Fri, 19 April 2024
Your Visitor Number :-   6984999
SuhisaverSuhisaver Suhisaver

ਪੰਜਾਬੀ ਯੂਨੀਵਰਸਿਟੀ ਬਣੀ ਲੁੱਟ ਦੀ ਦੁਕਾਨ - ਵਾਹਿਦ

Posted on:- 01-08-2018

suhisaver

ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੇ ਵਿਕਾਸ-ਪ੍ਰਸਾਰ ਲਈ ਹੋਂਦ ਵਿਚ ਆਈ ਸੀ ਹੁਣ ਇਕ ਦੁਕਾਨ ਬਣ ਗਈ ਹੈ। ਏਥੇ ਕੰਮ ਕਰਦੇ ਨਿੱਕੇ ਵੱਡੇ ਕਰਮਚਾਰੀ ਆਪਣੀ ਹੈਸੀਅਤ ਮੁਤਾਬਕ ਨਿੱਕੇ ਵੱਡੇ ਦੁਕਾਨਦਾਰ ਹਨ। ਇੱਥੇ ਵਿਦਿਆਰਥੀਆਂ ਦੀ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਲੁੱਟ ਜਾਰੀ ਹੈ। ਕ੍ਰੈਕਸ਼ਨ, revaluation, rechecking ਇਹ ਸਭ ਲੁੱਟ ਦਾ ਜ਼ਰੀਆ ਹੀ ਤਾਂ ਹਨ!

ਮਈ 2014 ਤੋਂ ਮੈਂ ਇਸ ਯੂਨੀਵਰਸਿਟੀ ਤੋਂ ਆਪਣੀ ਐਮ਼ ਫਿਲ ਦੀ ਡਿਗਰੀ ਪੂਰੀ ਕੀਤੀ। ਉਦੋਂ ਤੋਂ ਲੈਕੇ ਅੱਜ ਤੱਕ ਮੈਂ ਆਪਣੀ ਡਿਗਰੀ ਲਈ ਕਈ ਵਾਰ ਆਪਣੇ ਵਿਭਾਗ ਵਿਚ ਪਤਾ ਕਰਦਾ ਰਿਹਾ ਪਰ ਡਿਗਰੀ ਨਾ ਮਿਲੀ। ਅੱਜ ਜਦੋਂ ਐਡਮ ਬਲੌਕ ਜਾ ਕੇ ਡਿਗਰੀ ਬਾਰੇ ਪਤਾ ਕੀਤਾ ਤਾਂ ਉਹਨਾਂ ਕਿਹਾ ਕਿ ਤੁਹਾਡੀ ਡਿਗਰੀ ਪਿਛਲੇ ਸਾਲ ਸਤੰਬਰ ਵਿਚ ਤੁਹਾਡੇ ਵਿਭਾਗ ਵਿਚ ਭੇਜ ਦਿੱਤੀ ਹੈ। ਮੈਂ ਵਿਭਾਗ ਵਿਚ ਜਾ ਜਦੋਂ ਆਪਣੀ ਚਾਰ ਸਾਲ ਪੁਰਾਣੀ ਡਿਗਰੀ ਪ੍ਰਾਪਤ ਕੀਤੀ ਤਾਂ ਦੇਖਿਆ ਕਿ ਉਸ ਵਿਚ ਕਈ ਗਲਤੀਆਂ ਹਨ। ਤੇ ਮੈਨੂੰ 600 ਪਰ ਸਮੈਸਟਰ ਦੇ ਹਿਸਾਬ ਨਾਲ (1200) ਇਹ ਗਲਤੀਆਂ ਠੀਕ ਕਰਾਉਣ ਲਈ ਫੀਸ ਭਰਨੀ ਪੈਣੀ। ਮੇਰਾ ਸਵਾਲ ਹੈ ਕਿ ਯੂਨੀਵਰਸਿਟੀ ਜਾਂ ਵਿਭਾਗ ਦੀ ਨਾਲਾਇਕੀਆਂ ਦੀ ਹਰਜ਼ਾਨਾ ਵਿਦਿਆਰਥੀ ਕਿਉਂ ਭਰਨ?

ਅੱਜ ਤਕਰੀਬਨ ਦੋ-ਤਿੰਨ ਹਜ਼ਾਰ ਵਿਦਿਆਰਥੀ ਯੂਨੀਵਰਸਿਟੀ ਨੂੰ ਬਿਨਾਂ ਗਲਤੀ ਦੇ ਹਜ਼ਾਰਾਂ ਰੁਪਾਏ ਲੁਟਾ ਕੇ ਗਿਆ ਹੈ। ਤੇ ਰੋਜ਼ ਏਨੇ ਹੀ ਵਿਦਿਆਰਥੀ ਤੋਂ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਯੂਨੀਵਰਸਿਟੀ ਲੁੱਟ ਰਹੀ ਹੈ।

ਹੁਣ ਸਵਾਲ ਇਹ ਹੈ ਕਿ ਯੂਨੀਵਰਸਿਟੀ ਦੀ ਕੀਤੀਆਂ ਗਲਤੀਆਂ ਦੀ ਫੀਸ ਵਿਦਿਆਰਥੀ ਕਿਉਂ ਭਰਨ?
ਅਗਲੀ ਗੱਲ ਕੀ ਸਮੇਂ ਸਿਰ ਡਿਗਰੀ ਦੇਣਾ ਵਿਭਾਗ ਜਾਂ ਪ੍ਰਬੰਧਕੀ ਬਲੌਕ ਦਾ ਕੰਮ ਨਹੀਂ!
ਕੀ ਇਹ ਜਾਣ ਬੁੱਝ ਕੇ ਕੀਤੀ ਜਾ ਰਹੀ ਲੁੱਟ ਨਹੀਂ ਹੈ?

ਇਸ ਬਾਬਤ ਜਦੋਂ ਮੈਂ ਵਿਭਾਗ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਐਡਮ ਬਲੌਕ ਦਾ ਨਜ਼ਲਾ ਸਾਡੇ ‘ਤੇ ਨਾ ਝਾੜੋ!
ਕੀ ਇਹ ਸ਼ਬਦ ਕਿਸੇ ਵਿਭਾਗ ਦੇ ਮੁਖੀ ਲਈ ਸ਼ੋਭਾ ਦਿੰਦੇ ਹਨ।

ਆਖਰੀ ਗੱਲ ਇਹ ਮੇਰੀ ਇਕੱਲੇ ਦੀ ਸਮੱਸਿਆ ਨਹੀਂ ਹੈ। ਕਿੰਨੇ ਹੀ ਹੋਰ ਵਿਦਿਆਰਥੀ ਨੇ ਜੋ ਇਸ ਮਾਨਸਿਕ ਤੇ ਆਰਥਿਕ ਲੁੱਟ ਦਾ ਸ਼ਿਕਾਰ ਹਨ। ਇਸ ਯੂਨੀਵਰਸਿਟੀ ਖਿਲਾਫ ਕੋਈ ਜਨਤਕ ਲਹਿਰ ਸ਼ੁਰੂ ਕਰਨੀ ਬਣਦੀ ਹੈ। ਮੈਂ ਇਸ ਲੁੱਟ ਦੇ ਖਿਲਾਫ ਹਾਂ ਤੇ ਮੈਂ ਤਵੱਕੋ ਕਰਦਾਂ ਕਿ ਇਸ ਲੁੱਟ ਦੇ ਖਿਲਾਫ ਇਕ ਜੁੱਟ ਹੋਈਏ!!!

Comments

Birbal singh

Sahi gll ji jma tuhadi...eh university da ta jma Sr gya bs....sirf paise tkk mtlb rakhde aaa....kise da koi hamdardi ni. ......asi tuhade nal aaa veere. ......

Rishav

ਇਹ ਯੁਨੀਵਰਸਿਟੀ ਕੋਲ ਹੋਰ ਕੋਈ ਕੰਮ ਨਹੀਂ ਰੀਪੇਅਰ ਵਡੀ ਤਦਾਰ ਵਿਚ ਕੱਢੀ ਹੈ ਇਸ ਵਾਰ ਮੈਰਾ ਪੈਪਰ ਵਧੀਆ ਹੋਇਆ ਸੀ ਪਰ ਮੈਰਾ ਕੀ ਬਹੁਤੇ ਵਿਦਿਆਰਥੀਆਂ ਦਾ ਪੈਪਰ ਵਧਿਆ ਹੋਇਆ ਸੀ। ਪਰ ਵੱਡੀ ਤਦਾਰ ਰੀਪੇਅਰ ਕਢ ਦਿਤੀ ਤਾਂ ਜੋ ਵਿਦਿਆਰਥੀਆਂ ਤੋ ਰੀਵੈਲੀਉਏਸ਼ਨ ਤੇ ਰੀਪੇਅਰ ਦੀ ਫੀਸ ਭਰਾਈ ਜਾਵੇ । ਰੀਵੈਲੀਉਏਸ਼ਨ ਦਾ ਰਿਜ਼ਲਟ ਵੀ ਬਹੁਤ ਲੇਟ ਕੱਢਦੇ ਹਨ ਤਾਂ ਜੇ ਵਿਦਿਆਰਥੀਆਂ ਨੂੰ ਰੀਪੇਅਰ ਦੀ ਫੀਸ ਵੀ ਨਾਲ ਹੀ ਭਰਨੀ ਪਵੇ।

Ram Sharma

ਜਨਾਬ ਯੂਨੀਵਰਸਿਟੀ ਦੇ 8 ਜਿਲਿਆਂ ਦੇ ਵਿਦਿਆਰਥੀਆਂ ਤੇ ਤਰਸ ਕਰੋ, ਵਿਦਿਆਰਥੀਆਂ ਨੂੰ ਵਾਰ ਵਾਰ ਯੂਨੀਵਰਸਿਟੀ ਦੇ ਚਕਰ ਲਗਾਉਣੇ ਪੈਦੇ ਨੇ, ਕਈ ਵਿਦਿਆਰਥੀਆਂ ਨੂੰ 225 ਕਿਲੋਮੀਟਰ ਫਰੀਦਕੋਟ ਅਤੇ ਕੋਟਕਪੂਰਾ ਤੋ ਆਉਣਾ ਪੈਦਾ ਹੈ । ਵਿਦਿਆਰਥੀਆਂ ਨੂੰ ਲੋਅਰ ਰਿਜਲਟ ਕਢਵਾਉਣ ਲਈ ਵੀ ਕਈ ਕਈ ਚਕਰ ਲਗਾਉਣੇ ਪੈਦੇ ਹਨ, ਪਤਾ ਲੱਗਾ ਯੂਨੀਵਰਸਿਟੀ ਨੇ ਹੁਣ ਲੋਅਰ ਰਿਜਲਟ ਕਢਵਾਉਣ ਦੀ ਫੀਸ ਵੀ ਰੱਖ ਦਿੱਤੀ ਹੈ । ਜਨਾਬ ਮੂਵੀਆਂ ਬਣਾ ਕੇ ਫੋਟੋਆਂ ਖਿਚ ਕੇ ਅਤੇ ਅਖਬਾਰਾਂ ਵਿਚ ਖਬਰਾਂ ਲਗਵਾਉਣ ਨਾਲ ਕੁਝ ਨਹੀ ਹੋਣਾ, ਅਸਲੀਅਤ ਵਿਚ ਬਲਜੀਤ ਸਿਧੂ ਵਾਂਗ ਰਾਤਾਂ ਤੱਕ ਕੰਮ ਕਰਨਾ ਪੈਣਾ, ਬੇਸ਼ਕ ਉਸ ਸਮੇ ਹੋਰ ਤਰਾਂ ਦੀਆ ਰਵਾਇਤਾ (ਫੇਲ ਤੋ ਪਾਸ ਕਰਵਾਉਣ ਅਤੇ ਉਤਰ ਕਾਪੀਆਂ ਦਾ ਕਮਿਸ਼ਨ ) ਚੱਲ ਪਈਆ ਸਨ । ਯੂਨੀਵਰਸਿਟੀ ਦੇ ਸਾਰੇ ਕਰਮਚਾਰੀਆਂ, ਜੋ ਜਿਆਦਾ ਸਮੇ ਤੋ ਇਕੋ ਹੀ ਦਫਤਰ ਵਿਚ ਬੈਠੇ ਹਨ, ਦੀਆਂ ਤੁਰੰਤ ਬਦਲੀਆਂ ਕਰੋ, ਜੋ ਆਊਟਸੋਰਸਿੰਗ ਵਾਲਾ ਕਰਮਚਾਰੀ ਉਤਰ ਕਾਪੀ ਲੈ ਕੇ ਗਿਆ ਸੀ, ਤੇ ਸਖਤ ਕਾਰਵਾਈ ਕਰਦੇ ਹੋਏ ਫਾਰਗ ਕੀਤਾ ਜਾਵੇ ਤਾਂ ਇਸ ਸਖਤੀ ਦਾ ਸਹੀ ਸੰਦੇਸ਼ ਜਾਵੇ । ਪੀਖਿਆ ਸਾਖਾ ਦੇ ਘੱਟੋ ਘੱਟ ਅੱਧੇ ਸਟਾਫ਼ ਨੂੰ ਥਦਲ ਕੇ ਇਹਨਾਂ ਦੀ ਥਾਂ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕਰਮਚਾਰੀ ਤੈਨਾਤ ਕੀਤੇ ਜਾਣ ।

Lovnish

Would have been better that he guided staff on how to improve the things instead of making inspections and harassing genuine ones. Yesterday he visited our department. I had three hours continuous lab followed by one hour theory class from 9-1. At around 11:30 I urgently felt I need to attend nature’s call so I went to washroom. When I can back VC was standing in front of my lab asking me where I was. I told in the washroom.. still he gave me sarcastic remark that I should do my ‘dharam’ ?????Can’t a teacher go for washroom while we allow students to have water n go to washroom durin lab long period lab hours ???HOD better know about classes and their staff , Who are taking classes regularly or not it’s a duty of Head not the VC VC is responsible to release salary on time and increment on time , clear files on time,I think 80% teachers performing duty properly , Only 20 % not. Every department head and staff knows the name Then why not taking action On those 20% Why harassment to other 80%. ----- He is giving rewards to those 20 % and punishing and insulting to honest, intelligent and hard Workers. - Copy from wall of a sincere Computer Science teacher

Sukhpal singh

ਵਾਹਿਦ ਵੀਰ ਅਸੀ ਵੀ ਗਏ ਸੀ ਪਰ ਕੋਈ ਧਿਆਨ ਹੀ ਨਹੀ ਦਿੰਦਾ

owedehons

world class casino slots http://onlinecasinouse.com/# - slot games vegas casino slots <a href="http://onlinecasinouse.com/# ">play slots </a> play casino

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ