Thu, 18 April 2024
Your Visitor Number :-   6980181
SuhisaverSuhisaver Suhisaver

ਹਾਰਟ ਅਟੈਕ ਤੋਂ ਕਿਵੇਂ ਬਚੀਏ?

Posted on:- 02-07-2012

suhisaver

ਮੁਲਾਕਾਤੀ: ਅਰੁਣਦੀਪ

ਪੰਜਾਬ 'ਚ ਦਿਲ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਅਨਵਰ ਖਾਨ ਨਾਲ ਖਾਸ ਗੱਲਬਾਤ:
 
? ਹਾਰਟ ਅਟੈਕ ਤੋਂ ਬਚਣ ਲਈ ਕਲੈਸਟ੍ਰੌਲ ਦਾ ਪੱਧਰ ਕੀ ਹੋਣਾ ਚਾਹੀਦਾ ਹੈ।
- ਕਲੈਸਟ੍ਰੌਲ ਦਾ ਸਧਾਰਣ ਪੱਧਰ 150 ਤੋਂ ਵੱਧ ਨਹੀਂ ਹੋਣਾ ਚਾਹੀਦਾ। ਉਮਰ ਅਤੇ ਬਿਮਾਰੀ ਦੇ ਹਿਸਾਬ ਨਾਲ ਇਹ ਘੱਟ ਵੱਧ ਹੋ ਸਕਦਾ ਹੈ। ਜੇ ਤੁਹਾਡੇ ਲੀਵਰ 'ਚ ਵਾਧੂ ਕਲੈਸਟ੍ਰੌਲ ਦਾ ਨਿਰਮਾਣ ਹੋ ਰਿਹਾ ਹੋਵੇ ਤਾਂ ਤੁਹਾਨੂੰ ਕਲੈਸਟ੍ਰੌਲ ਨੂੰ ਕਾਬੂ 'ਚ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ ਅਤੇ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

?ਕੀ ਭੋਜਨ ਬਗੈਰ ਤੇਲ ਤੋਂ ਹੋਣਾ ਚਾਹੀਦਾ ਹੈ।
- ‘ਜ਼ੀਰੋ ਆਇਲ' ਭੋਜਨ ਵਾਲੀ ਧਾਰਣਾ ਠੀਕ ਨਹੀਂ ਹੈ। ਪੂਰੇ ਭੋਜਨ 'ਚ ਸੈਚੁਰੇਟਡ ਫੈਟ ਵਾਲਾ ਭੋਜਨ 10 ਪ੍ਰਤੀਸ਼ਤ ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਅਨਸੈਚੁਰੇਟਡ ਭੋਜਨ 20 ਪ੍ਰਤੀਸ਼ਤ ਤੋਂ ਘੱਟ ਹੋਵੇ। ਭੋਜਨ 'ਚ ਇਸ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਮਸਾਲਿਆਂ ਆਦਿ ਦੀ ਮਨਾਹੀ ਨਹੀਂ ਹੁੰਦੀ ਪਰ ਜਿਨ੍ਹਾਂ ਨੂੰ ਪੇਟ ਨਾਲ ਸੰਬੰਧਤ ਸਮੱਸਿਆਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਇਸ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਜਾਂਦਾ ਹੈ। 



?ਹਾਰਟ ਅਟੈਕ 'ਚ ਤਣਾਅ ਦੀ ਕੀ ਭੂਮਿਕਾ ਹੁੰਦੀ ਹੈ।
- ਹਾਰਟ ਅਟੈਕ 'ਚ ਤਣਾਅ ਅਹਿਮ ਭੂਮਿਕਾ ਨਿਭਾਉਦਾ ਹੈ। ਇਸ ਨੂੰ ਘਟਾਉਣ ਲਈ ਲਗਾਤਾਰ ਉਪਰਾਲੇ ਕਰਨੇ ਚਾਹੀਦੇ ਹਨ। ਜੇ ਇਸਨੂੰ ਕਾਬੂ ਕਰਨ 'ਚ ਕਾਮਯਾਬੀ ਹਾਸਲ ਹੁੰਦੀ ਹੈ ਤਾਂ ਇਸ ਨਾਲ ਤੁਹਾਨੂੰ ਦਿਲ ਦੇ ਰੋਗ ਰੋਕਣ 'ਚ ਮਦਦ ਮਿਲੇਗੀ, ਕਿਉਂਕਿ ਤਣਾਅ ਦਿਲ ਦੀਆਂ ਬਿਮਾਰੀਆਂ ਦੀ ਅਹਿਮ ਵਜ੍ਹਾ ਹੈ। ਇਸ ਨਾਲ ਤੁਹਾਨੂੰ ਬੇਹਤਰ ਜੀਵਨ ਪੱਧਰ ਬਣਾ ਕੇ ਰੱਖਣ 'ਚ ਵੀ ਮਦਦ ਮਿਲੇਗੀ।

? ਬਲੱਡ ਪਰੈਸ਼ਰ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ।  

- ਵਧਿਆ ਹੋਇਆ ਬਲੱਡ ਪਰੈਸ਼ਰ ਵਿਸ਼ੇਸ਼ ਤੌਰ 'ਤੇ 130/90 ਤੋਂ ਉ¥ਪਰ ਤੁਹਾਡੀ ਬਲੌਕੇਜ ਨੂੰ ਦੁੱਗਣੀ ਰਫਤਾਰ ਨਾਲ ਵਧਾਏਗਾ। ਤਣਾਅ 'ਚ ਕਮੀ, ਤੰਬਾਕੂਨੋਸ਼ੀ ਤੋਂ ਪਰਹੇਜ਼, ਧਿਆਨ, ਨਮਕ 'ਚ ਕਮੀ, ਸਬਜ਼ੀਆਂ ਅਤੇ ਰੇਸ਼ੇਦਾਰ ਭੋਜਨ ਨਾਲ ਬਲੱਡ ਪਰੈਸ਼ਰ ਘੱਟ ਕਰਨਾ ਚਾਹੀਦਾ ਹੈ।

?ਕੀ ਵਧਿਆ ਭਾਰ ਹਾਰਟ ਅਟੈਕ ਨੂੰ ਸੱਦਾ ਦਿੰਦਾ ਹੈ।  
- ਮੋਟਾਪਾ ਤੁਹਾਡੇ ਦਿਲ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਟੱਮੀ ਤਾਂ ਹੋਰ ਵੀ ਘਾਤਕ ਹੈ। ਤੁਹਾਡਾ ਬਾਡੀ ਮਾਸ ਇੰਡੈਕਸ (ਬੀਐਮਆਈ) 25 ਤੋਂ ਹੇਠਾਂ ਰਹਿਣਾ ਚਾਹੀਦਾ ਹੈ। ਇਸਦੀ ਗਣਨਾ ਤੁਸੀਂ ਆਪਣੇ ਕਿਲੋਗ੍ਰਾਮ ਵਜ਼ਨ ਨੂੰ ਮੀਟਰ 'ਚ ਆਪਣੇ ਕੱਦ ਦੇ ਸਕਵੇਅਰ ਦੇ ਨਾਲ ਘਟਾ ਕੇ ਕਰ ਸਕਦੇ ਹੋ। ਮੋਟਾਪੇ ਨੂੰ ਕਾਬੂ 'ਚ ਕਰਨ ਲਈ ਜੀਵਨ ਸ਼ੈਲੀ ਦਰੁਸਤ ਕਰਨੀ ਬਹੁਤ ਜ਼ਰੂਰੀ ਹੈ। ਸਲਾਦ ਤੇ ਪੌਸ਼ਟਿਕ ਭੋਜਨ ਦੇ ਸੇਵਨ ਨਾਲ ਤੁਸੀਂ ਆਪਣੇ ਵਜ਼ਨ ਨੂੰ ਕਾਬੂ 'ਚ ਰੱਖ ਸਕਦੇ ਹੋ।

? ਸੈਰ ਅਤੇ ਕਸਰਤ ਕਿੰਨੀ ਕੁ ਮਹੱਤਵਪੂਰਣ ਹੁੰਦੀ ਹੈ।
- 30 ਤੋਂ 40 ਮਿੰਟ ਰੋਜ਼ਾਨਾ ਸੈਰ ਤੁਹਾਡੇ ਦਿਲ ਲਈ ਬਹੁਤ ਹੀ ਲਾਭਕਾਰੀ ਹੈ। ਟਹਿਲਣ ਦੀ ਰਫਤਾਰ ਏਨੀ ਹੋਣੀ ਚਾਹੀਦੀ, ਜਿਸ ਨਾਲ ਸੀਨੇ 'ਚ ਦਰਦ ਨਹੀਂ ਹੋਵੇ ਅਤੇ ਹੱਫੋ ਵੀ ਨਹੀਂ। ਇਹ ਤੁਹਾਡੇ ਚੰਗੇ ਕਲੈਸਟ੍ਰੌਲ ਯਾਨੀ ਐਚਡੀਐਲ ਕਲੈਸਟ੍ਰੌਲ ਨੂੰ ਵਧਾਉਣ 'ਚ ਤੁਹਾਡੀ ਮਦਦ ਕਰ ਸਕਦਾ ਹੈ। ਰੋਜ਼ਾਨਾ 15 ਕੁ ਮਿੰਟ ਕਸਰਤ ਵੀ ਬਹੁਤ ਵਧੀਆ ਗੱਲ ਹੈ। ਇਸ ਨਾਲ ਤੁਹਾਡਾ ਤਣਾਅ ਅਤੇ ਬਲੱਡ ਪਰੈਸ਼ਰ ਘੱਟ ਹੁੰਦਾ ਹੈ। ਯੋਗਾ, ਮੈਡੀਟੇਸ਼ਨ, ਐਰੋਬਿਕਸ ਕਸਰਤਾਂ ਤੁਹਾਨੂੰ ਸਰਗਰਮ ਰੱਖਦੀਆਂ ਹਨ ਅਤੇ ਤੁਹਾਡੇ ਦਿਲ ਦੇ ਰੋਗ ਨੂੰ ਕਾਬੂ ਕਰਨ 'ਚ ਮਦਦਗਾਰ ਸਾਬਿਤ ਹੁੰਦੀਆਂ ਹਨ।

? ਭੋਜਨ 'ਚ ਰੇਸ਼ੇ ਅਤੇ ਐਂਟੀ ਆਕਸੀਡੈਂਟ ਦੀ ਭੂਮਿਕਾ ਬਾਰੇ ਦੱਸੋ।
- ਭੋਜਨ 'ਚ ਜ਼ਿਆਦਾ ਸਲਾਦ, ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਕਰੋ। ਇਹ ਤੁਹਾਡੇ ਭੋਜਨ 'ਚ ਰੇਸ਼ੇ ਅਤੇ ਐਂਟੀ ਆਕਸੀਡੈਂਟ ਦੇ ਸੋਮੇ ਹਨ ਅਤੇ ਐਚਡੀਐਲ ਜਾਂ ਗੁਡ ਕਲੈਸਟ੍ਰੌਲ ਨੂੰ ਵਧਾਉਣ 'ਚ ਸਹਾਇਕ ਹੁੰਦੇ ਹਨ।

? ਸ਼ੂਗਰ ਤੋਂ ਪੀੜਤ ਮਰੀਜ਼ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣ।
ਬਹੁਗਿਣਤੀ ਸ਼ੂਗਰ ਦੇ ਮਰੀਜ਼ ਦਿਲ ਨਾਲ ਸੰਬੰਧਤ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਮਰੀਜ਼ਾਂ ਨੂੰ ਆਪਣਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਹ ਮਰੀਜ਼ਾਂ ਦਾ ਫਾਸਟਿੰਗ ਬਲੱਡ ਸ਼ੂਗਰ 110ਐਮਜੀ/ਡੀਐਲ ਤੋਂ ਥੱਲੇ ਹੋਣਾ ਚਾਹੀਦਾ ਅਤੇ ਖਾਣੇ ਤੋਂ ਦੋ ਘੰਟੇ ਬਾਅਦ ਉਹ 150ਐਮਜੀ/ਡੀਐਲ ਤੋਂ ਥੱਲੇ ਹੋਣਾ ਚਾਹੀਦਾ। ਮਿੱਠੇ ਭੋਜਨ ਪਦਾਰਥਾਂ ਤੋਂ ਬਚਦੇ ਹੋਏ ਸ਼ੂਗਰ ਨੂੰ ਖਤਰਨਾਕ ਨਾ ਬਣਨ ਦਿਓ। ਇਨ੍ਹਾਂ ਮਰੀਜ਼ਾਂ ਨੂੰ ਆਪਣੇ ਡਾਕਟਰ ਦੇ ਸੰਪਰਕ 'ਚ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ।

Comments

Avtar Singh Billing

Good advice ! Give example to measure body mass

avtar singh billing

GOOD precaution Dr Sahib! But give simple example of measuring body mass

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ