Tue, 16 April 2024
Your Visitor Number :-   6976923
SuhisaverSuhisaver Suhisaver

ਬੱਚਿਆਂ ਦੀ ਯਾਦ ਵਿੱਚ - ਹਰਜਿੰਦਰ ਸਿੰਘ ਗੁਲਪੁਰ

Posted on:- 19-12-2014



ਬੱਚਿਆਂ ਨੂੰ ਮਾਰਨ ਤੋਂ ਵੱਡਾ ਸਿਤਮ ਨਹੀਂ,
ਬੱਚੇ ਸਭ ਦੀ ਅੱਖ ਦੇ ਤਾਰੇ ਹੁੰਦੇ ਨੇ

ਇੱਕ ਘਰ ਨੂੰ ਤਾਂ ਡੈਣ ਵੀ ਕਹਿੰਦੇ ਛੱਡ ਜਾਂਦੀ,
ਛੱਡਣ ਯੋਗ  ਤਾਂ ਭਾਵੇਂ ਸਾਰੇ ਹੁੰਦੇ ਨੇ

ਬੱਚੇ ਹਰ ਇੱਕ ਘਰ ਦਾ ਮਘਦਾ ਸੂਰਜ ਨੇ,
ਮਾਪਿਆਂ ਲਈ ਉਹ ਸਿਲਮ ਸਿਤਾਰੇ ਹੁੰਦੇ ਨੇ

ਮਾਂ ਬਾਪ ਦੀ ਆਂਦਰ ਜਦ ਕੋਈ ਵੱਢ ਕੇ ਲੈ ਜਾਂਦਾ,
ਰੂਹਾਂ ਉੱਤੇ ਚਲਦੇ ਲਗਦਾ ਆਰੇ ਹੁੰਦੇ ਨੇ

ਧਰਮ ਦੀ ਅੱਗ ਤੇ ਚੜਦੀ ਜਦ ਵੀ ਵੇਲ ਬਲੂਰਾਂ ਦੀ,
ਕੁਲ ਦੁਨੀਆਂ ਤੇ ਪਏ ਮਾਮਲੇ ਭਾਰੇ ਹੁੰਦੇ ਨੇ

ਰਾਖਸ਼ ਵਾਲੀ ਬਿਰਤੀ ਸਿਰ ਵਿੱਚ ਭਰ ਦਿੰਦੇ,
ਜਿਹਨਾਂ ਨੇ ਲਾਏ ਸੁਰਗਾਂ ਵਾਲੇ ਲਾਰੇ ਹੁੰਦੇ ਨੇ

ਮਾਲੀਆਂ ਦੇ ਲਈ ਪਲਾਂ ’ਚ ਪਰਲੋ ਆ ਜਾਂਦੀ,
ਬੋਕਾਂ ਜਦ ਵੀ ਮਿੱਧੇ ਫੁੱਲ ਪਿਆਰੇ ਹੁੰਦੇ ਨੇ

ਵਕਤ ਆਉਣ ਤੇ ਦੇਖੇ ਸਦਾ ਹੀ ਹੱਥ ਮਲਦੇ,
ਫਾਸ਼ੀਵਾਦ ਨੂੰ ਜਿਹਨਾਂ ਨੇ ਭਰੇ ਹੁੰਗਾਰੇ ਹੁੰਦੇ ਨੇ

ਐਦਾਂ ਲਗਦਾ ਦੇਖ ਕੇ ਜੁੜੀਆਂ ਫਿਰਕੂ ਭੀੜਾਂ ਨੂੰ,
ਅਕਲਾਂ ਵਾਲੇ ਬੇਅਕਲਾਂ ਤੋਂ ਹਾਰੇ ਹੁੰਦੇ ਨੇ

ਅਮਨਾਂ ਦਾ ਪਹਿਰਾ ਤਾਂ ਉਦੋਂ ਹੀ ਲਗਦਾ ਹੈ,
ਵੈਰੀਆਂ ਦੇ ਲਈ ਜਦ ਵੀ ਹੱਥ ਕਰਾਰੇ ਹੁੰਦੇ ਨੇ

   ਸੰਪਰਕ: +91  81465 63065

Comments

Surinder singh karawar

Bilkul ji bahut galt kita. Insanat Mar chooki hai

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ