Thu, 18 April 2024
Your Visitor Number :-   6981455
SuhisaverSuhisaver Suhisaver

‘ਹੱਡ ਬੀਤੀ ਜੱਗ ਬੀਤੀ' ਬਜ਼ੁਰਗਾਂ ਨੇ ਕੀਤੀ ਰਿਲੀਜ਼

Posted on:- 02-10-2013

- ਹਰਬੰਸ ਬੁੱਟਰ, ਕੈਲਗਰੀ

ਕੈਲਗਰੀ ਵਿੱਚ ਦਸਮੇਸ਼ ਕਲਚਰਲ ਸੀਨੀਅਰ ਸਿਟੀਜਨ ਸੋਸਾਇਟੀ ਦੇ ਖਚਾਖਚ ਭਰੇ ਹਾਲ ਵਿੱਚ ਤਾੜੀਆਂ ਦੀ ਗੂੰਜ ਨਾਲ ਕੈਲਗਰੀ ਦੇ ਕੰਢੀਆਂ ਮੁੱਛਾਂ ਵਾਲੇ ਬਜ਼ੁਰਗ ਲਿਖਾਰੀ ਸ: ਸਰਵਣ ਸਿੰਘ ਸੰਧੁ ਦੀ ਕਿਤਾਬ “ ਹੱਡ ਬੀਤੀ ਜੱਗ ਬੀਤੀ” ਭਾਗ ਦੁਜਾ ਰਿਲੀਜ਼ ਕੀਤੀ ਗਈ ।

ਸਰਵਣ ਸਿੰਘ ਸੰਧੂ ਦੀ ਕਲਮ ਬਾਰੇ ਬੋਲਦਿਆਂ ਸੋਸਾਇਟੀ ਦੇ ਪ੍ਰਧਾਨ ਸ: ਸੁਖਦੇਵ ਸਿੰਘ ਖੈਰਾ ਨੇ ਕਿਹਾ ਕਿ ਇਸ ਵਿਚਲੇ ਗੀਤ ਸਾਡੀ ਜ਼ਿੰਦਗੀ ਦੇ ਨੇੜਿਓਂ ਹੋ ਹੋ ਗੁਜ਼ਰਦੇ ਹਨ। ਪੰਜਾਬ ਤੋਂ ਆਏ ਪ੍ਰਸਿੱਧ ਲੇਖਕ ਅਤੇ ਖੋਜੀ ਪੱਤਰਕਾਰ ਸ: ਨਾਮਦੇਵ ਸਿੰਘ ਸਿੱਧੂ ਨੇ ਕਿਹਾ ਕਿ ਇਹ ਕਿਤਾਬ ਕੈਨੇਡਾ ਦੇ ਕੰਮ ਦੇ ਸੱਭਿਆਚਾਰ ਨੂੰ ਉਭਾਰਦੀ ਹੈ। “ਹੱਡ ਬੀਤੀ ਜੱਗ ਬੀਤੀ” ਬਾਰੇ ਆਪਣੇ ਵਿਚਾਰ ਪੇਸ ਕਰਦਿਆਂ ਸ: ਭੋਲਾ ਸਿੰਘ ਚੌਹਾਨ ਨੇ ਕਿਹਾ ਕਿ ਭਾਵੇਂ ਕਿਤੇ ਕਿਤੇ ਤੁਕਬੰਦੀ ਦੀ ਘਾਟ ਰੜਕਦੀ ਹੈ ਪਰ ਕਵੀ ਦੇ ਦਿਲੀਂ ਅਹਿਸਾਸ ਅਤੇ ਜ਼ਿੰਦਗੀ ਦੀਆਂ ਸਚਾਈਆਂ ਨੂੰ ਨੇੜਿਓਂ ਤੱਕ ਕੇ ਕਲਮ ਰਾਹੀ ਕਹਿਣ ਦੀ ਹਿੰਮਤ ਸ: ਸਰਵਣ ਸਿੰਘ ਸੰਧੂ ਨੇ ਕੀਤੀ ਹੈ ਅਤੇ ਸਿਰਫ ਮਾਲਵੇ ਦੇ ਇਲਾਕੇ ਵਿੱਚ ਬੋਲੇ ਜਾਂਦੇ ਸ਼ਬਦਾਂ ਨੂੰ ਸੰਧੁ ਨੇ ਆਪਣੀ ਕਲਮ ਰਾਹੀਂ ਦੁਨੀਆ ਭਰ ਵਿੱਚ ਪਹੁੰਚਾਇਆ ਹੈ।

ਇਸ ਮੌਕੇ ਬਚਿੱਤਰ ਗਿੱਲ ਦੀ ਕਵੀਸ਼ਰੀ ਨੇ ਹਮੇਸਾ ਵਾਂਗ ਹੀ ਸਰੋਤਿਆਂ ਵਿੱਚ ਹੁੰਦੀ ਘੁਸਰ ਮੁਸਰ ਨੂੰ ਆਪਣੀ ਦਮਦਾਰ ਅਵਾਜ ਨਾਲ ਚੁੱਪ ਕਰਵਾਉਣ ਦਾ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਇਸ ਮੌਕੇ ਹਰਬੰਸ ਸਿੰਘ ਸਿੱਧੂ, ਵਰਿੰਦਰਜੀਤ ਭੱਟੀ,ਸੁਖਦੇਵ ਸਿੰਘ ਧਾਲੀਵਾਲ,ਲਛਮਣ ਸਿੰਘ ਪੰਧੇਰ,ਮਹਿੰਦਰ ਸਿੰਘ ਢਿੱਲੋਂ,ਜੋਗਿੰਦਰ ਸਿੰਘ ਖੋਸਾ ਅਤੇ ਮਹਿੰਦਰ ਸਿੰਘ ਰਾਇ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।

Comments

Linda

I could read a book about this without finding such real-world apoahrcpes!

Theo

This has made my day. I wish all ponistgs were this good.

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ