Thu, 25 April 2024
Your Visitor Number :-   7001041
SuhisaverSuhisaver Suhisaver

ਸੰਤਾਂ ਦੇ ਡੇਰੇ -ਕਰਮਜੀਤ ਸਕਰੁੱਲਾਂਪੁਰੀ

Posted on:- 19-04-2016

suhisaver

ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!
ਕਪਟੀ ਅਤੇ ਲੁਟੇਰੇ, ਪੂਰੇ ਕਪਟੀ ਅਤੇ ਲੁਟੇਰੇ !

ਲੋਕਾਂ ਨੂੰ ਭਰਮਾਉਂਦੇ ਨੇ !
'ਬਾਪੂ ਜੀ' ਅਖਵਾਉਂਦੇ ਨੇ !
ਮੁੰਡੇ ਬਖ਼ਸ਼ਣ ਸੰਗਤ ਨੂੰ ,
ਧਾਗੇ ਕਰ -ਕਰ ਪਾਉਂਦੇ ਨੇ!
ਖੁੱਲ੍ਹ ਗਏ ਚਾਰ -ਚੁਫ਼ੇਰੇ, ਹੁਣ ਖੁੱਲ੍ਹ ਗਏ ਚਾਰ -ਚਫ਼ੇਰੇ!!
ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!!

ਇਹ ਬੀਬੀ ਤਾਂ ਚੰਗੀ ਐ
ਕਿਸੇ ਨੇ ਸੂਲ਼ੀ ਟੰਗੀ ਐ
ਕਹਿਣਗੇ, " ਜਦ ਇਹ ਛੋਟੀ ਸੀ
ਇਕ ਟੂਣੇ ਤੋਂ ਲੰਘੀ ਐ
ਐਦਾਂ ਪਾਉਂਦੇ ਘੇਰੇ, ਸਭ ਨੂੰ ਐਦਾਂ ਪਾੳਂਦੇ ਘੇਰੇ!
ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!!

ਕਹਿਣਗੇ,"ਕਿਸੇ ਨੂੰ ਦੱਸਿਓ ਨਾ !
ਸਾਥੋਂ ਪਰਦੇ ਰੱਖਿਓ ਨਾ !
ਸਬਰਾਂ ਨੂੰ ਫਲ਼ ਲੱਗਦੇ ਨੇ,
ਚੌਕੀਆਂ ਭਰਦੇ ਅੱਕਿਓ ਨਾ !"
ਸੱਦਣ ਸ਼ਾਮ -ਸਵੇਰੇ, ਸਭ ਨੂੰ ਸੱਦਣ ਸ਼ਾਮ ਸਵੇਰੇ!!!
ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!!

"ਬਿਗੜੀ ਗੱਲ ਘਬਰਾਇਓ ਨਾ!
ਕਹਿਣਗੇ, ਰੌਲ਼ਾ ਪਾਇਓ ਨਾ !
ਕਰਮਜੀਤ ਤਾਂ ਕਾਫ਼ਰ ਹੈ,
ਉਸਦੀ ਚੱਕ ਵਿੱਚ ਆਇਓ ਨਾ
ਉਸ ਕੋਲ਼ ਤਰਕ ਬਥੇਰੇ ਹਨ,  ਉਸ ਕੋਲ਼ ਬਥੇਰੇ
ਇਹ ਸੰਤਾਂ ਦੇ ਡੇਰੇ, ਲੋਕੋ ਇਹ ਸੰਤਾਂ ਦੇ ਡੇਰੇ!!
ਕਪਟੀ ਅਤੇ ਲੁਟੇਰੇ, ਪੂਰੇ ਕਪਟੀ ਅਤੇ ਲੁਟੇਰੇ !!

ਈ-ਮੇਲ: karamjitspuri@gmail.com

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ