Tue, 16 April 2024
Your Visitor Number :-   6975790
SuhisaverSuhisaver Suhisaver

ਅਮਨਦੀਪ ਦੀਆਂ ਦੋ ਕਾਵਿ-ਰਚਨਾਵਾਂ

Posted on:- 14-03-2015

suhisaver

(1)

 ਕੀ ਫ਼ਰਕ਼ ਪੈਂਦਾ
ਪਹਿਲਾ ਪੈਰ
ਕੀਹਨੇ  ਪੁੱਟਿਆ  ?

ਗੱਲ ਹੈ ਕਿ
ਮੰਜ਼ਿਲ ਕਿੰਨੀ ਕ਼ਰੀਬ ਆ ਗਈ ਹੈ !
ਹੌਸਲਾ ਰੱਖ ਮੇਰੇ ਦੋਸਤ !
ਬੱਸ ਚੰਦ ਕ਼ਦਮ ਹੋਰ...

(2)

ਕਣਕਾਂ ਦੇ ਸਿੱਟੇ

ਸਲਾਮ ਹੈ !
ਕਣਕਾਂ ਦੇ ਸੁਨਹਰੀ  ਸਿੱਟਿਆਂ ਨੂੰ
ਭਰੇ ਰਿਜ਼ਕ ਦੇ ਸੰਦਲੀ ਸਿੱਟਿਆਂ  ਨੂੰ
ਮੋਤੀਆਂ ਜਿਹੇ ਅੰਨ ਦੇ ਭਰੇ ਦਾਣੇ
ਤਿਆਰ  ਨੇ ਰੋਜ਼ੀ ਰੋਟੀ ਦੇਣ ਨੂੰ

ਕੀੜੀ ਤੋਂ ਲੈ ਕੇ ਮੁਲਕ ਸਾਰਾ
ਅੰਨ ਦੀ ਤਾਂਗ `ਚ ਬੈਠਾ
ਕੁਲ ਜਹਾਨ ਸਾਰਾ
ਜਿਨ੍ਹਾਂ ਨੂੰ ਮਯ੍ਸਰ ਨਹੀਂ
ਫਲ ਮੇਵੇ ਤੇ ਰਸ ਰਸੀਲੇ
ਪਰ ਇਹ ਸਿੱਟੇ ਨੇ ਦਾਤ
ਕੁਦਰਤ ਦੀ ਵਡਮੁੱਲੀ
ਕਿਸਾਨ  ਵੀ ਖਾਵੇ
ਮਜੂਰ ਵੀ ਖਾਵੇ
ਰਹੀਸ ਵੀ ਖਾਵੇ
ਗ਼ਰੀਬ ਵੀ ਖਾਵੇ
ਧੁਰ ਤੋਂ ਲੈ ਕੇ ਸਿੱਟਿਆਂ ਨੇਂ ਹੁਣ
ਆਪਣੇ ਫ਼ਰਜ਼ ਨਿਭਾਏ
 ਕੱਢ ਕੱਢ ਦਾਣੇਂ ਸਿੱਟਿਆਂ ਵਿਚੋਂ
ਕਿਸਾਨਾਂ  ਬੋਲ਼ ਲਗਾਏ
ਇਹ ਹਿੱਸਾ ਕੰਮੀ ਦਾ
ਇਹ ਹਿੱਸਾ ਧੰਮੀ ਦਾ
ਇਹ ਸਾਂਝੀ  ਦਾ
ਇਹ ਸੱਜਰੀ ਦਾ
ਛੱਟ-ਬਣਾ ਭੜੋਲੇ ਪਾਏ
ਛੱਜੂ ਚੌਂਕੀਦਾਰ ਦਾ ਮੁੰਡਾ
ਸੀਸਾਂ ਦੇ ਦੇ ਜਾਵੇ
ਖਰੀਦ ਵੇਚ ਕਣਕ ਦੇ ਸਿੱਟੇ
ਵਣਜਿਆਂ ਵਣਜ ਕਮਾਏ
ਮੋਟੇ ਨੋਟ ਕਮਾ ਕੇ ਇਹਨਾਂ
ਵੱਡੇ ਮਹਲ ਬਣਾਏ
ਪਰ, ਗੱਲ ਤਾ ਇਹ ਵੀ ਹੈ
ਵਿਚਾਰਨ ਵਾਲੀ
ਜਿੰਨੇ ਰੱਤ ਪਾ,ਮੁੜਕਾ ਪਾ ਪਾ
ਸਿੱਟਾ ਸਿੱਟਾ ਸਿੰਜਿਆ
ਓਹੀ ਮੇਹਨਤੀ ਵਣਜਿਆਂ ਕੋਲੋਂ
ਕਰਜ਼ੇ ਲੈ ਲੈ ਮੁੱਕਯਾ
ਬਜ਼ਾਰੀਂ  ਪੈਸਾ ਚੁੱਕ ਲਾੱਲੇ ਤੋਂ
ਵੱਡੀ ਧੀ ਪਰਨਾਈ
ਫ਼ਿਰ ਵੀ ਏਹ  
ਇਸ ਹਿਰਸੇ ਰਹਿੰਦੈ
ਆ ਬੱਸ ਵਿਸਾਖੀ  ਆਈ
ਵੇਖ-ਵੇਖ ਲਹਿਰਾਂਦੇ  ਸਿੱਟੇ
ਕਿਸਾਨ  ਬਾਕਿਆਂ ਪਾਵਿੰਦਾ
ਸ਼ਾਲਾ ਰਹੇ ਸਲਾਮਤ !
ਤਾਹੀਂ ਕਿਆਮਤ
ਸਿੱਟੇ ਅਤੇ ਕਿਸਾਨ  ਦਾ ਰਿਸ਼ਤਾ

Comments

hirdaypal singh parmar baddon

ਅਮਨਦੀਪ ਕੌਰ ਜੀ ਬਹੁਤ ਖੂਬ

Raman Sandhu

Boht khoob

bittu jakhepal

nice ji lage raho malak kalam nu taraki bhahse ji ...... bittu jakhepal

sucha singh nar

Amandeep Kaur ji dian eh doven kavitavan bahut hi dhur taeh dilon likhian gaeian hn. Amandeep kaur ji hindi di Lekhika hae. bahut vadhia hae jo hun punjabi vich vi likhn lage hn

Sucha Singh Nar

ਅਮਨਦੀਪ ਕੌਰ ਜੀ ਦੀਆਂ ਇਹ ਦੋਵੇਂ ਕਵਿਤਾਵਾਂ ਬਹੁਤ ਵਧੀਆ ਹਨ। ਇਹ ਧੁਰ ਤਹਿ ਦਿਲੋਂ ਲਿਖੀਆਂ ਗਈਆਂ ਹਨ। ਅਮਨਦੀਪ ਕੌਰ ਜੀ ਹਿੰਦੀ ਵਿੱਚ ਕਵਿਤਾਵਾਂ ਲਿਖਦੇ ਹਨ। ਚੰਗੀ ਗਲ ਹੈ ਹੁਣ ਪੰਜਾਬੀ ਭਾਸ਼ਾ ਵਿੱਚ ਵੀ ਲਿਖਣ ਲੱਗੇ ਹਨ। ਹੋਰ ਵੀ ਪੰਜਾਬੀ ਜਗਤ ਨੂੰ ਇਹਨਾਂ ਕੋਲੋਂ ਪੰਜਾਬੀ ਰਚਨਾਵਾਂ ਦੀ ਆਸ ਰਹੇਗੀ।

madhvi Kataria

ਸਿੱਟੇ ਅਤੇ ਕਿਸਾਨ ਦਾ ਰਿਸ਼ਤਾ!

NannuNeel

Bahut Wadhiyaa Rachnaawaan Hann Amandeep Ji. Mubaaraqbaad. Almighty bless. Neel.

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ