Tue, 16 April 2024
Your Visitor Number :-   6976851
SuhisaverSuhisaver Suhisaver

ਨੀਤੀਆਂ ਤੇ ਸਿਧਾਂਤਾਂ ’ਤੇ ਆਧਾਰਿਤ ਹੋਵੇ ਤੀਜਾ ਫਰੰਟ - ਡਾ. ਸਵਰਾਜ ਸਿੰਘ

Posted on:- 27-06-2013

ਭਾਜਪਾ ਵਿੱਚ ਮੋਦੀ ਦੀ ਚੜ੍ਹਤ ਅਤੇ ਜਨਤਾ ਦਲ ਯੂਨਾਈਟਿਡ ਦੇ ਨੇਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵੱਧ ਰਹੇ ਮੋਦੀ ਅਤੇ ਭਾਜਪਾ ਨਾਲ਼ ਵਖਰੇਵੇਂ ਨੇ ਤੀਜਾ ਫਰੰਟ ਬਣਨ ਦੀਆਂ ਸੰਭਾਵਨਾਵਾਂ ਨੂੰ ਵਧਾਅ ਦਿੱਤਾ ਹੈ। ਭਾਵੇਂ ਕ ਅਜਿਹਾ ਲੱਗ ਰਿਹਾ ਹੈ ਕਿ ਇਹ ਕੁਝ ਨੇਤਾਵਾਂ ਵਿਚਕਾਰ ਆਪਸੀ ਮਤਭੇਦਾਂ ਕਰਕੇ ਹੋ ਰਿਹਾ ਹੈ, ਪਰ ਹੋਰ ਡੂੰਘਾਈ ਨਾਲ਼ ਜਾਣੇ ਤੋਂ ਇਹ ਗੱਲ ਹੋਰ ਸਪੱਸ਼ਟ ਹੋਵੇਗੀ ਕਿ ਜੋ ਹੋ ਰਿਹਾ ਹੈ ਉਸ ਪਿੱਛੇ ਭਾਰਤੀ ਸਮਾਜ ਦੀਆਂ ਸੱਚਾਈਆਂ ਅਤੇ ਵਿਸ਼ੇਸ਼ਤਾਈਆਂ ਕੰਮ ਕਰ ਰਹੀਆਂ ਹਨ ਅਤੇ ਭਾਰਤੀ ਉਪ-ਮਹਾਂਦੀਪ ਦੀ ਸਭ ਤੋਂ ਬੁਨਿਆਦੀ ਸੱਚਾਈ ਇਹ ਹੈ ਕਿ ਇ ਇੱਕ ਬਹੁ-ਕੌਮੀ ਅਤੇ ਬਹੁ-ਸੱਭਿਆਚਾਰੀ ਖਿੱਤਾ ਹੈ, ਆਪਣਾ ਦਾਅਵਾ ਕਰ ਰਹੀ ਹੈ।

ਇੱਕ ਹੋਰ ਸੱਚਾਈ ਇਹ ਵੀ ਹੈ ਕਿ ਜਿਓਂ-ਜਿਓਂ ਸੰਸਾਰਕ ਸਰਮਾਏਦਾਰੀ ਦਾ ਸੰਕਟ ਡੂੰਘਾ ਹੋ ਰਿਹਾ ਹੈ ਹਰ ਤਰ੍ਹਾਂ ਦੀਆਂ ਵਿਰੋਧਤਾਈਆਂ ਹੋਰ ਤਿੱਖੀਆਂ ਹੋ ਰਹੀਆਂ ਹਨ। ਕਾਂਗਰਸ ਮੁੱਖ ਤੌਰ ’ਤੇ ਵੱਡੀ ਸਰਮਾਏਦਾਰੀ ਜਮਾਤ ਦੀ ਪ੍ਰਤੀਨਿਧਤਾ ਕਰਦੀ ਹੈ। ਇਸੇ ਲਈ ਕਾਂਗਰਸ ਪਾਰਟੀ ਨੇ ਬਸਤੀਵਾਦੀ ਦੌਰ ਵਿੱਚ ਬਣੇ ਭਾਰਤੀ ਢਾਂਚੇ ਨੂੰ ਸਾਂਭ ਕੇ ਰੱਖਿਆ ਹੈ। ਮੌਜੂਦਾ ਭਾਰਤੀ ਕੇਂਦਰੀਵਾਦੀ ਢਾਂਚਾ ਭਾਰਤ ਵਿੱਚ ਇਤਿਹਾਸਕ ਤੌਰ ’ਤੇ ਜਾਂ ਕੁਦਰਤੀ ਤੌਰ ’ਤੇ ਨਹੀਂ ਵਿਕਸਿਤ ਹੋਇਆ, ਸਗੋਂ ਬਸਤੀਵਾਦੀਆਂ ਨੇ ਆਪਣੀ ਸਹੂਲਤ ਅਤੇ ਕੁਸ਼ਲਤਾ ਨਾਲ਼ ਭਾਰਤ ਨੂੰ ਲੁੱਟਣ ਲਈ ਵਿਕਸਿਤ ਕੀਤਾ ਸੀ। ਵਿਦੇਸ਼ੀ ਧਾੜਵੀਆਂ ਦੀ ਆਮਦ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਵਿੱਚ ਵਿਕਸਿਤ ਹੋਇਆ ਡਾਂਚਾ ਕੇਂਦਰੀ ਵਾਦ ਨਹੀਂ ਸੀ, ਸਗੋਂ ਫੈਡਰਲ ਸੀ। ਕਈ ਛੋਟੇ-ਛੋਟੇ ਰਾਜ (ਸੰਘ) ਸਨ, ਜੋ ਕਿ ਕਾਫ਼ੀ ਹੱਦ ਤੱਕ ਸੁਤੰਤਰ ਸਨ, ਪਰ ਉਹ ਇਕੱਠੇ ਹੋ ਕੇ ਆਪਸੀ ਲੈਣ-ਦੇਣ ਅਤੇ ਹੋਰ ਸਾਂਝੇ ਮਸਲੇ ਮਹਾਂ ਸੰਘ ਵਿੱਚ ਵਿਚਾਰਦੇ ਸਨ। ਮੌਜੂਦਾ ਕੇਂਦਰੀਵਾਦੀ ਅਫ਼ਸਰਸ਼ਾਹੀ ਢਾਂਚਾ ਬਸਤੀਵਾਦੀਆਂ ਦੀ ਦੇਣ ਹੈ, ਜਿਸ ਨੂੰ ਕਾਂਗਰਸ ਪਾਰਟੀ ਬਹੁਤ ਹੀ ਸ਼ਿੱਦਤ ਨਾਲ਼ ਸੰਭਾਲ਼ ਕੇ ਰੱਖ ਰਹੀ ਹੈ।

ਕਾਂਗਰਸ ਤੋਂ ਉਲਟੇ ਭਾਜਪਾ ਤੇ ਇਸ ਤੋਂ ਪਹਿਲਾਂ ਜਨ ਸੰਘ ਪਾਰਟੀ ਦਾ ਮੁੱਖ ਆਧਾਰ ਛੋਟੀ ਬੁਰਜੁਆਜੀ ਵਿੱਚ ਸੀ, ਪਰ ਭਾਰਤ ਦੀ ਇਸ ਬੁਰਜੁਆਜੀ ਨੂੰ ਸ਼ੁਰੂ ਤੋਂ ਹੀ ਮੁਸਲਮਾਨ ਵਿਰੋਧ ਦਾ ਸਰਾਪ ਲੱਗਾ ਹੋਇਆ ਹੈ। ਲੱਗਦਾ ਹੈ ਕਿ ਸੰਸਾਰ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਇਹ ਬੁਰਜੁਆਜੀ ਆਪਣੀ ਇਤਿਹਾਸਕ ਭੂਮਿਕਾ ਨਾ ਨਿਭਾ ਸਕਣ ਦਾ ਮੁੱਖ ਕਾਰਨ ਹੀ ਭਾਰਤੀ ਰਾਸ਼ਟਰਵਾਦੀ ਬੁਰਜੁਆਜੀ ਵਿੱਚ ਰਾਸ਼ਟਰਵਾਦ ਦੀ ਭਾਵਨਾ ਘੱਟ ਅਤੇ ਮੁਸਲਮਾਨ ਵਿਰੋਧ ਜ਼ਿਆਦਾ ਹੋਣਾ ਹੈ। ਭਾਰਤੀ ਬੁਰਜੁਆਜੀ ਸਾਮਰਾਜ ਵਿਰੋਧੀ ਸਟੈਂਡ ਨਹੀਂ ਲੈ ਸਕੀ, ਸਗੋਂ ਅਜੋਕੇ ਸੰਦਰਭ ਵਿੱਚ ਇਸ ਨੇ ਸਾਮਰਾਜ ਦਾ ਸਾਥ, ਪਰੋ ਇਮਪੀਰੀਅਲਿਸਟ ਸਟੈਂਡ ਲਿਆ ਹੈ। ਅੰਤ ਵਿੱਚ ਭਾਜਪਾ ਮੁਕੰਮਲ ਤੌਰ ’ਤੇ ਆਪਣਾ ਸਟੈਂਡ ਛੱਡ ਕੇ ਕਾਂਗਰਸ ਦੇ ਜਮਾਤੀ ਖੇਮੇ ਵਿੱਚ ਸ਼ਾਮਿਲ ਹੋ ਗਈ।

ਅੱਜ ਕਾਂਗਰਸ ਅਤੇ ਭਾਜਪਾ ਦੀਆਂ ਨੀਤੀਆਂ ਵਿੱਚ ਕੋਈ ਬੁਨਿਆਦੀ ਫ਼ਰਕ ਨਹੀਂ ਹੈ, ਦੋਨੋਂ ਆਪਣੇ-ਆਪਣੇ ਢੰਗ ਨਾਲ਼ ਅਮਰੀਕਨ ਸਾਮਰਾਜ ਦੀ ਸੇਵਾ ਵਿੱਚ ਜੁਟੀਆਂ ਹੋਈਆਂ ਹਨ। ਭਾਵੇਂ ਭਾਜਪਾ ਹਿੰਦੂ ਰਾਸ਼ਟਰਵਾਦ ਦਾ ਦਾਅਵਾ ਕਰਦੀ ਹੈ, ਪਰ ਇਤਿਹਾਸਕ ਤੌਰ ’ਤੇ ਹਿੰਦੂ ਰਾਸ਼ਟਰਵਾਦ ਵਿੱਚ ਕਦੇ ਕੇਂਦਰੀਵਾਦ ਭਾਰਤ ਦਾ ਸੰਕਲਪ ਨਹੀਂ ਸੀ, ਸਗੋਂ ਇੱਕ ਫੈਡਰਲ ਭਾਰਤ ਅਰਥਾਤ ਮਹਾਂ ਸੰਘ ਦਾ ਸੰਕਲਪ ਸੀ। ਭਾਜਪਾ ਦਾ ਕੇਂਦਰੀਵਾਦ ਰਾਸ਼ਟਰਵਾਦ ਹਿੰਦੂ ਰਾਸ਼ਟਰਵਾਦ ਨਹੀਂ ਹੈ, ਸਗੋਂ ਬਸਤੀਵਾਦੀ ਅਤੇ ਸਾਮਰਾਜਵਾਦੀ ਰਾਸ਼ਟਰਵਾਦ ਹੈ। ਹਿੰਦੂ ਰਾਸ਼ਟਰਵਾਦ ਦੇ ਨਾਂ ਹੇਠ ਅਸਲ ਵਿੱਚ ਭਾਜਪਾ ਕਾਂਗਰਸ ਦੀ ਤਰ੍ਹਾਂ ਹੀ ਬਸਤੀਵਾਦੀ ਸੰਕਲਪ ਨੂੰ ਸਾਂਭ ਰਹੀ ਹੈ ਅਤੇ ਕਾਂਗਰਸ ਦੀ ਤਰ੍ਹਾਂ ਹੀ ਅਮਰੀਕਨ ਸਾਮਰਾਜ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾ ਰਹੀ ਹੈ।
ਖੇਤਰੀ ਪਾਰਟੀਆਂ, ਭਾਰਤ ਦੀ ਕੁਦਰਤੀ ਤੇ ਇਤਿਹਾਸਕ ਤੌਰ ’ਤੇ ਵਿਕਸਿਤ ਹੋਈ ਬਹੁ-ਕੌਮੀ ਅਤੇ ਬਹੁ-ਸੱਭਿਆਚਾਰੀ ਸੱਚਾਈ ਦੇ ਜ਼ਿਆਦਾ ਨੇੜੇ ਹਨ। ਇਸੇ ਲਈ ਦੋਵੇਂ ਕੇਂਦਰੀਵਾਦੀ ਪਾਰਟੀਆਂ ਭਾਜਪਾ ਅਤੇ ਕਾਂਗਰਸ, ਕਮਜ਼ੋਰ ਹੋ ਚੁੱਕੀਆਂ ਹਨ ਅਤੇ ਹੋਰ ਕਮਜ਼ੋਰ ਹੋ ਰਹੀਆਂ ਹਨ। ਹੁਣ ਵੀ ਦੋਨਾਂ ਵਿੱਚੋਂ ਇੱਕ ਵੀ ਆਪਣੇ ਬਲਬੂਤੇ ’ਤੇ ਭਾਰਤ ’ਤੇ ਰਾਜ ਕਰਨ ਦੇ ਸਮਰੱਥ ਨਹੀਂ ਰਹੀ ਅਤੇ ਦੋਨਾਂ ਨੂੰ ਹੀ ਖੇਤਰੀ ਪਾਰਟੀਆਂ ਨਾਲ਼ ਗੱਠਜੋੜ ਬਣਾਉਣੇ ਪੈਂਦੇ ਹਨ। ਵਿਸ਼ਵ ਸਰਮਾਏਦਾਰੀ ਦੇ ਸੰਕਟ ਨੇ ਭਾਰਤ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਾਡੇ ਆਰਥਿਕਤਾ ਦੇ ਵਾਧੇ ਦੀ ਦਰ ਦਾ ਡਿੱਗਣਾ ਅਤੇ ਰੁਪਏ ਦੀ ਕੀਮਤ ਦਾ ਡਿੱਗਣਾ ਇਸ ਦਾ ਹੀ ਨਤੀਜਾ ਹੈ। ਜਿਉਂ-ਜਿਉਂ ਭਾਰਤ ਵਿਸ਼ਵ ਸਰਮਾਏਦਾਰੀ ਸੰਕਟ ਦੀ ਲਪੇਟ ਵਿੱਚ ਆ ਰਿਹਾ ਹੈ ਤਿਉਂ-ਤਿਉਂ ਰਾਜਾਂ ਵਿੱਚ ਵੀ ਵਿਰੋਧਤਾਈਆਂ ਤਿੱਖੀਆਂ ਹੋ ਰਹੀਆਂ ਹਨ। ਮੌਜੂਦਾ ਕੇਂਦਰੀਵਾਦੀ ਢਾਂਚੇ ਵਿੱਚ ਰਹਿ ਕੇ ਰਾਜਾਂ ਵਿੱਚ ਆਪਸੀ ਲੈਣ-ਦੇਣ ਦੇ ਮਾਮਲੇ ਸੁਖਾਲੇ ਢੰਗ ਨਾਲ਼ ਹੱਲ ਨਹੀਂ ਹੋ ਸਕਦੇ। ਇਸ ਲਈ ਇੱਕ ਫੈਡਰਲ ਢਾਂਚੇ ਦੀ ਲੋੜ ਪਵੇਗੀ, ਜਿਸ ਵਿੱਚ ਰਾਜਾਂ ਨੂੰ ਵਧੇਰੇ ਸੁਤੰਤਰਤਾ ਹੈ। ਕੇਂਦਰਵਾਦੀ ਸ਼ਕਤੀਆਂ ਦਾ ਇਹ ਪ੍ਰਚਾਰ ਝੂਠਾ ਹੈ ਕਿ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਨਾਲ਼ ਦੇਸ਼ ਦੇ ਟੁੱਟਣ ਦਾ ਖ਼ਤਰਾ ਹੈ। ਸੱਚਾਈ ਤਾਂ ਇਹ ਹੈ ਕਿ ਭਾਰਤ ਦੀ ਏਕਤਾ ‘ਅਨੇਕਤਾ ਵਿੱਚ ਏਕਤਾ’ ਦੇ ਸਿਧਾਂਤ ਨਾਲ਼ ਹੀ ਕਾਇਮ ਰਹਿ ਸਕਦੀ ਹੈ। ਜਿੱਥੇ ਪੁਰਾਤਨ ਹਿੰਦੂ ਰਾਜਾਂ ਵਿੱਚ ਵੀ ਮਹਾਂ ਸੰਘ ਦੇ ਫੈਡਰਲ ਢਾਂਚੇ ਦਾ ਇਹ ਸਿਧਾਂਤਕ ਆਧਾਰ ਲੱਗਦਾ ਹੈ, ਉੱਥੇ ਤਾਰੀਖਵਾਰ (ਕਰੋਨੋਲੋਜੀਕਲ) ਸਭ ਤੋਂ ਬਾਅਦ ਵਿਕਸਿਤ ਹੋਏ ਅਰਥਾਤ ਨਵੀਨਤਮ ਪੂਰਬੀ ਚਿੰਤਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅਨੇਕਤਾ ਵਿੱਚ ਏਕਤਾ ਬੁਨਿਆਦੀ ਸੰਕਲਪ ਹੈ। ਇਹ ਸੰਕਲਪ ਲੋਕਾਂ ਵਿੱਚ ਆਪਸੀ ਸਾਂਝ, ਪਿਆਰ ਅਤੇ ਸ਼ਾਂਤੀਪੂਰਵਕ ਸਹਿਹੋਂਦ ਨੂੰ ਬੜਾਵਾ ਦਿੰਦਾ ਹੈ।

ਭਾਜਪਾ ’ਚ ਮੋਦੀ ਦੀ ਚੜ੍ਹਤ ਸਿਰਫ਼ ਭਾਜਪਾ ਦੇ ਅੰਦਰੂਨੀ ਸੰਤੁਲਨ ਦਾ ਨਤੀਜਾ ਨਹੀਂ ੈ, ਸਗੋਂ ਅਮਰੀਕਨ ਸਾਮਰਾਜ ਦੀ ਸੰਸਾਰ ਨੂੰ ਇੱਕ ਤੀਜੇ ਸੰਸਾਰਕ ਯੁੱਧ ਵੱਲ ਧੱਕਣ ਲਈ ਮੂਲਵਾਦੀ ਸ਼ਕਤੀਆਂ ਦੀ ਪਿੱਠ ਠੋਕਣ ਦਾ ਵੀ ਨਤੀਜਾ ਹੈ। ਉਹ ਇਹ ਚਾਹੁੰਦਾ ਹੈ ਕਿ ਹਰ ਧਰਮ ਵਿੱਚ ਮੂਲਵਾਦੀ ਸ਼ਕਤੀਆਂ ਨੂੰ ਉਤੇਜਿਤ ਕੀਤਾ ਜਾਵੇ ਤਾਂ ਕਿ ਇੱਕ ਇਹੋ ਜਿਹਾ ਉਤੇਜਨਾ ਵਾਲ਼ਾ ਮਾਹੌਲ ਸੰਸਾਰ ਵਿੱਚ ਬਣ ਜਾਵੇ ਕਿ ਸੰਸਾਰ ਦੇ ਲੋਕ ਠੰਢੇ ਦਿਲ ਨਾਲ਼ ਆਉਣ ਵਾਲ਼ੇ ਨਤੀਜੇ ਸੰਸਾਰਕ ਯੁੱਧ ਦੇ ਖ਼ਤਰਿਆਂ ਬਾਰੇ ਵਿਚਾਰ ਨਾ ਕਰ ਸਕਣ। ਕਾਂਗਰਸ ਅਤੇ ਭਾਜਪਾ ਨੇ ਲਗਭਗ ਤੈਅ ਕਰ ਲਿਆ ਹੈ ਕਿ ਉਨ੍ਹਾਂ ਨੇ ਸੰਭਾਵਿਤ ਤੀਜੇ ਸੰਸਾਰਕ ਯੁੱਧ, ਜਿਸ ਵਿੱਚ ਇੱਕ ਪਾਸੇ ਪੱਛਮੀ ਸਰਮਾਏਦਾਰ ਦੇ ਹੋਣਗੇ ਅਤੇ ਦੂਜੇ ਪਾਸੇ ਚੀਨ, ਰੂਸ ਅਤੇ ਤੀਜੇ ਸੰਸਾਰ ਦੇ ਦੇਸ਼ਾਂ ਦੀ ਬਹੁ-ਗਿਣਤੀ, ਵਿੱਚ ਉਨ੍ਹਾਂ ਨੇ ਪੱਛਮੀ ਸਰਮਾਏਦਾਰ ਦੇਸ਼ਾਂ ਦਾ ਸਾਥ ਦੇਣਾ ਹੈ। ਜ਼ਾਹਿਰ ਹੈ ਕਿ ਅਜਿਹਾ ਕਰਨਾ ਭਾਰਤੀ ਲੋਕਾਂ ਦੇ ਬੁਨਿਆਦੀ ਹਿੱਤਾਂ ਦੇ ਉਲਟ ਜਾਂਦਾ ਹੈ।

ਇੱਕ ਮਜ਼ਬੂਤ ਤੀਜਾ ਫਰੰਟ ਉਸਰਨ ਨਾਲ਼ ਜਿੱਥੇ ਭਾਰਤੀ ਸਮਾਜ ਦੀ ਬਹੁ-ਕੌਮੀ ਅਤੇ ਬਹੁ-ਸੱਭਿਆਚਾਰੀ ਸੱਚਾਈ ਦੇ ਸਵੀਕਾਰੇ ਦਾਣ ਦੀਆਂ ਸੰੳਭਾਵਨਾਵਾਂ ਵੱਧਦੀਆਂ ਹਨ, ਉੱਥੇ ਭਾਰਤ ਦੇ ਪੱਛਮੀ ਸਰਮਾਏਦਾਰ ਦੇਸ਼ਾਂ ਨਾਲ਼ ਗੱਠਜੋੜ ਦੀਆਂ ਸੰਭਾਵਨਾਵਾਂ ਘਟਦੀਆਂ ਹਨ। ਅਜਿਹਾ ਹੋਣ ਨਾਲ਼ ਤੀਜੇ ਸੰਸਾਰਕ ਯੁੱਧ ਦੀਆਂ ਸੰਭਾਵਨਾਵਾਂ ਘਟਦੀਆਂ ਹਨ। ਅਗਾਂਹਵਧੂ, ਖੱਬੇ ਪੱਖੀ ਅਤੇ ਹੋਰ ਸੁਹਿਰਦ ਬੁੱਧੀਜੀਵੀਆਂ ਨੂੰ ਤੀਜੇ ਫਰੰਟ ਦੇ ਉਭਾਰ ਨੂੰ ਹਾਂ-ਪੱਖੀ ਨਜ਼ਰੀਏ ਨਾਲ਼ ਦੇਖਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵੀ ਇਹ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਇਹ ਭਾਰਤੀ ਅਤੇ ਸੰਸਾਰ ਦੇ ਲੋਕਾਂ ਦੇ ਬੁਨਿਆਦੀ ਹਿਤਾਂ ਦੇ ਅਨੁਕੂਲ ਹੈ।

ਸੰਪਰਕ:  98153-08460

Comments

Surinder Singh Manguwal

Dr g tuhanu v pata hai ke ajj kal sarkar bhave koyee v hove.ehna nu Chlaude kaun han .carporate gharane.oh hi arba rupe de ke sarkara bnaude han te fir hukm v ohna da hi chalna hai.nitian te sidhant v ohna de hi warte Jane han

Security Code (required)



Can't read the image? click here to refresh.

Name (required)

Leave a comment... (required)





ਨਜ਼ਰੀਆ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ