Sat, 20 April 2024
Your Visitor Number :-   6988237
SuhisaverSuhisaver Suhisaver

ਚੰਨ ਵਾਲੀ ਰਾਤ -ਸੁਖਪਾਲ ਸਿੰਘ ਸੁੱਖੀ

Posted on:- 07-11-2015

suhisaver

ਪੁਛ -ਪੁਛ ਪੁੱਟੇਂ ਪੈੜਾਂ ਸੂਰਜਾਂ ਦੀ ਜਾਤ ਨੂੰ,
ਕਾਹਤੋਂ ਲੱਭਦਾ ਹਨੇਰਿਆ ਤੂੰ ਚੰਨ ਵਾਲੀ ਰਾਤ ਨੂੰ

ਅੱਜ ਦੀ ਇਹ ਬਾਤ ਨਹੀਂ ਕੱਲ੍ਹ ਦੇ ਜਹਾਨ ਦੀ ,
ਹੱਸ ਕੇ ਵਿਖਾ ਵੇ ਕਿਦਾਂ ਰੂਹ ਸਮਸ਼ਾਨ ਦੀ ,
ਤੋੜਗੇ ਸੁਭਾਗ ਜੀਹਦੇ ਸਾਂਝੇ ਗੂੜੇ ਸਾਕ ਨੂੰ ...

ਕਿਲ੍ਹਾਂ ਦੇ ਮਾਰੇ ਕਈ ਭੁੱਖੇ ਸੌਂ ਜਾਣ ਓਏ ,
ਤੈਨੂੰ ਕਾਹਦੀਆਂ ਨੇ ਥੋੜਾਂ ਸੱਚੇ ਰੱਬ ਦਿੱਤੀ ਜਾਨ ਓਏ ,
ਪੈਣ ਪਾਈ-ਪਾਈ ਬੋਲਾਂ ਦੀਆਂ ਕੀਮਤਾਂ ਚੁਕਾਓਣੀਆਂ,
ਬਾਰਾਂ ਸਾਲ ਬੇਲੀਆਂ 'ਚ ਮੱਝੀਆਂ ਚਰਾਉਣੀਆਂ ,
ਤਾਂ ਵੀ ਛੱਡਣਾ ਪਿਆ ਏ ਵਿਹੜਾ ਖੇੜਿਆਂ ਦਾ ਚਾਕ ਨੂੰ ...

ਕਦੇ ਕਿਸੇ ਦੀ ਨਾ ਆਈ ਲੱਗੇ ਸਭ ਆਪਣੇ ਗੁਨਾਹ ਨੇ ,
ਬੱਸ ਇਹੀ ਤੇਰੇ ਨਾਂ ਲਿਖੇ ਜਿੰਨੇ ਸਾਡੇ ਸਾਹ ਨੇ ,
ਆਪੇ ਦਰਦਾਂ ਦੇ ਭੱਠ ਝੋਏ ਮੇਹਣਾ ਨਹੀਂ ਹਾਲਾਤ ਨੂੰ ...

ਕੁਝ ਕੱਲ ਅੰਗਿਆਰੀਆਂ ਨੇ ਘਰੀਂ ਅਗਾਂ ਲਾਂਉਦੀਆਂ ,
ਵੰਡੀਆਂ ਨੇ ਭਾਈ ਹੱਥੋਂ ਭਾਈ ਮਰਵਾਓਦੀਆਂ ,
ਨਹੀਂ ਕੀਤਾ ਸੰਨ ਸੰਤਾਲੀ ਵੱਖ ਹਿੰਦ ਅਤੇ ਪਾਕਿ ਨੂੰ
ਕਾਹਤੋਂ ਲੱਭਦਾ ਹਨੇਰਿਆ ਤੂੰ ਚੰਨ ਵਾਲੀ ਰਾਤ ਨੂੰ ।

ਸੰਪਰਕ: +91 97805 33204

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ