Sat, 20 April 2024
Your Visitor Number :-   6985679
SuhisaverSuhisaver Suhisaver

ਦੇਸ਼ ਭਗਤ ਯਾਦਗਾਰ ਹਾਲ ‘ਚ ਸੈਮੀਨਾਰ 3 ਸਤੰਬਰ ਨੂੰ

Posted on:- 20-07-2016

ਜੇ.ਐਨ.ਯੂ. ਤੋਂ ਡਾ. ਨਿਵੇਦਤਾ ਮੈਨਨ ਹੋਣਗੇ ਮੁੱਖ ਵਕਤਾ

ਜਲੰਧਰ: ‘‘ਰਾਸ਼ਟਰਵਾਦ ਬਨਾਮ ਜਨਵਾਦ: ‘ਉਦਾਸ ਮੌਸਮ‘ ਮੇਂ ਏਕ ਪੁਨਰ ਵਿਚਾਰ‘‘ ਵਿਸ਼ੇ ਉਪਰ 3 ਸਤੰਬਰ ਦਿਨ ਸ਼ਨਿੱਚਰਵਾਰ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਸੈਮੀਨਾਰ ਕੀਤਾ ਜਾ ਰਿਹਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸੈਮੀਨਾਰ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਜੋਕੇ ਸਮੇਂ ਦੇ ਅਤੀਅੰਤ ਭਖ਼ਵੇਂ ਇਸ ਮੁੱਦੇ ਬਾਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ‘ਚ ਸਕੂਲ ਆਫ਼ ਇੰਟਰਨੈਸ਼ਨਲ ਰੀਲੇਸ਼ਨ ਦੇ ਪ੍ਰੋ. ਨਿਵੇਦਤਾ ਮੈਨਨ (ਡਾ.) ਮੁੱਖ ਵਕਤਾ ਹੋਣਗੇ।

ਉਹਨਾਂ ਦੱਸਿਆ ਕਿ ਲੋਕ-ਪੱਖੀ, ਅਗਾਂਹਵਧੂ, ਵਿਗਿਆਨਕ ਸੋਚ ਨੂੰ ਪਰਨਾਈਆਂ ਸ਼ਕਤੀਆਂ ਉਪਰ ਰਾਸ਼ਟਰਵਾਦ ਦੇ ਨਾਮ ਹੇਠ ਹੱਲੇ ਬੋਲੇ ਜਾ ਰਹੇ ਹਨ। ਖਾਸ ਕਰਕੇ ਕਸ਼ਮੀਰ ਸਮੇਤ ਮੁਲਕ ਦੇ ਵੱਖ-ਵੱਖ ਖਿੱਤਿਆਂ ਅੰਦਰ ਲੋਕਾਂ ਵਿਸ਼ੇਸ਼ ਕਰਕੇ ਔਰਤ ਵਰਗ ਦੇ ਮੌਲਿਕ ਜਮਹੂਰੀ ਹੱਕਾਂ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਹੈ। ਅਜੇਹੇ ‘ਉਦਾਸ ਮੌਸਮ‘ ਅੰਦਰ ਡਾ. ਨਿਵੇਦਤਾ ਮੈਨਨ, ‘ਉਦਾਸ ਮੌਸਮ‘ ਬਦਲਣ ਲਈ ਗ਼ਦਰੀ ਦੇਸ਼ ਭਗਤਾਂ ਦੀ ਵਿਰਾਸਤ ਨੂੰ ਉਭਾਰਦਿਆਂ, ਲੋਕਾਂ ਦੀ ਬਾਂਹ ਫੜਨ ਵਾਲੀਆਂ ਸ਼ਕਤੀਆਂ ਨੂੰ ਚੁਣੌਤੀ ਭਰੇ ਮਾਹੌਲ ਅੰਦਰ ਪੁਨਰ ਵਿਚਾਰ ਦਾ ਸੱਦਾ ਦੇਣਗੇ।ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਲੋਕ-ਦਰਦੀ, ਦੇਸ਼ ਭਗਤ, ਜਮਹੂਰੀ ਤਾਕਤਾਂ, ਬੁੱਧੀਜੀਵੀਆਂ, ਲੇਖਕਾਂ, ਸੰਘਰਸ਼ਸ਼ੀਲ ਹਿੱਸਿਆਂ ਅਤੇ ਲੋਕਾਂ ਨੂੰ ਸੈਮੀਨਾਰ ‘ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

-ਅਮੋਲਕ ਸਿੰਘ
ਸੰਪਰਕ: +91 94170  76735

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ