Thu, 18 April 2024
Your Visitor Number :-   6981905
SuhisaverSuhisaver Suhisaver

ਖ਼ੁਦਕੁਸ਼ੀ ਦੇ ਹਾਣ ਦਾ ਵੇਲਾ ਨਹੀਂ… ਗੁਰਦੀਪ ਸਿੰਘ ਭਮਰਾ

Posted on:- 21-04-2019

suhisaver

ਖ਼ੁਦਕੁਸ਼ੀ ਦੇ ਹਾਣ ਦਾ ਵੇਲਾ ਨਹੀਂ।
- ਸ. ਹਰਦਿਆਲ ਕੇਸ਼ੀ (ਮਰਹੂਮ)

ਇਨ੍ਹਾਂ ਸਤਰਾਂ ਦੇ ਲਿਖਾਰੀ ਨੇ ਸਮਾਜਕ ਤਾਣੇ-ਬਾਣੇ ਵਿੱਚ ਫੈਲੇ ਭ੍ਰਿਸ਼ਟ ਢੰਗਾਂ ਤਰੀਕਿਆਂ ਤੋਂ ਨਿਰਾਸ਼ ਹੋ ਕੇ ਖ਼ੁਦਕੁਸ਼ੀ ਦਾ ਸਹਾਰਾ ਲਿਆ। ਪਰ ਕੀ ਇਸ ਤੋਂ ਬਚਿਆ ਜਾ ਸਕਦਾ ਸੀ? ਇਸ ਨੂੰ ਜਾਣਨ ਦੀ ਲੋੜ ਨੇ ਮੈਨੂੰ ਕਲਮ ਚੁੱਕ ਕੇ ਉਨ੍ਹਾਂ ਸਾਰਿਆਂ ਨੂੰ ਮੁਖਾਤਬ ਕਰਨ ਲਈ ਪ੍ਰੇਰਿਆ ਜਿਹੜੇ ਆਪਣੇ ਮਨ ਦੀ ਕਿਸੇ ਵਿਰਲ ਵਿੱਚ ਆਤਮ ਘਾਤ ਦੀ ਕੋਈ ਗੰਢ ਸਾਂਭ ਕੇ ਬੈਠੇ ਹਨ।
ਤੁਹਾਡੀ ਜ਼ਿੰਦਗੀ ਦਾ ਸਿੱਧਾ ਸੰਬੰਧ ਤੁਹਾਡੇ ਆਲੇ ਦੁਆਲੇ ਨਾਲ ਜਿਸ ਨਾਲ ਬਹੁਤ ਸਾਰਾ ਲੈਣ ਦੇਣ ਦਾ ਵਿਹਾਰ ਚਲਦਾ ਰਹਿੰਦਾ ਹੈ। ਲੈਣ – ਦੇਣ ਦੇ ਇਸ ਵਿਹਾਰ ਦਾ ਪ੍ਰਭਾਵ ਤੁਹਾਡੇ ਵਿਚਾਰਾਂ, ਕਿਰਦਾਰ, ਸਰਗਰਮੀਆਂ ਤੇ ਤੁਹਾਡੀ ਸੋਚ ਦੇ ਮੂੰਹ ਮੁਹਾਂਦਰੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਇਸ ਲਈ ਆਪਣੇ ਆਲੇ ਦੁਆਲੇ ਤੋਂ ਇਨਕਾਰੀ ਹੋਣਾ, ਜਾਂ ਉਨ੍ਹਾਂ ਦੇ ਪ੍ਰਭਾਵਾਂ ਨੂੰ ਨਾ ਕਬੂਲਣਾ ਕਿਸੇ ਵੀ ਤਰ੍ਹਾਂ ਲਾਹੇਵੰਦ ਨਹੀਂ। ਮਨੁੱਖ ਆਪਣੇ ਆਲੇ ਦੁਆਲੇ ਦੀ ਉਪਜ ਹੈ ਤੇ ਸਾਡਾ ਆਲਾ ਦੁਆਲਾ ਜਿਸ ਵਿੱਚ ਸਾਰਾ ਸਮਾਜ, ਪਰਵਾਰ, ਸ਼ਹਿਰ, ਬਰਾਦਰੀ ਸਾਰੇ ਸ਼ਾਮਿਲ ਹਨ ਸਾਡੇ ਉੱਪਰ ਸਿੱਧਾ ਪ੍ਰਭਾਵ ਪਾਉਂਦਾ ਹੈ। ਇਸ ਦੇ ਰਸਮੋ-ਰਿਵਾਜ਼, ਤੌਰ-ਤਰੀਕੇ, ਭਾਸ਼ਾ ਆਦਿ ਤੋਂ ਬਾਗ਼ੀ ਹੋ ਜਾਣਾ ਮੁਮਕਨ ਨਹੀਂ।

ਸਮਾਜ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਰੱਖਦਾ। ਇਸ ਦੇ ਬਦਲਣ ਦਾ ਅਮਲ ਆਰਥਕ ਵਿਕਾਸ ਨਾਲ ਜੁੜਿਆ ਹੋਇਆ ਹੈ। ਅਰਥਚਾਰਾ ਆਪਣੇ ਵਿਕਾਸ ਦੇ ਸਾਰੇ ਪੜਾਅ ਖ਼ੁਦ ਤੈਅ ਕਰਦਾ ਹੈ। ਅਰਥ ਚਾਰੇ ਦਾ ਵਿਕਾਸ ਲੋੜਾਂ ਜੁੜਿਆ ਹੋਇਆ ਹੈ। ਤੁਹਾਡੀਆਂ ਕਹਾਵਤਾਂ, ਡਾਢੇ ਦਾ ਸੱਤੀ-ਵੀਹੀਂ ਸੌ, ਜਿਸਦੀ ਕੋਠੀ ਦਾਣੇ, ਉਸ ਦੇ ਕਮਲੇ ਵੀ ਸਿਆਣੇ ਵਾਂਗ ਲੋੜ ਕਾਢ ਦੀ ਮਾਂ ਹੈ ਵੀ ਸਿਧਾਂਤ ਰੂਪ ਵਿੱਚ ਬਹੁਤ ਢੁਕਦੀ ਹੈ। ਤੁਹਾਡੇ ਆਲੇ ਦੁਆਲੇ ਦਾ ਸਾਰਾ ਵਿਕਾਸ ਆਰਥਿਕਤਾ ਦੇ ਵਿਕਾਸ ਨਾਲ ਬੱਝਿਆ ਹੋਇਆ ਹੈ। ਇਸ ਨੂੰ ਆਰਥਿਕਤਾ, ਭਾਵ ਰੋਟੀ ਕਮਾਉਣ ਦੇ ਢੰਗ ਤਰੀਕਿਆਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਜਿਹੜੇ ਲੋਕ ਇਸ ਨੂੰ ਵੱਖ ਕਰਕੇ ਸਮਝਣ ਦਾ ਜਤਨ ਕਰਦੇ ਹਨ ਉਹ ਕਈ ਭੁਲੇਖਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਦਾ ਕੋਈ ਵੀ ਵਿਸ਼ਲੇਸ਼ਣ ਢੁਕਵਾਂ ਨਹੀਂ ਹੁੰਦਾ।

ਆਰਥਿਕਤਾ ਦੇ ਵਿਕਾਸ ਦੇ ਕ੍ਰਮ ਨੂੰ ਤੋੜਿਆ ਨਹੀਂ ਜਾ ਸਕਦਾ। ਇਸ ਕ੍ਰਮ ਦੇ ਸਾਰੇ ਪੜਾਅ ਇੱਕ ਦੂਜੇ ਉੱਪਰ ਟਿਕੇ ਹੋਏ ਹਨ। ਖੇਤੀ – ਬਾੜੀ ਜਾਗੀਰਦਾਰੀ ਢਾਂਚੇ ਦੀ ਦੇਣ ਹੈ, ਜਿਸ ਦੇ ਉਪਰ ਹੀ ਸਰਮਾਇਆਦਾਰੀ ਨਿਜ਼ਾਮ ਦੀਆਂ ਨੀਹਾਂ ਦੀ ਉਸਾਰੀ ਹੋਈ। ਹਰ ਪੜਾਅ ਦੀਆਂ ਆਪਣੀਆਂ ਮਾਨਤਾਵਾਂ ਹਨ ਤੇ ਹਰ ਪੜਾਅ ਆਪਣੇ ਨਿਯਮ ਖੁਦ ਤੈਅ ਕਰਦਾ ਹੈ। ਸਰਮਾਇਆਦਾਰੀ ਨਿਜ਼ਾਮ ਨੇ ਵਿਗਿਆਨ, ਤਕਨੋਲੋਜੀ, ਸਾਧਨ ਰੂਪ ਵਿੱਚ ਵਿਕਸਤ ਕੀਤੇ ਤੇ ਵਿਗਿਆਨ ਤੇ ਤਕਨੋਲੋਜੀ ਦੀ ਤਰੱਕੀ ਲਈ ਰਾਹ ਦਿੱਤਾ। ਜਿਹੜਾ ਪਹਿਲਾਂ ਕਦੇ ਵੀ ਸੰਭਵ ਨਹੀਂ ਸੀ।

ਸਰਮਾਇਆਦਾਰੀ ਨਿਜ਼ਾਮ ਦੀ ਦੇਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਪ੍ਰਬੰਧ ਸਮਾਜ ਦੇ ਨਿਰਮਾਣ ਵਿੱਚ ਕਿੰਨਾ ਸਹਾਈ ਸਾਬਤ ਹੋਇਆ ਹੈ, ਇਹ ਵੀ ਜਾਣਨ ਦੀ ਵਸਤੂ ਹੈ। ਕਿਸ ਤਰ੍ਹਾਂ ਇਸ ਨੇ ਪੁਰਾਤਨ ਸਮਾਜ ਦੇ ਸਾਰੇ ਕਾਇਦੇ ਕਨੂੰਨ ਬਦਲ ਦਿੱਤੇ ਇਹ ਵੀ ਜਾਣਨ ਦਾ ਵਿਸ਼ਾ ਹੈ। ਇਸ ਲਈ ਸਾਰੇ ਨਿਯਮ ਕਨੂੰਨ ਕਾਇਦਾ, ਢੰਗ ਤਰੀਕੇ ਤੈਅ ਕਰਨ ਦਾ ਅਧਿਕਾਰ ਆਰਥਿਕਤਾ ਦੇ ਹਿੱਸੇ ਵਿੱਚ ਹੀ ਰਹਿੰਦਾ ਹੈ। ਹੁਣ ਤੱਕ ਦੇ ਸਮਾਜਕ ਵਿਕਾਸ ਦੇ ਇਤਿਹਾਸ ਚੋਂ ਇਹੀ ਕੁਝ ਮਿਲਦਾ ਹੈ। ਜਿਹੜੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਆਰਥਿਕਤਾ ਕਿਵੇਂ ਇਹ ਸਾਰਾ ਕੁਝ ਕਰਨ ਦੇ ਸਮਰਥ ਰਹੀ ਹੈ, ਉਨ੍ਹਾਂ ਨੂੰ ਈਸਟ ਇੰਡੀਆ ਕੰਪਨੀ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ। ਲਗਭਗ ਸਾਰੀ ਦੁਨੀਆ ਦੇ ਆਰਥਿਕ ਵਿਕਾਸ ਉੱਪਰ ਇਸ ਦਾ ਸਿੱਧਾ ਜਾਂ ਅਸਿੱਧਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ਸ਼ਕਤੀਸ਼ਾਲੀ ਮੁਗ਼ਲਾਂ ਦੀ ਜੜ੍ਹਾਂ ਹਿਲਾਉਣ ਵਾਲਾ ਇਤਿਹਾਸ ਵੀ ਇਸ ਈਸਟ ਕੰਪਨੀ ਨਾਲ ਸਿੱਧਾ ਸੰਬੰਧ ਰੱਖਦਾ ਹੈ। ਸੋਲ੍ਹਵੀਂ ਸਦੀ ਤੋਂ ਲੈ ਕੇ ਹੁਣ ਤੱਕ ਸਮੁੱਚੀ ਦੁਨੀਆ ਦੇ ਵਿਕਾਸ ਦੀ ਵਾਂਗ ਡੋਰ ਸਰਮਾਇਆਦਾਰੀ ਜਿਨ੍ਹਾਂ ਆਲੰਬਰਦਾਰਾਂ ਕੋਲ ਰਹੀ ਉਨ੍ਹਾਂ ਦਾ ਲਾਲਣ-ਪਾਲਣ ਈਸਟ ਕੰਪਨੀ ਦੇ ਪੰਘੂੜਿਆਂ ਵਿੱਚ ਹੀ ਹੋਇਆ।

ਹਰ ਪ੍ਰਬੰਧ ਚਾਹੇ ਉਹ ਜਾਗੀਰਦਾਰੀ ਹੋਵੇ ਜਾਂ ਸਰਮਾਇਆਦਾਰੀ ਸਮਾਜ ਦੇ ਵਿਕਾਸ ਵਿੱਚ ਉਸ ਦਾ ਇੱਕ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਕੋਈ ਵੀ ਰਾਜਨੀਤਕ ਵਿਵਸਥਾ ਇਸੇ ਪ੍ਰਬੰਧ ਦੀ ਦੇਣ ਹੁੰਦੀ ਹੈ। ਰਾਜਨੀਤਕ ਵਿਵਸਥਾ ਦਾ ਮੁੱਖ ਕੰਮ ਉਸ ਢਾਂਚੇ ਦੀ ਪਰਵਰਿਸ਼ ਕਰਨਾ ਹੁੰਦਾ ਹੈ। ਇਸ ਵਾਸਤੇ ਉਹ ਨਿਯਮ ਕਨੂੰਨ ਕਾਇਦੇ ਬਣਾਉਂਦੀ ਹੈ। ਰਾਜ ਪ੍ਰਬੰਧ ਦਾ ਢਾਂਚਾ ਵਿਉਂਤਦੀ ਹੈ। ਮੋਜੂਦਾ ਲੋਕ ਤੰਤਰ ਦਾ ਅਸਲ ਕੰਮ ਸਰਮਾਇਆਦਾਰੀ ਵਿਵਸਥਾ ਨੂੰ ਕਾਇਮ ਕਰਨਾ ਤੇ ਉਸ ਦੇ ਵਧਣ ਫੁੱਲਣ ਵਿੱਚ ਮਦਦ ਕਰਨਾ ਹੈ। ਇਸ ਨੂੰ ਸਰਮਾਇਆਦਾਰੀ ਪ੍ਰਬੰਧ ਦੀ ਸਰਪ੍ਰਸਤੀ ਹਾਸਲ ਹੈ ਤੇ ਲੋਕ ਤੰਤਰ ਦੇ ਨਾਂ ਉਪਰ ਹੀ ਬਣਾਈ ਗਈ ਵਿਵਸਥਾ ਵਿੱਚ ਇਸ ਸਰਮਾਇਆਦਾਰੀ ਅਰਥਚਾਰੇ ਨੂੰ ਵਧਣ ਫੁੱਲਣ ਤੇ ਆਪਣਾ ਪ੍ਰਸਾਰ ਕਰਨ ਲਈ ਉਚਿਤ ਹਾਲਾਤ ਮਿਲੇ ਹਨ।
ਸਰਮਾਇਆਦਾਰੀ ਅਰਥਚਾਰਾ ਮੁਨਾਫੇ ਉੱਪਰ ਟਿਕਿਆ ਹੋਇਆ ਹੈ। ਇਹ ਮੁਨਾਫਾ ਉਸ ਨੂੰ ਕਿਵੇਂ ਵੀ ਮਿਲੇ ਇਸ ਨਾਲ ਉਹ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਜਤਨ ਕਰਦਾ ਹੈ। ਜਿਵੇਂ ਜਿਵੇਂ ਸਰਮਾਇਅਦਾਰੀ ਮਜ਼ਬੂਤ ਹੁੰਦੀ ਜਾਂਦੀ ਤੇ ਸਰਮਾਇਅਦਾਰ ਕਾਰਪੋਰੇਟ ਦੀ ਸ਼ਕਲ ਵਿੱਚ ਆਪਣੀ ਪਛਾਣ ਸਥਾਪਤ ਕਰ ਲੈਂਦੀ ਹੈ, ਤਾਂ ਇਹ ਪਹਿਲਾਂ ਸਰਕਾਰ ਤੇ ਫਿਰ ਸਰਕਾਰ ਰਾਹੀਂ ਦੇਸ਼ ਕੁਦਰਤੀ ਸਾਧਨਾਂ ਉੱਪਰ ਕਾਬਜ਼ ਹੋ ਜਾਂਦੀ ਹੈ। ਨਵੀਂ ਮਿਲੀ ਪਛਾਣ ਨਾਲ ਇਹ ਵੱਧ ਤੋਂ ਵੱਧ ਆਰਥਕ ਸ਼ੋਸ਼ਣ ਕਰਨ ਦਾ ਕੰਮ ਕਰਦੀ ਹੈ। ਇਹ ਵਿਵਸਥਾ ਆਪਣੇ ਹੀ ਬਣਾਏ ਜਾਲ ਵਿੱਚ ਫਸ ਕੇ ਆਰਥਕ ਸੰਕਟਾਂ ਦਾ ਸ਼ਿਕਾਰ ਹੋ ਜਾਂਦੀ ਹੈ ਜਦੋਂ ਇਹ ਸੰਕਟ ਇੰਨੇ ਗਹਿਰੇ ਹੋ ਕਿ ਉਨ੍ਹਾਂ ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਸਮਾਜ ਦੀ ਆਰਥਕ ਵਿਵਸਥਾ ਵਿੱਚ ਇੱਕ ਕੁਦਰਤੀ ਤਬਦੀਲੀ ਵਾਪਰਦੀ ਹੈ, ਜਦੋਂ ਕਿਰਤੀ ਸਾਧਨ ਅਤੇ ਇਨ੍ਹਾਂ ਨਾਲ ਜੁੜੀ ਪੂੰਜੀ ਉੱਪਰ ਕਾਬਜ਼ ਹੋ ਜਾਂਦੇ ਹਨ। ਅੱਜ ਦੀ ਤਰੀਕ ਵਿੱਚ ਯੂਰੋਪ, ਅਮਰੀਕਾ ਤੇ ਦੂਜੇ ਪੱਛਮੀ ਦੇਸ਼ਾਂ ਦੀ ਸਰਮਾਇਅਦਾਰੀ ਬਹੁਤ ਹੀ ਵਿਕਟ ਸਮੱਸਿਆਵਾਂ ਚੋਂ ਗੁਜ਼ਰ ਰਹੀ ਹੈ। ਪਿਛਲੇ ਦਸ ਸਾਲ ਤੋਂ ਵੱਧ ਦੇ ਅਰਸੇ ਤੋਂ ਇਸ ਚੋਂ ਬਾਹਰ ਨਿਕਲਣਾ ਮੁਸ਼ਕਲ ਦਿਖਾਈ ਦੇ ਰਿਹਾ ਹੈ। ਉਹ ਆਰਥਕ ਤਬਦੀਲੀ ਜਿਸ ਨੂੰ ਖੱਬੇ ਪੱਖੀ ਇਨਕਲਾਬ ਜਾਂ ਸਮਾਜ ਵਾਦ ਆਖਦੇ ਹਨ, ਪੂੰਜੀਵਾਦ ਦੇ ਗਹਿਰਾਏ ਸੰਕਟਾਂ ਚੋਂ ਹੀ ਨਿਕਲਣਾ ਹੈ, ਇਸ ਵੀ ਅਜਿਹੀ ਵਿਆਖਿਆ ਮਾਰਕਸ ਨੇ ਆਪਣੇ ਫ਼ਲਸਫ਼ੇ ਵਿੱਚ ਕੀਤੀ ਹੈ।

ਪ੍ਰਸ਼ਨ ਹੈ, ਕਿ ਕੀ ਸਰਮਾਇਆਦਾਰੀ ਨਿਜ਼ਾਮ ਦੇ ਵਿਕਾਸ ਤੋਂ ਬਿਨਾਂ ਸਮਾਜਵਾਦ ਦੀ ਕਲਪਨਾ ਕਰ ਸਕਣਾ ਸੰਭਵ ਹੈ? ਕੀ ਜਾਗੀਰਦਾਰੀ ਢਾਂਚੇ ਉੱਪਰ ਸਮਾਜਵਾਦ ਦਾ ਮਹਿਲ ਉਸਾਰਿਆ ਜਾ ਸਕਦਾ ਹੈ? ਸੋਵੀਅਤ ਰੂਸ ਵਿੱਚ ਇਹ ਸੱਭ ਕੁਝ ਕਰਕੇ ਦੇਖ ਲਿਆ ਸੀ, ਤਾਂ ਕੀ ਵਾਪਰਿਆ। ਅਸਲ ਵਿੱਚ ਸਮਝਣ ਦੀ ਲੋੜ ਹੈ ਕਿ ਜਿਵੇਂ ਧਰਮ ਦਾ ਮਨੁੱਖ ਦੇ ਵਿਕਾਸ ਦੀ ਕੜੀ ਵਿੱਚ ਬਹੁਤ ਜ਼ੋਰਦਾਰ ਸਾਰਥਕ ਭੂਮਿਕਾ ਰਹੀ ਹੈ, ਇਸੇ ਤਰ੍ਹਾਂ ਸਰਮਾਇਆਦਾਰੀ ਪ੍ਰਬੰਧ ਵਿੱਚ ਬਹੁਤ ਮਹੱਤਵਪੂਰਨ ਥਾਂ ਰੱਖਦਾ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਕ ਲਾਜ਼ਮੀ ਪ੍ਰਕ੍ਰਿਆ ਹੈ। ਇਸ ਨਾਲ ਸੰਘਰਸ਼ ਕੀਤਾ ਜਾ ਸਕਦਾ ਹੈ, ਇਸ ਬਾਰੇ ਕਿਰਤੀ ਵਰਗ ਨੂੰ ਸੁਚੇਤ ਕੀਤਾ ਜਾ ਸਕਦਾ ਹੈ। ਇਸ ਦੇ ਸਾਰੇ ਪ੍ਰਕਰਣਾਂ ਦੀ ਮਾਰਕਸ ਦੇ ਸਿਧਾਂਤ ਦੀ ਨਜ਼ਰ ਵਿੱਚ ਵਿਆਖਿਆ ਕੀਤੀ ਜਾਣੀ ਚਾਹੀਦੀ ਹੈ।

ਖੱਬੇ ਪੱਖੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲਿਆਂ ਨੇ ਹੁਣ ਤੱਕ ਨੌਜਵਾਨਾਂ ਦੇ ਮਨ ਵਿੱਚ ਸਰਮਾਇਆਦਾਰੀ ਨਿਜ਼ਾਮ ਨਾਲ ਨਫਰਤ ਹੀ ਭਰੀ ਹੈ, ਇਸ ਢਾਂਚੇ ਵਿੱਚ ਰਹਿੰਦੇ ਹੋਏ ਜੂਝਦੇ ਹੋਏ ਜ਼ਿੰਦਾ ਕਿਵੇਂ ਰਹਿਣਾ ਹੈ, ਇਸ ਦੀ ਜਾਚ ਨਹੀਂ ਸਿਖਾਈ ਗਈ। ਸਰਮਾਇਆਦਾਰੀ ਨਿਜ਼ਾਮ ਨੂੰ ਵਧਣ ਫੁੱਲਣ ਦੇਣਾ ਤੇ ਇਸ ਨਾਲ ਲੱਗ ਕੇ ਆਪਣੇ ਘਰ ਦਾ ਚੁੱਲ੍ਹਾ ਮਘਦਾ ਰੱਖਣਾ, ਤੇ ਆਪਣੇ ਆਪ ਨੂੰ ਵਿਚਾਰਧਾਰਕ ਤੌਰ ਤੇ ਡੌਲਣ ਨਾ ਦੇਣਾ ਹੀ ਉਹ ਜ਼ਰੂਰੀ ਕੰਮ ਹਨ ਜਿਹੜੇ ਨੌਜਵਾਨ ਪੀੜ੍ਹੀ ਨੂੰ ਸਿਖਾਏ ਜਾਣੇ ਚਾਹੀਦੇ ਸਨ। ਉਹ ਨਿਰਾਸ਼ ਨਾ ਹੋਣ ਤੇ ਦੂਜਿਆਂ ਨੂੰ ਇਸ ਬਾਰੇ ਅਗਵਾਈ ਦੇ ਸਕਣ, ਸਰਮਾਇਆਦਾਰੀ ਢਾਂਚੇ ਵਿੱਚ ਰੁਜ਼ਗਾਰ ਯੁਕਤ ਹੋ ਸਕਣਾ ਕੁਝ ਅਹਿਮ ਗੱਲਾਂ ਹਨ ਜਿਨ੍ਹਾਂ ਬਾਰੇ ਬਹੁਤ ਗੰਭੀਰਤਾ ਨਾਲ ਵਿਚਾਰ ਕੀਤੀ ਜਾਣੀ ਚਾਹੀਦੀ ਹੈ। ਮਾਰਕਸ ਦੀ ਵਿਚਾਰਧਾਰਾ ਨੂੰ ਸਮਝਣ ਵਾਲੇ ਹਰ ਵਿਅਕਤੀ ਨੂੰ ਇਸ ਪਾਸੇ ਅਣਥਕ ਜਤਨ ਕਰਨੇ ਚਾਹੀਦੇ ਹਨ।

ਹੁਣ ਤੱਕ ਇਸ ਪਾਸੇ ਕੋਈ ਉਚੇਚੇ ਯਤਨ ਨਹੀਂ ਕੀਤੇ ਗਏ। ਅਗਲੇ ਕੁਝ ਸਾਲ ਬੜੇ ਅਹਿਮ ਸਾਲ ਹਨ। ਇਹ ਸਾਲ ਸਰਮਾਇਆਦਾਰੀ ਦੀ ਚੜ੍ਹਤ ਦੇ ਸਾਲ ਹਨ। ਉਨ੍ਹਾਂ ਦਾ ਹੋਰ ਅਮੀਰ ਤੇ ਤਾਕਤਵਰ ਹੋਣਾ ਲਾਜ਼ਮੀ ਹੈ। ਪਰ ਇਸ ਦੇ ਨਾਲ ਹੀ ਭਾਰਤੀ ਅਰਥ ਵਿਵਸਥਾ ਦੀਆਂ ਸਰਕਾਰੀ ਨੀਤੀਆਂ ਰੁਜ਼ਗਾਰ ਵਧਾਉਣ ਜਾਂ ਰੁਜ਼ਗਾਰ ਬਚਾਉਣ ਦੀ ਬਜਾਏ ਸਰਮਾਇਆਦਾਰੀ ਨੂੰ ਮਜ਼ਬੂਤ ਕਰਨ ਦੀਆਂ ਹੋਣਗੀਆਂ। ਸਰਕਾਰੀ ਅਦਾਰਿਆਂ ਤੋਂ ਸਰਕਾਰ ਦਾ ਨਿਯੰਤਰਣ ਸਰਕਾਰ ਦੇ ਹੱਥਾਂ ਵਿੱਚ ਜਾਣ ਵਾਲਾ ਹੈ। ਪਬਲਿਕ ਸੈਕਟਰ ਦਾ ਦੀਵਾਲੀਆ ਹੋ ਜਾਣਾ ਲਗਭਗ ਤੈਅ ਹੈ। ਦੂਜੇ ਪਾਸੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵਾਧਾ ਹੋਣਾ ਤੇ ਇਸ ਦਾ ਵਿਸਫੋਟਕ ਹੱਦ ਤੱਕ ਤੇਜ਼ੀ ਨਾਲ ਵੱਧਦੇ ਜਾਣਾ ਤੈਅ ਹੈ। ਇਹ ਠੀਕ ਹੈ, ਕਿ ਸਾਨੂੰ ਹਾਲੇ ਤੱਕ ਇਸ ਤਰ੍ਹਾਂ ਸੋਚਣਾ ਹੀ ਨਹੀਂ ਸਿਖਾਇਆ ਗਿਆ। ਸਾਨੂੰ ਨਹੀਂ ਸਿਖਾਇਆ ਗਿਆ ਮਗਰਮੱਛ ਨਾਲ ਰਹਿੰਦਿਆਂ ਹੋਇਆ ਉਸ ਨਾਲ ਯੁੱਧ ਕਿਵੇਂ ਕਰਨਾ ਹੈ।

ਜਦੋਂ ਤੱਕ ਸਾਡੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੀ ਸਿਖਲਾਈ ਨਹੀਂ ਦਿੱਤੀ ਜਾਂਦੀ, ਇਸ ਨਜ਼ਰੀਏ ਨਾਲ ਦੋ ਚਾਰ ਨਹੀਂ ਕਰਵਾਇਆ ਜਾਂਦਾ, ਇਸ ਨਾਲ ਕਿਹੜੇ ਕਿਹੜੇ ਸਮਝੌਤੇ ਕਿਸ ਹੱਦ ਤੱਕ ਕਰਨੇ ਹਨ, ਇਸ ਬਾਰੇ ਨਹੀਂ ਸਿਖਾਇਆ ਜਾਂਦਾ, ਉਦੋਂ ਤੱਕ ਕਈਆਂ ਨੇ ਖੁਦਕਸ਼ੀ ਦੇ ਰਾਹ ਪੈਂਦੇ ਰਹਿਣਾ ਹੈ। ਇਸ ਵਿੱਚ ਉਨ੍ਹਾਂ ਦਾ ਆਪਣਾ ਕੋਈ ਕਸੂਰ ਨਹੀਂ।

Comments

enateella

Tumor Necrosis Factor. Okterz https://newfasttadalafil.com/ - п»їРЎialis Prix Du Cialis 20 En Pharmacie <a href=https://newfasttadalafil.com/>Cialis</a> https://newfasttadalafil.com/ - Cialis Retin A From Online Store

grerlyhef

<a href=http://bestcialis20mg.com/>buy cialis online india</a> Regulation of Immunosuppressive Cells

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ