Sat, 20 April 2024
Your Visitor Number :-   6987720
SuhisaverSuhisaver Suhisaver

ਬਾਬੇ ਕੇ ਹਸਪਤਾਲ ਦੌਧਰ ਨਾਮੀ ਸੰਸਥਾ ਬਣ ਕੇ ਉੱਭਰ ਰਿਹਾ ਹੈ: ਹਨੀ

Posted on:- 07-02-2013

ਨਿਹਾਲ ਸਿੰਘ ਵਾਲਾ ,ਬਾਬੇ ਕੇ ਮਲਟੀਸਪੈਸਲਿਟੀ ਹਸਪਤਾਲ ਦੌਧਰ ਇਲਾਕੇ ਵਿੱਚ ਦਿਨੋਂ ਦਿਨ ਪ੍ਰਸਿੱਧੀ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਬਾਬਾ ਨਾਹਰ ਸਿੰਘ ਸੁਨ੍ਹੇਰਾਂ ਵਾਲਿਆਂ ਵੱਲੋਂ ਬਣਵਾਏ ਗਏ ਇਸ ਹਸਪਤਾਲ ਦੀ ਪ੍ਰਬੰਧਕੀ ਦੇਖ ਰੇਖ ਭੁਪਿੰਦਰ ਸਿੰਘ ਹਨੀ ਗੁਰਮੇਲ ਮੈਡੀਕਲ ਲੁਧਿਆਣਾ ਵੱਲੋਂ  ਕਰੇ ਜਾਣ ਤੇ ਹਸਪਤਾਲ ਵਿੱਚ ਮਰੀਜਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਬਾਬਾ ਕਪੂਰ ਸਿੰਘ ਦੀ ਰਹਿਨਮੁਈ ਹੇਠ ਇਲਾਕੇ ਅਤੇ ਦੂਰ ਦਰਾਜ ਦੇ ਗੰਭੀਰ ਬੀਮਾਰੀਆਂ ਦੇ ਮਰੀਜ ਬਾਬੇ ਕੇ ਹਸਪਤਾਲ ਵਿੱਚੋਂ ਜਲਦ ਅਤੇ ਵਾਜਬ ਖਰਚੇ ਵਿੱਚ ਸਿਹਤਯਾਬ ਹੋ ਕੇ ਡਾਕਟਰਾਂ ਦਾ ਧੰਨਵਾਦ ਕਰਦੇ ਹਨ ਇਹ ਵਿਚਾਰ ਗੁਰਮੇਲ ਸਿੰਘ ਭਾਊ ਜੀ ਨੇ ਇੱਕ ਮੀਟਿੰਗ ਦੌਰਾਨ ਪ੍ਰਗਟਾਏ।

ਉਹਨਾ ਅੱਗੇ ਕਿਹਾ ਕਿ ਮਰੀਜਾਂ ਨੂੰ ਦੂਰ ਦੂਰ ਤੋਂ ਲਿਆਉਣ ਲਈ ਹੋਰ ਬੱਸਾਂ ਦਾ ਜਲਦ ਪ੍ਰਬੰਧ ਕੀਤਾ ਜਾ ਰਿਹਾ ਹੈ,ਤਾਂ ਜੋ ਉਹਨਾ ਨੂੰ ਆਉਣ ਜਾਣ ਵਿੱਚ ਦਿਕੱਤ ਨਾ ਆਵੇ। ਇਸ ਮੋਕੇ ਤੇ ਬੋਲਦਿਆਂ ਐਮ ਡੀ ਭੁਪਿੰਦਰ ਸਿੰਘ ਹਨੀ ਨੇ ਕਿਹਾ ਕਿ ਇੱਥੇ ਕੈਂਸਰ ਅਤੇ ਨਸ਼ੇ ਛੱਡਣ ਦਾ ਅਜਿਹਾ ਸੈਂਟਰ ਖੋਲਿਆ ਜਾਵੇਗਾ ਜੋ ਇਲਾਕੇ ਵਿੱਚ ਮਿਸਾਲ ਹੋਵੇਗਾ । ਹਸਪਤਾਲ ਵਿੱਚ ਕੈਂਸਰ ਹੱਡੀਆਂ ,ਐਰਤਾਂ ,ਦਿਲ ਆਦਿ ਦੇ ਰੋਗਾਂ ਦੇ ਡਾਕਟਰ ਰੋਜ਼ਾਨਾ ਬੈਠ ਕੇ ਦਵਾਈਆਂ ਦਿੰਦੇ ਹਨ। ਇਸ ਮੀਟਿੰਗ ਵਿੱਚ ਸ਼ਰਨਜੀਤ ਸਿੰਘ ਰੂਬੀ, ਕ੍ਰਿਸ਼ਨ ਸਰਮਾਂ ਅਤੇ ਹੋਰ ਹਸਪਤਾਲ ਨਾਲ ਸਬੰਧਤ ਸ਼ਖ਼ਸੀਅਤਾਂ ਹਾਜ਼ਰ ਸਨ।
     
-ਰਾਜਵਿੰਦਰ ਰੌਂਤਾ

Comments

Katherine

What a joy to find sonoeme else who thinks this way.

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ