Sun, 16 December 2018
Your Visitor Number :-   1552516
SuhisaverSuhisaver Suhisaver
ਸੁਪਰੀਮ ਕੋਰਟ ਜਾਂਚ ਏਜੰਸੀ ਨਹੀਂ, ਜੇ ਪੀ ਸੀ ਕਰ ਸਕਦੀ ਰਾਫ਼ੇਲ ਸੌਦੇ ਦੀ ਜਾਂਚ : ਖੜਗੇ               ਪਾਕਿ ਹਾਈ ਕਮਿਸ਼ਨ 'ਚੋਂ 23 ਸਿੱਖਾਂ ਦੇ ਪਾਸਪੋਰਟ ਗੁੰਮ              

ਐਸ ਅਸ਼ੌਕ ਭੋਰਾ : ਜਾਦੂਗਰ ਸ਼ਬਦਾਂ ਦਾ ਸਾਗਰ - ਸ਼ਿਵ ਕੁਮਾਰ ਬਾਵਾ

Posted on:- 24-08-2014

ਵਧੀਆ ਅਤੇ ਕੜਾਕੇਦਾਰ ਲਿਖਣ ਵਾਲਿਆਂ ਨਾਲ ਮੇਰਾ ਨਿਜੀ ਮੋਹ ਹੈ। ਐਸ ਅਸ਼ੌਕ ਭੌਰਾ ਪੰਜਾਬੀ ਭਾਸ਼ਾ ਦਾ ਅਜਿਹਾ ਕਲਮਕਾਰ ਹੈ ਜਿਸਦੀ ਕਲਮ ਨੇ ਲਿਖਣ ਕਲਾ ਵਿੱਚ ਨਿਵੇਕਲੀ ਦਿਲ ਟੁੰਬਵੀਂ ਛਾਪ ਛੱਡੀ ਹੈ ਜਿਸਦਾ ਕੋਈ ਮੁਕਾਬਲਾ ਨਹੀਂ । ਸ਼ਬਦਾਂ ਦੇ ਜਾਦੂਗਰ ਇਸ ਲੇਖਕ ਦਾ ਲਿਖਣ ਕਲਾ ਦਾ ਅੰਦਾਜ਼ ਅਜਿਹਾ ਹੈ ਕਿ ਉਸ ਨੂੰ ਪੜ੍ਹਦਿਆਂ ਪਾਠਕ ਥਕੇਵਾਂ ਮਹਿਸੂਸ ਨਹੀਂ ਕਰਦੈ।

ਉਸਦੀ ਹਰ ਲਿਖਤ ਨੂੰ ਪਾਠਕ ਪੂਰੀ ਨਿਚੋੜਕੇ ਛੱਡਦੈ ਜੋ ਹੁਣ ਤੱਕ ਦਾ ਉਸਦਾ ਰਿਕਾਰਡ ਹੈ। ਮੈਂ ਉਸਦੀਆਂ ਦੋ ਪੁਸਤਕਾਂ ‘ ਨੈਣ ਨਕਸ਼ ’ ਅਤੇ ਗੱਲੀਂ ਬਾਤੀਂ ਉਸਦੇ ਇੱਕ ਪ੍ਰਸੰਸਕ ਨੂੰ ਪੜ੍ਹਨ ਲਈ ਦਿੱਤੀਆਂ ਤਾਂ ਉਸਨੇ ਵੱਡ ਅਕਾਰੀ ਦੋਵੇਂ ਪੁਸਤਕਾਂ ਬੜੇ ਚਾਅ ਨਾਲ ਤਿੰਨ ਦਿਨਾਂ ਵਿੱਚ ਪੜ੍ਹਕੇ ਮੈਂਨੂੰ ਮੋੜਦਿਆਂ ਕਿਹਾ ਕਿ ਤੁਸੀਂ ਮੈਂਨੂੰ ਅੱਜ ਉਸਦੀ ਕਨੇਡਾ ਵਿੱਚ ਰਲੀਜ਼ ਹੋ ਰਹੀ ਪੁਸਤਕ ਵੀ ਪੜ੍ਹਨ ਨੂੰ ਦਿਓ..... ਉਸਦੀ ਪਰਪੱਕ ਲੇਖਣੀ ਦੀ ਖਿੱਚ ਦਾ ਕਮਾਲ ਆਖਿਆ ਜਾ ਸਕਦਾ ਹੈ।

ਐਸ ਅਸ਼ੌਕ ਭੌਰਾ ਦੀ ਲੇਖਣੀ ਬਾਰੇ ਪੰਜਾਬੀ ਦੇ ਉਘੇ ਲੇਖਕਾਂ ਅਤੇ ਪੱਤਰਕਾਰਾਂ ਵਰਿਆਮ ਸੰਧੂ, ਬਰਜਿੰਦਰ ਸਿੰਘ ਹਮਦਰਦ, ਸ਼ਮਸ਼ੇਰ ਸਿੰਘ ਸੰਧੂ ,ਗੁਰਭਜਨ ਗਿੱਲ, ਪਿ੍ਰੰਸੀਪਲ ਸਰਵਣ ਸਿੰਘ ਸਮੇਤ ਦਰਜ਼ਨ ਦੇ ਕਰੀਬ ਸ਼ਖਸ਼ੀਅਤਾਂ ਨੇ ਕਲਮ ਘਸਾਈ ਕਰਕੇ ਉਸਦੀ ਸਮੁੱਚੀ ਲੇਖਣੀ ,ਸ਼ਖਸ਼ੀਅਤ ਨੂੰ ਰਿੜਕਿਆ ਅਤੇ ਮੱਖਣ ਵਾਂਗ ਗੁਣ ਬਾਹਰ ਕੱਢੇ ਹਨ। ਭੌਰਾ ਵਧੀਆ ਲੇਖਕ ,ਪੱਤਰਕਾਰ ਅਤੇ ਇਨਸਾਨ ਹੈ। ਉਸਦੀਆਂ ਪਰਤਾਂ ਫੋਲਦਿਆਂ ਬੰਦਾ ਦੰਗ ਰਹਿ ਜਾਂਦੈ। ਉਹ ਵਧੀਆ ਪ੍ਰਬੰਧਕ, ਸਮਾਜ ਸੇਵਕ ਅਤੇ ਸਮਾਜ ਸੁਧਾਰਕ ਵੀ ਹੈ।
ਉਸਦੀ ਲੇਖਣੀ ਵਿੱਚ ਅਤਿ ਦਾ ਸੰਵਾਦ, ਲੋਹੜੇ ਦਾ ਦਰਦ, ਪੇਟ ਭਰਵਾਂ ਵਿਅੰਗ, ਢਿੱਡੀਂ ਪੀੜ੍ਹਾਂ ਪਵਾਉਣ ਵਾਲਾ ਹਾਸਾ ਹੁੰਦੈ ਜੋ ਉਸਦੀ ਆਪੇ ਆਖੀ ਗੱਲ ‘ ਜਿਹਨੂੰ ਗੱਲ ਕਰਨ ਤੇ ਗੱਲ ਸਮਝਾਉਣ ਦੀ ਕਲਾ ਆ ਜਾਵੇ , ਸ਼ਾਇਦ ਉਸਤੋਂ ਵੱਡਾ ਕਲਾਕਾਰ ਨਾ ਹੋਵੇ।’ ਦੀ ਪੂਰਤੀ ਕਰਦੀ ਹੈ। ਉਸਨੇ ਬਹੁਤ ਸਾਰੇਵਿਸ਼ਿਆਂ ਤੇ ਕਲਮ ਘਸਾਈ ਕੀਤੀ ਅਤੇ ਆਪਣੀ ਦਮ ਖਮਵਾਲੀ ਲੇਖਣੀ ਨਾਲ ਹਰ ਵਿਸੇ ਤੇ ਲਿਖਕੇ ਦੂਸਰਿਆਂ ਨਾਲੋਂ ਅਲੱਗ ਪਹਿਚਾਣ ਬਣਾਈ ਹੈ। ਉਸਨੇ ਅਜਿਹੇ ਕਲਾਕਾਰਾਂ ਬਾਰੇ ਲਿਖਕੇ ਉਹਨਾਂ ਨੂੰ ਅੰਬਰੀਂ ਚਾੜ੍ਹਿਆ ਜੋ ਉਸ ਕੋਲ ਕਿਸੇ ਸਮੇਂ ਨੰਗੇ ਪੈਰੀਂ ਅਤੇ ਫਟੇ ਪੁਰਾਣੇ ਕੱਪੜੇ ਪਾਕੇ ਆਉਂਦੇ ਸਨ। ਇੱਕ ਵਾਰੀ ਅੱਜ ਦੇ ਪੋਪ ਸਟਾਰ ਗਾਇਕ ਦਲੇਰ ਮਹਿੰਦੀ ਨੂੰ ਉਸਨੇ ਅਣਜਾਣ ਸਮਝ ਕੇ ਸ਼ੌਂਕੀ ਮੇਲੇ ਦੀ ਸਟੇਜ ਤੇ ਸਮਾਂ ਨਾ ਦਿੱਤਾ । ਉਸਨੇ ਦੂਸਰੇ ਸਾਲ ਸਮਾਂ ਲੈਣ ਵਿੱਚ ਸਫਲਤਾ ਹਾਸਿਲ ਕਰ ਲਈ ਤਾਂ ਉਸਨੇ ਸਟੇਜ ਤੇ ਹੀ ਆਖ ਦਿੱਤਾ ਕਿ ਭਰਾਵੋ ਮੈਂ ਪੰਜਾਬੀ ਗਾਇਕ ਕਹਾਉਣ ਦੇ ਅੱਜ ਲਾਇਕ ਹੋ ਗਿਆ ਹਾਂ। ਸੋ ਉਸੇ ਦਲੇਰ ਮਹਿੰਦੀ ਦੀ ਪਤਨੀ ਨੇ ਜਦ ਉਸਨੂੰ ਤਾਹਨਾਂ ਮਾਰਿਆ ਕਿ ਮੈਂ ਆਪਜੀ ਨੂੰ ਉਦੋਂ ਤੱਕ ਗਾਇਕ ਨਹੀਂ ਮੰਨਦੀ ਜਦੋਂ ਤੱਕ ਅਜੀਤ ਅਖਬਾਰ ਵਿੱਚ ਲਿਖਣ ਵਾਲਾ ਭੌਰਾ ਤੇਰੇ ਬਾਰੇ ਨਹੀਂ ਲਿਖਦਾ..? ਪੰਜਾਬੀ ਦੇ ਇਸ ਕਲਾਕਾਰ ਬਾਰੇ ਜਦ ਭੋਰਾ ਨੇ ਲਿਖਿਆ ਤਾਂ ਉਹ ਰਾਤੋ ਰਾਤ ਆਪਣੇ ਗੀਤਾਂ ਨਾਲ ਪੰਜਾਬੀ ਗਾਇਕੀ ਦਾ ਸਟਾਰ ਬਣ ਗਿਐ।

ਕੋਈ ਸਮਾਂ ਸੀ ਜਦੋਂ ਅਖਬਾਰਾ ਵਿੱਚ ਆਰਟੀਕਲ ਛਪਣ ਨਾਲ ਕਲਾਕਾਰ ਆਪਣੇ ਆਪਨੂੰ ਕਲਾਕਾਰ ਮੰਨਣ ਲੱਗ ਪੈਂਦੇ ਸਨ। ਉਹ ਵੀ ਸਮਾਂ ਸੀ ਜਦ ਲੋਕ ਅਖਬਾਰਾਂ ’ ਚ ਸ਼ਮਸ਼ੇਰ ਸਿੰਘ ਸੰਧੂ ਅਤੇ ਐਸ ਅਸ਼ੌਕ ਭੋਰਾ ਦੇ ਕਲਾਕਾਰਾਂ ਬਾਰੇ ਲਿਖੇ ਰੇਖਾ ਚਿੱਤਰ ਪੜ੍ਹਕੇ ਵਿਆਹਾਂ ਸ਼ਾਦੀਆਂ ਅਤੇ ਪਾਰਟੀਆਂ ਲਈ ਬੁੱਕ ਕਰਦੇ ਸਨ।ਐਸ ਅਸ.ੋਕ ਭੋਰਾ ਨੇ ਆਪਣੀ ਕਲਮ ਨਾਲ 500 ਤੋਂ ਵੱਧ ਪੰਜਾਬੀ ਗਾਇਕਾਂ ਨੂੰ ਰਿੜਕਿਆ ਅਤੇ ਉਹਨਾਂ ਨੂੰ ਸੁਪਰ ਸਟਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਕੋਲ ਛੋਟੀ ਉਮਰ ਵਿੱਚ ਹੀ ਕੁੱਝ ਕਰਕੇ ਵੱਡਾ ਬਣਨ ਦੀ ਚਾਹਤ ਸੀ। ਆਪਣੀ ਮੰਜ਼ਿਲ ਦੀ ਤਲਾਸ਼ ਲਈ ਉਸਨੇ ਬਹੁਤ ਸਖਤ ਮਿਹਨਤ ਕੀਤੀ। ਮੰਜ਼ਿਲ ਪ੍ਰਾਪਤੀ ਲਈ ਉਸਨੇ ਮਾਹਿਲਪੁਰ ਇਲਾਕੇ ਨੂੰ ਚੁਣਿਆਂ ਪ੍ਰੰਤੂ ਉਹ ਇਥੇ ਕਿਸੇ ਦੇ ਬਾਪ ਦੇ ਨਾਂਅ ਤੇ 7-8 ਸਾਲ ਵੱਡਾ ਮੇਲਾ ਕਰਵਾਕੇ ਦੁਨੀਆਂ ਵਿੱਚ ਚਰਚਿਤ ਤਾਂ ਹੋ ਗਿਆ ਪ੍ਰੰਤੂ ਬੇਕਦ