Thu, 25 April 2024
Your Visitor Number :-   6999378
SuhisaverSuhisaver Suhisaver

ਜ਼ਿਲ੍ਹਾ ਹੁਸ਼ਿਆਰਪੁਰ ’ਚ ਆਂਗਣਵਾੜੀ ਸੈਂਟਰਾਂ ਦੇ ਬੱਚੇ ਸਰਕਾਰੀ ਸਹੂਲਤਾਂ ਤੋਂ ਸੱਖਣੇ

Posted on:- 06-04-2015

suhisaver

-ਸ਼ਿਵ ਕੁਮਾਰ ਬਾਵਾ

ਸੂਚਨਾ ਅਧਿਕਾਰ ਐਕਟ ਤਹਿਤ ਖੁਲਾਸਾ


ਹੁਸ਼ਿਆਰਪੁਰ : ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਆਂਗਣਵਾੜੀ ਸੈਂਟਰਾਂ ਵਿਚ ਜਾਣ ਵਾਲੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਸਬੰਧ ਵਿਚ ਆਰ ਟੀ ਆਈ ਐਕਟ 2005 ਸੂਚਨਾ ਪ੍ਰਾਪਤ ਕਰਨ ਤੋਂ ਬਾਅਦ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਬੱਚਿਆਂ ਨੂੰ ਪੋਸ਼ਟਿਕ ਅਹਾਰ ਮਿਲਣ ਦੇ ਬਾਵਜੂਦ ਫਿਰ ਵੀ ਦੇਸ਼ ਦੁਨੀਆਂ ਦਾ ਘੱਟ ਭਾਰ ਵਾਲੇ ਬੱਚਿਆਂ ਦੀ ਗਿਣਤੀ ਦਾ ਵਿਸ਼ਵ ਵਿਚ ਮੋਹਰੀ ਦੇਸ਼ ਬਣਿਆ ਪਿਆ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੁਲ 1878 ਆਂਗਣਵਾੜੀ ਸੈਂਟਰ ਹਨ, ਹੁਸ਼ਿਆਰ ਬਲਾਕ 1 ਵਿਚ 272, ਹੁਸ਼ਿਆਰ ਪੁਰ ਬਲਾਕ 2 ਵਿਚ 184, ਮਾਹਿਲਪੁਰ 203, ਗੜ੍ਹਸ਼ੰਕਰ 213, ਭੂੰਗਾ 244, ਟਾਂਡਾ 176, ਦਸੂਹਾ 177, ਮੁਕੇਰੀਆਂ 181, ਹਾਜੀ ਪੁਰ 111 ਅਤੇ ਤਲਵਾੜਾ 117 ਹਨ। ਜਿਨ੍ਹਾਂ ਵਿਚ ਕੁਲ ਮਜੂਦਾ ਸਾਲ ਵਿਚ 44558 ਬੱਚੇ ਦਾਖਲ ਹਨ। ਕੁਲ ਸੈਂਟਰਾਂ ਦੀ ਗਿਣਤੀ ਵਿਚੋਂ 1793 ਵਿਚ ਅਪਣੀਆਂ ਬਿਲਡਿੰਗਾਂ ਤਕ ਨਹੀਂ ਹਨ ਅਤੇ ਕੁਲ ਵਿਚੋਂ 1147 ਵਿਚ ਬੱਚਿਆ ਲਈ ਤੇ ਸਟਾਫ ਲਈ ਕੋਈ ਟੁਆਲਿਟ ਤਕ ਨਹੀਂ।

ਆਂਗਣਵਾੜੀ ਸੈਂਟਰਾਂ ਵਿਚ ਆਈ ਸੀ ਡੀ ਐਸ ਸਕੀਮ ਤਹਿਤ ਪੂਰਕ ਪੋਸ਼ਟਿਕ ਅਹਾਰ, ਟੀਕਾ ਕਰਨ, ਹੈਲਥ ਚੈਕ ਅਪ, ਰੈਫਰਲ ਸੇਵਾਵਾਂ, ਪੋਸ਼ਨ ਅਤੇ ਸੇਹਿਤ ਸਬੰਧੀ ਸਿੱਖਿਆ ਅਤੇ ਪੂਰਵ ਸਕੂਲ ਸਿੱਖਿਆ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਮਾਰਚ 13 ਤੋਂ ਲੈ ਕੇ ਦਸੰਬਰ 13 ਤਕ ਕੁਲ ਗਿਣਤੀ 78197 ਸੀ ਤੇ ਨਰਸਿੰਗ ਮਾਵਾਂ ਦੀ ਕੁਲ ਗਿਣਤੀ 76221 ਸੀ। ਇਸੇ ਤਰ੍ਹਾਂ ਸਾਲ ਜਨਵਰੀ 2014 ਤੋਂ ਲੈ ਕੇ ਦਸੰਬਰ 2014 ਤਕ ਗਰਭਵਤੀ ਮਾਵਾਂ ਦੀ ਕੂਲ ਗਿਣਤੀ 81967 ਅਤੇ ਨਰਸਿੰਗ ਮਾਵਾਂ ਦੀ ਕੁਲ ਗਿਣਤੀ 76642 ਸੀ। ਇਨ੍ਹਾਂ ਮਾਵਾਂ, ਬੱਚਿਆਂ ਲਈ ਕਰੋੜਾਂ ਰੁਪਏ ਦਾ ਬਜ਼ਟ ਆਉਦਾ ਹੈ।

ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਔਰਤਾਂ ਤੇ ਨਰਸਿੰਗ ਮਾਵਾਂ ਨੂੰ ਤਾਂ ਪਤਾ ਹੀ ਨਹੀਂ ਆਂਗਣਵਾੜੀ ਸੈਂਟਰਾਂ ਵਿਚ ਸਰਕਾਰ ਉਨ੍ਹਾਂ ਲਈ ਕੀ ਕੀ ਸਮਾਨ ਭੇਜ ਰਹੀ ਹੈ ਅਤੇ ਨਾ ਹੀ ਆਂਗਣਵਾੜੀ ਸੈਂਟਰਾਂ ਵਿਚ ਮਾਪਿਆਂ ਨੂੰ ਪੱਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਇਨ੍ਹਾਂ ਸੈਂਟਰਾਂ ਵਿਚ ਕੀ ਕੀ ਭੋਜਨ ਮਿਲਦਾ ਹੈ। ਪੂਰੇ ਪੰਜਾਬ ਅੰਦਰ ਆਈ ਸੀ ਡੀ ਐਸ ਸਪਲੀਮੈਂਟਰੀ ਪ੍ਰੋਗਰਾਮ ਦੇ ਤਹਿਤ ਵੱਡੇ ਪਧੱਰ ਤੇ ਰੈਸਪੀਜ ਦਿਤੀ ਜਾਂਦੀ ਹੈ। ਰੀਸਟਰਕਚਰਿੰਗ ਆਫ ਆਈ ਸੀ ਡੀ ਐਸ ਸਕੀਮ ਅਧੀਨ ਸੰਗਰੂਰ, ਹੁਸ਼ਿਆਰ ਪੁਰ, ਮਾਨਸਾ, ਬਠਿੰਡਾ, ਫਰੀਦ ਕੋਟ, ਫਿਰੋਜਪੁਰ, ਰੋਪੜ, ਅੰਮਿਰਤਸਰ ਅਤੇ ਮੁਕਤਰਸਰ ਚੁਣੇ ਗਏ ਹਾਈਵਰਡਨ ਜ਼ਿਲ੍ਹੇ ਹਨ। ਇਹ ਜਾਣ ਕੇ ਬੜੀ ਹੈਰਾਨੀ ਹੋ ਰਹੀ ਹੈ ਬੱਚਿਆਂ ਨੂੰ ਤੇ ਔਰਤਾਂ ਲਈ ਵੱਡੇ ਪਧੱਰ ਤੇ ਭੋਜਨ ਆ ਰਿਹਾ ਹੈ।

ਉਹਨਾਂ ਦੱਸਿਆ ਕਿ ਪੂਰੇ ਪੰਜਾਬ ਅੰਦਰ ਜਿਨ੍ਹਾਂ ਵਿਚ 6 ਮਹੀਨੇ ਤੋਂ 3 ਸਾਲ ਦੇ ਬੱਚੇ ਲਈ ਹਰ ਸੋਮਵਾਰ ਅਤੇ ਵੀਰਵਾਰ 174 ਗ੍ਰਾਮ ਦਲੀਆ ਜਿਸ ਵਿਚ 762 ਕੈਲਰੀਜ ਤੇ 12.98 ਦੀ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ ਉਸ ਦੀ ਕੀਮਤ ਪ੍ਰਤੀ ਬੱਚਾ 3 87 ਰੁਪਏ ਹੈ ਅਤੇ 23 ਗ੍ਰਾਮ ਪ੍ਰਤੀ ਬੱਚਾ ਪੰਜੀਰੀ ਜਿਸ ਦੀ ਕੀਮਤ 1 54 ਪੈਸੇ ਹੈ ਦਿਤੀ ਜਾਂਦੀ ਹੈ। ਮੰਗਲਵਾਰ ਅਤੇ ਸ਼ੁਕਰਵਾਰ ਨੂੰ ਮਿੱਠੇ ਚਾਵਲ ਜਿਸ ਦੀ ਮਾਤਰਾ155 ਗ੍ਰਾਮ, ਕੈਲਰੀਜ 665, ਪ੍ਰੋਟੀਨ 6.80 ਤੇ ਕੀਮਤ 343 ਪੈਸੇ ਅਤੇ ਇਸ ਦੇ ਨਾਲ ਹੀ 29 ਗ੍ਰਾਮ ਪੰਜੀਰੀ ਜਿਸ ਵਿਚ 791 ਕੈਲਰੀਜ, 2.67 ਪ੍ਰੋਰਟੀਨ ਦੀ ਮਾਤਰਾ ਹੁੰਦੀ ਹੈਜਿਸ ਦੀ ਕੀਮਤ 194 ਪੈਸੇ ਬਣਦੀ ਦਿਤੀ ਜਾਂਦੀ ਹੈ। ਬੁੱਧਵਾਰ ਅਤੇ ਸ਼ਨੀਵਾਰ ਨੂੰ ਇਕਲੀ ਪੰਜੀਰੀ ਜਿਸ ਦੀ ਮਾਤਰਾ 87 ਗ੍ਰਾਮ, ਕੈਲਰੀਜ 378, ਪ੍ਰੋਟੀਨ 8.03 ਹੁੰਦੀ ਹੈ ਤੇ ਜਿਸ ਦੀ ਕੀਮਤ 583 ਪੈਸੇ ਹੁੰਦੀ ਹੈ। 3 ਸਾਲ ਤੋਂ 6 ਸਾਲ ਦੇ ਬੱਚਿਆਂ ਲਈ ਸੋਮਵਾਰ ਅਤੇ ਵੀਰਵਾਰ ਨੂੰ ਮਿੱਠਾ ਦਲੀਆ ਜਿਸ ਦੀ ਮਾਤਰਾ 169 ਗ੍ਰਾਮ, ਕੈਲਰੀਜ 717, ਪ੍ਰੋਟੀਨ 12.98 ਤੇ ਕੀਮਤ 348 ਪੈਸੇ ਹੈ। ਸਵੇਰ ਦੇ ਨਾਸ਼ਤੇ ਵਿਚ 29 ਗ੍ਰਾਮ ਪੰਜੀਰੀ 194 ਪੈਸੇ ਦੀ।

ਮੰਗਲਵਾਰ ਤੇ ਸ਼ੁੱਕਰਵਾਰ ਨੂੰ ਸਵੇਰ ਦੇ ਨਾਸ਼ਤੇ ਵਿਚ 65 ਗ੍ਰਾਮ ਹਲਵਾ, ਪ੍ਰਤੀ ਬੱਚਾ 220 ਪੈਸੇ ਦਾ ਅਤੇ ਦੁਪਹਿਰ ਸਮੇਂ ਪ੍ਰਤੀ ਬੱਚਾ ਮਿੱਠੇ ਚਾਵਲ 130 ਗ੍ਰਾਮ, ਜਿਸ ਦੀ ਕੀਮਤ 313 ਪੈਸੇ। ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰ ਦੇ ਨਾਸ਼ਤੇ ਵਿਚ 65 ਗ੍ਰਾਮ ਹਲਵਾ ਜਿਸ ਦੀ ਕੀਮਤ 220 ਪੈਸੇ ਅਤੇ 48 ਗ੍ਰਾਮ ਪੰਜੀਰੀ 321 ਪੈਸੇ ਦੀ ਮੁਹਈਆ ਕਰਵਾਈ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਗਰਭਵਤੀ ਔਰਤਾਂ ਅਤੇ ਦੁੱਧ ਪਿਆਉਦੀਆਂ ਮਾਵਾਂ ਨੂੰ ਸੋਮਵਾਰ ਅਤੇ ਵੀਰਵਾਰ ਨੂੰ 194 ਗ੍ਰਾਮ ਮਿੱਠਾ ਦਲੀਆ 405 ਪੈਸੇ ਦਾ ਤੇ 35 ਗ੍ਰਾਮ ਪੰਜੀਰੀ 235 ਪੈਸੇ ਦੀ ਦਿਤੀ ਜਾਂਦੀ ਹੈ। ਮੰਗਲਵਾਰ ਅਤੇ ਸ਼ੁਕਰਵਾਰ ਨੂੰ ਮਿੱਠੇ ਚਾਵਲ 150 ਗ੍ਰਾਮ ਜਿਸ ਦੀ ਕੀਮਤ 305 ਪੈਸੇ ਅਤੇ ਪੰਜੀਰੀ 50 ਗ੍ਰਾਮ 335 ਪੈਸੇ ਦੀ। ਬੁੱਧਵਾਰ ਅਤੇ ਸ਼ਨੀਵਾਰ ਨੂੰ ਇਕਲੀ ਪੰਜੀਰੀ 100 ਗ੍ਰਾਮ 670 ਪੈਸੇ ਦੀ। 6 ਮਹੀਨੇ ਤੋਂ 6 ਸਾਲ ਤੱਕ ਦੇ ਕੁਪੋਸ਼ਤ ਬੱਚਿਆਂ ਲਈ ਸੋਮਵਾਰ ਅਤੇ ਵੀਰਵਾਰ ਨੂੰ ਮਿੱਠਾ ਦਲੀਆ 195 ਗ੍ਰਾਮ 379 ਪੈਸੇ ਅਤੇ 67 ਗ੍ਰਾਮ ਪੰਜੀਰੀ 449 ਪੈਸੇ ਦੀ ਦਿਤੀ ਜਾਂਦੀ ਹੈ। ਮੰਗਲਵਾਰ ਤੇ ਸ਼ੁਕਰਵਾਰ 190 ਗ੍ਰਾਮ ਮਿੱਠੇ ਚਾਵਲ ਜਿਸ ਦੀ ਕੀਮਤ 451 ਪੈਸੇ ਤੇ 56 ਗ੍ਰਾਮ ਪੰਜੀਰੀ 376 ਪੈਸੇ ਦੀ ਦਿਤੀ ਜਾਂਦੀ ਹੈ। ਬੁੱਧਵਾਰ ਤੇ ਸ਼ਨੀਵਾਰ ਇਕਲੀ 130 ਗ੍ਰਾਮ ਪੰਜੀਰੀ 871 ਪੈਸ ਦੀ ਦਿਤੀ ਜਾਂਦੀ ਹੈ।

ਹਾਈ ਬਰਡਨ ਜ਼ਿਲਿਆਂ ਨੂੰ ਛੱਡ ਕੇ ਬਾਕੀ ਦੇ ਜ਼ਿਲਿਆ ਵਿਚ ਦਿਤੀਆਂ ਜਾਣ ਵਾਲੀਆਂ ਰੈਸਪੀਜ ਦੀ ਮਾਤਰਾ ਘਟਾ ਦਿਤੀ ਜਾਂਦੀ ਹੈ। ਜਿਨ੍ਹਾਂ ਵਿਚ 6 ਮਹੀਨੇ ਤੋਂ 3 ਸਾਲ ਦੇ ਬੱਚੇ ਨੂੰ ਸੋਮਵਾਰ ਅਤੇ ਵੀਰਵਾਰ ਨੂੰ 165 ਗ੍ਰਾਮ ਮਿੱਠਾ ਦਲੀਆ 314 ਪੈਸੇ ਦਾ ਤੇ 33 ਗ੍ਰਾਮ ਪੰਜੀਰੀ 221 ਪੈਸੇ ਦੀ। ਮੰਗਲਵਾਰ ਤੇ ਸ਼ੁਕਰਵਾਰ ਨੂੰ ਪ੍ਰਤੀ ਬੱਚਾ 150 ਗ੍ਰਾਮ ਮਿੱਠੇ ਚਾਵਲ 305 ਪੈਸੇ ਦੇ ਅਤੇ 35 ਗ੍ਰਾਮ ਪੰਜੀਰੀ 235 ਪੈਸੇ ਦੀ। ਬੁੱਧਵਾਰ ਅਤੇ ਸ਼ਨੀਵਾਰ ਇਕਲੀ 85 ਗ੍ਰਾਮ ਪੰਜੀਰੀ 570 ਪੈਸੇ ਦੀ ਦਿਤੀ ਜਾਂਦੀ ਹੈ। 3 ਸਾਲ ਤੋਂ 6 ਸਾਲ ਦੇ ਬੱਚੇ ਲਈ ਪ੍ਰਤੀ ਬੱਚਾ ਸੋਮਵਾਰ ਅਤੇ ਵੀਰਵਾਰ ਨੂੰ 140 ਗ੍ਰਾਮ ਮਿੱਠਾ ਦਲੀਆ 303 ਪੈਸੇ ਦਾ ਅਤੇ ਨਾਸ਼ਤੇ ਵਿਚ 21 ਗ੍ਰਾਮ ਪੰਜੀਰੀ 141 ਪੈਸੇ ਦੀ ਦਿਤੀ ਜਾਂਦੀ ਹੈ। ਮੰਗਲਵਾਰ ਅਤੇ ਸ਼ੁਕਰਵਾਰ ਨੂੰ ਮਿੱਠੇ ਚਾਵਲ 150 ਗ੍ਰਾਮ 305 ਪੈਸੇ ਦੇ ਅਤੇ ਸਵੇਰ ਦੇ ਨਾਸ਼ਤੇ ਵਿਚ ਪ੍ਰਤੀ ਬੱਚਾ 50 ਗ੍ਰਾਮ ਹਲਵਾ 135 ਪੈਸੇ ਦਾ ਦਿਤਾ ਜਾਂਦਾ ਹੈ। ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰ ਦੇ ਨਾਸ਼ਤੇ ਵਿਚ 50 ਗ੍ਰਾਮ ਹਲਵਾ 135 ਪੈਸੇ ਦਾ ਅਤੇ 46 ਗ੍ਰਾਮ ਪੰਜੀਰੀ 305 ਪੈਸੇ ਦੀ ਦਿਤੀ ਜਾਂਦੀ ਹੈ। ਗਰਭਵਤੀ ਔਰਤਾਂ ਅਤੇ ਦੁੱਧ ਪਿਆਉਦੀਆਂ ਮਾਵਾਂ ਲਈ ਸੋਮਵਾਰ ਅਤੇ ਵੀਰਵਾਰ ਨੂੰ ਮਿੱਠਾ ਦਲੀਆ 140 ਗ੍ਰਾਮ 303 ਪੈਸੇ ਦਾ, ਪੰਜੀਰੀ 21 ਗ੍ਰਾਮ 141 ਪੈਸੇ ਦੀ। ਮੰਗਲਵਾਰ ਅਤੇ ਸ਼ੁਕਰਵਾਰ ਨੂੰ ਮਿੱਠੇ ਚਾਵਲ 150 ਗ੍ਰਾਮ 305 ਪੈਸੇ ਦੇ, ਪੰਜੀਰੀ 20 ਗ੍ਰਾਮ 135 ਪੈਸੇ ਦੀ ਦਿਤੀ ਜਾਂਦੀ ਹੈ। ਬੁੱਧਵਾਰ ਅਤੇ ਸ਼ਨੀਵਾਰ ਨੂੰ ਇਕੱਲੀ 70 ਗ੍ਰਾਮ ਪੰਜੀਰੀ 470 ਪੈਸੇ ਦੀ ਦਿਤੀ ਜਾਂਦੀ ਹੈ। ਉਹਨਾਂ ਲੋਕਾਂ ਨੂੰ ਅਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ਅਪਣੇ ਅਧਿਕਾਰਾਂ ਪ੍ਰਤੀ ਇਕਮੁੱਠ ਹੋਣ ਦਾ ਸੱਦਾ ਦਿੱਤਾ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ