸਾਊਥ ਏਸੀਆ ਦੇ ਮਾਨਵ ਅਧਿਕਾਰਾਂ ਜਾਂ ਧਰਮ,ਇਤਿਹਾਸ ਅਤੇ ਰਾਜਨੀਤੀ ਦਾ ਅਧਿਐਨ ਕਰ ਰਿਹਾ ਹੋਵੇ ,ਨੂੰ ਦਿਤਾ ਜਾਂਦਾ ਹੈ,ਅਤੇ ਇਸ ਵਾਰ ਬੋਰਡ ਵਲੋਂ ਇਸ ਐਵਾਰਡ ਲਈ ਇਥੋ ਦੀ ਹੋਣਹਾਰ ਵਿਦਿਆਰਥਣ ਜਿਲੀਅਨ ਸਵੇਨ ਨੂੰ ਚੁਣਿਆ ਗਿਆ।

ਨਾਭਾ ਫਾਊਡੇਸ਼ਨ ਕੈਨੇਡਾ ਦੇ ਬੁਲਾਰੇ ਡਾ. ਭਾਠੂਆਂ ਨੇ ਦੱਸਿਆ ਕਿ ਪਰੋਗਰਾਮ ਦੌਰਾਨ ਡਾ.ਜੇਮਸ ਕਰਿਸਟੀ,ਡੀਨ ਰਿਡ ਇਨਸਟੀਚਿਊਟ ਯੂਨੀਵਰਸਿਟੀ ਆਫ ਵਿਨੀਪੈਗ ਨੇ ਸਿਖ ਭਾਈਚਾਰੇ ਦਾ ਸਵਾਗਤ ਕਰਦਿਆਂ ਕਿਹਾ ਕਿ, ਵਿਨੀਪੈਗ ਯੂਨੀਵਰਸਿਟੀ ਇਡੰੋ-ਕੈਨੇਡੇਆਈ ਸਮਾਜ ਦੇ ਸੰਬੰਧਾਂ ਦੀ ਮਜਬੂਤੀ ਲਈ ਨਿਰੰਤਰ ਯਤਨਸ਼ੀਲ ਹੈ। ਇਸੇ ਸੰਦਰਵ ਵਿਚ ਹੁਣ ਅਸੀਂ ਯਤਨਸ਼ੀਲ਼ ਹਾਂ ਕਿ ਭਾਈ ਕਾਹਨ ਸਿੰਘ ਨਾਭਾ ਦੀਆਂ ਪੁਸਤਕਾਂ ਦਾ ਸੰਗ੍ਰਹਿ ਵਿਨੀਪੈਗ ਯੂਨੀਵਰਸਿਟੀ ਦੀ ਲਾਇਬਰੇਰੀ ਵਿਚ ਉਪਲਬਧ ਹੋਵੇ,ਉਨ੍ਹਾਂ ਦੀ ਵਿਰਾਸਤ ਦੀ ਸ਼ੰਭਾਲ ਅਤੇ ਵਿਸ਼ਵਭਰ ਦੇ ਲੋਕਾਂ ਨੂੰ ਉਨ੍ਹਾਂ ਦੇ ਮਹਾਨ ਕੰਮਾਂ ਬਾਰੇ ਜਾਣੁ ਕਰਇਆ ਜਾਵੇ।ਇਸ ਮੌਕੇ ਡਾ. ਕਰਿਸਟੀ ਤੋਂ ਇਲਾਵਾ ਬੈਲੇ ਜਰਨੇਵਸਕੀ,ਮਿਸ ਜੌਲੇਨ ਬੋਰੀਅਰ,ਮਿਸ ਮੌਰੀਨ ਗੇਥੋਗੋ,ਮੈਨੀਟੋਭਾ ਮਲਟੀਫੇਥ ਕੌਂਸਲ ਦੇ ਅਧਿਕਾਰੀ ਅਤੇ ਨਾਭਾ ਫਾਊਡੇਸ਼ਨ ਦੇ ਆਹੁਦੇਦਾਰ ਹਾਜ਼ਰ ਸਨ।ਕੈਨੇਡਾ ਦੀ ਐਵਾਰਡੀ ਹੋਣਹਾਰ ਵਿਦਿਆਰਥਣ ਜਿਲੀਅਨ ਸਵੇਨ ਨੇ ਇਸ ਮੌਕੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੀ ਬਹੁਪੱਖੀ ਜਾਣਕਾਰੀ ਲਈ ਉਹ ਪੰਜਾਬ ਜਾਣ ਦੀ ਇੱਛਕ ਹੈ।

ਭਾਈ ਕਾਹਨ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਅਤੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਨੇ ਵਿਨੀਪੈਗ ਯੂਨੀਵਰਸਿਟੀ ਕੈਨੇਡਾ ਅਤੇ ਡਾ ਮਹਿਦੰਰ ਸਿੰਘ ਢਿੱਲੋਂ ਦੇ ਇਸ ਉਦੱਮ ਅਤੇ ਇਤਿਹਾਸਕ ਕਾਰਜ ਦੀ ਭਰਪੂਰ ਸਲਾਂਘਾ ਕੀਤੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ