Tue, 16 April 2024
Your Visitor Number :-   6976774
SuhisaverSuhisaver Suhisaver

ਰੈੱਡ ਐੱਫ ਐੱਮ ਕੈਲਗਰੀ ਵੱਲੋਂ ਪ੍ਰਸਾਰਣ ਸ਼ੁਰੂ

Posted on:- 05-05-2013

ਇੰਮੀਗ੍ਰੇਸ਼ਨ ਮੰਤਰੀ ਜੇਸ਼ਨ ਕੇਨੀ ਦੀ ਪਹਿਲੀ ਵਧਾਈ ਸਰੋਤਿਆਂ ਦੇ ਕੰਨਾਂ ਵਿੱਚ ਗੂੰਜੀ

ਮੀਡੀਏ ਦੇ ਖੇਤਰ ਵਿੱਚ ਇੱਕ ਹੋਰ ਨਵੇਂ ਰੇਡੀਓ ਸਟੇਸ਼ਨ  ਰੈੱਡ ਐੱਫ ਐੱਮ ਕੈਲਗਰੀ ਨੇ ਬਕਾਇਦਾ ਆਪਣਾ ਪ੍ਰਸਾਰਣ ਸ਼ੁਰੂ ਕਰ ਦਿੱਤਾ ਹੈ । ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਜੇਸ਼ਨ ਕੇਨੀ ਨੇ ਬਹੁ ਪੱਖੀ ਸੱਭਿਆਚਾਰ ਦੇ ਪ੍ਰਸਾਰਣ ਵਾਲਾ ਰੇਡੀਓ ਰੈੱਡ ਐੱਫ ਐੱਮ ਕੈਲਗਰੀ ਦੇ ਪ੍ਰਸਾਰਣ ਸ਼ੁਰੂ ਕਰਨ ਦੀ ਰਸਮ ਅਦਾ ਕੀਤੀ।



ਇਸ ਮੌਕੇ  ਰੈਡ ਐਫ ਐਮ ਦੇ ਸੀ ਈ ਓ ਕੁਲਵਿੰਦਰ ਸੰਘੇੜਾ,ਐਮ ਪੀ ਦਵਿੰਦਰ ਸ਼ੋਰੀ,ਅਲਬਰਟਾ ਦੇ ਮੰਤਰੀ ਮਨਮੀਤ ਭੁੱਲਰ, ਕੈਲਗਰੀ ਦੇ ਡਿਪਟੀ ਮੇਅਰ ਅਤੇ ਸੀ ਆਰ ਟੀ ਦੇ ਮੈਨੇਜਰ ਸਮੇਤ ਸਹਿਰ ਕਾਫੀ ਸਾਰੇ ਪਤਵੰਤੇ ਲੋਕ ਮੌਜੂਦ ਸਨ। ਓ ਕਨੇਡਾ ਅਤੇ ਹਿੰਦੂ,ਮੁਸਲਿਮ, ਸਿੱਖ ਈਸਾਈ ਧਰਮਾਂ ਦੀ ਅਰਦਾਸ ਹੋਣ ਉਪਰੰਤ ਕਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਮੁਬਾਰਕਾਂ, ਸਥਾਨਕ ਲੋਕ ਗਾਇਕ ਜਰਨੈਲ ਐਲੋਂ ਦੇ ਗੀਤਾਂ ਦੇ ਬੋਲ, ਸ੍ਰੀ ਤੋਂ ਵਿਸੇਸ ਤੌਰ ‘ਤੇ ਆਏ ਰੇਡੀਓ ਟੀ ਵੀ ਹੋਸਟ ਹਰਜਿੰਦਰ ਥਿੰਦ,ਅਤੇ ਬਲਜਿੰਦਰ ਅਟਵਾਲ ਦੀਆਂ ਦਿਲ ਖਿੱਚਵੀਆਂ ਦਮਦਾਰ ਅਵਾਜ਼ਾਂ ਨੇ ਕੈਲਗਰੀ ਦੀਆਂ ਫਿਜਾਂਵਾਂ ਵਿੱਚ ਘੁਲ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ।   

ਪ੍ਰਬੰਧਕਾਂ ਅਨੁਸਾਰ ਉਹ ਰੇਡੀਓ ਪ੍ਰੋਗ੍ਰਾਮਾਂ ਦੇ ਜ਼ਰੀਏ ਗੀਤ ਸੰਗੀਤ ਦੇ ਮਨੋਰੰਜਨ ਤੋਂ ਬਿਨਾਂ ਟਾਕ ਸ਼ੋਅ ਰਾਹੀਂ ਲੋਕਾਂ ਦੀ ਅਵਾਜ਼ ਬਣਨ ਦਾ ਸੁਪਨਾ ਲੈ ਕੇ ਚੱਲੇ ਹਨ।

     - ਹਰਬੰਸ ਬੁੱਟਰ, ਕੈਲਗਰੀ


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ