Thu, 18 April 2024
Your Visitor Number :-   6982171
SuhisaverSuhisaver Suhisaver

ਫੂਡ ਪ੍ਰਸੈਸਿੰਗ ਰਾਹੀਂ ਲੋਕ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰ ਸਕਦੇ ਨੇ : ਹਰਸਿਮਰਤ ਬਾਦਲ

Posted on:- 08-11-2014

suhisaver

ਅੰਮ੍ਰਿਤਸਰ : ਫੂਡ ਪ੍ਰੋਸੈਸਿੰਗ ਉਦਯੋਗ ਰਾਹੀ ਲੋਕ, ਕਿਸਾਨ ਤੇ ਵਿਉਪਾਰੀ ਵਰਗ ਆਰਥਿਕ ਤੌਰ 'ਤੇ ਭਰਪੂਰ ਲਾਹਾ ਲੈ ਸਕਦੇ ਹਨ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ, ਭਾਰਤ ਸਰਕਾਰ ਵੱਲੋਂ ਇਸ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਵੱਡੇ ਪੱਧਰ 'ਤੇ ਕਰੋੜਾਂ ਰੁਪਏ ਦੀਆਂ ਸਬਸਿਡੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਇਹ ਪ੍ਰਗਟਾਵਾ ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ, ਭਾਰਤ ਸਰਕਾਰ ਨੇ ਸਥਾਨਕ ਟਾਊਨ ਹਾਲ ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀਆਂ, ਮੁੱਖ ਸੰਸਦੀ ਸਕੱਤਰਾਂ, ਵਿਧਾਇਕਾਂ, ਸਰਕਾਰੀ ਉੱਚ ਅਧਿਕਾਰੀਆਂ ਅਤੇ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਉੱਦਮੀਆਂ ਨਾਲ ਫੂਡ ਪ੍ਰੋਸੈਸਿੰਗ ਉਦਯੋਗ ਸਬੰਧੀ ਚੱਲ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦੇਣ ਲਈ ਕਰਵਾਏ ਸਮਾਗਮ ਦੌਰਾਨ ਕੀਤਾ। 

ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਗਮ ਦਾ ਮੁੱਖ ਮੰਤਵ ਇਹੀ ਹੈ ਕਿ ਵੱਖ-ਵੱਖ ਇਲਾਕਿਆਂ ਵਿੱਚੋਂ ਪੁਹੰਚੇ ਮੰਤਰੀ ਸਾਹਿਬਾਨ, ਮੁੱਖ ਸੰਸਦੀ ਸਕੱਤਰ ਤੇ ਵਿਧਾਇਕ ਆਪਣੇ-ਆਪਣੇ ਖੇਤਰਾਂ ਵਿਚ ਨਜਰਸ਼ਾਨੀ ਕਰਨ ਕਿ ਉਨਾਂ ਦੇ ਇਲਾਕਿਆਂ ਵਿਚ ਫੂਡ ਪ੍ਰੋਸੈਸਿੰਗ ਉਦਯੋਗ ਸਥਾਪਿਤ ਕਰਨ ਦੀਆਂ ਦੀ ਕੀ-ਕੀ ਸੰਭਾਵਨਾਵਾਂ ਹਨ। ਇਸ ਮੌਕੇ ਕੈਬਨਿਟ ਵਜ਼ੀਰ ਬਿਕਰਮ ਸਿੰਘ ਮਜੀਠੀਆ, ਅਨਿਲ ਜੋਸ਼ੀ ਤੇ ਗੁਲਜ਼ਾਰ ਸਿੰਘ ਰਣੀਕੇ ਵਿਸ਼ੇਸ ਤੌਰ 'ਤੇ ਹਾਜ਼ਰ ਸਨ।
ਹਰਸਿਮਰਤ ਕੌਰ ਬਾਦਲ ਕੇਂਦਰੀ ਵਜ਼ੀਰ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ ਵਲੋਂ ਚਲਾਈਆ ਜਾ ਰਹੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਦੇਸ਼ ਭਰ ਵਿਚ ਸਮਾਗਮ ਕਰਵਾਏ ਜਾ ਜਾਣਗੇ ਅਤੇ ਅੱਜ ਪੰਜਾਬ ਦੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਤੋਂ ਇਸ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੂੰ ਬਹੁਤ ਖੁਸੀ ਅਨੁਭਵ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤਕਸ਼ ਹਨ, ਪਰ ਉਹ ਖੇਤੀ ਦੇ ਕਿੱਤੇ ਵਿਚ ਖਰਚਾ ਜ਼ਿਆਦਾ ਕਰਕੇ ਹਨ, ਪਰ ਉਸ ਦੇ ਮੁਕਬਾਲੇ ਉਨਾਂ ਨੂੰ ਲਾਭ ਘੱਟ ਪ੍ਰਾਪਤ ਘੱਟ ਹੁੰਦਾ ਹੈ। ਉਨਾਂ ਦੱਸਿਆ ਕਿ ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ ਪੰਜਾਬ ਦੇ ਲੋਕਾਂ, ਕਿਸਾਨਾਂ ਤੇ ਵਿਉਪਾਰੀ ਵਰਗ ਲਈ ਬਹੁਤ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ  ਜਿਨ੍ਹਾਂ ਪ੍ਰਫੁੱਲਤ ਹੋਵੇਗਾ, ਉਨੀ ਹੀ ਲੋਕਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਫੂਡ ਪ੍ਰੋਸੈਸਿੰਗ ਨਾਲ ਫਾਲਤੂ ਚੀਜ਼ਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਹੋਣ ਨਾਲ ਚੀਜ਼ਾਂ ਦੀ ਉਪਲੱਬਧਤਾ ਵਧੇਗੀ ਤੇ ਇਸ ਨਾਲ ਮਹਿੰਗਾਈ ਘਟੇਗੀ ਤੇ ਨੌਜਵਾਨਾਂ ਨੂੰ ਰੋਜ਼ਾਗਰ ਦੇ ਵਧੇਰੇ ਮੌਕੇ ਵੀ ਮਿਲਣਗੇ।
ਉਨ੍ਹਾਂ ਜ਼ੋਰ ਦੇ ਕਿ ਕਿਹਾ ਕਿ ਪੰਜਾਬ ਸੂਬੇ ਅੰਦਰ ਫੂਡ ਪ੍ਰੋਸੈਸਿੰਗ ਦੀਆਂ ਬੇਅੰਤ ਸੰਭਾਵਨਾਵਾਂ ਹਨ ਅਤੇ ਪੰਜਾਬ ਦੇ ਉਤਪਾਦ ਜਿਵੇਂ ਕਿ ਪਾਪੜ ਵੜੀਆਂ ਆਦਿ ਦੇਸ਼ –ਵਿਦੇਸ਼ ਵਿਚ ਆਪਣੀ ਧੂੰਮਾਂ ਪਾ ਸਕਦੀਆਂ ਹਨ। ਉਨਾਂ ਦੱਸਿਆ ਕਿ ਵਿਕਸਿਤ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੀ ਸੁਵਿਧਾ ਪ੍ਰਦਾਨ ਕਰਕੇ ਮੇਗਾ ਫੂਡ ਪਾਰਕ ਦਾ ਉਦੇਸ਼ ਫੂਡ ਪ੍ਰੋਸੈਸਿੰਗ ਯੂਨਿਟ ਨੂੰ ਸਥਾਪਿਤ ਕਰਨ ਦੇ ਯੋਗ ਬਣਾਉਣਾ ਹੈ। ਮੇਗਾ ਫੂਡ ਪਾਰਕ ਅਤੇ ਸ਼ਬਜ਼ੀਆਂ, ਡੇਅਰੀ, ਮੀਟ ਅਤੇ ਪੋਲਟਰੀ ਆਦਿ ਨਾਲ ਸਬੰਧਿਤ ਪ੍ਰੋਸਿੰਗ ਯੂਨਿਟ ਖੋਲਣ ਵਿਚ ਸਹਾਇਤਾ ਕਰਨਗੇ । ਇਸ ਸਕੀਮ ਅਧੀਨ ਭਾਰਤ ਸਰਕਾਰ ਵਲੋਂ 50 ਕਰੋੜ ਰੁਪਏ ਤਕ ਦੀ ਸਬਸਿਡੀ ਦੇਣ ਦੀ ਵਿਵਸਥਾ ਹੈ। ਕੋਲਡ ਚੇਨ ਸਕੀਮ ਦਾ ਮੰਤਵ ਖੇਤ ਤੋ ਹੈ। ਖਪਤਕਾਰ ਤਕ ਸਮੁੱਚੀਆਂ ਅਤੇ ਪੂਰਨ ਕੋਲਡ ਚੇਨ ਅਤੇ ਰਿਜਰਵੇਸ਼ਨ ਇਨਫਰਾਸਟਰਕਚਰ ਦੀਆਂ ਸੁਵਿਧਾਵਾਂ ਪ੍ਰਦਾਨ ਕਰਨਾ ਹੈ। ਇਸ ਸਕੀਮ ਤਹਿਤ 10 ਕਰੋੜ ਰੁਪਏ ਤਕ ਦੀ ਸਬਸਿਡੀ ਦੀ ਵਿਵਸਥਾ ਹੈ। ਬੁੱਚੜਖਾਨਿਆਂ ਦੀ ਸਥਾਪਨਾ ਅਤੇ ਆਧੁਨਿਕੀ ਕਰਨ ਲਈ ਵੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿਚ 15 ਕਰੋੜ ਰੁਪਏ ਤਕ ਦੀ ਸਬਸਿਡੀ ਦੀ ਵਿਵਸਥਾ ਹੈ। ਮੀਟ ਸ਼ਾਪ ਲਈ 5 ਲੱਖ ਰੁਪਏ ਤਕ ਦੀ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ। ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ ਵਲੋਂ ਫੂਡ ਪ੍ਰੋਸੈਸਿੰਗ ਲਈ ਵਰਤੇ ਜਾਣ ਜਾਣ ਵਹੀਕਲਾਂ ਉੱਪਰ ਵੀ ਕਰੋੜਾਂ ਰੁਪਏ ਤਕ ਦੀ ਸਬਸਿਡੀ ਹੈ। ਔਰਤਾਂ ਅਤੇ ਖਾਸਕਰਕੇ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਵਿਦਿਅਕ ਸੰਸਥਾਵਾਂ ਵਿਚ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ ਅਤੇ ਇਨਾਂ ਸੰਸਥਾਵਾਂ ਨੂੰ 1 ਕਰੋੜ ਰੁਪਏ ਤਕ ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਅਗਲੇ 12 ਮਹਿਨਿਆਂ ਦੌਰਾਨ ਕਰੀਬ 10 ਹਜ਼ਾਰ ਲੋਕਾਂ ਨੂੰ ਇਸ ਸਬੰਧੀ ਸਿਖਲਾਈ ਪ੍ਰਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ। ਫੂਡ ਪ੍ਰੋਸੈਸਿੰਗ ਸਬੰਧੀ ਸੈਮੀਨਾਰ, ਵਰਕਸ਼ਾਪ, ਮੇਲੇ ਤੇ ਇਸ਼ਤਿਹਾਰਬਾਜ਼ੀ ਆਦਿ ਲਗਾਉਣ ਲਈ 4 ਲੱਖ ਰੁਪਏ ਤਕ ਦੀ ਸਹਾਇਤਾ ਦਿੱਤੀ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ ਨਾਲ ਸਬੰਧਤ ਸਕੀਨਾਂ ਦੀ ਵਿਸਥਾਰ ਵਿ ਜਾਣਕਾਰੀ ਲੈਣ ਲਈ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਮਾਲ ਤੇ ਸੂਚਨਾ ਤੇ ਲੋਕ ਸੰਪਰਕ ਮੰਚਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਲਈ ਚੁੱਕੇ ਗਏ ਕਦਮ ਕਾਬਲੇਤਾਰੀਫ ਹਨ। ਉਨਾਂ ਕਿਹਾ ਪੰਜਾਬ ਸੂਬਾ ਖੇਤੀ ਪ੍ਰਧਾਨ ਹੈ ਅਤੇ ਇਥੋ ਦੇ ਲੋਕਾਂ ਨੂੰ ਫੂਡ ਪ੍ਰੋਸੈਸਿੰਗ ਨਾਲ ਭਾਰੀ ਲਾਹਾ ਮਿਲੇਗਾ। ਉਨਾਂ ਕੇਦਰੀ ਵਜ਼ੀਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਸੁਝਾਅ ਦਿੱਤਾ ਕਿ ਉਹ ਫੂਡ ਪ੍ਰੋਸੈਸਿੰਗ ਸਬੰਧੀ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ਉੱਪਰ ਨੋਡਲ ਅਫਸਰ ਤਾਇਨਾਤ ਕਰਨ, ਕਿਉਕਿ ਜ਼ਿਆਦਾਤਰ ਲੋਕ ਰਾਜ ਜਾਂ ਕੇਂਦਰ ਪੱਧਰ ਦੇ ਅਧਿਕਾਰੀਆਂ ਤਕ ਪਹੁੰਚ ਕਰਨ ਲਈ ਝਿਜਕ ਮਹਿਸੂਸ ਕਰਦੇ ਹਨ। ਇਸ ਮੌਕੇ ਕੇਂਦਰੀ ਵਜ਼ੀਰ ਅਨਲਿ ਜੋਸ਼ੀ ਨੇ ਕੇਦਰੀ ਵਜ਼ੀਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਅੰਮ੍ਰਿਤਸਰ ਵਿਖੇ ਪੁਹੰਚਣ ਅਤੇ ਫੂਡ ਪ੍ਰੋਸੈਸਿੰਗ ਸਬੰਧੀ ਵਿਸਥਾਰ ਵਿਚ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ਼ ਮੌਕੇ ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਬੀਰ ਸਿੰਘ ਬੁਲਾਰੀਆ, ਹਰਮੀਤ ਸਿੰਘ ਸੰਧੂ, ਵਿਰਸਾ ਸਿੰਘ ਵਲਟੋਹਾ ਤੇ ਪਵਨ ਟੀਨੂੰ (ਸਾਰੇ ਮੁੱਖ ਸੰਸਦੀ ਸਕੱਤਰ). ਬਲਜੀਤ ਸਿੰਘ ਜਲਾਲਉਸਮਾ, ਮਨਜੀਤ ਸਿੰਘ ਮੰਨਾ (ਵਿਧਾਇਕ), ਵੀਰ ਸਿੰਘ ਲੋਪੋਕੇ, ਬਖਸ਼ੀ ਰਾਮ ਅਰੋੜਾ ਮੇਅਰ, ਤਰੁਣ ਚੁੱਘ, ਐਸ.ਆਰ ਲੱਧੜ ਸੈਕਟਰੀ-ਕਮ-ਮਿਸ਼ਨ ਡਾਇਰੈਕਟਰ ਫੂਡ ਪ੍ਰੋਸੈਸਿੰਗ ਵਿਭਾਗ, ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਪ੍ਰਦੀਪ ਸੱਭਰਵਾਲ ਕਮਿਸ਼ਨਰ ਨਗਰ ਨਿਗਮ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ