Thu, 09 July 2020
Your Visitor Number :-   2567639
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਔਲਾਦ ਪ੍ਰਾਪਤੀ ਦੇ ਰਾਹ ’ਚ ਅੜਿੱਕਾ -ਡਾ. ਲਖਵਿੰਦਰ ਸਿੰਘ

Posted on:- 19-07-2014

suhisaver

ਅਕਸਰ ਵੱਡੇ ਬਜ਼ੁਰਗ ਕਿਸੇ ਵੀ ਬੱਚੇ ਜਾਂ ਬੱਚੀ ਨੂੰ ਇਹ ਹੀ ਕਹਿੰਦੇ ਸੁਣੇ ਗਏ ਹਨ,‘‘ ਬੱਚਾ ਪਹਿਲਾਂ ਆਪਣਾ ਕੰਮ ਸੈਟ ਕਰ ਲਾ, ਫਿਰ ਤੇਰਾ ਵਿਆਹ ਕਰਾਂਗੇ, ਕਿਉਕਿ ਤੂੰ ਚੰਗੇ ਕੈਰੀਅਰ ਜਾਂ ਕੰਮਕਾਰ ਨਾਲ ਹੀ ਆਪਣੀ ਔਲਾਦ ਨੂੰ ਵਧੀਏ ਤਰੀਕੇ ਨਾਲ ਪਾਲ ਸਕੇਗਾ।’’ ਹੁੁਣ ਦੇਖਣ ਸੁਣਨ ਵਾਲਾ ਇਸ ਕਥਨ ’ਤੇ ਹੈਰਾਨ ਰਹਿ ਸਕਦਾ ਹੈ ਕਿ ‘ਕੈਰੀਅਰ ਕਿਵੇਂ ਕਿਸੇ ਜੋੜੇ ਦੀ ਔਲਾਦ ਪ੍ਰਾਪਤੀ ਦੀ ਰਾਹ ’ਚ ਅੜਿੱਕਾ ਸਾਬਤ ਹੈ ਸਕਦਾ ਹੈ।’ ਪਰ ਸਾਡਾ ਜਵਾਬ ਹੈ ਕਿ ਹਾਂ ਇਹ ਵੀ ਹੋ ਸਕਦਾ ਹੈ। ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਔਲਾਦ ਪ੍ਰਾਪਤੀ ਹਰ ਵਿਅਕਤੀ ਤੇ ਔਰਤ ਦੀ ਪਹਿਲੀ ਇੱਛਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਜੇਕਰ ਕਿਸੇ ਵਿਆਹੁਤਾ ਜੋੜੇ ਦੇ ਇਕ ਸਾਥੀ ਖਾਸ ਕਰਕੇ ਔਰਤ ਨੇ ਆਪਣੇ ਪ੍ਰੋਫੈਸ਼ਨਲ ਕੈਰੀਅਰ ਕਰਕੇ ਦੇਰੀ ਨਾਲ ਵਿਆਹ ਕਰਵਾਇਆ ਹੋਵੇ ਤੇ ਔਲਾਦ ਪ੍ਰਾਪਤੀ ’ਚ ਹੋਰ ਵੀ ਸਮਾਂ ਲਾ ਦਿੱਤਾ ਹੋਵੇ।

ਕੈਰੀਅਰ ਬਣਾਉਣ ਵਾਲੇ ਜੋੜਿਆਂ ਵਿਚ ਔਲਾਦ ਪ੍ਰਾਪਤੀ ’ਚ ਇਕ ਵੱਡੀ ਰੁਕਾਵਟ ਅਜੋਕੇ ਦੌਰ ਦੀਆਂ ਕੰਪਨੀਆਂ ਵੀ ਹਨ। ਕਰੀਬ ਕਰੀਬ ਸਾਰੇ ਹੀ ਕੰਪਨੀ ਪ੍ਰਬੰਧਕਾਂ ਦੀ ਇਹ ਸੋਚ ਤਾਂ ਬਣ ਹੀ ਚੁੱਕੀ ਹੈ ਕਿ ਜੇਕਰ ਕਿਸੇ ਔਰਤ ਦੇ ਨੌਕਰੀ ਦੌਰਾਨ ਬੱਚਾ ਹੁੰਦਾ ਹੈ ਜਾਂ ਉਹ ਬੱਚੇ ਵਾਲੀ ਹੈ ਤਾਂ ਉਨ੍ਹਾਂ ਦੀ ਕੰਪਨੀ ਦਾ ਕੰਮ ਪ੍ਰਭਾਵਤ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਕੰਪਨੀ ਪ੍ਰਬੰਧਕ ਵੀ ਸੋਚ ਰੱਖਦੇ ਹਨ ਕਿ ਨਵਜਨਮੇ ਬੱਚੇ ਵੱਲ ਨੌਕਰੀਪੇਸ਼ਾ ਔਰਤ ਦਾ ਧਿਆਨ ਹੋ ਜਾਂਦਾ ਹੈ ਤੇ ਉਸ ਦਾ ਕੰਮ ਪ੍ਰਭਾਵਤ ਹੋਣ ਲਾਜ਼ਮੀ ਹੈ। ਇਹ ਦੇਖਿਆ ਗਿਆ ਹੈ ਕਿ ਅੱਜ ਕੱਲ੍ਹ ਦੇ ਮੁਕਾਬਲੇ ਦੇ ਦੌਰ ’ਚ ਪਹਿਲਾਂ ਉਚ ਪੱਧਰ ਦੀ ਪੜ੍ਹਾਈ ਤੇ ਨੌਕਰੀ ਪ੍ਰਾਪਤ ਕਰਨ ਦੀ ਰੁਝੇਵੇਂ ਭਰੀ ਭੱਜਦੌੜ ’ਚ ਅਕਸਰ ਔਰਤਾਂ ਬੱਚੇ ਪੈਦਾ ਕਰਨ ਨੂੰ ਦੂਜੀ ਤਰਜ਼ੀਹ ਦੇਣ ਲੱਗ ਪਈਆਂ ਹਨ।

ਇਸ ਕਾਰਨ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਜਾਂਦੀ ਹੈ ਤੇ ਉਕਤ ਜੋੜਿਆਂ ਨੂੰ ਔਲਾਦ ਪ੍ਰਾਪਤੀ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਨਾਲ ਅੱਜ ਪੂਰੇ ਸੰਸਾਰ ਦੇ ਵਿਆਹੁਤਾ ਜੋੜਿਆਂ ’ਚ ਸ਼ੁਕਰਾਣੂਆਂ ਦੀ ਘਟ ਰਹੀ ਗਿਣਤੀ ਦੀ ਸਮੱਸਿਆ ਜ਼ੋਰ ਫੜ ਰਹੀ ਹੈ। ਇਸ ਦੇ ਕਾਰਨ ਕੀ ਹਨ, ਇਸ ਬਾਰੇ ਅਜੇ ਤੱਕ ਕਿਸੇ ਠੋਸ ਸਿੱਟੇ ’ਤੇ ਨਹੀਂ ਪਹੁੰਚਿਆ ਜਾ ਸਕਿਆ, ਪਰ ਕਿਸੇ ਹੱਦ ਤੱਕ ਸੰਸਾਰ ਪੱਧਰ ’ਤੇ ਵਧ ਰਿਹਾ ਪ੍ਰਦੂਸ਼ਣ ਤੇ ਤਣਾਅ ਇਸ ਦੇ ਕਾਰਨ ਮੰਨੇ ਜਾ ਸਕਦੇ ਹਨ। ਇਸ ਸਥਿਤੀ ’ਚ ਵੀ ਉਦਾਸ ਜਾਂ ਨਿਰਾਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਇਸ ਸਮੱਸਿਆ ਸਬੰਧੀ ਲੋਕਾਂ ਚ ਜਾਗਰੂਕਤਾ ਵੀ ਵਧ ਰਹੀ ਹੈ। ਖੁਸ਼ੀ ਵਾਲੀ ਗੱਲ ਤਾਂ ਇਹ ਹੈ ਕਿ ਵਿਆਹੁਤਾ ਜੋੜੇ ਹੁਣ ਬਾਂਝਪਣ ਦੀ ਸਮੱਸਿਆ ਨੂੰ ਲੁਕਾਉਣ ਦੀ ਲੋੜ ਵੀ ਨਹੀਂ ਸਮਝਦੇ ਤੇ ਪ੍ਰਭਾਵਿਤ ਜੋੜੇ ਦਾ ਸਾਰਾ ਪਰਿਵਾਰ ਇਸ ਸਮੱਸਿਆ ਦੇ ਹੱਲ ਲਈ ਡਾਕਟਰਾਂ ਕੋਲੋਂ ਸਲਾਹ ਲੈਣ ’ਚ ਦਿਲਚਸਪੀ ਦਿਖਾਉਦਾ ਹੈ। ਇਸ ਸਥਿਤੀ ’ਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਕਿੱਥੋਂ ਸਹਿਯੋਗ ਲਿਆ ਜਾ ਸਕਦਾ ਹੈ। ਵੇਖਿਆ ਗਿਆ ਹੈ ਕਿ ਜ਼ਿਆਦਾਤਰ ਜੋੜੇ ਇਸ ਸਮੱਸਿਆ ਸਬੰਧੀ ਆਪਣੇ ਜਾਣੂ ਜਾਂ ਪਰਿਵਾਰਕ ਡਾਕਟਰ ਨਾਲ ਹੀ ਸੰਪਰਕ ਕਰਦੇ ਹਨ ਤੇ ਉਸ ਦੇ ਕਹਿਣ ’ਤੇ ਹੀ ਉਸ ਵਲੋਂ ਦੱਸੇ ਗਏ ਕਿਸੇ ਹੋਰ ਡਾਕਟਰ ਨਾਲ ਸਲਾਹ ਕਰਦੇ ਹਨ। ਇਸ ਸਥਿਤੀ ’ਚ ਇਹ ਜ਼ਰੂਰੀ ਹੈ ਕਿ ਡਾਕਟਰ ਕੋਲ ਪਤੀ ਪਤਨੀ ਇੱਕਠੇ ਹੀ ਜਾਣ। ਡਾਕਟਰ ਔਲਾਦ ਪ੍ਰਾਪਤੀ ਦੀ ਸਮੱਰਥਾ ਦੀ ਜਾਂਚ ਕਰਕੇ, ਔਲਾਦ ਪ੍ਰਾਪਤੀ ਦੇ ਰਾਹ ’ਚ ਬਣੇ ਅੜਿੱਕਿਆਂ ਨੂੰ ਦੂਰ ਕਰਨ ਦੇ ਸੁਝਾਅ ਦਿੰਦੇ ਹਨ। ਇਕ ਵਾਰ ਸਮੱਸਿਆ ਦਾ ਕਾਰਨ ਪਤਾ ਲੱਗ ਜਾਵੇ ਤਾਂ ਉਸ ਤੋਂ ਬਾਅਦ ਇਸ ਦੇ ਇਲਾਜ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ। ਜੇਕਰ ਗਰਭ ਧਾਰਨ ਕਰਨ ’ਚ ਕੁਝ ਖਾਸ ਕਿਸਮ ਦੀਆਂ ਦਿੱਕਤਾਂ ਹਨ ਤਾਂ ਉਕਤ ਸਮੱਸਿਆਵਾਂ ਨਾਲ ਸਬੰਧਤ ਮਾਹਰ ਡਾਕਟਰਾਂ ਨੂੰ ਸੰਪਰਕ ਕਰਨਾ ਹੀ ਬਿਹਤਰ ਸਾਬਤ ਹੋ ਸਕਦਾ ਹੈ। ਦਰਅਸਲ ਨੌਕਰੀਪੇਸ਼ਾ ਵਿਆਹੁਤਾ ਜੋੜਿਆਂ ਨੂੰ ਔਲਾਦ ਪ੍ਰਾਪਤੀ ਨੂੰ ਵੀ ਇਕ ਯੋਜਨਾਬੰਦੀ ਵਾਂਗ ਲੈਣਾ ਚਾਹੀਦਾ ਹੈ, ਜਿਸ ’ਚ ਸਮੇਂ ਦੀ ਸਹੀ ਚੋਣ ਉਨ੍ਹਾਂ ਦੀ ਜ਼ਿੰਦਗੀ ’ਚ ਖੁਸ਼ੀਆਂ ਖੇੜੇ ਲਿਆ ਦਿੰਦੀ ਹੈ। ਹਾਂ, ਇਹ ਗੱਲ ਵੀ ਸੱਚ ਹੈ ਕਿ ਇਸ ਗੱਲ ਨੂੰ ਸਾਰੇ ਨੌਕਰੀਪੇਸ਼ਾ ਵਿਆਹੁਤਾ ਜੋੜਿਆਂ ’ਤੇ ਇਕਸਾਰ ਲਾਗੂ ਵੀ ਨਹੀਂ ਕੀਤਾ ਜਾ ਸਕਦਾ, ਕਿਉਕਿ ਆਖਰ ਇਹ ਹਰ ਇਕ ਦਾ ਆਪਣਾ ਨਿੱਜੀ ਮਾਮਲਾ ਹੈ।

ਜੇਕਰ ਨੌਕਰੀਪੇਸ਼ਾ ਜੋੜਿਆਂ ਦੀ ਔਲਾਦ ਪ੍ਰਾਪਤੀ ਦੇ ਸਮੇਂ ਦੀ ਚੋਣ ਨੂੰ ਉਨ੍ਹਾਂ ਦਾ ਨਿੱਜੀ ਮਾਮਲਾ ਮੰਨ ਕੇ ਛੱਡ ਵੀ ਦਿੱਤਾ ਜਾਵੇ ਤਾਂ ਵੀ ਇਹ ਗੱਲ ਤਾਂ ਸਾਰੇ ਨੌਕਰੀਪੇਸ਼ਾ ਜੋੜਿਆਂ ਯਾਦ ਰੱਖਣੀ ਹੀ ਚਾਹੀਦੀ ਹੀ ਹੈ ਕਿ ਔਰਤ ਦੀ ਬੱਚੇ ਪੈਦਾ ਕਰਨ ਦੀ ਸਭ ਤੋਂ ਵੱਧ ਸਮੱਰਥਾ 20 ਤੋਂ 30 ਸਾਲ ਦੀ ਉਮਰ ਦੇ ਦਰਮਿਆਨ ਹੀ ਹੁੰਦੀ ਹੈ। ਇਸ ਤੋਂ ਬਾਅਦ ਔਰਤ ਦੇ ਬੱਚਾ ਪੈਦਾ ਕਰਨ ਦੀ ਸਮੱਰਥਾ ਘਟਣ ਲੱਗ ਪੈਂਦੀ ਹੈ ਤੇ 35 ਸਾਲ ਤੋਂ ਬਾਅਦ ਤਾਂ ਇਹ ਤੇਜ਼ੀ ਨਾਲ ਘਟਣ ਲੱਗ ਜਾਂਦੀ ਹੈ ਪਰ ਇਸ ਤੱਥ ਨੂੰ ਪੜ੍ਹ ਸੁਣ ਕੇ ਬੇਕਾਰ ਦੀ ਚਿੰਤਾ ’ਚ ਪੈਣ ਦੀ ਵੀ ਲੋੜ ਨਹੀਂ, ਸਗੋਂ ਯਤਨ ਕਰਨਾ ਚਾਹੀਦਾ ਹੈ ਕਿ ਗੁਜ਼ਰ ਰਹੇ ਸਮੇਂ ਨੂੰ ਦੇਖਦੇ ਹੋਏ ਸਹੀ ਫੈਸਲਾ ਲਿਆ ਜਾਵੇ।

Comments

Security Code (required)Can't read the image? click here to refresh.

Name (required)

Leave a comment... (required)

ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ