Thu, 18 April 2024
Your Visitor Number :-   6982389
SuhisaverSuhisaver Suhisaver

ਗ਼ਜ਼ਲ - ਆਰ.ਬੀ.ਸੋਹਲ

Posted on:- 03-01-2016

suhisaver

ਪਾ ਕੇ ਦਿਲਬਰ  ਦੀ ਇਨਾਇਤ ਮੁਸਕਰਾਵੇ ਜ਼ਿੰਦਗੀ ।
ਮਗਨ ਹੋ  ਕੇ ਪਿਆਰ ਦੇ ਫਿਰ  ਗੀਤ ਗਾਵੇ ਜ਼ਿੰਦਗੀ ।
 
ਮੰਜ਼ਿਲਾਂ  ’ਤੇ   ਪਹੁੰਚ  ਜਾਵੇ  ਨਫਰਤਾਂ  ਨੂੰ  ਚੀਰ  ਕੇ,
ਰਸਤਿਆਂ  ‘ਚੋਂ  ਪੁੱਟ ਕੇ ਸੂਲਾਂ ਪਬ  ਉਠਾਵੇ ਜ਼ਿੰਦਗੀ ।
 
ਧਰਤ   ਤੇ  ਆਕਾਸ਼   ਸਾਰਾ  ਅੱਗ  ਪਾਣੀ  ਤੇ  ਹਵਾ,
ਅੱਖੀਆਂ  ਵਿਚ  ਕੁਲ  ਬ੍ਰਹਿਮੰਡ  ਨੂੰ ਸਮਾਵੇ ਜ਼ਿੰਦਗੀ ।
 
ਮੋਮਨਾਂ  ਤੋਂ  ਦੀਨ  ਦੀ  ਗਲ  ਕਾਫਰਾਂ  ਤੋਂ  ਕੁਫਰ ਦੀ,
ਆਸ਼ਕਾਂ ਤੋਂ  ਇਸ਼ਕ  ਦਾ ਹੀ  ਯਸ਼  ਲਿਖਾਵੇ ਜ਼ਿੰਦਗੀ ।
 
ਦਰਦ  ਹੰਝੂਆਂ  ਤੁਹਮਤਾਂ ਸੰਗ ਇਹ ਸ਼ਿੰਗਾਰੇ ਆਪ ਨੂੰ,
ਉਲਝ ਕੇ  ਕੰਡਿਆਂ ‘ਚ ਮਹਿਕਾਂ ਵੀ ਖਿੰਡਾਵੇ ਜ਼ਿੰਦਗੀ ।

ਇਹ  ਮਿਲਾਵੇ  ਵਿਛੜਿਆਂ  ਨੂੰ  ਦੂਰ ਆਪਣੇ  ਵੀ ਕਰੇ,
ਹਿਜ਼ਰ  ਤੇ  ਵਸਲਾਂ  ਦੇ  ਰੰਗਾਂ  ਨੂੰ  ਵਿਖਾਵੇ ਜ਼ਿੰਦਗੀ ।
 
ਕਰ ਦਵੇ ਜ਼ਹਿਰਾਂ ਨੂੰ ਅਮ੍ਰਿਤ  ਪਿਆਰ ਦੇ ਰੰਗ ਘੋਲ ਕੇ,
ਭਾਲ  ਕੇ  ਸੁਕਰਾਤ   ਜ਼ਹਿਰਾਂ  ਵੀ  ਪਿਲਾਵੇ  ਜ਼ਿੰਦਗੀ ।
 
ਬੇਬਸਾਂ  ਦਾ   ਸਿਦਕ  ਬਣਦੀ  ਹੌਸਲਾ  ਮਜ਼ਲੂਮ  ਦਾ,
ਆਸ  ਦੇ  ਦੀਪਕ  ਦਿਲਾਂ  ਵਿਚ ਹੀ ਜਗਾਵੇ ਜ਼ਿੰਦਗੀ ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ