Tue, 23 April 2024
Your Visitor Number :-   6994898
SuhisaverSuhisaver Suhisaver

ਪੰਜਾਬੀਆਂ ਦਾ ਪਰਚੂਨ ਸਟੋਰ ਬੰਦੂਕਧਾਰੀ ਨੇ ਲੁੱਟਿਆ

Posted on:- 10-02-2013

suhisaver

ਦੁਨੀਆਂ ਦੇ ਸੋਹਣੇ ਕਹੇ ਜਾਣ ਵਾਲੇ ਅਤੇ ਰਹਿਣ ਲਈ ਵਧੀਆ ਮੰਨੇ ਜਾਣ ਵਾਲੇ ਮੁਲਕ ਕੈਨੇਡਾ ਦੇ ਸਹਿਰ ਕੈਲਗਰੀ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾਪ ਰਿਹਾ ਹੈ। ਉੱਤਰ ਪੂਰਬ ਏਰੀਏ ਦੇ ਵਾਈਹਾਰਨ ਇਲਾਕੇ ਵਿੱਚ  ਵਾਈਟ ਫੀਲਡ ਡਰਾਈਵ ਉੱਪਰ ਸਥਿਤ ਐੱਲ ਆਰ ਟੀ ਸਟੇਸ਼ਨ ਦੇ ਨੇੜੇ ਵਾਲੇ ਪਲਾਜੇ ਵਿੱਚਲੇ ਸਟੋਰ ਨੂੰ ਕੱਲ ਰਾਤ ਇੱਕ ਬੰਦੂਕਧਾਰੀ ਨੇ ਲੁੱਟ ਲਿਆ। ਅੰਦਾਜ਼ਨ 9 ਕੁ ਵਜੇ ਦੇ ਕਰੀਬ ਇੱਕ ਬੰਦੂਕ ਵਾਲਾ ਤਕਰੀਬਨ 6 ਫੁੱਟ ਲੰਬਾ 160 ਪੌਂਡ ਲੱਗਭੱਗ ਭਾਰਾ, ਜਿਸ ਨੇ ਕਾਲੇ ਰੰਗ ਦਾ ਨਕਾਬ  ਅਤੇ ਲੰਬਾ ਕੋਟ ਪਾਇਆ ਹੋਇਆ ਸੀ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।

 ਇਸ ਮੌਕੇ ਕਾਉਂਟਰ ਕਲਰਕ ਕੋਲ ਜੋ ਵੀ ਨਕਦੀ ਸੀ ,ਲੁਟੇਰਾ ਲੈਕੇ ਤੁਰਦਾ ਬਣਿਆ। ਇਸ ਤੋਂ ਪਹਿਲਾਂ  ਵੀ ਇਸ ਸਟੋਰ ਦੇ ਨਾਲ ਲੱਗਦੇ ਮੈਡੀਕਲ ਸਟੋਰ ਉੱਪਰ 2 ਵਾਰ ਲੁੱਟ ਦੀਆਂ ਵਾਰਦਾਤਾਂ ਬੀਤੇ ਸਮੇਂ ਦੌਰਾਨ ਹੋ ਚੁੱਕੀਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਬਣੀਆ ਹੋਈਆਂ ਹਨ। ਪੁਲਿਸ ਵੱਲੋਂ ਸ਼ੱਕੀ ਦੀ ਭਾਲ ਜਾਰੀ ਹੈ।

-ਹਰਬੰਸ ਬੁੱਟਰ, ਕੈਲਗਰੀ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ