Sun, 16 December 2018
Your Visitor Number :-   1552515
SuhisaverSuhisaver Suhisaver
ਸੁਪਰੀਮ ਕੋਰਟ ਜਾਂਚ ਏਜੰਸੀ ਨਹੀਂ, ਜੇ ਪੀ ਸੀ ਕਰ ਸਕਦੀ ਰਾਫ਼ੇਲ ਸੌਦੇ ਦੀ ਜਾਂਚ : ਖੜਗੇ               ਪਾਕਿ ਹਾਈ ਕਮਿਸ਼ਨ 'ਚੋਂ 23 ਸਿੱਖਾਂ ਦੇ ਪਾਸਪੋਰਟ ਗੁੰਮ              

ਅਵਤਾਰ ਸਿੰਘ ਬਿਲਿੰਗ: ਕਿਰਸਾਨੀ ਦਾ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦੈ

Posted on:- 05-05-2012


ਮੁਲਾਕਾਤੀ: ਸ਼ਿਵ ਇੰਦਰ ਸਿੰਘ


ਚਾਰ ਨਾਵਲ ਤੇ ਤਿੰਨ ਕਹਾਣੀ ਸੰਗ੍ਰਹਿ ਸਮੇਤ ਦਸ ਪੁਸਤਕਾਂ ਦਾ ਰਚੇਤਾ ਅਵਤਾਰ ਸਿੰਘ ਬਿਲਿੰਗ ਪੰਜਾਬੀ ਨਾਵਲ ਜਗਤ ਵਿੱਚ ਅਹਿਮ ਮੁਕਾਮ ਬਣ ਚੁੱਕਾ ਹੈ। ਆਰਥਿਕ, ਸੱਭਿਆਚਾਰਕ ਤੇ ਮਾਨਸਿਕ ਸੰਕਟ ਵਿੱਚ ਗ੍ਰਸਤ ਕਿਸਾਨੀ ਦਾ ਗਲਪੀ ਚਿੱਤਰ ਪੇਸ਼ ਕਰਨ, ਪੇਂਡੂ ਪੰਜਾਬੀ ਜੀਵਨ ਦੇ ਵਿਭਿੰਨ ਪਸਾਰਾਂ ਨੂੰ ਆਪਣੇ ਨਾਵਲਾਂ 'ਚ ਦਿਖਾਉਣ 'ਚ ਉਹ ਉਸਤਾਦ ਹੈ। ਪੇਸ਼ ਹੈ ਉਸ ਨਾਲ ਕੀਤੀ ਇਹ ਮੁਲਾਕਾਤ:


? ਬਿਲਿੰਗ ਸਾਹਿਬ, ਕਹਾਣੀ ਛੱਡ ਕੇ ਨਾਵਲ ਵੱਲ ਕਿਉਂ ਆ ਗਏ?
- ਅਸਲ ਵਿਚ ਜੀ ਪਹਿਲਾਂ ਮੈਂ ਕਹਾਣੀਆ ਹੀ ਲਿਖਦਾ ਸੀ। ਮੇਰੀਆਂ ਕਹਾਣੀਆਂ ਚੋਟੀ ਦੇ ਸਾਹਿਤਕ ਮੈਗਜ਼ੀਨਾਂ ਸਿਰਜਣਾ, ਅਰਸੀ, ਸਮਦਰਸ਼ੀ, ਪ੍ਰੀਤਲੜੀ ਆਦਿ ਵਿਚ ਛਪੀਆਂ। ਮੇਰੇ ਅਧਿਆਪਕ ਮਹਿੰਦਰ ਸਿੰਘ ਮਾਨੂੰ ਪੁਰੀ, ਪ੍ਰੋ. ਜਸਵੰਤ ਸਿੰਘ ਵਿਰਦੀ ਅਤੇ ਡਾ. ਰਘਵੀਰ ਸਿੰਘ ਸਿਰਜਣਾ ਦੀ ਪ੍ਰੇਰਨਾ ਸਦਕਾ ਮੇਰਾ ਪਹਿਲਾ ਨਾਵਲ 'ਨਰੰਜਣ ਮਸ਼ਾਲਚੀ' 1997 ਵਿਚ ਪ੍ਰਕਾਸਿਤ ਹੋਇਆ। ਜਿਸ ਨੂੰ ਸਮੁੱਚੇ ਪਾਠਕ ਤੇ ਆਲੋਚਕ ਵਰਗ ਵੱਲੋਂ ਏਨਾ ਮਾਣ-ਸਤਿਕਾਰ ਮਿਲਿਆ ਕਿ ਮੈਂ ਇਸੇ ਵਿਧਾ ਵੱਲ ਖਿੱਚਿਆ ਗਿਆ। ਕਹਾਣੀ ਵੀ ਆਉਣੋਂ ਹੀ ਹਟ ਗਈ।

? 'ਨਰੰਜਣ ਮਸ਼ਾਲਚੀ' ਕਿਵੇਂ ਲਿਖਿਆ ਗਿਆ? ਮੇਰਾ ਮਤਲਬ ਹੈ, ਅਨੁਭਵ ਤਾਂ ਤੁਹਾਡਾ ਆਪਣਾ ਹੋਵੇਗਾ?
- ਗੱਲ ਪ੍ਰੇਰਨਾ ਦੀ ਚੱਲਦੀ ਸੀ; ਅਨੁਭਵ ਤਾਂ ਬੇਸ਼ੱਕ ਲੇਖਕ ਦਾ ਆਪਣਾ ਹੀ ਹੁੰਦੈ। ਅਸਲ 'ਚ ਕਹਾਣੀਆਂ ਲਿਖਦੇ ਹੋਏ ਮੈਂ ਆਪਣੀ ਆਤਮ ਕਥਾ ਲਿਖਣੀ ਚਾਹੁੰਦਾ ਸਾਂ। ਆਪਣੇ ਜੀਵਨ ਦੇ ਮੁੱਢਲੇ 30-31 ਸਾਲਾਂ ਦੀ ਕਹਾਣੀ। ਪਰ ਨਿੱਜੀ ਅਨੁਭਵ ਦਾ ਇੰਨਾ ਜ਼ੋਰ ਸੀ ਅਤੇ ਸਮੇਂ ਸਿਰ ਪ੍ਰੇਰਨਾ ਮਿਲੀ ਤਾਂ 'ਨਰੰਜਣ ਮਸ਼ਾਲਚੀ' ਲਿਖਿਆ ਗਿਆ। ਇਹ ਮੇਰੀ ਹੱਡ-ਬੀਤੀ ਅਧਾਰਿਤ ਗਲਪ ਕਥਾ ਹੈ।

? ਤੁਹਾਡਾ ਦੂਜਾ ਨਾਵਲ 'ਖੇੜੇ ਸੁੱਖ ਵਿਹੜੇ ਸੁੱਖ' ਇਕ ਸੱਭਿਆਚਾਰਕ ਦਸਤਾਵੇਜ਼ ਕਿਵੇਂ ਹੋਇਆ?
- ਮੈਨੂੰ ਵੀ ਉਦੋਂ ਤੱਕ ਨਹੀਂ ਸੀ ਪਤਾ ਜਦੋਂ ਤੱਕ ਡਾ. ਤੇਜਵੰਤ ਸਿੰਘ ਗਿੱਲ ਹੁਰਾਂ ਇਸ ਦਾ ਮੁੱਖਬੰਦ ਨਹੀਂ ਸੀ ਲਿਖਿਆ। ਇਸ ਨੂੰ ਸਭਿਆਚਾਰਕ ਦਸਤਾਵੇਜ਼ ਉਨ੍ਹਾਂ ਨੇ ਆਖਿਆ ਸੀ।

? ਕੀ ਤੁਸੀਂ ਇਸ ਨੂੰ ਪੰਜਾਬੀ ਸੱਭਿਆਚਾਰ ਦਾ ਦਸਤਾਵੇਜ਼ ਮੰਨਦੇ ਹੋ?
- ਜਿੱਥੋਂ ਤੱਕ ਮੈਂ ਜਾਣਦਾ ਹਾਂ, ਸੱਭਿਆਚਾਰ ਦਾ ਸੰਬੰਧ ਮਨੁੱਖ ਦੇ ਜਨਮ, ਨਿੱਤ ਕਰਮ, ਵਿਆਹ-ਸਾਦੀਆਂ, ਕਿੱਤੇ, ਗਮੀਆਂ-ਖਸ਼ੀਆਂ, ਰਸਮਾਂ-ਰਿਵਾਜਾਂ ਇੱਥੋਂ ਤੱਕ ਕਿ ਮਰਨ ਨਾਲ ਵੀ ਹੈ। ਮੇਰਾ ਇਹ ਨਾਵਲ ਵੀਹਵੀਂ ਸਦੀ ਦੇ ਪਹਿਲੇ ਪੰਜ-ਛੇ ਦਹਾਕਿਆਂ ਦੇ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਇਕ ਮਹਾਂਕਾਵਿ ਵਾਂਗੂ ਭਰਪੂਰ ਰੂਪ 'ਚ ਪੇਸ਼ ਕਰਦਾ ਹੈ।

? 'ਇਨ੍ਹਾਂ ਰਾਹਾਂ ਉੱਤੇ' ਰਾਹੀ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?

- ਸ਼ਿਵਵਿੰਦਰ ਜੀ ਸੁਨੇਹਾ ਕੋਈ ਸਿੱਧਾ ਨਹੀਂ ਹੈ। ਇਸ ਨਾਵਲ ਦੀ ਮੁੱਖ ਕਹਾਣੀ  ਇਹ ਸੁਝਾਅ ਜ਼ਰੂਰ ਦਿੰਦੀ ਹੈ ਕਿ ਜਗੀਰਦਾਰੀ ਕਦਰਾਂ-ਕੀਮਤਾਂ ਤੋਂ ਖ ਹਿੜਾ ਛੁਡਾਉਣਾ ਏਨਾ ਸੌਖਾ ਨਹੀਂ ਪਰ ਇਨ੍ਹਾਂ ਨੂੰ ਚਿੰਬੜੇ ਰਹਿਣ ਵਿਚ ਬਰਬਾਦੀ ਹੀ ਪੱਲੇ ਪੈਂਦੀ ਹੈ। ਲਾਣੇਦਾਰੀ ਲਾਭ ਕੌਰ ਵਾਂਗ ਜੇ ਜ਼ਮੀਨ-ਜਾਇਦਾਦ ਦੇ ਲਾਲਚ ਵੱਸ ਪੈ ਕੇ ਅਸੀਂ ਸੁੱਖੇ-ਸਰਬੋ ਵਰਗਿਆਂ ਦੀਆਂ ਭਾਵਨਾਵਾਂ ਨੂੰ ਕਤਲ ਕਰਾਂਗੇ ਤਾਂ ਟਕਰਾਅ ਹੋਣਾ ਸੁਭਾਵਿਕ ਹੈ। ਸਿੱਟੇ ਵਜੋਂ ਨਿਰਾਸ਼ਾ ਹੀ ਹੱਥ ਲੱਗੇਗੀ।

? ਲੱਗਦੇ ਹੱਥ 'ਪਤ ਕੁਮਲਾ ਗਏ' ਪਿੱਛੇ ਜਿਹੜੀ ਸੋਚ ਕੰਮ ਕਰਦੀ ਹੈ, ਉਸ ਬਾਰੇ ਵੀ ਦੱਸ ਹੀ ਦਿਓ? ਏਨੀ ਗੱਲ ਜ਼ਰੂਰ ਹੈ ਇਹ ਨਾਵਲ ਦੱਸਦਾ ਹੈ ਕਿ ਇਹ ਗੰਭੀਰਤਾ ਭਰਪੂਰ ਹੈ ਤੇ ਤੁਸੀਂ ਵੀ ਡੂੰਘਾਈ 'ਚ ਉੱਤਰੇ ਹੋ?
- ਸ਼ੁਕਰੀਆ ਜੀ, ਸ਼ਿਵਇੰਦਰ ਵੀਹਵੀਂ ਸਦੀ ਦਾ ਪੰਜਾਬੀ ਪੇਂਡੂ ਸਮਾਜ ਆਤਮ ਨਿਰਭਰ ਸੀ, ਬੇਸ਼ੱਕ ਜਗੀਰਦਾਰੀ ਸਿਸਟਮ ਦੀਆਂ ਕੁਰੀਤੀਆਂ ਮੌਜੂਦ ਸਨ ਪਰ ਅਜੋਕਾ ਸਮਾਜ ਇਸ ਪੱਖੋਂ ਖੋਖਲਾ ਹੋ ਗਿਐ। ਕਿਸਾਨੀ ਤੇ ਇਸ ਦੇ ਸਹਾਇਕ ਧੰਦੇ ਤੇਜ਼ੀ ਨਾਲ ਖ਼ਤਮ ਹੋ ਗਏ। ਕਿਸਾਨੀ ਵਿਚੋਂ ਵੀ ਧਨੀ ਕਿਸਾਨੀ ਹੋਂਦ ਵਿਚ ਆ ਗਈ। ਜਿਸ ਨੇ ਖੇਤਾ ਸਿਆਸਤ, ਵਪਾਰ ਤੇ ਧਰਮ ਸਭ ਕੁਝ ਉੱਤੇ ਆਪਣਾ ਕਬਜ਼ਾ ਕਰ ਲਿਐ। ਨੌਕਰੀਆਂ ਅਮੀਰਾਂ ਨੇ ਹਥਿਆ ਲਈਆਂ ਹਨ। ਆਮ ਕਿਸਾਨ, ਮਜ਼ਦੂਰ ਹੋਰ ਗਰੀਬ ਹੋ ਗਿਆ। ਤਰਨੀਕੀ ਸ਼ਬਦਾਵਲੀ ਵਰਤੀਏ, ਕਿਸਾਨ, ਮਜ਼ਦੂਰ ਤੇ ਦਲਿਤ ਸਭ ਹਾਸ਼ੀਏ ਵੱਲ ਧੱਕੇ ਗਏ। ਅਮੀਰ ਜਮਾਤ ਕੇਂਦਰ 'ਚ ਆ ਗਈ। ਭਾਵੇਂ ਉਹ ਸਵਰਨ ਜਾਤੀਆਂ ਵਿਚੋਂ ਪਨਪੀ ਜਮਾਤ ਹੈ ਜਾਂ ਦਲਿਤ ਜਾਤੀਆਂ 'ਚੋਂ ਪੈਦਾ ਹੋਈ ਕਰੀਮੀ-ਲੇਅਰ। ਸਿਆਸਤ ਤੇ ਧਰਮ ਦੇਨਾਂ ਉੱਤੇ ਵੰਡੀਆਂ ਪੈ ਗਈਆਂ । ਜੇ ਸਿਰਫ਼ ਦੋ ਵਰਗ ਅਮੀਰ ਤੇ ਗਰੀਬ ਹੀ ਹੁੰਦੇ ਤਾਂ ਸਮਾਜਿਕ ਹਾਲਤ ਏਨੀ ਬਦਤਰ ਨਾ ਹੁੰਦੀ, ਜਿਵੇਂ ਹੁਣ ਆਮ ਜਨਤਾ ਦੀ ਦਸ਼ਾ ਤਰਸ ਯੋਗ ਹੈ। ਸਾਡੇ ਸਿਸਟਮ ਵਿਚ ਸਰਕਾਰ ਨਹੀਂ ਬਦਲਦੀ, ਸਿਰਫ ਰੰਗ ਬਦਲਦੇ ਹਨ।
''ਪੱਤ ਕੁਮਲਾ ਗਏ ਬਾਗ ਦੇ,
ਬੂਟੇ ਸੁੱਕ ਕੇ ਹੋ ਗਏ ਛਾਰ।''
ਪੰਜਾਬੀ ਸਮਾਜ ਦੀ ਹਾਲਤ ਵੀ ਪੂਰਨ ਭਗਤ ਦੇ ਉਜੜੇ ਬਾਗ ਵਰਗੀ ਹੋ ਗਈ ਹੈ।

? ਕੀ ਕਿਸਾਨੀ ਦਾ ਵਿਸ਼ਾ ਵਖ਼ਤ ਨਹੀਂ ਹੰਡਾ ਚੁੱਕਾ?
- ਨਾਵਲ ਸੱਭਿਆ ਸਮਾਜ ਦਾ ਦਰਪਣ ਹੁੰਦੇ, ਸ਼ਿਵ ਇੰਦਰ ਵੀਰੇ! ਪੰਜਾਬੀ ਸਮਾਜ ਵਿਚ ਅਜੇ ਵੀ 60 ਫ਼ੀਸਦੀ ਲੋਕ ਸਿੱਧੇ ਖੇਤੀ ਨਾਲ ਜਾਂ ਕਿਸਾਨੀ ਨਾਲ ਸਬੰਧਤ ਹਨ। ਬਾਕੀ 20 ਫ਼ੀਸਦੀ ਖੇਤ ਮਜ਼ਦੂਰ, ਛੋਟੇ ਦੁਕਾਨਦਾਰ, ਸ਼ਹਿਰੀ ਵਪਾਰੀ ਵੀ ਕਿਸਾਨੀ ਉੱਤੇ ਨਿਰਭਰ ਹਨ। ਸ਼ਹਿਰ ਵਿਚ ਜਾ ਕੇ ਦੇਖ ਲੈਣਾ, ਬਜ਼ਾਰਾਂ ਵਿਚ ਰੌਣਕ ਉਸੇ ਵਕਤ ਆਉਂਦੀ ਹੈ ਜਦੋਂ ਹਾੜ੍ਹੀ-ਸਾਉਣੀ ਫਸਲਾਂ ਆਉਂਦੀਆ ਨੇ। ਕੀ ਬਦਲਦੀ-ਖਰਦੀ ਕਿਸਾਨੀ ਨੂੰ ਚਿਤਰਨਾ ਸਮੇਂ ਦੀ ਲੋੜ ਨਹੀਂ? ਇਹ ਵਿਸ਼ਾ ਹੋਰ ਲਿਖਤਾਂ ਦੀ ਮੰਗ ਕਰਦਾ ਅਜੇ।

? ਤੁਸੀਂ ਪੁਰਾਣੇ ਸਮੇਂ ਤੋਂ ਏਨੇ ਪ੍ਰਭਾਵਿਤ ਕਿਉਂ ਹੋ?
- ਭਾਈ 'ਪੱਤ ਕੁਮਾਲਾ ਗਏ' ਅੱਜ ਦੀ ਗੱਲ ਕਰ ਰਿਹੈ, ਵਰਤਮਾਨ ਸਮੇਂ ਦੀ।  ਲੇਖਕ ਨਾ ਵਰਤਮਾਨ ਤੋਂ ਸੰਤੁਸ਼ਟ ਹੁੰਦੈ ਨਾ ਹੀ ਸਥਾਪਤੀ ਤੋਂ, ਸੋ ਉਸ ਨੂੰ ਕਲਮ ਚੁਕਣੀ ਪੈਂਦੀ ਹੈ। ਲਿਖਣਾ ਉਸ ਨੇ ਉਹੀ ਹੁੰਦੈ ਜਿਸ ਬਾਰੇ ਉਸ ਕੋਲ ਸਿੱਧਾ ਜਾਂ ਅਸਿਧਾ ਅਨੁਭਵ ਹੈ ਜਿਵੇਂ ਜਾਦੂ ਦਾ ਖੇਲ ਦਿਖਾ ਰਿਹਾ ਜਾਦੂਗਰ ਸਿਰਫ਼ ਉਹੀ ਚੀਜ਼ਾਂ ਹਵਾ 'ਚ ਹੱਥ ਘੁਮਾ ਕੇ ਪੈਦਾ ਕਰੇਗਾ ਜਿਹੜੀਆਂ ਪਹਿਲਾਂ ਹੀ ਉਸ ਦੀ ਝੋਲੀ ਵਿਚ ਮੌਜੂਦ ਹੋਣ। ਫੇਰ ਬੀਤਿਆ ਸਮਾਂ ਹਰੇਕ ਲਈ ਰੰਗਦਾਰ ਜਾਂ ਸੁੱਖਦਾਈ ਜਾਪਣ ਲੱਗ ਪੈਂਦਾ ਹੈ। ਕਿਉਂਕਿ ਵਰਤਮਾਨ ਲਈ ਕੁੜੱਤਣ ਚੋਭ ਜਾਂ ਕਰਤੂਤ ਉਸ ਵਿੱਚੋਂ ਗਾਇਬ ਹੋ ਜਾਂਦੀ ਹੈ। ਨਾਵਲਕਾਰ ਇਕ ਸਭਿਆਚਾਰਕ ਇਤਿਹਾਸਕਾਰ ਵੀ ਹੁੰਦੈ ਜਿਹੜਾ ਅਜਿਹੇ ਯਥਾਰਥ ਨੂੰ ਪੇਸ਼ ਕਰਦਾ ਹੈ ਜਿਸ ਵਿਚ ਨਾਵਾਂ ਥਾਵਾਂ ਤੋਂ ਇਲਾਵਾ ਸਾਰਾ ਕੁਝ ਸਮੇਂ ਦਾ ਸੱਚ ਹੁੰਦੈ ਜਦੋਂ ਕਿ ਇਤਿਹਾਸ ਵਿੱਚ ਨਾਵਾਂ-ਥਾਵਾਂ ਤੇ ਤਰੀਖਾਂ ਤੋਂ ਇਲਾਵਾ ਕੁਝ ਵੀ ਸੱਚ ਨਹੀਂ ਹੁੰਦਾ।

? ਨਾਵਲ ਲਿਖਦੇ ਸਮੇਂ ਤੁਸੀਂ ਕਿਹੜੇ ਨੁਕਤਿਆਂ ਨੂੰ ਧਿਆਨ ਵਿਚ ਰੱਖਦੇ ਹੋ?
- ਜੀਵਨ ਨੂੰ ਇਸ ਤਰ੍ਹਾਂ ਸਮੱਖਤਾ ਵਿਚ ਪੇਸ਼ ਕਰਨਾ ਕਿ ਉਹ ਹਰ ਕਿਸੇ ਨੂੰ ਆਪਣਾ ਸੱਚ ਜਾਪੇ। ਦੂਜੇ ਅਜਿਹੀ ਪੇਸ਼ਕਾਰੀ ਕਰਨਾ ਜਿਹੜੀ ਬੋਝਲ ਨਾ ਹੋਵੇ, ਸਗੋਂ ਰਸਦਾਇਕ ਜਾਂ ਰੌਚਿਕ ਜਾਂ ਵੀ ਹੋਵੇ, ਕੁਝ ਜਾਣਕਾਰੀ ਬੇਸ਼ੱਕ ਦੇਵੇ ਪਰ ਪ੍ਰਚਾਰ ਨਾ ਕਰੇ। ਬੇਹਤਰ ਜੀਵਨ ਜਿਊਣ ਲਈ ਗੁੱਝਾ ਸੁਝਾਅ ਜ਼ਰੂਰ ਮਿਲਦਾ ਹੋਵੇ। ਆਪਣੇ ਢਾਹੇ ਦੇ ਇਲਾਕੇ ਦੀ ਵਿਸ਼ੇਸ਼ ਬੋਲੀ ਜੋ ਪੁਆਧੀ-ਦੁਆਬੀ ਤੇ