Fri, 19 April 2024
Your Visitor Number :-   6985598
SuhisaverSuhisaver Suhisaver

ਅਣਖ ਖਾਤਰ ਕਤਲਾਂ ਲਈ ਧਾਰਮਿਕ ਕੱਟੜਤਾ, ਜਾਤ ਪਾਤ ਅਤੇ ਉੱਚ ਜਾਤੀ ਹਊਮੇ ਹੀ ਜ਼ਿੰਮੇਵਾਰ

Posted on:- 13-02-2013

suhisaver

ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ‘ਅਣਖ ਖਾਤਰ ਕਤਲ’ ਵਿਸ਼ੇ ’ਤੇ ਨੈਸ਼ਨਲ ਪੱਧਰ ਦਾ ਸੈਮੀਨਾਰ ਕਾਲਜ ਦੇ ਪ੍ਰਿੰਸੀਪਲ ਡਾ ਸੁਰਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਵਾਇਆ ਗਿਆ।  ਸੀ ਡੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ  ਦੇ ਸਹਿਯਗ ਨਾਲ  ਕਰਵਾਏ ਗਏ ਸੈਮੀਨਾਰ ਦੀ ਪ੍ਰਧਾਨੀ ਸਿੱਖ ਵਿਦਿਅਕ ਕੌਸਲ ਮਾਹਿਲਪੁਰ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ , ਪ੍ਰਿੰਸੀਪਲ ਸੁੱਚਾ ਸਿੰਘ ਧਾਲੀਵਾਲ ,ਮੇਜਰ ਬਖਤਾਵਰ ਸਿੰਘ ਅਤੇ ਕਾਮਰੇਡ ਮਨਜੀਤ ਸਿੰਘ ਲਾਲੀ ਨੇ ਸਾਂਝੇ ਤੋਰ ਤੇ ਕੀਤੀ ਜਦ ਕਿ ਮੁੱਖ ਮਹਿਮਾਨ ਵਜੋ ਪਰਵਾਸੀ ਭਾਰਤੀ ਹਰਭਜਨ ਸਿੰਘ ਚੈਰਾ ਸ਼ਾਮਿਲ ਹੋਏ।
                         
ਇਸ ਮੌਕੇ ਅਣਖ ਖਾਤਰ ਕਤਲ ਵਿਸ਼ੇ ’ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ ਪੈਮ ਰਾਜਪੂਤ ਮੈਬਰ ਵੋਮੈਨ ਹਾਈ ਪੱਧਰੀ ਕਮੇਟੀ ਨੇ ਆਖਿਆ ਕਿ ਅਣਖ ਖਾਤਰ ਹੋ ਰਹੇ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਵਿੱਚ ਲੜਕੇ ਅਤੇ ਲੜਕੀਆਂ ਦੇ ਕਤਲ ਗੰਭੀਰ ਚਿੰਤਾ ਦਾ ਵਿਸ਼ਾ ਹਨ। ਅਣਖ ਖਾਤਰ ਕਤਲ ਹੋਣ ਵਾਲੇ ਲੜਕੇ ਅਤੇ ਲੜਕੀਆਂ ਆਪੋ ਆਪਣੇ ਪਰਿਵਾਰਾਂ ਲਈ ਜਿਥੇ ਕਲੰਕ ਸਮਝੇ ਜਾਂਦੇ ਹਨ ਉਥੇ ਸਮਾਜ ਵਿੱਚ ਉਕਤ ਪਰਿਵਾਰਾਂ ਦੇ ਮੈਬਰਾਂ ਲਈ ਆਪਣਾ ਜੀਵਨ ਨਰਕ ਭਰੀ ਜ਼ਿੰਦਗੀ ਜਿਉਣ ਦਾ ਕਾਰਨ ਵੀ ਬਣਦੇ ਹਨ।  ਉਹਨਾ ਕਿਹਾ ਕਿ ਭਾਰਤ ਹੀ ਨਹੀ ਪੂਰੀ ਦੁਨੀਆਂ ਵਿੱਚ ਅੰਤਰਜਾਤੀ ਵਿਆਹਾਂ , ਜਾਤ ਪਾਤ ਦਾ ਵਿਖਰੇਵਾ ਅਤੇ ਆਪਣੀ ਉਚ ਜਾਤ ਦੇ ਹਊਮੇ ਕਾਰਨ ਅਜਿਹੀਆਂ ਵਾਰਦਾਤਾਂ ਵੱਡੇ ਪੱਧਰ ਤੇ ਹੋ ਰਹੀਆਂ ਹਨ। ਇਸ ਵਕਤ ਪੂਰੇ ਭਾਰਤ ਵਿੱਚ ਅਣਖ ਖਾਤਰ ਕਤਲ 5000 ਸਲਾਨਾ ਹੋ ਰਹੇ ਹਨ ਤੇ ਪੰਜਾਬ ਵਿੱਚ ਅਜਿਹੇ ਕਤਲਾਂ ਦੀ ਗਿਣਤੀ 1000 ਪ੍ਰਤੀ ਸਾਲ ਹੈ ਜੋ ਕਿ ਪੰਜਾਬ ਲਈ ਗੰਭੀਰ ਵਿਸ਼ਾ ਹਨ। ਉਹਨ ਕਿਹਾ ਕਿ ਇਥੇ ਵੋਟ ਬੈਕ ਦੀ ਰਾਜਨੀਤੀ ਖਤਰਨਾਕ ਹੈ।
          

ਇਸ ਮੌਕੇ  ਪ੍ਰੋ ਰਾਜਬੀਰ ਢਿੱਲੋ ਨੇ ਆਖਿਆ ਕਿ ਅਜਿਹੀਆਂ ਘਿਨੌਣੀਆਂ ਵਾਰਦਾਤਾਂ ਪੂਰੀ ਦੁਨੀਆਂ ਵਿੱਚ ਵਾਪਰ ਰਹੀਆਂ ਹਨ। ਉਹਨਾ ਦੱਸਿਆ ਕਿ ਸੈਕੜਿਆਂ ਦੇ ਰੂਪ ਵਿੱਚ ਰੋਜਾਨਾ ਇਸ ਖੂਨੀ ਵਰਤਾਰੇ ਦੀ ਭੇਟ ਲੜਕੇ ਅਤੇ ਲੜਕੀਆਂ ਚੜ ਰਹੇ ਹਨ । ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਅਣਖ ਖਾਤਰ ਕਤਲ  ਹੋਣ ਦੀਆਂ ਵਾਰਦਾਤਾਂ ਸੁਣਕੇ ਲੂਹ ਕੰਡੇ  ਖੜੇ ਹੋ ਜਾਂਦੇ ਹਨ। ਪੰਜਾਬ ,ਹਰਿਆਣਾ , ਮੱਧ ਪ੍ਰਦੇਸ਼ , ਉਤਰ ਪ੍ਰਦੇਸ਼ ਅਜਿਹੇ ਕਤਲਾਂ ਦਾ ਗੜ ਮੰਨੇ ਜਾਣ ਵਾਲੇ ਹਨ।  ਉਹਨਾ ਕਿਹਾ ਕਿ ਅਜਿਹੀਆਂ ਵਾਰਦਾਤਾਂ ਜਾਤ ਪਾਤ , ਉਚ ਜਾਤੀ ਦੇ ਵਿਖਰੇਵੇ ਕਾਰਨ ਹੀ ਵਾਪਰਦੀਆਂ ਹਨ ਅਤੇ ਧਰਮ ਦਾ ਵਖਰੇਵਾ ਵੀ ਅਜਿਹੀਆਂ ਵਾਰਦਾਤਾਂ ਦਾ ਕਾਰਨ ਬਣਦਾ ਹੈ।  ਉਹਨਾ ਕਿਹਾ ਕਿ ਕਿਸੇ ਵੀ ਧਰਮ ਗ੍ਰੰਥ ਵਿੱਚ ਔਰਤ ਨਾਲ ਅਜਿਹਾ ਘਿਨੌਣਾ ਕਾਰਨਾਮਾ ਕਰਨਾ ਕਿਤੇ ਵੀ ਦਰਜ ਨਹੀ ਹੈ। ਉਹਨਾ ਕਿਹਾ  ਕਿ ਯੂਰਪ ਦੇ ਬਹੁਤੇ ਦੇਸ਼ਾਂ ਤੋ ਇਲਾਵਾ  ਇਟਲੀ ਤੋ ਇਲਾਵਾ ਹੋਰ ਦੇਸ਼ਾਂ ਦੇ ਵੱਖ ਵੱਖ ਸੂਬਿਆਂ ਵਿੱਚ ਅਜਿਹੇ ਕਾਨੂੰਨ ਹਾਲੇ ਕਾਇਮ ਹਨ ਕਿ ਆਪਣੀ ਇੱਛਾ ਅਤੇ ਅੰਤਰ ਜਾਤੀ , ਅਤਰਜਾਤੀ ਧਰਮ ਦੇ ਵਿਰੁੱਧ ਆਪਣੀ ਮਨਮਰਜੀ ਨਾਲ ਲੜਕੇ ਅਤੇ ਲੜਕੀਆਂ ਨੂੰ ਸਖਤ ਸਜਾਵਾਂ ਦੇਣ ਦੇ ਕਾਰਨਾਮੇ ਹੁੰਦੇ ਹਨ।  ਉਹਨਾ ਦੱਸਿਆ ਚੀਨ ਵਰਗੇ ਦੇਸ਼ ਵਿੱਚ ਮਰਦ ਨੂੰ ਹਾਲੇ ਵੀ ਹੱਕ ਹੈ ਕਿ ਜੇਕਰ ਉਸਦੀ ਪਤਨੀ, ਲੜਕੀ ਜਾਂ ਲੜਕਾ ਆਪਣੀ ਬਰਾਦਰੀ ਜਾਂ ਧਰਮ ਦੇ ਵਿਰੁੱਧ ਆਪਸ ਵਿੱਚ ਵਿਆਹ ਕਰਵਾਉਦੇ ਹਨ ਤਾਂ ਉਹਨਾਂ ਦੇ ਹੱਥ ਪੈਰ ਕੱਟਕੇ ਖੂਹਾ ਵਿੱਚ ਸੁੱਟਣ ਦਾ ਹਾਲੇ ਵੀ ਰਿਵਾਜ ਹੈ।

ਉਹਨਾਂ ਕਿਹਾ ਕਿ ਧਾਰਮਿਕ ਕੱਟੜਤਾ ਕਾਰਨ ਉਕਤ ਵਰਤਾਰਾ ਔਰਤਾਂ ਤੇ ਹੀ ਲਾਗੂ ਹੋ ਰਿਹਾ ਹੈ ਜਿਵੇਂ ਪਾਕਿਸਤਾਨ ਅਤੇ  ਅਫਗਾਨਿਸਤਾਨ  ਅਜਿਹੇ ਮੁਲਖ ਹਨ ਜਿਥੇ ਅਣਖ ਖਾਤਰ ਔਰਤਾਂ ਅਤੇ ਮਰਦਾਂ ਤੇ ਨਾ ਸਹਿਣਯੋਗ ਤਸੀਹੇ ਦੇ ਕੇ ਉਹਨਾਂ ਨੂੰ ਕੋਹ ਕੋਹਕੇ ਮਾਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹਨਾਂ ਦੇਸ਼ਾਂ ਵਿੱਚ ਔਰਤਾਂ ਨੂੰ ਕੋਈ ਹੱਕ ਨਹੀ ਕਿ ਉਹ ਖੁੱਲੇਆਮ ਘੁੰਮ ਫਿਰ ਸਕਣ ਅਤੇ ਆਪਣੀ ਮਰਜੀ ਨਾਲ  ਆਪਣੇ ਮਨਪਸੰਦ ਲੜਕੇ ਨਾਲ ਵਿਆਹ ਕਰਵਾ ਸਕਣ  ਕਿਉਕਿ ਇਹਨਾ ਦੇਸ਼ਾਂ ਵਿੱਚ ਔਰਤ ਨੂੰ ਅੱਜ ਵੀ ਮਰਦ ਦੀ ਗੁਲਾਮ ਸਮਝਿਆ ਜਾ ਰਿਹਾ ਹੈ।
                      
ਡਾ ਜਗਰੂਪ ਸਿੰਘ ਸੇਖੋਂ ਮੁਖੀ ਰਾਜਨੀਤਿਕ ਸ਼ਾਸ਼ਤਰ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਆਖਿਆ ਕਿ ਪੰਜਾਬ ਦੇ ਮਾਝਾ ਅਤੇ ਮਾਲਵਾ ਖਿੱਤੇ ਵਿੱਚ ਅਣਖ ਖਾਤਰ ਕਤਲ ਪਹਿਲਾਂ ਪਹਿਲ ਵੱਡੇ ਪੱਧਰ ਤੇ ਹੁੰਦੇ ਸਨ ਪ੍ਰੰਤੂ ਹੁਣ ਤਾਂ ਪੰਜਾਬ ਦਾ ਦੁਆਬਾ ਖਿੱਤਾ ਵੀ ਅਜਿੀਆਂ ਵਾਰਦਾਤਾਂ ਦੀ ਲਪੇਟ ਵਿੱਚ ਆ ਚੁੱਕਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਧਰਮ ਅਤੇ ਜਾਤ ਪਾਤ ਦੇ ਵਿਖਰੇਵੇ ਕਾਰਨ ਅਜਿਹੀਆਂ ਵਾਰਦਾਤਾਂ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ। ਉਹਨਾ ਆਪਣੀ ਗੱਲ ਸਮੇਟਦਿਆਂ ਕਿਹਾ ਕਿ ਪੰਜਾਬ ਵਿੱਚ ਧਾਰਮਿਕ ਸੰਸਥਾਵਾ ਅਜਿਹੇ ਕਾਂਡਾ ਨੂੰ ਰੋਕਣ ਵਿੱਚ ਕੋਈ ਯੋਗਦਾਨ ਨਹੀ ਪਾ ਰਹੀਆਂ ।

ਇਥੇ ਧਾਰਮਿਕ ਸੰਸਥਾਵਾਂ ਦੀ ਗਿਣਤੀ ਵਿਦਿਅਕ ਸੰਸਥਾਵਾਂ ਨਾਲੋਂ ਵੱਧ ਹੈ। ਉਹਨਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਰਾਜਨੀਤਿਕ ਆਗੂ ਵੀ ਕੁਝ ਨਹੀਂ ਕਰ ਰਹੇ ਕਿਉਂਕਿ ਉਹ ਚੋਣਾ ਜਿੱਤਣ ਲਈ ਇਸ ਕਰਕੇ ਅਜਿਹੇ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਕਿਉਂਕਿ ਉਹਨਾਂ ਦਾ ਵੋਟ ਬੈਂਕ ਉਹਨਾ ਦੀ ਕਿਸੇ ਵੀ ਇੱਕ ਫਿਰਕੇ ਦੀ ਮਦਦ ਕਰਨ ਕਾਰਨ ਟੁੱਟਦਾ ਹੈ।
                             
ਪ੍ਰੋ ਰਾਜਪ੍ਰੀਤ ਸਿੰਘ, ਪ੍ਰੋ ਰਾਕੇਸ਼ ਬਾਵਾ, ਪ੍ਰੋ ਧੀਰਜ ਸ਼ਰਮਾਂ ਆਦਿ ਨੇ ਆਖਿਆ ਕਿ ਅਣਖ ਖਾਤਰ ਕਤਲ ਹੋਣ ਪਿੱਛੇ ਭਾਰਤ ਦੀ ਰਾਜਨੀਤੀ ਅਤੇ ਸਰਕਾਰਾਂ ਬਰਾਬਰ ਦੀਆਂ ਦੋਸ਼ੀ ਹਨ। ਰਾਜਨਤਿਕ ਕਾਰਨ ਇਹਨਾਂ ਵਾਰਦਾਤਾਂ ਨੂੰ ਬੜਾਵਾ ਦਿੰਦੇ ਹਨ ਤੇ ਧਾਰਮਿਕ ਵਖਰੇਵਾ ਇਥੇ ਆਪਣਾ ਪੂਰਾ ਰੰਗ ਦਿਖਾ ਰਿਹਾ ਹੈ। ਧਾਰਮਿਕ ਅਤੇ ਜਾਤੀਪਾੜਾ ਇਹਨਾਂ ਵਾਰਦਾਤਾਂ ਦਾ ਮੁੱਖ ਕਾਰਨ ਹਨ। ਪੰਜਾਬ ਵਿੱਚ ਉਚ ਬਰਾਦਰੀ ,ਸ਼ਰਮ, ਈਰਖਾ, ਆਰਥਿਕਪਾੜਾ  ਵੀ ਅਜਿਹੀਆਂ ਵਾਰਦਾਤਾਂ ਲਈ ਜ਼ਿਮੇਵਾਰ ਹਨ। ਘਰੋ ਭੱਜਕੇ ਵਿਆਹ ਕਰਵਾਉਣ ਵਾਲੇ ਲੜਕੇ ਲੜਕੀਆਂ ਦੇ ਮਾਪੇ ਆਪਣੀ ਸਮਾਜ ਵਿੱਚ ਬਦਨਾਮੀ ਦੇ ਡਰ ਕਾਰਨ ਹੀ ਅਜਿਹੇ ਕਤਲ ਕਰਦੇ ਹਨ।  

ਉਹਨਾਂ ਆਖਿਆ ਕਿ ਅਣਖ ਖਾਤਰ ਕਤਲ ਦੀਆਂ ਵਾਰਦਾਤਾਂ ਨਵੀਆਂ ਨਹੀਂ ਹਨ ਅੱਜ ਤੋਂ ਕਈ ਸਦੀਆਂ ਪਹਿਲਾਂ ਮਿਰਜਾ ਸਹਿਬਾਂ ਅਤੇ ਸੋਹਣੀ ਮੇਹੀਵਾਲ  ਦੇ ਕਤਲ ਵੀ ਅਣਖ ਅਤੇ ਇਜ਼ਤ ਬਰਕਰਾਰ ਰੱਖਣ ਲਈ ਕੀਤੇ ਗਏ ਸਨ।  ਉਹਨਾਂ ਆਖਿਆ ਕਿ ਦੇਸ਼ ਵਿੱਚ ਅਨਪੜਤਾ ਅਤੇ ਬੇਰੁਜ਼ਗਾਰੀ ਜਦੋਂ ਤੱਕ ਪੂਰੀ ਤਰਾਂ ਖਤਮ ਨਹੀ ਹੁੰਦੀ ਉਦੋ ਤੱਕ ਅਜਿਹੀਆਂ ਵਾਰਦਾਤਾਂ ਤੇ ਰੋਕ ਨਹੀ ਲੱਗ ਸਕਦੀ । ਇਸ ਤੋ ਇਲਾਵਾ ਸਾਡੇ ਰਾਜਨੀਤਿਕ ਆਗੂਆਂ ਨੂੰ ਆਪਣੀ ਵੋਟ ਬੈਕ ਨੂੰ ਪਰੇ ਕਰਕੇ ਅਜਿਹੇ ਘਿਨੌਣੇ ਕਾਰਨਾਮਿਆਂ ਨੂੰ ਰੋਕਣ ਲਈ ਅੱਗੇ ਆਉਣਾ ਪਵੇਗਾ ਤਾਂ ਹੀ ਔਰਤਾਂ ਸੁਰੱਖਿਅਤ ਰਹਿ ਸਕਦੀਆਂ ਹਨ। ਜ਼ੁਲਮ ਔਰਤਾਂ ਤੇ ਹੀ ਨਹੀ ਇਸ ਵਰਤਾਰੇ ਵਿੱਚ ਸ਼ਾਮਿਲ ਨੌਜ਼ਵਾਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਬਰਾਂ ਤੇ ਵੀ ਬਰਾਬਰ ਹੂੰਦੇ ਹਨ ਜੋ ਸੋਚਣ ਵਾਲੀਆਂ ਗੰਭੀਰ ਗੱਲਾਂ ਹਨ।  ਉਹਨਾ ਇਸ ਮਾਮਲੇ ਵਿੱਚ ਬਿਜ਼ਲਈ ਮੀਡੀਆ ਨੂੰ ਦੋਸ਼ੀ ਠਹਿਰਾਉਦਿਆਂ ਦੱਸਿਆ ਕਿ ਮੀਡੀਆ ਉਕਤ ਵਾਰਦਾਤਾਂ ਨੂੰ ਆਪਣੇ ਢੰਗ ਨਾਲ ਪੇਸ਼ ਕਰਕੇ ਲੋਕਾਂ ਨੂੰ ਭੜਕਾ ਰਿਹਾ ਹੈ। ਹਿੰਦੀ ਫਿਲਮਾਂ ਤੇ ਹੁਣ ਤਾਂ ਪੰਜਾਬੀ ਫਿਲਮਾਂ ਅਤੇ ਵੀ ਡੀ ਓ ਗਾਣੇ ਇਹਨਾਂ ਵਾਰਦਾਤਾਂ ਲਈ ਮੁੱਖ ਜ਼ਿਮੇਵਾਰ ਹਨ । ਖਾਕ ਪੰਚਾਇਤਾਂ ਦੀ ਲਗਾਮ ਕੱਸਣ ਦੀ ਲੋੜ ਹੈ ।

ਜੇਕਰ ਫਿਰ ਵੀ ਅਜਿਹਾ ਨਹੀਂ ਹੁੰਦਾ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਭਾਰਤ ਵਿੱਚ ਅੱਜ ਵੀ ਲੋਕਤੰਤਰ ਨਹੀ ਸਗੋ ਤਾਨਾਸ਼ਾਹੀ ਰਾਜ ਹੈ।  ਇਸ ਮੌਕੇ ਪਰਵਾਸੀ ਭਾਰਤੀ ਹਰਭਜਨ ਸਿੰਘ ਚੈਰਾ ਵਲੋ ਕਾਲਜ ਦੀ ਬੇਹਤਰੀ ਲਈ ਇੱਕ ਲੱਖ ਰੁਪਿਆ ਦਿੱਤਾ। ਇਸ ਮੌਕੇ ਹੋਰਨਾ ਤੋ ਇਲਾਵਾ ਪ੍ਰੋ ਜਗਰੂਪ ਸਿੰਘ ਗੜਦੀਵਾਲਾ, ਪ੍ਰੋ ਲਖਵਿੰਦਰ ਸਿੰਘ, ਪ੍ਰੋ ਪਰਮਿੰਦਰ ਸਿੰਘ, ਪ੍ਰੋ ਰਮੇਸ਼ ਦੱਤ, ਮਨਦੀਪ ਸਿੰਘ, ਸੁਰਿੰਦਰ ਸਿੰਘ ਪ੍ਰਧਾਨ ਅਧਿਆਪਕ ਯੂਨੀਅਨ ਗੁਰਦਾਸਪੁਰ ,ਪ੍ਰੋ ਜਸਵਿੰਦਰ ਸਿੰਘ  ਸਮੇਤ ਖਾਲਸਾ ਕਾਲਜ ਅਤੇ ਬੀ ਐਡ ਕਾਲਿਜ ਦੇ ਸਮੂਹ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਬੁਲਾਰਿਆਂ ਨੂੰ ਕਾਲਜ ਦੇ ਵਿਦਿਆਰਥੀਆਂ ਵਲੋਂ ਸਵਾਲ  ਵੀ ਕੀਤੇ ਗਏ ਜਿਹਨਾਂ ਦਾ ਬੁਲਾਰਿਆਂ ਵਲੋ ਵਿਸਥਾਰਪੂਰਵਕ ਜ਼ਵਾਬ ਦੇ ਕੇ ਭਾਰਤ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਅਣਖ ਖਾਤਰ ਹੋ ਰਹੇ ਕਤਲਾਂ ਦੀ ਰੋਕਥਾਮ ਦੇ ਢੁੱਕਵੇ ਜਵਾਬ ਦਿੱਤੇ ਗਏ । ਕਾਲਜ ਦੇ ਪ੍ਰਿੰਸੀਪਲ  ਡਾ ਸੁਰਜੀਤ ਸਿੰਘ ਰੰਧਾਵਾ ਵਲੋ ਸੈਮੀਨਾਰ ਵਿੱਚ ਹਿੱਸਾ ਲੈਣ ਵਾਲੇ ਬੁਲਾਰਿਆਂ ਅਤੇ ਕਾਲਜ ਦੀ ਬੇਹਤਰੀ ਲਈ ਇੱਕ ਲੱਖ ਰੁਪਿਆ ਦੇਣ ਵਾਲੇ ਪਰਵਾਸੀ ਭਾਰਤੀ ਹਰਭਜਨ ਸਿੰਘ ਚੈਰਾ ਦਾ ਸਨਮਾਨ ਅਤੇ ਸੈਮੀਨਾਰ ਵਿੱਚ ਪੁੱਜਣ ਦਾ ਧੰਨਵਾਦ ਕੀਤਾ ਗਿਆ। ਸਮੁੱਚੇ ਸੈਮੀਨਾਰ ਦੇ ਸਟੇਜ ਸੰਚਾਲਨ ਦੇ ਫਰਜ਼ ਪ੍ਰੋ ਸਰਦੂਲ ਸਿੰਘ ਵਲੋ ਬਾਖੂਬੀ ਨਿਭਾਏ ਗਏ।

 -ਸ਼ਿਵ ਕੁਮਾਰ ਬਾਵਾ

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ