Fri, 23 June 2017
Your Visitor Number :-   1051089
SuhisaverSuhisaver Suhisaver
ਵਿਧਾਨ ਸਭਾ 'ਚ ਹੰਗਾਮਾ; 'ਆਪ' ਵਿਧਾਇਕ ਦੀ ਪੱਗ ਲੱਥੀ               ਮੀਰਾ ਕੁਮਾਰ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੀ ਉਮੀਦਵਾਰ              

ਪੀ.ਯੂ.ਸੀ.ਆਰ. ਹਰਿਆਣਾ ਵੱਲੋਂ ਵਕੀਲਾਂ ਨਾਲ ਮੀਟਿੰਗ

Posted on:- 22-06-2017

ਮਸਲਾ ਦਲਿਤ ਕਾਰਕੁੰਨਾਂ ਅਤੇ ਨੇਤਾਵਾਂ ’ਤੇ ਰਾਜ-ਧ੍ਰੋਹ ਦੇ ਦੋਸ਼ ਲਗਾਉਣ ਦਾ

ਪੀਪਲਜ਼ ਯੂਨੀਅਨ ਫ਼ਾਰ ਸਿਵਲ ਰਾਈਟਸ (PUCR) ਹਰਿਆਣਾ ਵੱਲੋਂ ਵੱਖ-ਵੱਖ ਸੰਗਠਨਾਂ ਦੇ ਵਕੀਲਾਂ ਅਤੇ ਕਾਰਕੁੰਨਾਂ ਦੀ ਇੱਕ ਟੀਮ ਨੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਕਰਨਾਲ ਵਿੱਚ ਮੁਲਾਕਾਤ ਕੀਤੀ। ਟੀਮ, ਆਈ.ਪੀ.ਐੱਸ, ਪੁਲਿਸ ਸੁਪਰਡੈਂਟ (ਕਰਨਾਲ), ਜਸਦੀਪ ਸਿੰਘ ਰੰਧਾਵਾ ਅਤੇ ਡੀ.ਐੱਸ.ਪੀ. ਕਰਨਾਲ, ਸ਼੍ਰੀਮਤੀ ਸ਼ਕੁੰਤਲਾ ਯਾਦਵ ਨੂੰ ਮਿਲੀ ਅਤੇ ਆਪਣੀਆਂ ਮੰਗਾਂ ਦਾ ਪੱਤਰ ਉਨ੍ਹਾਂ ਸਾਹਮਣੇ ਪੇਸ਼ ਕੀਤਾ, ਉਨ੍ਹਾਂ ਨੇ ਦਲਿਤ ਕਾਰਕੁੰਨਾਂ ਅਤੇ ਨੇਤਾਵਾਂ ’ਤੇ ਰਾਜ-ਧ੍ਰੋਹ ਦੇ ਦੋਸ਼ ਲਗਾਉਣ ਅਤੇ ਐਫ.ਆਈ.ਆਰ. ਨੂੰ ਵਾਪਿਸ ਲੈਣ ਜਾਂ ਰੱਦ ਕਰਨ ਲਈ ਆਪਣੀ ਚਿੰਤਾ ਪ੍ਰਗਟ ਕੀਤੀ।


ਇਹ ਐਫ.ਆਈ.ਆਰ. ਪਿੰਡ ਪਤੇਰਹੇੜੀ, ਜ਼ਿਲਾ ਅੰਬਾਲਾ ਵਿਖੇ ਹੋਈ ਜਾਤੀਵਾਦਕ ਲੜਾਈ ਦੌਰਾਨ ਉਸ ਨਾਲ ਜੁੜੇ ਹੋਏ ਕੁਝ ਦਲਿਤ ਨੌਜਵਾਨਾਂ ਦੀ ਅਣ-ਉਚਿੱਤ ਗ੍ਰਿਫ਼ਤਾਰੀ ਤੋਂ ਬਾਅਦ (ਜਿਸਨੇ ਹਰਿਆਣਾ ਸਰਕਾਰ ਦੇ ਖਿਲਾਫ਼ ਰੋਸ ਦੀ ਚੰਗਿਆੜੀ ਜਗਾਈ) ਹੋਂਦ ਵਿੱਚ ਆਈ। ਦਲਿਤ ਭਾਈਚਾਰੇ ਅਤੇ ਕਈ ਅਧਿਕਾਰ ਸੰਗਠਨਾਂ ਦੇ ਮੈਂਬਰਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਕਰਨਾਲ ਵਿਖੇ ਰੋਸ ਕਰਨ ਦਾ ਸੱਦਾ ਦਿੱਤਾ ਅਤੇ ਉੱਥੇ 6 ਦਿਨਾਂ ਤੱਕ ਡੇਰਾ ਲਗਾਈ ਰੱਖਿਆ, ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੇ 25 ਅਪ੍ਰੈਲ, 2017 ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਇੱਕ ਪ੍ਰਤੀਨਿੱਧ/ਵਫ਼ਦ ਨੂੰ ਬੁਲਾਇਆ। ਫਿਰ ਵਫ਼ਦ ਵਾਲੀ ਉਸ ਟੀਮ ਦੇ ਸਾਰੇ 15 ਮੈਂਬਰਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜੋ ਮੁੱਖ ਮੰਤਰੀ ਨੂੰ ਮਿਲਣ ਲਈ ਗਏ ਸਨ। ਐਫ.ਆਈ.ਆਰ. ਵਿੱਚ ਨਾਮਜ਼ਦ ਵਿਅਕਤੀਆਂ ਵਿੱਚ ਅਸ਼ੋਕ ਕੁਮਾਰ, ਸਰਪੰਚ ਕ੍ਰਿਸ਼ਨ ਕੁਟੇਲ, ਮਲਖਾਨ ਲੰਬਰਦਾਰ, ਰਾਕੇਸ਼ ਉਰਫ ਰੌਕੀ, ਰਵੀ ਕੁਮਾਰ ਇੰਦਰੀ, ਅਮਰ ਮੁਨਕ, ਅਮਰ ਸਾਗਾ, ਮੁਲਖਰਾਜ, ਰਾਜ ਕੁਮਾਰ ਪਤੇਰਰੇੜੀ, ਮੋਨੀਕਾ, ਰਵਿੰਦਰ ਕੁਰੂਕਸ਼ੇਤਰ, ਧਰਮ ਸਿੰਘ ਕੁਰੂਕਸ਼ੇਤਰ, ਅਨਿਲ, ਸੰਜੂ, ਅਤੇ ਨਰੇਸ਼ ਪਤੇਰਹੇੜੀ ਸ਼ਾਮਿਲ ਹਨ।

ਅੱਗੇ ਪੜੋ

ਮੰਮੀ ਪਾਪਾ ਕਦੋਂ ਆਉਣਗੇ...!

Posted on:- 03-06-2017

suhisaver

- ਬਲਕਰਨ ਕੋਟ ਸ਼ਮੀਰ

ਕੁਝ ਮਹੀਨੇ ਪਹਿਲਾਂ ਚਾਰ ਧੀਆਂ ਦੀ ਮਾਂ ਕਿਰਨਜੀਤ ਕੌਰ ਨੂੰ ਆਪਣੀ ਜ਼ਿੰਦਗੀ 'ਚ ਟੁੱਟਣ ਵਾਲੇ ਦੁੱਖਾਂ ਦੇ ਪਹਾੜਾਂ ਦਾ ਚਿੱਤ ਚੇਤਾ ਵੀ ਨਹੀਂ ਸੀ, ਜਿਸਦਾ ਮਜ਼ਦੂਰੀ ਕਰਦਾ ਪਤੀ ਪੱਪੀ ਸਿੰਘ ਭੁੱਖ ਨਾਲ ਘੁਲ਼ਦਾ-ਘੁਲ਼ਦਾ ਜ਼ਿੰਦਗੀ ਦੀ ਲੜਾਈ ਹਾਰ ਗਿਆ ਅਤੇ ਕਿਰਨਜੀਤ ਕੌਰ ਨੂੰ ਅੱਧ-ਵਾਟੇ ਛੱਡ ਕੇ ਸਦਾ ਦੀ ਨੀਂਦ ਸੌਂ ਗਿਆ। ਇੱਕ ਪਾਸੇ ਚਾਰ ਧੀਆਂ ਦਾ ਪਾਲਣ ਪੋਸ਼ਣ, ਇੱਕ ਅਤਿ ਦੀ ਗਰੀਬੀ ਅਤੇ ਉੱਤੋਂ ਵਿਧਵਾ ਹੋਣ ਦਾ ਕਲੰਕ ਕਿਰਨਜੀਤ ਕੋਰ ਦੀ ਜ਼ਿੰਦਗੀ ਚ ਲੋਹੜੇ ਦਾ ਜ਼ਹਿਰ ਘੋਲ਼ ਗਿਆ।ਸਾਰੇ ਪਾਸਿਆਂ ਤੋਂ  ਨਿਆਸਰੀ ਹੋਈ ਉਹ ਕਦੇ ਕਦੇ ਜ਼ਿੰਦਗੀ ਦਾ ਖੁਦ ਹੀ ਗਲ਼ਾ ਘੋਟਣ ਦੀ ਸੋਚਣ ਲੱਗ ਜਾਂਦੀ ਹੈ। ਫੇਰ ਧੀਆਂ ਦੇ ਘੁੱਪ ਹਨੇਰੇ ਭਵਿੱਖ ਨੂੰ ਕਿਆਸ ਕੇ ਖੌਰੇ ਕਿਸ ਗੱਲੋਂ ਲੰਬਾ ਹੌਂਕਾ ਲੈ ਕੇ ਬੇਵਸ ਹੋ ਕੇ ਬੈਹ ਜਾਂਦੀ ਹੈ।

ਪਿੰਡ ਕੋਟ ਸਮੀਰ ਦੀ ਦਲਿਤ ਪਰਿਵਾਰ ਨਾਲ ਸਬੰਧਤ ਗੁਰਬਤ ਦੀ ਮਾਰੀ ਕਿਰਨਜੀਤ ਕੌਰ ਦੀ ਉਸ ਮੌਕੇ ਧਾਅ ਨਿਕਲ ਜਾਂਦੀ ਹੈ ਜਦੋਂ ਛੋਟੀਆਂ ਛੋਟੀਆਂ ਧੀਆਂ ਪੁੱਛਦੀਆਂ ਹਨ, ਮੰਮੀ ਪਾਪਾ ਕਦੋਂ ਆਉਣਗੇ, ਕਿੰਨੇ ਦਿਨ ਹੋਗੇ ਕੁਝ ਖਾਣ ਨੂੰ ਨਹੀਂ ਮਿਲਿਆ।ਪਾਪਾ ਕਿੰਨੇ ਚੰਗੇ ਸੀ, ਜਦੋਂ ਉਹ ਹੁੰਦੇ ਸੀ ਸਾਨੂੰ ਕਦੇ ਕਦਾਈਂ ਰੋਟੀ ਮਿਲ ਹੀ ਜਾਂਦੀ ਸੀ, ਹੁਣ ਤਾਂ ਬਸ ਨੰਨ੍ਹੇ ਢਿੱਡਾਂ ਦਾ ਰੱਬ ਹੀ ਰਾਖਾ ਹੈ।

ਅੱਗੇ ਪੜੋ

ਸਹਾਰਨਪੁਰ ਦੇ ਸ਼ਬੀਰਪੁਰ ਪਿੰਡ ’ਚ ਦਲਿਤਾਂ ਉੱਤੇ ਹੋਏ ਹਮਲੇ ਦੀ ਤੱਥ ਖੋਜ ਰਿਪੋਰਟ

Posted on:- 25-05-2017

suhisaver

(ਕਰਾਂਤੀਕਾਰੀ ਲੋਕ ਅਧਿਕਾਰ ਸੰਗਠਨ ਦੀ ਅਗਵਾਈ’ਚਪ੍ਰਤੀਸ਼ੀਲ ਮਹਿਲਾ ਏਕਤਾ ਕੇਂਦਰ ਅਤੇ ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਨੇ ਤੱਥਾਂ ਦੀ ਜਾਂਚ ਪੜਤਾਲ ਲਈ 8 ਮਈ ਨੂੰ ਸ਼ਬੀਰਪੁਰ ਪਿੰਡ ਦਾ ਦੌਰਾ ਕੀਤਾ । ਇਸ ਜਾਂਚ ਪੜਤਾਲ ਦੇ ਆਧਾਰ ’ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ)

ਸਹਾਰਨਪੁਰ ਤੋਂ ਤਕਰੀਬਨ 26 ਕਿਲੋਮੀਟਰ ਦੂਰੀ ’ਤੇ ਸ਼ਬੀਰਪੁਰ ਪਿੰਡ ਪੈਂਦਾ ਹੈ। ਮੁੱਖ ਸੜਕ ਤੋਂ ਤਕਰੀਬਨ ਅੱਧਾ ਕਿਲੋਮੀਟਰ ਦੂਰੀ ’ਤੇ ਹੈ ਇਹ ਪਿੰਡ ।ਇਸ ਪਿੰਡ ਦੇ ਨਾਲ ਹੀ ਮਹੇਸ਼ਪੁਰ ਅਤੇ ਸ਼ਿਮਲਾਨਾ ਪਿੰਡ ਪੈਂਦੇ ਹਨ।ਪਿੰਡ ਦੇ ਅੰਦਰ ਦਾਖਲ ਹੁੰਦੇ ਸਮੇਂ ਸਭ ਤੋਂ ਪਹਿਲਾਂ ਦਲਿਤ ਸਮੂਹ ਦੇ ਘਰ ਪੈਂਦੇ ਹਨ। ਜੋ ਕਿ ਤਕਰੀਬਨ 200 ਮੀ.ਦੇ ਘੇਰੇ ’ਚ ਗਲੀ ਦੇ ਦੋਨੋਂ ਪਾਸੇ ਵਸੇ ਹੋਏ ਹਨ।ਇੱਥੇ ਵੜਦਿਆਂ ਹੀ ਸਾਨੂੰ ਗਲੀ ਦੇ ਦੋਨੋਂ ਪਾਸੇ ਜਲੇ ਹੋਏ ਘਰ ਅਤੇ ਤਹਿਸ ਨਹਿਸ ਹੋਇਆ ਸਮਾਨ ਦਿਖਾਈ ਦਿੰਦਾ ਹੈ।ਦਲਿਤ ਜਾਤੀ ਦੇ ਕੁਝ ਨੌਜਵਾਨ,ਔਰਤਾਂ ਅਤੇ ਵੱਡੀ ਉਮਰ ਦੇ ਲੋਕ ਵਿਖਾਈ ਦਿੰਦੇ ਹਨ ਜਿਨ੍ਹਾਂ ਦੇ ਚਿਹਰਿਆਂ ਤੇ ਖੌਫ, ਗੁੱਸਾ ਅਤੇ ਦੁੱਖ ਦੇ ਸਾਂਝੇ ਚਿੰਨਾਂ ਨੂੰ ਸਾਫ-ਸਾਫ ਪੜਿਆ ਜਾ ਸਕਦਾ ਹੈ।

ਅੱਗੇ ਪੜੋ

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ