Sat, 20 April 2024
Your Visitor Number :-   6987090
SuhisaverSuhisaver Suhisaver

ਪੀਪਾ -ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 21-04-2021

ਆਪਣਾ ਪੀਪਾ ਭਰਕੇ ਸਾਡੇ ਆਟੇ ਨਾਲ ।
ਸਾਨੂੰ ਕਹਿੰਦਾ ਕਰੋ ਗੁਜ਼ਾਰਾ ਬਾਟੇ ਨਾਲ ।

ਤੇਰੇ ਮਹਿਲ 'ਤੇ ਬੇਅਸਰ ਹੈ ਹਰ ਮੌਸਮ,
ਸਾਡੀ ਕੁੱਲ੍ਹੀ ਚੋਵੇ ਇੱਕ ਸ਼ਰਾਟੇ ਨਾਲ ।

ਭਾਈ ਲਾਲੋ ਦੇ ਪੈਰੀਂ ਅੱਜ ਵੀ ਜੋੜਾ ਨਹੀਂ,
ਸਾਰੀ ਜ਼ਿੰਦਗੀ ਲੰਘੇ ਝੱਗੇ ਪਾਟੇ ਨਾਲ ।

ਹਰ ਸ਼ੈਅ ਦੀ ਕੀਮਤ ਚੜ੍ਹ ਅਸਮਾਨ ਗਈ,
ਮਾਂਵਾਂ ਵਿਲਕਣ ਚੁੱਲ੍ਹੇ ਪਏ ਸੁੰਨਾਟੇ ਨਾਲ ।

ਹਵਾ, ਪਾਣੀ, ਮਿੱਟੀ ਵਤਨ ਦੀ ਵੇਚ ਦਿੱਤੀ,
ਕਰਜ਼ੇ ਦੇ ਵਿੱਚ ਦੇਸ਼ ਡੁੱਬਾ ਹੈ ਘਾਟੇ ਨਾਲ ।

ਧਨ-ਕੁਬੇਰ ਇਹ ਸਕੇ ਕਿਸੇ ਦੇ ਹੁੰਦੇ ਨਾ,
ਟੁੱਟ ਜਾਊ ਯਾਰੀ ਛੇਤੀ ਬਿਰਲੇ-ਟਾਟੇ ਨਾਲ ।

ਰੰਗੀਲਪੁਰੇ ਕੀ ਮਾਣ ਹੈ ਤਖ਼ਤਾਂ-ਤਾਜਾਂ ਦਾ ?
ਹਵਾ ਬਦਲ ਜਾਏ ਚਾਂਦੀ ਦੇ ਛਣਕਾਟੇ ਨਾਲ ।

ਮੋ. 9855207071

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ