Sat, 20 April 2024
Your Visitor Number :-   6985892
SuhisaverSuhisaver Suhisaver

ਮੁਜਰਮ, ਪੁਲੀਸ ਵਾਲੇ ਰਲੇ ਵੀ ਹੁੰਦੇ ਹਨ -ਸਤਵਿੰਦਰ ਕੌਰ ਸੱਤੀ

Posted on:- 12-08-2016

suhisaver

ਜੋ ਹੁੰਦਾ ਹੈ, ਚੰਗੇ ਲਈ ਹੁੰਦਾ ਹੈ। ਬੁਰਾ ਕੁਝ ਨਹੀਂ ਹੁੰਦਾ। ਜਦੋਂ ਕੋਈ ਮਾੜੀ ਘਟਨਾ ਹੁੰਦੀ ਹੈ। ਬੰਦੇ ਨੂੰ ਅਕਲ ਆਉਂਦੀ ਹੈ। ਮੁੜ ਕੇ ਬੰਦਾ ਉਹ ਗ਼ਲਤੀ ਨਹੀਂ ਕਰਦਾ। ਮਾੜੀ ਘਟਨਾ ਪਿੱਛੋਂ ਹੁਸ਼ਿਆਰ ਹੋ ਜਾਣਾ ਚਾਹੀਦਾ ਹੈ। ਪੁਲਿਸ ਤੇ ਮੁਜਰਮ ਦੋਨੇਂ ਹੀ ਖ਼ਤਰਨਾਕ ਹਨ। ਪੁਲਿਸ ਨੇ ਰੱਖਿਆ ਲਈ ਹਰ ਹੱਥ ਕੰਢਾ ਵਰਤਣਾ ਹੈ। ਕਈਆਂ ਨੂੰ ਪੁਲਿਸ ਵਾਲੇ ਮੱਤ ਚੰਗੀ ਤਰ੍ਹਾਂ ਦੇ ਦਿੰਦੇ ਹਨ। ਕਈਆਂ ਨਾਲ ਥਰਡ ਡਿਗਰੀ ਵਰਤਦੇ ਹਨ। ਮੁਜਰਮ ਨੇ ਜੁਰਮ ਕਰਨਾ ਹੀ ਕਰਨਾ ਹੁੰਦਾ ਹੈ। ਪੁਲਿਸ ਵਾਲਿਆਂ ਨੇ ਗ਼ਲਤ ਸਹੀ ਦੀ ਪਹਿਚਾਣ ਕਰਨ ਲਈ ਦੋਸ਼ੀ ਤੇ ਨਿਰਦੋਸ਼ੀ ਲੱਭਣਾ ਹੈ। ਕੁੱਟਮਾਰ ਵੀ ਕਰਨੀ ਹੈ। ਝੂਠੀਆਂ ਤੂੰਹਮਤਾ ਵੀ ਲਗਾਉਣੀਆਂ ਹਨ। ਕਈ ਬੰਦੇ ਐਸੇ ਭੇਤਾਂ ਤੋਂ ਪਰਦੇ ਚੱਕ ਰਹੇ ਹਨ। ਪੁਲੀਸ ਵਾਲੇ ਤੇ ਖਾੜਕੂਆਂ ਦਾ ਪਰਦਾਫ਼ਾਸ਼ ਕਰ ਰਹੇ ਸਨ।

ਪੁਲੀਸ ਤੇ ਮੁਜਰਮਾਂ ਨਾਲ ਦੁਸ਼ਮਣੀ ਮੁੱਲ ਲੈ ਰਹੇ ਹਨ। ਉਨ੍ਹਾਂ ਦੀ ਮੌਤ ਮੂੰਹ ਅੱਡੀ ਖੜ੍ਹੀ ਹੈ। ਸੱਪ ਦੀ ਖੁੱਡ ਵਿੱਚ ਹੱਥ ਜਾਣ ਬੁੱਝ ਕੇ ਪਾ ਰਹੇ ਹਨ। ਐਸੇ ਲੋਕਾਂ ਤੋਂ ਬਚਣਾ ਚਾਹੀਦਾ ਹੈ। ਐਸੇ ਲੋਕ ਵੀ ਖ਼ਤਰਨਾਕ ਹੁੰਦੇ ਹਨ। ਪਤਾ ਮਹੀਂ ਕਦੋਂ ਪਾਸਾ ਪਰਤ ਜਾਣ। ਥਾਲ਼ੀ ਦੇ ਲੱਡੂਆਂ ਵਾਂਗ ਕਦੇ ਇੱਧਰ ਕਦੇ ਉੱਧਰ ਰੁੜਦੇ ਫਿਰਦੇ ਹਨ। ਜੇ ਦੂਜੇ ਬੰਦੇ ਨੇ ਧਮਕੀ ਦੇ ਦਿੱਤੀ ਜਾਂ ਸਿੱਕੇ ਦਿਖਾ ਦਿੱਤੇ।

ਪਾਰਟੀ ਤੇ ਬਿਆਨ ਬਦਲ ਸਕਦੇ ਹਨ। ਵਿਕਾਊ ਬੰਦੇ ਤੋਂ ਬਚਣਾ ਚਾਹੀਦਾ ਹੈ। ਵੱਡੇ-ਵੱਡੇ ਲੋਕ ਟਕਿਆਂ ਨੂੰ ਵਿਕਦੇ ਹਨ। ਕਿਸੇ ਬੰਦੇ ‘ਤੇ ਭਰੋਸਾ ਨਾ ਹੀ ਕਿਤਾ ਜਾਵੇ। ਬਹੁਤਾ ਪਿਆਰਾ ਨੇੜੇ ਦਾ ਬੰਦਾ ਹੀ ਭਰੋਸਾ ਤੋੜਦਾ ਹੈ। ਭੇਤ ਹੋਰਾਂ ਲੋਕਾਂ ਵਿੱਚ ਖੋਲ੍ਹਦਾ ਹੈ। ਦਿਲ ਦਾ ਭੇਤ ਵੀ ਕਿਸੇ ਨੂੰ ਨਹੀਂ ਦੇਣਾ ਚਾਹੀਦਾ।

ਜੇਲ੍ਹ ਵਿੱਚ ਕੀ-ਕੀ ਹੋ ਰਿਹਾ ਹੈ? ਆਮ ਬੰਦਾ ਸਮਝ ਨਹੀਂ ਸਕਦਾ। ਪੁਲਿਸ ਤੇ ਮੁਜਰਮ ਲਈ ਬੰਦਾ ਮਾਰਨਾ ਵੱਡੀ ਗੱਲ ਨਹੀਂ ਹੈ। ਬੰਦਾ ਹੀ ਬੰਦੇ ਦੇ ਖੂਨ ਦਾ ਪਿਆਸਾ ਹੈ। ਪੁਲੀਸ ਕੋਲ ਸਰਕਾਰੀ ਗੋਲ਼ੀ ਹੈ। ਪੁਲਿਸ ਦੀ ਗੰਨ ਜਾਂ ਬਗੈਰ ਲਾਇਸੈਂਸ ਤੋਂ ਮੁਜਰਮ ਕਿਸੇ ਦੀ ਵੀ ਗੰਨ ਵਰਤ ਸਕਦੇ ਹਨ। ਮੁਜਰਮ, ਪੁਲਿਸ ਦੋਂਨਾਂ ਤੋਂ ਸਰੀਫ਼ ਬੰਦੇ ਡਰਦੇ ਹਨ। ਮੁਜਰਮਾ ਤੇ ਪੁਲਿਸ ਤੋਂ ਦੂਰ ਰਹਿੰਦੇ ਹਨ। ਸਿੱਖ ਹੀ ਸਿੱਖ ਦੀ ਪੱਗ ਉਤਾਰ ਰਹੇ ਹਨ। ਕੀ ਐਸੇ ਬੰਦੇ ਇਹ ਕੌਮ ਦੇ ਹੀਰੇ ਹਨ? ਜੋ ਪੱਗ ਉੱਤਰਨ ਵਿੱਚ, ਧੱਕਾ-ਮੁੱਕੇ ਵਿੱਚ ਪਿੱਛੇ ਨਹੀਂ ਹੈ। ਜੋ ਬੰਦਾ ਕੱਤਲ ਕਰ ਸਕਦਾ ਹੈ। ਉਸ ਲਈ ਬੰਦਾ ਕੁੱਟਣਾ ਬਾਏ ਹੱਥ ਦਾ ਕੰਮ ਹੈ। ਐਸੇ ਖ਼ਤਰਨਾਕ ਬੰਦੇ ਕੋਲ ਜਾਣਾ, ਖੜ੍ਹਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਐਸੇ ਬੰਦੇ ਪੁਲੀਸ, ਮੁਜਰਮਾਂ ਨਾਲ ਰਲੇ ਹੋ ਸਕਦੇ ਹਨ। ਸ਼ਰੀਫ਼ ਬੰਦਿਆ ਦੀ ਚੰਗੀ ਮਾਰ ਕੁੱਟ ਕੀਤੀ ਗਈ। ਲੋਕਾਂ ਦੀ ਮੱਤ ਦੇਖੋ। ਜੋ ਮਦਦ ਕਰ ਰਹੇ ਹਨ। ਜੋ ਬੇਕਸੂਰ ਬਣਾਏ ਮੁਜਰਮਾਂ ਨੂੰ ਜੇਲਾਂ ਵਿਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨਸਾਫ਼ ਦਿਵਾਉਣਾ ਚਾਹੁੰਦਾ ਹੈ। ਉਸੇ ਨੂੰ ਹੀ ਜੱਫ਼ਾ ਮਾਰ ਕੇ, ਭੂਝੇ ਸਿੱਟ ਲਿਆ ਜਾਂਦਾ ਹੈ।

ਕਈ ਸਾਬਕਾ ਪੁਲਿਸ ਵਾਲੇ ਹਨ। ਜੋ ਪੁਲੀਸ ਦੇ ਕੀਤੇ ਕਤਲਾਂ ਨੂੰ ਨੰਗਾ ਕਰ ਰਹੇ ਹਨ। ਪੁਲੀਸ ਤੇ ਮੁਜਰਮ ਦੇ ਭੇਤ, ਕਰਤੂਤਾਂ ਦੱਸ ਰਹੇ ਹਨ। ਤੋਂ 39 ਸਾਲਾਂ ਵਿੱਚ ਜੇਲਾਂ ਵਿੱਚ ਖਾੜਕੂਆਂ ਦੇ ਨਾਮ ਥੱਲੇ ਭਾਰਤ ਦੇ ਪੰਜਾਬ ਸੂਬੇ ਦੇ ਨਾਗਰਿਕ ਮਾਰੇ ਹਨ। ਅਜੇ ਕਈ ਉਮਰ ਕੈਦ ਕੱਟਣ ਪਿਛੋਂ ਜੇਲ ਵਿੱਚ ਹਨ। ਉਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ। ਕਈ ਮੁਜਰਮਾ ਨਾਲ ਪੁਲਿਸ ਰਲ਼ੀ ਹੋਈ ਹੈ। ਸਹਿਯੋਗੀ ਮੁਜਰਮ ਜੇਲ ਵਿੱਚ ਬੈਠੇ ਵੀ ਖ਼ਤਰਨਾਕ ਕੰਮ ਕਰ ਰਹੇ ਹਨ। ਜੋ ਪਬਲਿਕ ਲਈ ਖ਼ਤਰਨਾਕ ਹਨ। ਕਈ ਪੁਲੀਸ ਵਾਲੇ ਨਾਲ ਰਲੇ ਹਨ। ਕੱਤਲ ਦੀ ਕੈਦ ਕੱਟਣ ਪਿੱਛੋਂ ਵੀ ਮੁਜਰਮ ਜੇਲਾਂ ਵਿੱਚ ਕਿਉਂ ਰੱਖੇ ਹਨ? ਕੀ ਉਨ੍ਹਾਂ ਤੋ ਕੋਈ ਖ਼ਤਰਾ ਹੈ? ਕੀ ਐਸੇ ਮੁਜਰਮਾਂ ਨੂੰ ਸਮਾਜ ਤੋਂ ਖ਼ਤਰਾ ਹੈ? ਸਾਬਕਾ ਪੁਲਿਸ ਵਾਲੇ ਪੁਲੀਸ ਵਾਲਿਆਂ ਦੇ ਨਾਮ ਦੱਸ ਰਹੇ ਹਨ। ਜਿੰਨਾ ਨੇ ਬੇਕਸੂਰ ਬੰਦੇ ਮਾਰੇ ਹਨ। ਮੁਜਰਮਾਂ ਤੇ ਪੁਲੀਸ ਵਾਲਿਆਂ ਨਾਲ ਪੰਗਾ ਲੈ ਚੁੱਕੇ ਹਨ। ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਹੈ। ਆਪ ਦੇ ਜਾਣੀ ਮੁਜਰਮਾਂ ਦੀ ਮਦਦ ਕਰ ਰਹੇ ਹਨ। ਮਰਨ ਵਾਲੇ ਮਰ ਗਏ। ਜੋ ਮੁਜਰਮ ਜੇਲ ਵਿੱਚ ਜਿੰਦਾ ਹਨ। ਕਿਸੇ ਨੂੰ ਕੁੱਝ ਨਹੀਂ ਪਤਾ। ਉਹ ਆਪ ਦੀ ਮਰਜ਼ੀ ਨਾਲ ਹੀ ਜੇਲ ਵਿੱਚ ਹੋਣ। ਮੁਜਰਮ, ਪੁਲੀਸ ਵਾਲੇ ਰਲੇ ਵੀ ਹੁੰਦੇ ਹਨ। ਮੁਜਰਮਾਂ ਨੂੰ ਵੀ ਬਾਹਰ ਪਬਲਿਕ ਤੋਂ ਖ਼ਤਰਾ ਹੈ। ਜੇਲ ਵਿੱਚ ਮੁਜਰਮ, ਪੁਲੀਸ ਦੀ ਸੁਰੱਖਿਆ ਵਿੱਚ ਹਨ। ਕਿਸੇ ਨੂੰ ਕੁਝ ਨਹੀਂ ਪਤਾ, ਦੁਨੀਆ ਕਿਹੜੇ ਰੰਗਾਂ ਵਿੱਚ ਹੈ? ਕਿਸੇ ਦਾ ਭੇਤ ਨਹੀਂ ਹੈ।

ਸਾਬਕਾ ਪੁਲਿਸ ਵਾਲਿਆਂ ਨੇ, ਮੁਜਰਮ, ਪੁਲੀਸ ਦੇ ਇੰਨੇ ਕਤਲ ਕਰਨ, ਬੰਦੇ ਖਪਾਉਣ ਦੇ ਕਿੱਸੇ ਸੁਣਾਏ ਹਨ। ਜੋ ਜੂਟਿਊਬ ਤੇ ਲੱਗੇ ਹਨ। ਦਿਲ ਕੰਬਾਊ ਵੀ ਹਨ। ਕਈ ਬੰਦੇ ਨਾਮ ਚਮਕਾਉਣ ਲਈ ਲੋਕ ਆਪ ਦੀ ਜਾਨ ਦੀ ਬਾਜ਼ੀ ਲੱਗਾ ਦਿੰਦੇ ਹਨ। ਮਰਨ ਪਿੱਛੋਂ ਲੋਕ ਕੀ ਕਹਿੰਦੇ ਹਨ? ਇਸ ਨਾਲ ਕੀ ਫ਼ਰਕ ਪੈਂਦਾ ਹੈ? ਭਾਵੇਂ ਪੁਲੀਸ ਵਾਲੇ ਹੀ ਹੋਰਾਂ ਦੇ ਗੋਲੀ ਮਾਰ ਦੇਣ। ਮੁਜਰਮਾਂ ਤੇ ਪੁਲੀਸ ਲਈ ਬੰਦਾ ਮਾਰਨਾ, ਅੱਖ ਝਪਕ ਦਾ ਕੰਮ ਹੈ। ਕਿਸੇ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ। ਦੋਸਤ ਹੀ ਦੁਸ਼ਮਣ ਬਣਦਾ ਹੈ। ਰੱਬ ਨੇ ਜਿੱਥੇ ਕਿਸੇ ਨੂੰ ਰੱਖਿਆ ਹੈ। ਉਸੇ ਵਿੱਚ ਭਲਾਈ ਹੈ। ਸੱਪ ਦੀ ਜ਼ਹਿਰ ਕੋਈ ਖ਼ਤਮ ਨਹੀਂ ਕਰ ਸਕਦਾ। ਚਾਹੇ ਦੁੱਧ ਪਿਆਈ ਜਾਵੋ। ਉਸ ਦਾ ਸੁਭਾਅ ਡੰਗ ਮਾਰਨਾ ਹੈ। ਇੰਨੀ ਵੀ ਲੋਕ ਸੇਵਾ ਨਹੀਂ ਕਰਨੀ ਚਾਹੀਦੀ। ਆਪ ਦੀ ਹੀ ਜਾਨ ਦਾ ਨੁਕਸਾਨ ਹੋ ਜਾਵੇ।

ਈ-ਮੇਲ: satwinder_7@hotmail.com

Comments

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ