Sun, 12 July 2020
Your Visitor Number :-   2570780
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਤੰਦਰੁਸਤੀ ਲਈ ਯੋਗ -ਸੁਰਜੀਤ ਸਿੰਘ

Posted on:- 19-06-2013

ਸਰੀਰ, ਮਨ ਅਤੇ ਆਤਮਾ ਹਰ ਪੱਧਰ ’ਤੇ ਸਿਹਤਮੰਦ ਬਣੇ ਰਹਿਣ ਲਈ ਯੋਗ ਤੇ ਆਸਣਾਂ ਦਾ ਆਪਣਾ ਮਹੱਤਵ ਹੈ। ਯੋਗ ਦੀਆਂ ਕਈ ਵਿਧੀਆਂ ਹਨ, ਜਿਨ੍ਹਾਂ ਦਾ ਰੈਗੂਲਰ ਅਭਿਆਸ ਕਰਕੇ ਤੁਸੀਂ ਪੂਰੀ ਤਰ੍ਹਾਂ ਸਿਹਤਮੰਦ ਤੇ ਨਿਰੋਗੀ ਬਣੇ ਰਹੇ ਸਕਦੇ ਹੋ। ਇਥੋਂ ਤਕ ਕਿ ਇਹ ਤੁਹਾਨੂੰ ਆਪਣੇ ਪੂਰੇ ਪਰਿਵਾਰ ਨੂੰ ਨਿਰੋਗੀ ਰੱਖਣ ’ਚ ਵੀ ਕਾਰਗਾਰ ਹੋਵੇਗੀ। ਦੇਸ਼ ’ਚ ਪ੍ਰਚਲਿਤ ਯੋਗ ਵਿਧੀਆਂ ’ਚ ਕਈ ਅਜਿਹੇ ਆਸਣ ਵੀ ਹਨ, ਜੋ ਕਈ ਤਰ੍ਹਾਂ ਦੇ ਰੋਗ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ।

ਯੋਗ ਦੇ ਅਭਿਆਸ ਲਈ ਕਈ ਪ੍ਰਕਾਰ ਦੀਆਂ ਕਿਰਿਆਵਾਂ ਅਤੇ ਆਸਣਾਂ ਦਾ ਵਰਣਨ ਕਿਤਾਬਾਂ ’ਚ ਮਿਲਦਾ ਹੈ। ਜੇ ਤੁਸੀਂ ਪਹਿਲਾਂ ਤੋਂ ਇਨ੍ਹਾਂ ਦਾ ਅਭਿਆਸ ਨਹੀਂ ਕਰਦੇ ਰਹੇ ਅਤੇ ਯੋਗ ਕਿਰਿਆਵਾਂ ਤੋਂ ਬਿਲਕੁਲ ਅਣਜਾਨ ਹੋ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਵੇ। ਜੇ ਇਵੇਂ ਹੈ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਕੇਵਲ ਕਿਤਾਬੀ ਗਿਆਨ ਦੇ ਆਧਾਰ ’ਤੇ ਯੋਗ ਅਭਿਆਸ ਸ਼ੁਰੂ ਕਰਨ ਦੀ ਬਜਾਏ ਕਿਸੇ ਯੋਗ ਮਾਹਰ ਦੇ ਨਿਰਦੇਸ਼ਨ ’ਚ ਅਭਿਆਸ ਸ਼ੁਰੂ ਕਰੋ।

ਸਮਾਜ ’ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਆਪਣੀ ਫਿਟਨੈੱਸ ਨੂੰ ਲੈ ਕੇ ਨਿਰਾਸ਼ ਹੋ ਜਾਂਦੇ ਹਨ ਅਤੇ ਹੌਸਲਾ ਛੱਡ ਦਿੰਦੇ ਹਨ ਪਰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਬੱਸ ਪਹਿਲਾ ਕਦਮ ਪੁੱਟਣ ਦੀ ਲੋੜ ਹੈ। ਉਸ ਤੋਂ ਬਾਅਦ ਇਹ ਖੁਦ ਬਾ ਖੁਦ ਤੁਹਾਨੂੰ ਪੇ੍ਰਰਨਾ ਤੇ ਉਤਸ਼ਾਹ ਦਿੰਦਾ ਰਹੇਗਾ। ਅੱਜ ਪੂਰੇ ਦੇਸ਼ ’ਚ ਯੋਗ ਕਲਾਸਾਂ ਚੱਲਦੀਆਂ ਹਨ ਅਤੇ ਯੋਗ ਮਾਹਰ ਵੀ ਮਿਲ ਜਾਂਦੇ ਹਨ, ਇਸ ਲਈ ਨਿਰਾਸ਼ ਹੋਣ ਦੀ ਲੋੜ ਨਹੀਂ, ਬਸ ਥੋੜੀ ਜਿਹੀ ਹਿੰਮਤ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਾਅਦ ਸਿਹਤ ਨਾਲ ਜੁੜੀਆਂ ਤੁਹਾਡੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੱਲ ਹੋ ਜਾਣਗੀਆਂ। ਫਿਟ ਰਹਿਣ ਲਈ ਯੋਗ ਤੋਂ ਉੱਤਮ ਕੁਝ ਨਹੀਂ ਹੈ, ਬਸ ਇਸ ਦੀ ਲਗਾਤਾਰਤਾ ਹੋਣੀ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਤੁਹਾਨੂੰ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਪਵੇਗੀ, ਲੋਕ ਖੁਦ-ਬ-ਖੁਦ ਤੁਹਾਡੀ ਤਾਰੀਫ ਕਰਨਗੇ।

ਅਸਲ ’ਚ ਯੋਗ ਦਾ ਦਾਇਰਾ ਬਹੁਤ ਵੱਡਾ ਹੈ ਅਤੇ ਆਸਣ ਵੀ ਬਹੁਤ ਤਰ੍ਹਾਂ ਦੇ ਹਨ। ਹਰ ਵਿਅਕਤੀ ਦੀ ਸਰੀਰਕ ਸਥਿਤੀ ਦੇ ਅਨੁਕੂਲ ਉਸਦੀ ਸਿਹਤ ਨੂੰ ਦਰੁਸਤ ਰੱਖਣ ਲਈ ਕੋਈ ਨਾ ਕੋਈ ਆਸਣ ਜ਼ਰੂਰ ਹਨ। ਹਰ ਵਿਅਕਤੀ ਦੀ ਆਪਣੀ ਵੱਖਰੀ ਸ਼ਖਸੀਅਤ ਹੁੰਦੀ ਹੈ ਅਤੇ ਉਸੇ ਅਨੁਸਾਰ ਉਸਦੀਆਂ ਜ਼ਰੂਰਤਾਂ ਵੀ ਹੁੰਦੀਆਂ ਹਨ। ਕੁਝ ਲੋਕਾਂ ਨੂੰ ਬਹੁਤ ਹੀ ਅਨੁਸ਼ਾਸਤ ਆਸਣ ਸਮੂਹ ਦੀ ਜ਼ਰੂਰਤ ਹੁੰਦੀ ਹੈ ਤਾਂ ਕਈ ਲੋਕਾਂ ਲਈ ਸੌਖੇ ਆਸਣ ਠੀਕ ਹੁੰਦੇ ਹਨ। ਹਰ ਵਿਅਕਤੀ ਨੂੰ ਆਪਣੇ ਜੀਵਨ ’ਚ ਯੋਗ ਅਪਣਾਉਣਾ ਚਾਹੀਦਾ ਹੈ ਪਰ ਕੋਈ ਵੀ ਤਰੀਕਾ ਅਪਣਾਉਣ ਤੋਂ ਪਹਿਲਾਂ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਉਸ ਲਈ ਯੋਗ ਦਾ ਕਿਹੜਾ ਤਰੀਕਾ ਜ਼ਿਆਦਾ ਠੀਕ ਰਹੇਗਾ। ਇਸ ਤਰ੍ਹਾਂ ਕਰਨਾ ਇਸ ਲਈ ਜ਼ਰੂਰੀ ਹੈ ਤਾਂਕਿ ਤੁਸੀਂ ਯੋਗ ਆਸਣ ਅਪਣਾਉਣ ਦੇ ਬਿਲਕੁਲ ਸ਼ੁਰੂਆਤੀ ਦੌਰ ’ਚ ਹੀ ਕਿਸੇ ਇਸ ਤਰ੍ਹਾਂ ਦੇ ਆਸਣ ਦਾ ਅਭਿਆਸ ਨਾ ਸ਼ੁਰੂ ਕਰ ਦੇਵੋ, ਜੋ ਤੁਹਾਡੇ ਲਈ ਬਹੁਤ ਮੁਸ਼ਕਲ ਹੋਵੇ। ਉਦਾਹਰਣ ਲਈ, ਜੇ ਤੁਸੀਂ ਪਹਿਲਾਂ ਤੋਂ ਕੋਈ ਅਭਿਆਸ ਕੀਤੇ ਬਗੈਰ ਯੋਗ ਆਸਣ ਸ਼ੁਰੂ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਸੌਖੀ ਕਿਸਮ ਦੇ ਆਸਣ ਬਿਹਤਰ ਰਹਿਣਗੇ। ਇਨ੍ਹਾਂ ’ਚ ਵਿਸ਼ੇਸ਼ ਤੌਰ ’ਤੇ ਵਿਨੀਯੋਗ ਦਾ ਨਾਂ ਲਿਆ ਜਾ ਸਕਦਾ ਹੈ, ਜਿਹੜਾ ਮੁੱਖ ਰੂਪ ’ਚ ਹਰ ਵਿਅਕਤੀ ਦੀਆਂ ਵਿਅਕਤੀਗਤ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ।

ਇਸ ਤੋਂ ਇਲਾਵਾ ਤੁਸੀਂ ਆਪਣੇ ਕਿਸੇ ਹੋਰ ਤਰੀਕੇ ਦੀ ਚੋਣ ਕਰਨੀ ਚਾਹੁੰਦੇ ਹੋ ਤਾਂ ਬਿਹਤਰ ਹੋਵੇਗਾ ਕਿ ਸ਼ੁਰੂਆਤੀ ਦੌਰ ’ਚ ਦੋ ਜਾਂ ਤਿੰਨ ਪ੍ਰਕਾਰ ਦੇ ਹੀ ਆਸਣ ਕਰੋ। ਇਸ ਦੌਰਾਨ ਤੁਹਾਨੂੰ ਜਿਹੜਾ ਵੀ ਤਰੀਕਾ ਸਭ ਤੋਂ ਸਹੂਲਤ ਵਾਲਾ ਲੱਗੇ ਉਸ ਨੂੰ ਅਪਣਾ ਲਵੋ। ਹਾਂ, ਕਿਸੇ ਆਸਣ ਸਮੂਹ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਯੋਗ ਮਾਹਰ ਦੀ ਰਾਏ ਜ਼ਰੂਰ ਲਵੋ। ਯੋਗ ਹਰ ਵਿਅਕਤੀ ਲਈ ਲਾਹੇਵੰਦ ਹੈ, ਇਹ ਨਾ ਕੇਵਲ ਸਰੀਰਕ ਕਿਰਿਆਵਾਂ ਨੂੰ ਸਹੀ ਕਰਦਾ ਹੈ ਬਲਕਿ ਤੁਹਾਡੇ ਅਧਿਆਤਮਕ ਵਿਕਾਸ ’ਚ ਵੀ ਸਹਾਇਕ ਹੁੰਦਾ ਹੈ। ਇਸ ਨਾਲ ਤੁਸੀਂ ਕਿਸੇ ਵੀ ਗੱਲ ਜਾਂ ਚੀਜ਼ ’ਤੇ ਆਸਾਨੀ ਨਾਲ ਆਪਣਾ ਧਿਆਨ ਕੇਂਦਰਿਤ ਕਰਨਾ ਸਿਖ ਜਾਂਦੇ ਹੋ। ਇਸ ਨਾਲ ਸਾਹ ਲੈਣ ਦੀ ਪ੍ਰਕਿਰਿਆ ਵੀ ਸਹੀ ਹੋ ਜਾਂਦੀ ਹੈ, ਜੋ ਜੀਵਨ ’ਚ ਸਥਿਰਤਾ ਲਿਆਉਦੀ ਹੈ। ਨਾਲ ਹੀ ਯੋਗ ਨਾਲ ਤੁਹਾਡਾ ਸਰੀਰ ਜ਼ਿਆਦਾ ਸੁਡੌਲ ਵੀ ਬਣਦਾ ਹੈ। ਇਸ ਤਰ੍ਹਾਂ ਤੁਸੀਂ ਇਕ ਸਿਹਤਮੰਦ ਤੇ ਖੁਸ਼ਹਾਲ ਜੀਵਨ ਜੀਅ ਸਕਦੇ ਹੋ।

Comments

Daniel

A little rationality lifts the quality of the debate here. Thanks for corttibuning!

sunny

khoob

sohn singh

wah ji wah

Security Code (required)Can't read the image? click here to refresh.

Name (required)

Leave a comment... (required)

ਹੈਲਥ ਲਾਈਨ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ