Fri, 18 August 2017
Your Visitor Number :-   1074417
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਮੰਮੀ ਪਾਪਾ ਕਦੋਂ ਆਉਣਗੇ...!

Posted on:- 03-06-2017

suhisaver

- ਬਲਕਰਨ ਕੋਟ ਸ਼ਮੀਰ

ਕੁਝ ਮਹੀਨੇ ਪਹਿਲਾਂ ਚਾਰ ਧੀਆਂ ਦੀ ਮਾਂ ਕਿਰਨਜੀਤ ਕੌਰ ਨੂੰ ਆਪਣੀ ਜ਼ਿੰਦਗੀ 'ਚ ਟੁੱਟਣ ਵਾਲੇ ਦੁੱਖਾਂ ਦੇ ਪਹਾੜਾਂ ਦਾ ਚਿੱਤ ਚੇਤਾ ਵੀ ਨਹੀਂ ਸੀ, ਜਿਸਦਾ ਮਜ਼ਦੂਰੀ ਕਰਦਾ ਪਤੀ ਪੱਪੀ ਸਿੰਘ ਭੁੱਖ ਨਾਲ ਘੁਲ਼ਦਾ-ਘੁਲ਼ਦਾ ਜ਼ਿੰਦਗੀ ਦੀ ਲੜਾਈ ਹਾਰ ਗਿਆ ਅਤੇ ਕਿਰਨਜੀਤ ਕੌਰ ਨੂੰ ਅੱਧ-ਵਾਟੇ ਛੱਡ ਕੇ ਸਦਾ ਦੀ ਨੀਂਦ ਸੌਂ ਗਿਆ। ਇੱਕ ਪਾਸੇ ਚਾਰ ਧੀਆਂ ਦਾ ਪਾਲਣ ਪੋਸ਼ਣ, ਇੱਕ ਅਤਿ ਦੀ ਗਰੀਬੀ ਅਤੇ ਉੱਤੋਂ ਵਿਧਵਾ ਹੋਣ ਦਾ ਕਲੰਕ ਕਿਰਨਜੀਤ ਕੋਰ ਦੀ ਜ਼ਿੰਦਗੀ ਚ ਲੋਹੜੇ ਦਾ ਜ਼ਹਿਰ ਘੋਲ਼ ਗਿਆ।ਸਾਰੇ ਪਾਸਿਆਂ ਤੋਂ  ਨਿਆਸਰੀ ਹੋਈ ਉਹ ਕਦੇ ਕਦੇ ਜ਼ਿੰਦਗੀ ਦਾ ਖੁਦ ਹੀ ਗਲ਼ਾ ਘੋਟਣ ਦੀ ਸੋਚਣ ਲੱਗ ਜਾਂਦੀ ਹੈ। ਫੇਰ ਧੀਆਂ ਦੇ ਘੁੱਪ ਹਨੇਰੇ ਭਵਿੱਖ ਨੂੰ ਕਿਆਸ ਕੇ ਖੌਰੇ ਕਿਸ ਗੱਲੋਂ ਲੰਬਾ ਹੌਂਕਾ ਲੈ ਕੇ ਬੇਵਸ ਹੋ ਕੇ ਬੈਹ ਜਾਂਦੀ ਹੈ।

ਪਿੰਡ ਕੋਟ ਸਮੀਰ ਦੀ ਦਲਿਤ ਪਰਿਵਾਰ ਨਾਲ ਸਬੰਧਤ ਗੁਰਬਤ ਦੀ ਮਾਰੀ ਕਿਰਨਜੀਤ ਕੌਰ ਦੀ ਉਸ ਮੌਕੇ ਧਾਅ ਨਿਕਲ ਜਾਂਦੀ ਹੈ ਜਦੋਂ ਛੋਟੀਆਂ ਛੋਟੀਆਂ ਧੀਆਂ ਪੁੱਛਦੀਆਂ ਹਨ, ਮੰਮੀ ਪਾਪਾ ਕਦੋਂ ਆਉਣਗੇ, ਕਿੰਨੇ ਦਿਨ ਹੋਗੇ ਕੁਝ ਖਾਣ ਨੂੰ ਨਹੀਂ ਮਿਲਿਆ।ਪਾਪਾ ਕਿੰਨੇ ਚੰਗੇ ਸੀ, ਜਦੋਂ ਉਹ ਹੁੰਦੇ ਸੀ ਸਾਨੂੰ ਕਦੇ ਕਦਾਈਂ ਰੋਟੀ ਮਿਲ ਹੀ ਜਾਂਦੀ ਸੀ, ਹੁਣ ਤਾਂ ਬਸ ਨੰਨ੍ਹੇ ਢਿੱਡਾਂ ਦਾ ਰੱਬ ਹੀ ਰਾਖਾ ਹੈ।

ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਇਸ ਲੋੜਵੰਦ ਪਰਿਵਾਰ ਨੂੰ ਆਪਣੇ ਵੱਲੋਂ 25000 ਰੁਪੈ ਦੀ ਆਰਥਿਕ ਸਹਾਇਤਾ ( ਵਕਤੀ ਤੌਰ 'ਤੇ ਰਾਹਤ ਦੇਣ ਲਈ 5000 ਰੁਪੈ ਦਾ ਰਾਸ਼ਨ ਅਤੇ ਪੰਜ-ਪੰਜ ਹਜ਼ਾਰ ਚਾਰ ਲੜਕੀਆਂ ਦੇ ਨਾਂ 'ਤੇ ਦੇ ਦਿੱਤੇ ਹਨ ਪਰ ਲੜਾਈ ਬਹੁਤ ਗੰਭੀਰ ਹੈ) ਕਰਦਿਆਂ ਖਲ਼ਕਤ ਨੂੰ ਅਪੀਲ ਹੈ ਕਿ  ਇਨ੍ਹਾਂ ਬੇਵਸ ਅਤੇ ਲਾਚਾਰ ਧੀਆਂ ਦਾ ਪਾਲਣ ਪੋਸ਼ਣ ਹੀ ਨਹੀਂ, ਪੜ੍ਹਾਉਣਾ ਲਿਖਾਉਣਾ ਵੀ ਸਮਾਜ ਦਾ ਹੱਕ ਰਹਿ ਗਿਆ ਹੈ। ਇਸ ਸਬੰਧੀ ਸਹਿਯੋਗ ਦੇਣ ਦੇ ਚਾਹਵਾਨ ਸਿੱਧੇ ਧਰਮਸ਼ਾਲਾ ਮਜ਼ਬੀ ਸਿੱਖ, ਖੂਹ ਕੋਲੇ ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਵਿਖੇ ਕਿਰਨਜੀਤ ਕੌਰ ਵਿਧਵਾ ਪਤਨੀ ਪੱਪੀ ਸਿੰਘ ਦੇ ਘਰ ਜਾ ਕੇ ਪੀੜਤਾ ਨੂੰ ਮਿਲਿਆ ਜਾ ਸਕਦਾ ਹੈ 'ਤੇ ਜਾਂ ਫਿਰ ਕਰਮਸ਼ੀਲ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਪੰਜਾਬ ਨੂੰ ਬੈਂਕ ਅਕਾਊਂਟ ਨੰ: 65105572580 ਸਟੇਟ ਬੈਂਕ ਆਫ਼ ਪਟਿਆਲਾ, IFSC Code : STBP0000224 ਹੈ, ਰਾਹੀਂ ਇਸ ਪਰਿਵਾਰ ਦਾ ਹੱਥ ਫੜ੍ਹਿਆ ਜਾ ਸਕਦਾ ਹੈ। ਚਾਹਵਾਨ ਸੱਜਣ ਸਹਾਇਤਾ ਭੇਜ ਕੇ ਸੰਸਥਾ ਨੂੰ 75080-92957 ਨੰ: ਤੇ ਫੋਨ ਕਰਕੇ ਇੱਕ ਵਾਰ ਸੂਚਿਤ ਜ਼ਰੂਰ ਕਰ ਦੇਣ।

ਸੰਪਰਕ: +91 75080 92957

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ