Thu, 18 April 2024
Your Visitor Number :-   6982559
SuhisaverSuhisaver Suhisaver

ਕਲਮ ਦੀ ਆਜ਼ਾਦੀ ਦੇ ਹੱਕ ਲਈ ਆਵਾਜ਼ ਉਠਾਓ -ਜਸਪਾਲ ਜੱਸੀ

Posted on:- 28-07-2017

ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ''ਸੂਰਜ ਦੀ ਅੱਖ'' ਨੂੰ ਅਧਾਰ ਬਣਾ ਕੇ, ਉਸ ਨੂੰ ਧਮਕਾਉਣ, ਸੋਸ਼ਲ ਮੀਡੀਆ 'ਤੇ ਉਸ ਖਿਲਾਫ ਜ਼ਹਿਰੀਲੀ ਮੁਹਿੰਮ ਵਿੱਢ ਕੇ, ਗਾਲੀ ਗਲੋਚ ਦੀ ਭਾਸ਼ਾ ਨਾਲ ਉਸ ਨੂੰ ਪ੍ਰੇਸ਼ਾਨ ਕਰਨ ਦੇ ਯਤਨਾਂ ਦਾ ਮਾਮਲਾ ਸਾਹਿਤਕ  ਤੇ ਜਮਹੂਰੀ ਹਲਕਿਆਂ 'ਚ ਸਰੋਕਾਰ ਦਾ ਵਿਸ਼ਾ ਬਣਿਆ ਹੋਇਆ ਹੈ। ਕੂੜ-ਪ੍ਰਚਾਰ ਦਾ ਇਹ ਹੱਲਾ ਫਿਰਕਾਪ੍ਰਸਤ ਸਿੱਖ ਜਾਨੂੰਨੀ ਅਨਸਰਾਂ ਵੱਲੋਂ ਬੋਲਿਆ ਗਿਆ ਹੈ। ਉਂਝ ਗਾਲੀ-ਗਲੋਚ ਦਾ ਨਿਸ਼ਾਨਾ ਸਿਰਫ ਬਲਦੇਵ ਸੜਕਨਾਮਾ ਹੀ ਨਹੀਂ ਹੈ। ਉੱਘੇ ਲੇਖਕ ਅਤਰਜੀਤ ਤੋਂ ਲੈ ਕੇ ਕਈ ਹੋਰਨਾਂ ਨੂੰ  ਵੀ ਅਤਿ ਨੀਵੀਂ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ।

ਪਹਿਲਾਂ ਸੁਰਜੀਤ ਗੱਗ ਨਾਲ ਵੀ ਅਜਿਹਾ ਹੀ ਕੀਤਾ ਗਿਆ ਹੈ। ਇਨ੍ਹਾਂ ਫਿਰਕੂ ਜਾਨੂੰਨੀ ਅਨਸਰਾਂ ਦਾ ਅਸਲ ਨਿਸ਼ਾਨਾ ਅਗਾਂਹ-ਵਧੂ, ਧਰਮ ਨਿਰਪੱਖ ਤੇ ਜਮਹੂਰੀ ਵਿਚਾਰਾਂ ਵਾਲੇ ਲੇਖਕਾਂ ਦੀ ਸਮੁੱਚੀ ਧਿਰ  ਹੈ। ਇਸ ਕੁ-ਪ੍ਰਚਾਰ ਦੀ ਮਾਰ ਦਾ ਸ਼ਿਕਾਰ ਹਰ ਉਹ ਲੇਖਕ ਹੋ ਸਕਦਾ ਹੈ ਜੋ ਉਹਨਾਂ ਦੀ ਸੌੜੀ ਫਿਰਕੂ ਸੋਚ ਦੇ ਸਾਂਚੇ 'ਚ ਫਿੱਟ ਨਹੀਂ ਬੈਠਦਾ। ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਤੇ ਧਮਕਾਉਣ ਰਾਹੀਂ, ਉਸ ਦੀ ਜ਼ੁਬਾਨਬੰਦੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਦੀ ਕਲਮ ਨੂੰ ਸੱਚ ਤੋਂ ਮੁੱਖ ਮੋੜ ਲੈਣ ਲਈ ਮਜਬੂਰ ਕਰਨ ਦਾ ਯਤਨ ਕੀਤਾ ਜਾਂਦਾ ਹੈ।

ਲੇਖਕਾਂ, ਕਲਾਕਾਰਾਂ ਦੀ ਆਵਾਜ਼   ਕੁਚਲਣ ਲਈ ਹੋ ਰਹੇ ਇਹਨਾਂ ਯਤਨਾਂ ਨੂੰ ਮੁਲਕ ਪੱਧਰ 'ਤੇ ਹੀ ਤੇਜ਼  ਹੋ ਰਹੇ ਫਿਰਕੂ ਫਾਸ਼ੀ ਵਰਤਾਰੇ ਦੇ ਅੰਗ ਵਜੋਂ ਦੇਖਣਾ ਬਣਦਾ ਹੈ। ਮੁਲਕ ਭਰ 'ਚ ਭਾਜਪਾ ਦੀਆਂ ਚਾਮ੍ਹ੍ਹਲੀਆਂ ਹੋਈਆਂ ਹਿੰਦੂ ਜਨੂੰਨੀ ਤਾਕਤਾਂ ਨੇ ਲੇਖਕਾਂ 'ਤੇ ਬੁੱਧੀਜੀਵੀਆਂ ਦੀ ਜ਼ੁਬਾਨਬੰਦੀ ਲਈ ਫਾਸ਼ੀ ਹਮਲਾ ਵਿੱਢਿਆ ਹੋਇਆ ਹੈ। ਫਿਰਕੂ ਫਾਸ਼ੀ ਤੇ ਦੰਭੀ ਰਾਸ਼ਟਰਵਾਦੀ ਨਾਅਰਿਆਂ ਦੀ ਆੜ ਥੱਲੇ ਲੇਖਕਾਂ ਨੂੰ ਸੱਚ ਕਹਿਣ ਤੇ ਲਿਖਣ ਤੋਂ ਵਰਜਣ ਲਈ ਖੌਫਜ਼ਦਾ ਕਰਨ ਦਾ ਹਥਿਆਰ ਵਰਤਿਆ ਜਾ ਰਿਹਾ ਹੈ। ਅਗਾਂਹਵਧੂ ਲੇਖਕਾਂ ਤੇ ਜਮਹੂਰੀ ਕਾਰਕੁੰਨਾਂ ਦੇ ਦਿਨ ਦਿਹਾੜੇ ਕਤਲ ਕੀਤੇ ਗਏ ਹਨ। ਹਮਲੇ ਦਾ ਇੱਕ ਢੰਗ ਸੋਸ਼ਲ ਮੀਡੀਆ ਤੇ ਬਕਾਇਦਾ ਧਮਕਾਊ ਮੁਹਿੰਮਾਂ ਚਲਾ ਕੇ, ਲੇਖਕਾਂ ਨੂੰ ਨਿਸ਼ਾਨਾ ਬਣਾ ਕੇ ਤੇ ਜ਼ਲਾਲਤ-ਨੁਮਾ ਪ੍ਰਚਾਰ ਚਲਾ ਕੇ, ਉਨ੍ਹਾਂ ਨੂੰ ਦੜ ਵੱਟ ਲੈਣ ਲਈ ਮਜਬੂਰ ਕਰਨਾ ਹੈ । ਇਸ ਧੱਕੜ ਵਿਹਾਰ ਦੇ ਪੰਜਾਬ 'ਚ ਝੰਡਾਬਰਦਾਰ ਬਣਨ  ਲਈ ਸਿੱਖ ਜਾਨੂੰਨੀ ਅਨਸਰ ਤਰਲੋਮੱਛੀ ਹੋ ਰਹੇ ਹਨ। ਦੋਹਾਂ ਵੰਨਗੀਆਂ ਦੇ ਫਿਰਕਾਪ੍ਰਸਤਾਂ ਦਾ ਮਕਸਦ ਆਪਣੀ ਸੌੜੀ ਫਿਰਕੂ ਫਾਸ਼ੀ ਸੋਚ ਨੂੰ ਲੋਕਾਂ 'ਤੇ ਮੜ੍ਹਨਾ  ਤੇ ਹਰ ਉਸ ਵਿਚਾਰ ਨੂੰ ਕੁਚਲਣਾ ਹੈ ਜੋ ਇਹਨਾਂ ਦੇ ਤੰਗਨਜ਼ਰ ਫਿਰਕੂ ਵਿਚਾਰਾਂ ਦੇ ਮੇਚ ਨਹੀਂ ਆਉਂਦਾ।

ਜਾਬਰ ਤੇ ਆਪਾਸ਼ਾਹ ਭਾਰਤੀ ਰਾਜ 'ਚ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੇ ਹੱਕ 'ਤੇ ਬੰਦਸ਼ਾਂ ਹੀ ਬੰਦਸ਼ਾਂ ਹਨ। ਇਹ ਹੱਕ ਪੈਰ -ਪੈਰ 'ਤੇ ਕੁਚਲਿਆ ਜਾਂਦਾ ਹੈ ਤੇ ਜਿੰਨਾ ਵੀ ਲੋਕ ਇਹ ਅਧਿਕਾਰ ਮਾਣਦੇ ਹਨ ਉਹ ਆਪਣੇ ਸੰਘਰਸ਼ ਸਦਕਾ ਭਿੜ ਕੇ ਹੀ ਮਾਣਦੇ ਹਨ। ਜੋ ਨਿਗੂਣੇ ਹੱਕ ਹਾਸਲ ਵੀ ਹਨ ਉਹ ਵੀ ਮੌਕੇ ਦੇ ਹਾਕਮਾਂ ਦੇ ਰਹਿਮੋ -ਕਰਮ ਦੇ ਮੁਥਾਜ ਬਣਾਏ ਹੋਏ ਹਨ। ਸਥਾਪਤੀ ਦੇ ਦਾਇਰੇ  ਤੋਂ ਬਾਹਰ ਜਾ ਕੇ, ਲੋਕਾਂ ਦੇ ਹੱਕ 'ਚ ਚੱਲਣ ਵਾਲੀਆਂ ਕਲਮਾਂ ਨੂੰ ਸਥਾਪਤੀ ਦੇ ਕਹਿਰ ਦਾ ਸ਼ਿਕਾਰ ਹੋਣ ਦਾ ਖ਼ਤਰਾ ਬਰਕਰਾਰ ਰਹਿੰਦਾ ਹੈ। ਇਹ ਕਹਿਰ ਚਾਹੇ ਰਾਜ ਭਾਗ ਦੇ ਘੜੇ ਹੋਏ ਜਾਬਰ ਕਾਨੂੰਨਾਂ ਰਾਹੀਂ ਵਰਤਾਇਆ ਜਾਵੇ ਤੇ ਚਾਹੇ ਉਹਨਾਂ ਗੈਰ ਕਾਨੂੰਨੀ ਅਮਲਾਂ ਰਾਹੀਂ ਜਿਹੜਾ ਭਾਰਤੀ ਰਾਜ ਭਾਗ ਦਾ ਇੱਕ ਪਰਖਿਆ ਹੋਇਆ ਤਰੀਕਾਕਾਰ ਹੈ। ਫਿਰਕੂ ਜਾਨੂੰਨੀ ਤਾਕਤਾਂ ਵੱਲੋਂ ਲੋਕਾਂ ਦੇ ਵਿਚਾਰ ਪ੍ਰਗਟਾਵੇ ਦੇ ਹੱਕ 'ਤੇ ਹਮਲਾ ਬੋਲਣਾ ਭਾਰਤੀ ਰਾਜ ਭਾਗ ਦੇ ਇਹਨਾਂ ਗੈਰ-ਕਾਨੂੰਨੀ ਅਮਲਾਂ ਦੀ ਹੀ ਅਹਿਮ ਅੰਗ ਹੈ। ਇੱਕ ਹੱਥ ਭਾਰਤੀ ਰਾਜ ਆਪਣੇ ਵੱਲੋਂ ਨਿੱਤ ਨਵੇਂ ਕਾਨੂੰਨ ਘੜ ਕੇ, ਵਿਚਾਰ ਪ੍ਰਗਟਾਵੇ ਦੇ ਹੱਕ ਨੂੰ ਖੋਹਣ ਦਾ ਯਤਨ ਕਰਦਾ ਹੈ।  ਇਹ ਧਾਰਾ 295-ਏ ਵਿਚਾਰ ਪ੍ਰਗਟਾਵੇ ਦੇ ਹੱਕ ਨੂੰ ਕੁਚਲਣ ਲਈ ਹੀ ਲਿਆਂਦੀ ਹੋਈ ਹੈ। ਪਹਿਲਾਂ ਬਾਦਲ ਹਕੂਮਤ ਨੇ ਇਸ ਵਿੱਚ ਸੋਧ ਕਰਕੇ ਇਸ ਦੇ ਦੰਦ ਤਿੱਖੇ ਕੀਤੇ ਸਨ ਤੇ ਕੈਪਟਨ ਹਕੂਮਤ ਨੇ ਆਉਂਦਿਆਂ ਹੀ ਇਸ ਨੂੰ ਲੋਕ-ਪੱਖੀ ਕਲਮਾਂ ਖਿਲਾਫ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਹ ਭਾਰਤੀ ਰਾਜ ਹਰ ਤਰ੍ਹਾਂ ਦੇ ਫਿਰਕੂ ਜਨੂੰਨੀਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ, ਉਨ੍ਹਾਂ ਦੀ ਢੋਈ ਬਣਦਾ ਹੈ ਤੇ ਲੋਕਾਂ ਖਿਲਾਫ ਉਨ੍ਹਾਂ ਦੀ ਵਰਤੋਂ ਕਰਦਾ ਹੈ। ਫਿਰਕੂ ਤਾਕਤਾਂ ਲੋਕਾਂ ਦੀ ਲਹਿਰ ਖਿਲਾਫ ਹੁਣ ਹਾਕਮ ਜਮਾਤਾਂ ਦੀਆਂ ਰਾਖਵੀਆਂ ਟੁਕੜੀਆਂ ਨਹੀਂ ਰਹੀਆਂ ਸਗੋਂ ਹੁਣ ਇਹਨਾਂ ਦਾ ਸਥਾਨ ਮੂਹਰਲੀਆਂ ਸਫਾਂ 'ਚ ਹੋ ਗਿਆ ਹੈ। ਅੱਜ ਕੌਮੀ ਪੱਧਰ 'ਤੇ ਭਾਜਪਾ ਹਿੰਦੂ ਫਿਰਕਾਪ੍ਰਸਤ ਤਾਕਤਾਂ ਦੀ ਨੰਗੀ ਚਿੱਟੀ ਸਰਪ੍ਰਸਤੀ ਕਰਕੇ ਉਨ੍ਹਾਂ ਦੀ ਲੋਕਾਂ 'ਤੇ ਝਪਟਣ ਦੀ ਤਾਕਤ ਨੂੰ ਜਰਬਾਂ ਦੇ ਰਹੀ ਹੈ। ਚਾਹੇ ਅੱਜ ਪੰਜਾਬ 'ਚ ਸਿਆਸੀ ਸਮੀਕਰਨ ਅਜਿਹੇ ਨਹੀਂ ਹਨ ਤੇ ਸਿੱਖ ਫਿਰਕੂ ਜਨੂੰਨੀ ਅਨਸਰ ਵੱਡੀ ਸਿਆਸੀ ਸ਼ਕਤੀ ਨਹੀਂ ਹਨ ਪਰ ਪੰਜਾਬ ਦੀਆਂ ਮੌਕਾਪ੍ਰਸਤ ਵੋਟ ਪਾਟੀਆਂ ਤੇ ਸਿਆਸੀ ਲੀਡਰਾਂ ਦੀਆਂ ਅਜਿਹੀਆਂ ਫਿਰਕੂ ਤੇ ਪਾਟਕਪਾਊ ਚਾਲ-ਬਾਜੀਆਂ ਕਿਸੇ ਤੋਂ ਭੁੱਲੀਆਂ ਨਹੀਂ ਹਨ। ਲੋਕਾਂ ਦੀ ਅਗਾਂਹਵਧੂ ਲਹਿਰ ਖਿਲਾਫ ਇਹਨਾਂ ਜਾਨੂੰਨੀ ਅਨਸਰਾਂ ਨੂੰ ਵਰਤਣ 'ਚ ਸਾਰਿਆਂ ਦੀ ਦਿਲਚਸਪੀ ਰਹਿੰਦੀ ਹੈ ਤੇ ਸਾਰੇ ਹੀ ਇਸ ਦੀ ਮੁਹਾਰਤ ਰਖਦੇ ਹਨ। ਉਂਝ ਆਮ ਰੂਪ 'ਚ ਭਾਰਤੀ ਰਾਜ ਵੱਖ ਵੱਖ ਢੰਗਾਂ ਨਾਲ ਫਿਰਕੂ ਜਨੂੰਨੀਆਂ ਨੂੰ ਲੋਕਾਂ ਦੇ ਵਿਚਾਰ ਪ੍ਰਗਟਾਵੇ ਦਾ ਹੱਕ ਖੋਹਣ ਲਈ ਢੋਈ ਮੁਹੱਈਆ ਕਰਦਾ ਹੈ। ਲੋਕਪੱਖੀ ਲੇਖਕ, ਕਲਾਕਾਰ ਹਮੇਸ਼ਾ ਹੀ ਨਿਸ਼ਾਨੇ 'ਤੇ ਰਹਿੰਦੇ ਹਨ ਕਿਉਂਕਿ ਧਾਰਮਕ ਰੂੜੀਵਾਦੀ ਪ੍ਰੰਪਰਾਵਾਂ ਤੇ ਤੰਗ-ਨਜ਼ਰੀ ਅਕਸਰ ਹੀ ਸਾਹਿਤਕ ਰਚਨਾਵਾਂ ਦਾ ਚੋਟ-ਨਿਸ਼ਾਨਾ ਬਣ ਜਾਂਦੀ ਹੈ ਤੇ ਮਨੁੱਖੀ ਅਜਾਦੀ ਤੇ ਸਤਿਕਾਰ ਦਾ ਸੁਨੇਹਾ ਝੱਟ-ਪੱਟ ਹੀ ਕਿਸੇ ਨਾ ਕਿਸੇ ਵੰਨਗੀ ਦੇ ਫਿਰਕਪ੍ਰਸਤਾਂ ਨਾਲ ਟਕਰਾਅ 'ਚ ਆ ਜਾਂਦਾ ਹੈ।

ਬਲਦੇਵ ਸੜਕਨਾਮਾ ਦੇ ਨਾਵਲ ਵਿਚ ਤਾਂ ਮਸਲਾ ਇਤਿਹਾਸ ਦੀ ਪੇਸ਼ਕਾਰੀ ਦਾ ਹੈ। ਲੇਖਕਾਂ ਦਾ ਇਤਿਹਾਸ ਨੂੰ ਵਾਚਣ ਦਾ ਆਪਣਾ -ਆਪਣਾ ਨਜ਼ਰੀਆ ਹੈ। ਇਸ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਹਰ ਇੱਕ ਦਾ ਜਮਹੂਰੀ ਅਧਿਕਾਰ ਹੈ। ਉਸੇ ਤਰ੍ਹਾਂ ਸਾਹਿਤਕ ਕਿਰਤ 'ਚ ਆਪਣਾ ਨਜ਼ਰੀਆ ਦਰਸਾਉਣਾ ਵੀ ਲੇਖਕ ਦਾ ਅਧਿਕਾਰ ਹੈ ਤੇ ਇਸ ਅਧਿਕਾਰ ਦੀ ਰਾਖੀ ਲਈ ਹਰ ਹਾਲ ਵਿੱਚ ਡਟਣਾ ਚਾਹੀਦਾ ਹੈ ਤੇ ਉਸਾਰੂ ਅਲੋਚਨਾ ਦੇ ਤਰੀਕਾਕਾਰ ਨੂੰ ਉਭਾਰਨਾ ਚਾਹੀਦਾ ਹੈ। ਪਰ ਏਸ ਮਾਮਲੇ 'ਚ ਮੁੱਦਾ ਉਸਾਰੂ ਜਾਂ ਗੈਰ-ਉਸਾਰੂ ਅਲੋਚਨਾਂ ਤੱਕ ਸੀਮਤ ਨਹੀਂ ਹੈ ਸਗੋਂ ਲੇਖਕ ਨੂੰ ਮੰਦ ਕਲਾਮੀ ਰਾਹੀਂ ਨਿਸ਼ਾਨਾ ਬਣਾ ਕੇ ਚੁੱਪ ਕਰਾਉਣ ਦਾ ਹੈ। ਹੋਰਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਤੋਂ ਰੋਕਣਾ ਹੈ। ਅਜਿਹੇ ਵਿਹਾਰ ਦਾ ਮਕਸਦ ਪਹਿਚਾਨਣ ਦੀ ਜਰੂਰਤ ਹੈ। ਇਹ ਮਕਸਦ ਆਪਣੀ ਫਿਰਕੂ ਸੋਚ ਨੂੰ ਦੂਜਿਆਂ 'ਤੇ ਮੜ੍ਹਨ ਦਾ ਹੈ। ਪਹਿਲਾਂ ਪਾਸ਼ ਖਿਲਾਫ ਵੀ ਅਜਿਹਾ ਹੀ ਬੇਹੂਦਾ ਕਿਸਮ ਦਾ ਪ੍ਰਚਾਰ ਵਿੱਢਿਆ ਹੋਇਆ ਹੈ ਤੇ ਖਾਲਸਤਾਨੀ ਦਹਿਸ਼ਤਗਰਦਾਂ ਵੱਲੋਂ ਕੀਤੇ ਉਸ ਦੇ ਕਤਲ ਨੂੰ ਵਾਜਬ ਦਰਸਾਉਣ ਲਈ ਜ਼ੋਰ  ਲਾਇਆ ਹੋਇਆ ਹੈ। ਪਾਸ਼ ਤੇ ਪਾਸ਼ ਵਰਗੇ ਕਈ ਹੋਰਨਾਂ ਨੂੰ 80 ਵਿਆਂ ਦੇ ਦੌਰ 'ਚ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕਰਕੇ, ਅਜਿਹੀਆਂ ਕਲਮਾਂ ਨੂੰ ਸਦਾ ਦੀ ਨੀਂਦ ਸੁਆ ਦੇਣ ਦਾ ਭਰਮ ਸਿਰਜਿਆ ਸੀ। ਪੰਜਾਬੀ ਲੇਖਕਾਂ, ਕਲਾਕਾਰਾਂ ਦੀ  ਜ਼ੁਬਾਨਬੰਦੀ ਲਈ ਫੁਰਮਾਨ ਜਾਰੀ ਕੀਤੇ ਸਨ ਪਰ ਪੰਜਾਬ ਦੇ ਲੇਖਕਾਂ ਤੇ ਜਮਹੂਰੀ ਲਹਿਰ ਨੇ ਜਾਨਾਂ ਦਾ ਮੁੱਲ ਤਾਰ ਕੇ ਇਸ ਹੱਕ ਦੀ ਰਾਖੀ |


Comments

Security Code (required)



Can't read the image? click here to refresh.

Name (required)

Leave a comment... (required)





ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ