Fri, 19 April 2024
Your Visitor Number :-   6984047
SuhisaverSuhisaver Suhisaver

ਪੱਤਰਕਾਰ ਰੈਕਟਰ ਕਥੂਰੀਆ ਨੂੰ ਸਦਮਾ, ਪਤਨੀ ਦੀ ਮੌਤ

Posted on:- 24-07-2013

suhisaver

ਉੱਘੇ ਪੱਤਰਕਾਰ ਰੈਕਟਰ ਕਥੂਰੀਆ ਨੂੰ ਉਸ ਵੇਲੇ ਡੂੰਘਾ ਸਦਮਾ ਪਹੁੰਚਿਆਂ ਜਦੋਂ ਉਹਨਾਂ ਦੀ ਧਰਮ ਪਤਨੀ ਕਲਿਆਣ ਕੌਰ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਦੋ ਸਕੂਲ ਜਾਂਦੀਆਂ ਬੇਟੀਆਂ ਛੱਡ ਗਏ ਹਨ।

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਤੇ ਹੋਰਨਾਂ ਮੈਂਬਰਾਂ ਨੇ ਸਦਮੇ ਦੀ ਇਸ ਘੜੀ ਮੌਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਇਹ ਵੀ ਕਿਹਾ ਕਿ ਭਾਵੇਂ ਹਰ ਇਨਸਾਨ ਨੇ ਆਪਣੇ ਸੁਆਸਾਂ ਦੀ ਪੂੰਜੀ ਭੋਗ ਕੇ ਇਕ ਦਿਨ ਤੁਰ ਹੀ ਜਾਣਾ ਹੁੰਦਾ ਹੈ, ਪ੍ਰੰਤੂ ਸ੍ਰੀਮਤੀ ਕਲਿਆਣ ਕੌਰ ਦੀ ਇਸ ਬੇਵਕਤ ਮੌਤ 'ਤੇ ਸਮਾਜਿਕ ਹਲਕਿਆਂ ਵਿਚ ਵੀ ਡੂੰਘਾ ਸਦਮਾ ਮਹਿਸੂਸ ਕੀਤਾ ਗਿਆ।

ਇਸ ਮੌਕੇ 'ਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ, ਪ੍ਰੋ: ਗੁਰਭਜਨ ਗਿੱਲ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸਕੱਤਰ ਡਾ. ਗੁਲਜ਼ਾਰ ਪੰਧੇਰ, ਸੁਰਿੰਦਰ ਕੈਲੇ, ਜਨਮੇਜਾ ਜੌਹਲ, ਮੈਡਮ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਡਾ. ਕੁਲਵਿੰਦਰ ਕੌਰ ਮਿਨਹਾਸ, ਮਨਜਿੰਦਰ ਧਨੋਆ, ਭਗਵਾਨ ਢਿੱਲੋ, ਤਰਲੋਚਨ ਝਾਂਡੇ, ਸ੍ਰੀ ਡੀ ਪੀ ਮੌੜ, ਆਦਿ ਹਾਜ਼ਰ ਸਨ।


Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ