Sun, 12 July 2020
Your Visitor Number :-   2570826
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਕੁਦਰਤੀ ਨਿਯਮਾਂ ਉਪਰ ਆਧਾਰਿਤ ਇਲਾਜ ਪ੍ਰਣਾਲੀ - ਡਾ. ਜਗਮੇਲ ਸਿੰਘ ਭਾਠੂਆਂ

Posted on:- 05-06-2014

suhisaver

ਪੁਰਾਤਨ ਸਮੇਂ ਭਾਰਤ ਵਿਚ ਸਾਡੇ ਬਜ਼ੁਰਗ ,ਰਿਸ਼ੀ-ਮੁਨੀ,ਪ੍ਰਕ੍ਰਿਤਕ ਚਕਿਤਸਾ ਅਤੇ ਆਯੂਰਵੇਦ ਦਾ ਅਲਗ ਅਲਗ ਨਹੀਂ,ਸਗੋਂ ਦੋਹਾਂ ਨੂੰ ਇਕੋ ਰੂਪ ਜਾਣਕੇ ਪ੍ਰਯੋਗ ਕਰਦੇ ਸਨ।ਕੁਦਰਤੀ ਨਿਯਮਾਂ ਉਪਰ ਆਧਾਰਿਤ ਇਲਾਜ ਪ੍ਰਣਾਲੀ ਤੇ ਜੀਵਨ ਸ਼ੈਲੀ ‘ਪ੍ਰਾਕ੍ਰਿਤਕ ਚਕਿਤਸਾ ਜਾਂ ਨੈਚਰੋਪੈਥੀ’ ਉਤਨੀ ਹੀ ਪੁਰਾਣੀ ਹੈ, ਜਿਤਨੀ ਪੁਰਾਣੀ ਪ੍ਰਕਿਰਤੀ।ਸੰਸਾਰ ਦੇ ਆਦਿ ਗ੍ਰੰਥ ਵੇਦਾਂ ਵਿਚ ਇਸਦੇ ਮੋਟੇ ਮੋਟੇ ਅੰਸ਼ ਜਲ ਚਕਿਤਸਾ,ਉਪਵਾਸ(ਵਰਤ)ਚਕਿਤਸਾ,ਅਤੇ ਸੂਰਜ ਚਕਿਤਸਾ ਬਾਰੇ ਜਾਣਕਾਰੀ ਮਿਲਦੀ ਹੈ।ਜਿਥੋਂ ਤੱਕ ਇਸਦੇ ਮੂਲ ਸਿਧਾਂਤਾਂ ਦਾ ਸੁਆਲ ਹੈ,ਆਯੂਰਵੇਦ ਦੇ ਮੂਲ ਸਿਧਾਂਤਾਂ ਵਾਤ,ਪਿਤ,ਕਫ ਅਤੇ ਪੰਚ ਕ੍ਰਮ ਨਾਲ ਇਸਦਾ ਗਹਿਰਾ ਸੰਬੰਧ ਹੈ।ਇਸਦਾ ਮੂਲ ਸਿਧਾਂਤ ਹੈ ਕਿ ਪੂਰੇ ਬ੍ਰਹਿਮੰਡ ਅਤੇ ਸਾਡੇ ਸ਼ਰੀਰਾਂ ਦਾ ਨਿਰਮਾਣ ਪੰਜ ਤੱਤਾਂ ਆਕਾਸ਼,ਹਵਾ,ਅਗਨੀ,ਜਲ ਅਤੇ ਪ੍ਰਿਥਵੀ ਤੋਂ ਹੋਇਆ ਅਤੇ ਤੰਦਰੁਸਤੀ ਦਾ ਆਧਾਰ ਵੀ ਇਹ ਪੰਜ ਤੱਤ ਹਨ।

ਅੱਜ ਦੇ ਪਦਾਰਥਵਾਦੀ ਯੁੱਗ ਵਿਚ ਮਨੁੱਖ ਦੇ ਜ਼ਿਆਦਾ ਸਰੀਰਕ ਅਤੇ ਮਾਨਸਿਕ ਰੂਪ ਵਿਚ ਰੋਗੀ ਹੋਣ ਲਈ ਨਵੀਂ ਜੀਵਨ ਸ਼ੈਲੀ ਜ਼ੁਮੇਵਾਰ ਹੈ।ਇਕ ਗੱਲ ਲਈ ਐਲੋਪੈਥੀ,ਆਯੁਰਵੇਦ,ਹੋਮਿਓਪੈਥੀ ਆਦਿ ਸਭ ਪੈਥੀਆਂ ਦੇ ਵਿਦਵਾਨ ਸਹਿਮਤ ਹਨ,ਕਿ ਸਾਦਾ ਜੀਵਨ ਦੇ ਧਾਰਣੀ ਬਣਕੇ ਅਤੇ ਪ੍ਰਾਕ੍ਰਿਤਕ ਨਿਯਮਾਂ ਉਪਰ ਚਲਕੇ ਅਨੇਕ ਰੋਗਾਂ ਤੋ ਬਚਿਆ ਜਾ ਸਕਦਾ ਹੈ,ਕਿਉਕਿ ਜੀਵਨ ਸ਼ੈਲੀ ਨਾਲ ਸੰਬੰਧਿਤ ਅਨੇਕ ਰੋਗਾਂ ਹਾਈ ਬਲੱਡ ਪ੍ਰੈਸਰ,ਦਮਾ,ਅਨਿੰਦਰਾ,ਦਿਲ ਦੇ ਰੋਗ,ਸੂਗਰ,ਮਾਨਸਿਕ ਤਨਾਓ ਆਦਿ ਲਈ ਇਹ ਚਕਿਤਸਾ ਰਾਮਬਾਣ ਸਾਬਿਤ ਹੋਈ ਹੈ।

ਪ੍ਰਕ੍ਰਿਤਕ ਚਕਿਤਸਾ ਅਨੁਸਾਰ,ਸ਼ਰੀਰ ਅੰਦਰ ਜ਼ਹਿਰੀਲੇ ਤੱਤਾਂ ਦੇ ਵਧਣ ਨਾਲ ਸਾਡੇ ਸ਼ਰੀਰ ਦੇ ਮੁਖ ਆਧਾਰ ‘ਖੂਨ’ਅਤੇ ‘ਰਸ’ਦੁਸ਼ਿਤ ਹੋ ਜਾਂਦੇ ਹਨ,ਅਤੇ ਨਰਵਸ ਸਿਸਟਮ ਦੇ ਕਮਜ਼ੋਰ ਪੈਣ ਕਾਰਣ, ਹਰ ਅੰਗ ਸਹੀ ਰੂਪ ਵਿਚ ਆਪਣਾ ਕੰਮ ਨਹੀਂ ਕਰਦਾ।ਦਰਅਸਲ ਸ਼ਰੀਰ ਅੰਦਰ ਜ਼ਹਿਰੀਲਾ ਮਾਦਾ ਵਧਣ ਕਾਰਣ ਤੰਦਰੁਸਤੀ ਲਈ ਸ਼ਰੀਰ ਅੰਦਰ ਲੋੜੀਂਦੀਆਂ ਜ਼ਰੁੂਰੀ ਕੁਦਰਤੀ ਕ੍ਰਿਆਵਾਂ ‘ਪੋਸ਼ਣ ਅਤੇ ਨਿਸਕਾਸਣ’; ਦੋਵੇਂ ਮੱਧਮ ਪੈ ਜਾਂਦੀਆਂ ਹਨ।

ਭਾਰਤ ਵਿਚ ਧਰਮਾਂ ਤੋਂ ਇਲਾਵਾਂ ਦਰਸ਼ਨ(ਫਿਲਾਸਫੀ) ਦੇ ਕਈ ਮੱਤ ਵਿਕਸਤ ਹੋਏ, ਜਿਨ੍ਹਾਂ ਵਿਚੋਂ ਕਣਾਦ ਮੁਨੀ ਦੇ ‘ਵੈਸ਼ੇਸ਼ਿਕ ਦਰਸ਼ਨ’ ਵਿਚ ਇਕ ਪ੍ਰਕਾਰ ਦੀ ਪ੍ਰਮਾਣੂ ਪਰਿਕਲਪਨਾ ਅਨੁਸਾਰ, ਪ੍ਰਕਿਰਤੀ ਪ੍ਰਮਾਣੂਆਂ ਦਾ ਸ਼ਕਤੀ ਦੁਆਰਾ ਯੋਗ ਹੈ।ਪਰਮਾਣੂ ਤੱਤ ਚਾਰ ਹਨ:ਪ੍ਰਿਥਵੀ,ਜਲ,ਪ੍ਰਕਾਸ਼ ਅਤੇ ਵਾਯੂ,ਅਤੇ ਸਾਰਾ ਦ੍ਰਵ ਇਨ੍ਹਾਂ ਤੋ ਬਣਿਆ ਹੈ।ਪ੍ਰਕ੍ਰਿਤਕ ਚਕਿਤਸਾ ਵਿਗਿਆਨੀਆਂ ਅਨੁਸਾਰ, ਸਰੀਰ ਵਿਚ ਜਦ ਇਨਾਂ ਤੱਤਾਂ ਦਾ ਅਸੰਤੁਲਨ ਵੱਧ ਜਾਂਦਾ ਹੈ ਤਾਂ ਸ਼ਰੀਰ ਰੋਗੀ ਹੋ ਜਾਂਦਾ ਹੈ।ਰੋਗਾਂ ਦੇ ਭਾਵੇਂ ਅਨੇਕ ਨਾਮ ਹਨ,ਪਰ ਰੋਗਾਂ ਦਾ ਮੂਲ ਕਾਰਣ ਪੰਜ ਤੱਤਾਂ ਦੇ ਅਸੰਤੁਲਨ ਕਾਰਨ ਸ਼ਰੀਰ ਅੰਦਰ ਗੰਦਗੀ ਦਾ ਜਮ੍ਹਾਂ ਹੋ ਜਾਣਾ ਹੈ।ਸ਼ਰੀਰ ਅੰਦਰ ਜ਼ਹਿਰੀਲੇ ਪਦਾਰਥ ਠੋਸ,ਦ੍ਰਵ ਅਤੇ ਗੈਸ ਕਿਸੇ ਵੀ ਰੂਪ ਵਿਚ ਇਕੱਠੇ ਹੁੰਦੇ ਰਹਿੰਦੇ ਹਨ।ਬੇਸੱਕ ਸਰੀਰ ਆਪਣੇ ਕੁਦਰਤੀ ਨਿਯਮ ਅਨੁਸਾਰ ,ਇਨਾ੍ਹ ਜ਼ਹਿਰੀਲੇ ਪਦਾਰਥਾਂ ਨੂੰ ਮਲ-ਮੂਤਰ,ਪਸੀਨੇ ਅਤੇ ਸਵਾਸ (ਔਰਤਾਂ ਵਿਚ ਮਾਹਵਾਰੀ ) ਦੇ ਰੂਪ ਵਿਚ ਬਾਹਰ ਕੱਢਦਾ ਹੈ ਪਰ ਜਦੋਂ ਇਹ ਕ੍ਰਿਆਵਾਂ ਕਮਜੋਰ ਪੈਣ ਕਾਰਣ ਸ਼ਰੀਰ ਵਿਚ ਗੰਦਗੀ ਅਤੇ ਜ਼ਹਿਰੀਲੇ ਪਦਾਰਥ ਜਮ੍ਹਾਂ ਹੋ ਜਾਂਦੇ ਹਨ ਤਾਂ ਸ਼ਰੀਰ ਦੇ ਅੰਦਰਲੇ ਅੰਗ ਜਿਗਰ,ਮਿਹਦਾ,ਅੰਤੜੀਆਂ ਪੈਕਰੀਆਜ ਆਦਿ ਕਮਜੋਰ ਹੋਣ ਕਾਰਣ ਅਨੇਕ ਰੋਗ ਲਗਦੇ ਹਨ।

ਪ੍ਰਾਕ੍ਰਿਤਕ ਚਕਿਤਸਾ ਜਾਂ ਨੈਚਰੋਪੈਥੀ ਦੀ ਇਲਾਜ ਪ੍ਰਕ੍ਰਿਆ ਵੀ ਵਿਲੱਖਣ ਹੈ।ਇਸ ਵਿਚ ਰੋਗਾਂ ਦਾ ਕਾਰਣ ਕਿਟਾਣੂਆਂ ਨੂੰ ਨਹੀਂ, ਸਗੋਂ ਕਿਟਾਣੂਆਂ ਨੂੰ ਪ੍ਰਫੁਲਤ ਕਰਨ ਵਾਲੇ ਵਾਤਾਵਰਣ ਨੂੰ ਮੰਨਿਆ ਜਾਂਦਾ ਹੈ।ਸਾਡੇ ਸ਼ਾਸ਼ਤਰਾਂ ਵਿਚ ਕਿਹਾ ਹੈ-‘ਲਾਭਾਨਾਂ ਸ਼੍ਰੇਯ ਆਰੋਗਯਮ’ ਅਰਥਾਤ ਅਰੋਗਤਾ ਹੀ ਸਭਤੋਂ ਸ੍ਰੇਸ਼ਟ ਲਾਭ ਹੈ।ਪੁਰਾਣੀ ਕਹਾਵਤ-‘ਸਭ ਰੋਗੋਂ ਕੀ ਏਕ ਦਵਾ,ਮਿਟੀ ਪਾਣੀ ਔਰ ਹਵਾ’ਅਨੁਸਾਰ,ਕੁਦਰਤੀ ਇਲਾਜ ਪਣਾਲੀ ਵਿਚ ਆਕਾਸ਼,ਵਾਯੂ,ਅਗਨੀ,ਜਲ,ਪ੍ਰਿਥਵੀ,ਐਕਯੂਪ੍ਰੈਸਰ,ਯੋਗਾ,ਮਸਾਜ ਅਤੇ ਧਿਆਨ(ਮੈਡੀਟੇਸ਼ਨ)ਰਾਹੀਂ ਸ਼ਰੀਰ,ਮਨ ਅਤੇ ਆਤਮਾ ਨੂੰ ਨਿਰੋਗ ਕੀਤਾ ਜਾਂਦਾ ਹੈ, ਕਿਉਂਕਿ ਇਸ ਪੈਥੀ ਅਨੁਸਾਰ, ਸਰੀਰਕ,ਮਾਨਸਿਕ ਅਤੇ ਆਤਮਿਕ ਤਿੰਨੋਂ ਪੱਧਰਾਂ ਤੇ ਨਿਰੋਗ ਹੋਣਾਂ ਹੀ ਅਸਲ ਨਿਰੋਗਤਾ ਹੈ।ਤੰਦਰੁਸਤੀ ਲਈ ਜ਼ਰੁਰਤ ਅਨੁਸਾਰ ਉਪਵਾਸ ,ਵਰਤ ਰੱਖਣਾ ਆਕਾਸ਼ ਤੱਤਵ ਦੀ ਵਰਤੋਂ ਹੈ।ਪੇਟ ਦੇ ਸਾਰੇ ਰੋਗਾਂ,ਮੋਟਾਪਾ,ਸਵਾਸ ਰੋਗ,ਜੋੜਾਂ ਦੇ ਦਰਦ ਲਈ ਆਕਾਸ਼ ਤੱਤਵ ਦੀ ਵਰਤੋਂ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਪ੍ਰਾਕ੍ਰਿਤਕ ਚਕਿਤਸਾ ਦੇ ਅਨਿੱਖੜ ਅੰਗ ਯੋਗ ਵਿਚ ਪ੍ਰਾਣਾਯਾਮ,ਸਰੀਰ ਲਈ ਵਾਯੂ ਤੱਤਵ ਅਤੇ ਭਾਫ ਸ਼ਨਾਨ ਅਗਨੀ ਤੱਤਵ ਦੀ ਵਰਤੋਂ ਹੈ।

ਭਾਰਤੀ ਖਟ ਸ਼ਾਸਤਰਾਂ ਵਿਚੋਂ ਪਾਤੰਜਲੀ ਦੇ ਯੋਗ ਦਰਸ਼ਨ ਅਨੁਸਾਰ , ‘ਸੱਚਾ ਦਾਰਸ਼ਨਿਕ ਆਤਮਾਂ ਦਾ ਵੈਦ ਹੈ ਜੋ ਅਸਾਨੂੰ ਤ੍ਰਿਸ਼ਨਾਵਾਂ ਦੇ ਬੰਧਨਾਂ ਤੋਂ ਛੁਟਕਾਰੇ ਵਿਚ ਸਹਾਇਤਾ ਕਰਦਾ ਹੈ’।ਦਰਅਸਲ ਤ੍ਰਿਸ਼ਨਾਵਾਂ ਵੀ ਇਕ ਪ੍ਰਕਾਰ ਦੇ ਆਤਮਿਕ ਰੋਗ ਹਨ,ਜਿਨ੍ਹਾਂ ਦਾ ਇਲਾਜ ਪ੍ਰਾਕ੍ਰਿਤਕ ਚਕਿਤਸਾ ਅਨੁਸਾਰ,ਧਿਆਨ, ਸੰਜਮ ਅਤੇ ਸ਼ੁੱਧ ਆਚਰਣ ਹੈ ।ਕਮਰ ਸ਼ਨਾਨ,ਮੇਹਨ ਸ਼ਨਾਨ ,ਨੇਤੀ, ਅਤੇ ਸੈਂਕੜੇ ਰੋਗਾਂ ਦਾ ਇਕ ਇਲਾਜ ਅਨੀਮਾ-ਕੁੰਜਲ(ਸ਼ਰੀਰ ਦੇ ਅੰਦਰੂਨੀ ਸ਼ਨਾਨ) ਆਦਿ ਸ਼ਰੀਰਕ ਸ਼ੋਧਨ ਅਤੇ ਸ਼ੰਵੇਦਨਾਵਾਂ ਵਧਾਉਣ ਲਈ ਜਲ ਤੱਤਵ ਦੀ ਵਰਤੋਂ ਹੈ। ਪ੍ਰਿਥਵੀ ਤੱਤ ਪ੍ਰਧਾਨ ਮਿੱਟੀ ਚਕਿਤਸਾ ਅਨੁਸਾਰ, ਸ਼ਰੀਰ ਵਿਚਲੇ ਜ਼ਹਿਰੀਲੇ ਮਾਦੇ (ਵਿਜਾਤੀਯ ਦ੍ਰਵ)ਨੂੰ ਬਾਹਰ ਕੱਢਣ ਲਈ ਮਿੱਟੀ ਨੂੰ ਸ਼੍ਰੁੇਸਟ ਕਿਟਾਣੂ ਨਾਸਕ ਔਸ਼ਧੀ ਦੇ ਰੂਪ ਵਿਚ ਕਈ ਪ੍ਰਕਾਰ ਨਾਲ ਪ੍ਰਯੋਗ ਕੀਤਾ ਜਾਂਦਾ ਹੈ।ਸ਼ਰੀਰਕ ਅਤੇ ਮਾਨਸਿਕ ਮਜਬੂਤੀ ਲਈ ,ਰਕਤ ਸੰਚਾਰ,ਨਰਵਸ ਸਿਸਟਮ ਅਤੇ ਮਾਸ ਪੇਸੀਆਂ ਦੀ ਮਜਬੂਤੀ ਲਈ ਮਸਾਜ ਜਾਂ ਮਾਲਿਸ ਵੀ ਪ੍ਰਾਕ੍ਰਿਤਕ ਚਕਿਤਸਾ ਦਾ ਇਕ ਜ਼ਰੂਰੀ ਅੰਗ ਹੈ ।ਸ਼ਰੀਰ ਦੇ ਕੁਝ ਖਾਸ ਕੇਂਦਰਾਂ,ਰਿਸਪਾਂਸ ਸੈਂਟਰਜ਼ ਉਪਰ ਦਬਾਓ ਪਾਉਣਾ ਅਰਥਾਤ ਐਕਯੂਪ੍ਰੈਸਰ ਵੀ ਇਕ ਪ੍ਰਕਾਰ ਦੀ ਮਸਾਜ ਹੀ ਹੈ,ਜਿਸਦਾ ਸੰਬੰਧ ਇਲਾਜ ਤੋ ਇਲਾਵਾ ਸ਼ਰੀਰ ਨੂੰ ਸੁੰਦਰ ,ਲਚਕਦਾਰ ਅਤੇ ਫੁਰਤੀਲਾ ਬਣਾਉਣ ਨਾਲ ਵੀ ਹੈ।ਰੋਗੀ ਦੀ ਦਸ਼ਾ ਅਨੁਸਾਰ ਮਸਾਜ ਦੇ ਤਰੀਕੇ ਅਨੇਕ ਹਨ।

ਪਾ੍ਰਕਿਰਤੀ ਚਕਿਤਸਾ ਸਿਰਫ ਇਕ ਇਲਾਜ ਪ੍ਰਣਾਲੀ ਨਹੀਂ ,ਸਗੋ ਇਕ ਸੰਪੂਰਨ ਜੀਵਨ ਸ਼ੈਲੀ ਵੀ ਹੈ।ਇਸ ਵਿਚ ਖਾਣ-ਪੀਣ,ਰਹਿਣ-ਸਹਿਣ,ਸੰਜਮ,ਆਚਰਣ ਦੀ ਸ਼ੁੱਧਤਾ ਆਦਿ ਸ਼ੁਭ ਗੁਣਾਂ ਉਪਰ ਵੀ ਵਿਸ਼ੇਸ ਧਿਆਨ ਦਿੱਤਾ ਜਾਂਦਾ ਹੈ।ਪੁੰਗਰਿਤ ਅੰਨ ਨੂੰ ਸਿਹਤ ਲਈ ਸਭਤੋਂ ਉਤੱਮ ਆਹਾਰ ਮੰਨਿਆ ਗਿਆ ਹੈ।ਇਸ ਨਾਲ ਰੋਗਾਂ ਦੀ ਜੜ ਮੋਟਾਪਾ ਘਟਦਾ ਹੈ ਅਤੇ ਸ਼ਰੀਰ ਨੂੰ ਲੋੜੀਦੇ ਤੱਤ ਮਿਲਣ ਕਾਰਣ ਜੀਵਨੀ ਸ਼ਕਤੀ (ਰੋਗਾਂ ਨਾਲ ਲੜਨ ਦੀ ਸ਼ਕਤੀ )ਵੱਧਦੀ ਹੈ।ਨੇਂਬੂ,ਆਮਲਾ,ਗਾਜਰ,ਸ਼ਹਦ,ਖੰਜੂਰ,ਅੰਜੀਰ,ਦਹੀ,ਲਸਣ, ਪਿਆਜ, ਅਨੇਕ ਫਲਾਂ,ਸਬਜੀਆਂ ਦੇ ਰਸ ਆਦਿ ਦੀ ਵਰਤੋਂ ਰੋਗਾਂ ਅਨੁਸਾਰ ਆਹਰ ਵਿਚ ਵਿਸ਼ੇਸ ਰੂਪ ਵਿਚ ਸ਼ਾਮਿਲ ਅਤੇ ਚੀਨੀ,ਨਮਕ,ਮੈਦਾ ਨੂੰ ਤਿੰਨ ਚਿੱਟੇ ਜ਼ਹਿਰ ਮੰਨ ਕੇ ਆਹਰ ਵਿਚ ਪਰਹੇਜ਼ ਕੀਤਾ ਜਾਂਦਾ ਹੈ।

ਸੂਰਜ ਦੇ ਪ੍ਰਕਾਸ਼ ਦੇ ਸੱਤ ਰੰਗਾਂ ਦੁਆਰਾ ਨਿਰੋਗ ਕਰਨਾ ਵੀ ਕੁਦਰਤੀ ਇਲਾਜ ਵਿਚ ਸ਼ਾਮਿਲ ਹੈ।ਸੂਰਜ ਦੀਆਂ ਕਿਰਣਾਂ ਬੇਸੱਕ ਇਕ ਰੰਗ ਦੀਆਂ ਜਾਪਦੀਆਂ ਹਨ,ਪਰ ਵਾਸਤਵ ਵਿਚ ਇਹ ਸੱਤ ਰੰਗਾਂ ਦਾ ਸਮੂਹ ਹੈ,ਜਿਨ੍ਹਾਂ ਦਾ ਚਕਿਤਸਾ ਦੇ ਖੇਤਰ ਵਿਚ ਅਲੱਗ ਅਲੱਗ ਮਹੱਤਵ ਹੈ।ਲਾਲ,ਪੀਲੀ.ਹਰੀ,ਜਾਮਨੀ ਆਦਿ ਰੰਗਾਂ ਦੀਆਂ ਬੋਤਲਾਂ ਵਿਚ ਇਕ ਵਿਸ਼ੇਸ਼ ਵਿਧੀ ਦੁਆਰਾ ਕੁਝ ਘੰਟੇ ਧੁੱਪ ਵਿਚ ਰੱਖਕੇ ਚਾਰਜਿਤ ਕੀਤੇ ਪਾਣੀ ਜਾਂ ਤੇਲ ਵਿਚ ,ਬੋਤਲਾਂ ਦੇ ਰੰਗਾਂ ਮੁਤਾਬਿਕ ਕੁਦਰਤੀ ਅਲੱਗ ਅਲੱਗ ਗੁਣ ਪੈਦਾ ਹੋ ਜਾਂਦੇ ਹਨ,ਜਿਸਦੀ ਵਰਤੋਂ ਰੋਗੀ ਦੀ ਦਸ਼ਾ ਅਨੁਸਾਰ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਵੱਖ ਵੱਖ ਰੰਗਾਂ ਦੇ ਸ਼ੀਸ਼ਿਆਂ ਵਿਚੋਂ ਗੁਜਰਦੀਆਂ ਸੂਰਜ ਦੀਆਂ ਕਿਰਣਾਂ ,ਰੋਗੀ ਸ਼ਰੀਰ ਉਪਰ ਪਾ ਕੇ ਵੀ ਅਨੇਕ ਰੋਗਾਂ ਤੋਂ ਮੁਕਤੀ ਦਿਲਾਈ ਜਾਂਦੀ ਹੈ।ਇਨ੍ਹਾਂ ਰੰਗਾਂ ਦਾ ਸਾਡੇ ਸ਼ਰੀਰ ਵਿਚਲ਼ੀਆਂ ਰਸ ਗ੍ਰੰਥੀਆਂ ਥਾਇਰਾਈਡ,ਜਿਗਰ,ਪਿਚੂਟਰੀ,ਪੀਨੀਅਲ ,ਅੋਵਰੀ ਆਦਿ ਤੇ ਗਹਿਰਾ ਅਸਰ ਪੈਂਦਾ ਹੈ।ਕੁਝ ਵਿਦਵਾਨਾਂ ਨੇ ਲਾਲ,ਨੀਲੇ ਅਤੇ ਹਰੇ ਰੰਗ ਨੂੰ ਹੀ ਮਹੱਤਵਪੂਰਣ ਮੰਨਕੇ, ਇਨ੍ਹਾਂ ਰੰਗਾਂ ਦੇ ਗਰਮ ਠੰਡੇ ਗੁਣਾਂ ਅਨੁਸਾਰ ਇਲਾਜ ਕਰਨ ਨੂੰ ਪਹਿਲ ਦਿਤੀ ਹੈ।

ਸੰਪਰਕ: +91 98713 12541

Comments

Security Code (required)Can't read the image? click here to refresh.

Name (required)

Leave a comment... (required)

ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ