Tue, 16 April 2024
Your Visitor Number :-   6976419
SuhisaverSuhisaver Suhisaver

ਕੈਲਗਰੀ ਵਿਖੇ ਭਗਤ ਪੂਰਨ ਸਿੰਘ ਜੀ ਦੀ ਬਰਸੀ ਮਨਾਈ 21 ਅਗਸਤ ਨੂੰ

Posted on:- 20-08-2016

suhisaver

- ਹਰਬੰਸ ਬੁੱਟਰ

ਕੈਲਗਰੀ: ਮਨੁੱਖਤਾ ਨੂੰ ਪਿਆਰ ਕਰਨ ਵਾਲੇ ਧਰਤੀ ਉੱਪਰ ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣ ਵਾਲੇ ਪਿੰਗਲਵਾੜਾ ਸੰਸਥਾ ਦੇ ਮੁਖੀ ਭਗਤ ਪੂਰਨ ਸਿੰਘ ਜੀ ਦੀ ਬਰਸੀ 21 ਅਗਸਤ ਨੂੰ ਗੁਰੂਦਵਾਰਾ ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਵਿਖੇ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਲਗਰੀ ਤੋਂ ਇਸ ਸੰਸਥਾ ਨਾਲ ਬੜੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਗੁਰਵਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ 19 ਤਾਰੀਖ ਨੂੰ ਗੁਰੂਘਰ ਵਿਖੇ ਸ੍ਰੀ ਆਖੰਡਪਾਠ ਸਾਹਿਬ ਆਰੰਭ ਹੋ ਗਏ ਹਨ, ਜਿਹਨਾਂ ਦੇ ਭੋਗ 21 ਅਗਸਤ ਨੂੰ ਪਾਏ ਜਾਣਗੇ। ਇਸ ਪਿੰਗਲਵਾੜੇ ਦੀ ਸਹਾਇਤਾ ਲਈ ਦਾਨ ਦੇ ਰੂਪ ਵਿੱਚ ਫੰਡ ਇਕੱਠਾ ਕਰਨ ਲਈ ਕਾਊਂਟਰ ਵੀ ਲਗਾਏ ਜਾਣਗੇ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ ਤਿੰਨੇ ਦਿਨ ਗੁਰੂਘਰ ਹਾਜ਼ਰੀ ਲਗਵਾਉਂਦੇ ਹੋਏ ਪਿੰਗਲਵਾੜੇ ਦੀ ਮਦਦ ਲਈ ਆਪਣੇ ਵਿੱਤ ਅਨੁਸਾਰ ਦਾਨ ਪਾਤਰ ਵਾਲੇ ਕਾਊਂਟਰ ਉੱਪਰ ਵੀ ਜ਼ਰੂਰ ਹਾਜ਼ਰੀ ਲਗਵਾਉਣ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ