Tue, 23 April 2024
Your Visitor Number :-   6993507
SuhisaverSuhisaver Suhisaver

ਗ਼ਰੀਬ ਦੀ ਕਵਿਤਾ - ਵਰਗਿਸ ਸਲਾਮਤ

Posted on:- 22-01-2015



ਗ਼ਰੀਬ ਦੀ ਕਵਿਤਾ ਹਾਂ
ਰੋਟੀ ਦੇ ਸਿਰਲੇਖ ਹੇਠ

ਢਾਰਿਆਂ ਦੇ ਪਰਪੇਖ ‘ਚ
ਅੰਤਰਾਸ਼ਟਰੀ ਕੈਨਵਸ ‘ਤੇ ਵਿਚਰਦੀ ਹਾਂ
ਸ਼ਾਰੇ ਮੈਨੂੰ ਜਾਣਦੇ ਹਨ
ਮੇਰੀ ਫਿੱਗਰ ਦੀ ਲੰਬਾਈ, ਚੌੜਾਈ
ਮਾਪਦੇ ‘ਤੇ ਆਂਕਦੇ ਹਨ

ਪਰ ਮੇਰਾ ਪਿਚਕਿਆ, ਭੱਦਾ ਚਿਹਰਾ
ਅਤੇ ਪਾਟੇ ਲੀੜੇ ਵੇਖ
ਪਛਾਨਣ ਤੋਂ ਇਨਕਾਰਦੇ ਹਨ

ਸੜਕਾਂ ‘ਤੇ ਚਲਦੀਆਂ ਲਾਰੀਆਂ
ਭਾਵੇਂ ਮੈਨੂੰ ਮਿਲਣ ਨਹੀਂ ਆਉਂਦੀਆਂ
ਪਰ ਉਸਦੀ ਬੱਜਰੀ ਤੇ ਰੋੜੀ ਦੀ ਰੜਕ
ਮੇਰੇ ਸਾਹਾਂ ‘ਚ ਰੜਕਦੀ ਹੈ

ਇਹ ਗਗਨਚੁੰਬੀ ਇਮਾਰਤਾਂ
ਭਾਵੇਂ ਮੇਰੇ ਨਾਲ ਵਾਕਫਿਅਤ ਨਾ ਕਰਨ
ਪਰ ਉਸਦੀਆਂ ਇੱਟਾਂ ਸੀਮੇਂਟ ਦੀ ਕਾਸ
ਮਰੀਆਂ ਬਾਹਾਂ ਦੇ ਜ਼ਖਮ ਉਕੱਰਦੀ ਹੈ

ਮੇਰੀ ਹਾਲਤ
ਹਾਸ਼ੀਏ ‘ਚ ਧੌਣ ਸੁੱਟ ਕੇ ਬੈਠੀ
ਉਸ ਔਰਤ ਵਰਗੀ ਹੈ
ਜੋ ਸ਼ੋਸ਼ਿਤ ਹੈ
ਨਪੀੜੀ ਹੈ
ਲਤਾੜੀ ਹੈ

ਤੇ ਦਸ਼ਾ
ਕੁਪੋਸ਼ਣ ਨਾਲ ਲੜ ਰਹੇ
ਉਹਨਾਂ ਬੱਚਿਆਂ ਜਿਹੀ ਹੈ
ਜੋ ਫੈਕਟ੍ਰੀਆਂ ‘ਚ
ਪੁਰਜਿਆਂ ਨਾਲ ਪੁਰਜੇ ਹੋ ਕੇ
ਘੜੀ ਭਰ ਵੀ ਆਰਾਮ ਨਹੀਂ ਪਾਉਂਦੇ…

ਸੰਪਰਕ: +91 98782 61522

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ