ਪੰਜਾ ਸਾਹਿਬ ਸਾਕੇ ਦੇ ਪਹਿਲੇ ਸ਼ਹੀਦ ਭਾਈ ਕਰਮ ਸਿੰਘ ਜੀ -ਪ੍ਰੋ. ਹਰਗੁਣਪ੍ਰੀਤ ਸਿੰਘ
Posted on:- 30-10-2022
ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਨੇੜਲੇ ਰੇਲਵੇ ਸਟੇਸ਼ਨ ਹਸਨ ਅਬਦਾਲ ਉੱਤੇ 'ਗੁਰੂ ਕਾ ਬਾਗ' ਦੇ ਮੋਰਚੇ ਵਿਚ ਕੈਦ ਹੋਏ ਭੁੱਖੇ ਫ਼ੌਜੀ ਸਿੰਘਾਂ ਨਾਲ ਭਰੀ ਹੋਈ ਗੱਡੀ ਨੂੰ ਰੋਕਣ ਲਈ ਰੇਲ ਦੀ ਪਟੜੀ ਉੱਤੇ ਲੇਟ ਕੇ ਦੋ ਸਿੰਘ - ਭਾਈ ਕਰਮ ਸਿੰਘ ਜੀ ਅਤੇ ਭਾਈ ਪ੍ਰਤਾਪ ਸਿੰਘ ਜੀ ਨੇ ਆਪਣੀ ਲਾਸਾਨੀ ਸ਼ਹਾਦਤ ਦਿੱਤੀ ਸੀ। ਭਾਈ ਕਰਮ ਸਿੰਘ ਜੀ ਦਾ ਜਨਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਘਰ 14 ਨਵੰਬਰ 1885 ਈਸਵੀ ਨੂੰ ਹੋਇਆ ਸੀ। ਪਰਿਵਾਰ ਵੱਲੋਂ ਆਪ ਦਾ ਪਹਿਲਾ ਨਾਂ ਸੰਤ ਸਿੰਘ ਰੱਖਿਆ ਗਿਆ ਸੀ।
ਆਪ ਦੇ ਪਿਤਾ ਭਾਈ ਭਗਵਾਨ ਸਿੰਘ ਗੁਰਮਤਿ ਦੇ ਵਿਦਵਾਨ, ਸ਼੍ਰੋਮਣੀ ਕਥਾਕਾਰ ਅਤੇ ਸੇਵਾ ਭਾਵਨਾ ਵਾਲੇ ਸਨ। ਉਹ ਜਲ ਨਾਲ ਭਰਿਆ ਸਰਬ ਲੋਹ ਦਾ ਗੜਵਾ ਹਮੇਸ਼ਾ ਆਪਣੇ ਕੋਲ ਰੱਖਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਗੜਵੇ ਵਾਲੇ ਸੰਤ ਵੀ ਕਿਹਾ ਜਾਂਦਾ ਸੀ। ਭਾਈ ਕਰਮ ਸਿੰਘ ਨੇ ਆਪਣੇ ਪਿਤਾ ਪਾਸੋਂ ਬਾਣੀ ਦਾ ਪਾਠ, ਗੁਰ ਇਤਿਹਾਸ ਅਤੇ ਕੀਰਤਨ ਕਰਨ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਥੋੜ੍ਹੇ ਸਮੇਂ ਵਿਚ ਹੀ ਆਪ ਦਾ ਨਾਂ ਚੰਗੇ ਰਾਗੀਆਂ ਵਿਚ ਗਿਣਿਆ ਜਾਣ ਲੱਗਾ ਸੀ। ਸਚਖੰਡ ਸ੍ਰੀ ਹਜੂਰ ਸਾਹਿਬ, ਅਬਿਚਲ ਨਗਰ, ਨਾਂਦੇੜ ਦੀ ਯਾਤਰਾ ਦੌਰਾਨ ਆਪ ਨੇ ਅੰਮ੍ਰਿਤ ਛਕਿਆ ਅਤੇ ਆਪ ਦਾ ਨਾਂ ਸੰਤ ਸਿੰਘ ਤੋਂ ਕਰਮ ਸਿੰਘ ਰੱਖਿਆ ਗਿਆ।
Read More
ਵਿਦਿਆਰਥੀ ਚੋਣਾਂ ਨੂੰ ਤਰਸਦੀਆਂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ - ਰਸ਼ਪਿੰਦਰ ਜਿੰਮੀ
Posted on:- 29-10-2022
ਚੰਡੀਗੜ੍ਹ ਦੇ ਕਾਲਜਾਂ ਸਮੇਤ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਚੋਣਾਂ ਦਾ ਅਮਲ ਨੇਪਰੇ ਚੜ੍ਹ ਚੁੱਕਿਆ ਹੈ। ਕਰੋਨਾ ਕਾਲ ਦੇ ਕਾਰਨ 2 ਸਾਲ ਬਾਅਦ ਇਹ ਚੋਣਾਂ ਹੋਈਆਂ ਹਨ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀ ਪ੍ਰਧਾਨਗੀ ਲਈ ਪੰਜਾਬ ਦੀ ਸੱਤਾਧਾਰੀ ਪਾਰਟੀ 'ਆਪ' ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਨੂੰ ਜਿਤਾਇਆ ਹੈ। ਤਕਰੀਬਨ ਇੱਕ ਮਹੀਨਾ ਪਹਿਲਾਂ ਹੀ 'ਆਪ' ਵੱਲੋਂ ਆਪਣੇ ਵਿਦਿਆਰਥੀ ਵਿੰਗ ਨੂੰ ਯੂਨੀਵਰਸਿਟੀ ਵਿਖੇ ਖੜ੍ਹਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ 'ਚ ਕਈ ਦੂਸਰੀਆਂ ਜਥੇਬੰਦੀਆਂ ਜਿਵੇਂ ਏਬੀਵੀਪੀ, ਐੱਸਓਆਈ, ਐਨਐਸਯੂਆਈ' ਆਦਿ 'ਚੋਂ ਆਏ ਪੁਰਾਣੇ ਵਿਦਿਆਰਥੀ ਆਗੂ ਇਸ ਵਿਦਿਆਰਥੀ ਵਿੰਗ ਨਾਲ ਜੋੜੇ ਗਏ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ, ਮੰਤਰੀਆਂ ਅਤੇ ਖਾਸ ਤੌਰ 'ਤੇ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਇਸ ਚੋਣ ਨੂੰ ਜਿੱਤਣ ਲਈ ਜ਼ੋਰ ਲਗਾਇਆ ਗਿਆ। ਸੱਤਾਧਾਰੀ ਪਾਰਟੀਆਂ ਵੱਲੋਂ ਅਜਿਹਾ ਕਰਨਾ ਕੋਈ ਨਵਾਂ ਵਰਤਾਰਾ ਨਹੀਂ ਹੈ, ਸਗੋਂ ਅਕਾਲੀ-ਕਾਂਗਰਸ ਦੀਆਂ ਸਰਕਾਰਾਂ ਵੇਲੇ ਵੀ ਅਜਿਹਾ ਹੀ ਹੁੰਦਾ ਰਿਹਾ ਹੈ। ਖੈਰ ਇਸ ਲੇਖ ਦਾ ਮਕਸਦ ਪੰਜਾਬ ਯੂਨੀਵਰਸਿਟੀ 'ਚ ਹੋਈਆਂ ਚੋਣਾਂ ਦੀ ਸਮੀਖਿਆ ਕਰਨਾ ਨਹੀਂ ਸਗੋਂ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨਾ ਹੈ ਕਿ ਚੰਡੀਗੜ੍ਹ 'ਚ ਵਿਦਿਆਰਥੀ ਚੋਣਾਂ ਲਈ ਸੱਤਾਧਾਰੀ ਪਾਰਟੀਆਂ ਦੀ ਐਨੀ ਦਿਲਚਸਪੀ ਹੈ ਪਰੰਤੂ ਪੰਜਾਬ 'ਚ ਵਿਦਿਆਰਥੀ ਚੋਣਾਂ ਕਰਵਾਉਣ ਬਾਰੇ ਚੁੱਪ ਕਿਉਂ ਹਨ ਕਿ ਪੰਜਾਬ ਦੀ ਰਾਜਧਾਨੀ 'ਚ ਤਾਂ ਵਿਦਿਆਰਥੀ ਚੋਣਾਂ ਹੁੰਦੀਆਂ ਹਨ ਪਰੰਤੂ ਪੰਜਾਬ ਦੇ ਯੂਨੀਵਰਸਿਟੀਆਂ/ਕਾਲਜ ਇਸ ਅਮਲ ਤੋਂ ਸੱਖਣੇ ਕਿਉਂ ਹਨ?
Read More
ਮਹਿੰਗਾਈ ਦਾ ਵਧਣਾ ਆਮ ਲੋਕਾਂ ਤੇ ਘਾਤਕ ਹਮਲਾ -ਪ੍ਰੋਫ਼ੈਸਰ ਦਵਿੰਦਰ ਖੁਸ਼ ਧਾਲੀਵਾਲ
Posted on:- 22-07-2022
ਮਈ ਮਹੀਨੇ ਥੋਕ ਮਹਿੰਗਾਈ ਦਰ 15.08 ਫ਼ੀਸਦੀ ਤੋਂ ਵਧ ਕੇ 15.88 ਫੀਸਦੀ ਹੋ ਗਈ। ਪਿਛਲੇ ਇਕ ਸਾਲ ਦੇ ਮੁਕਾਬਲੇ ਈਧਨ ਤੇ ਬਿਜਲੀ ਆਲੂ ਸਬਜ਼ੀਆਂ ਆਂਡੇ ਤੇ ਮੀਟ ਦੀਆਂ ਥੋਕ ਕੀਮਤਾਂ ਵਿਚ ਭਾਰੀ ਵਾਧਾ ਜਾਰੀ ਹੈ।ਇਸ ਸਾਲ ਦੇ ਅਪਰੈਲ ਵਿੱਚ ਹੀ ਸਬਜ਼ੀਆਂ ਦੀ ਥੋਕ ਮਹਿੰਗਾਈ ਦਰ 23.24 ਫੀਸਦੀ ਸੀ, ਜੋ ਮਈ ਵਿੱਚ ਲਗਪਗ ਦੁੱਗਣੀ ਹੋ ਕੇ 56.36 ਫੀਸਦੀ ਹੋ ਗਈ ਹੈ। ਇਸੇ ਤਰ੍ਹਾਂ ਹੀ ਪ੍ਰਚੂਨ ਮਹਿੰਗਾਈ ਦਰ 7% ਤੋਂ ਉਪਰ ਹੀ ਰਹੀ। ਅਪਰੈਲ ਮਹੀਨੇ 7.7% ਦੇ ਵਾਧੇ ਨਾਲ ਇਸ ਨੇ ਅੱਠ ਸਾਲਾਂ ਦਾ ਰਿਕਾਰਡ ਤੋੜਿਆ ਸੀ।ਸਰਕਾਰੀ ਤੰਤਰ ਦੇ ਲਈ ਤੇ ਛੋਟੇ ਜਿਹੇ ਅਮੀਰ ਤਬਕੇ ਲਈ ਇਹ ਸਿਰਫ ਅੰਕੜੇ ਹੋ ਸਕਦੇ ਹਨ।ਪਰ ਇਨ੍ਹਾਂ ਕੋਰੇ ਅੰਕਡ਼ਿਆਂ ਪਿੱਛੇ ਭਾਰਤ ਦੇ ਕਰੋੜਾਂ ਕਿਰਤੀ ਲੋਕਾਂ ਦੀ ਦਿਨੋ ਦਿਨ ਵਧਦੇ ਫ਼ਿਕਰ ਦੇ ਟੁੱਟਦੇ ਸੁਪਨੇ ਰੁਕੇ ਹੋਏ ਹਨ।ਹੋ ਸਕਦਾ ਹੈ ਇਸ ਅਰਬਾਂ ਦੀ ਮਹਿੰਗਾਈ ਦੇ ਇਨ੍ਹਾਂ ਅੰਕੜਿਆਂ ਬਾਰੇ ਕੋਈ ਬਹੁਤਾ ਪਤਾ ਨਾ ਹੋਵੇ, ਪਰ ਇਹ ਕਿਰਤੀ ਲੋਕ ਰੋਜ਼ਾਨਾ ਮਹਿੰਗਾਈ ਦਾ ਬੋਝ ਮੋਢਿਆਂ ਤੇ ਲੱਦੀ ਸ਼ਾਮ ਨੂੰ ਘਰ ਪਹੁੰਚਦੇ ਹਨ।
ਕਿਵੇਂ ਨਾ ਕਿਵੇਂ ਸੁੰਗੜ ਰਹੀ ਆਮਦਨ ਵਿੱਚ ਹੀ ਪਰਿਵਾਰ ਚਲਾਉਣ ਦਾ ਆਹਰ ਕਰਦੇ ਹੋਏ ਮਹਿੰਗਾਈ ਦੇ ਸੇਕ ਨੂੰ ਕਿਸੇ ਵੀ ਸਰਕਾਰੀ ਰਿਪੋਰਟ ਨਾਲੋਂ ਕਿਤੇ ਵੱਧ ਨੇੜਿਓਂ ਮਹਿਸੂਸ ਕਰਦੇ ਹਨ।ਮਹਿੰਗਾਈ ਦਾ ਅਜੋਕਾ ਵਰਤਾਰਾ ਮੌਜੂਦਾ ਮੁਨਾਫ਼ਾਖੋਰਾਂ ਸਰਮਾਏਦਾਰ ਢਾਂਚੇ ਵਿੱਚ ਹੀ ਵਜੂਦ ਸਮੋਇਆ ਹੈ,ਤੇ ਇਸੇ ਨਾਲ ਹੀ ਖ਼ਤਮ ਹੋ ਜਾਂਦਾ ਹੈ।
Read More