Thu, 18 April 2024
Your Visitor Number :-   6981653
SuhisaverSuhisaver Suhisaver

ਫ਼ੈਜ਼ ਅਹਿਮਦ ਫ਼ੈਜ਼ ਦੀ ਪ੍ਰਤੀਬਧਤਾ -ਡਾ. ਅਮਰਜੀਤ ਸਿੰਘ ਹੇਅਰ

Posted on:- 16-07-2013

ਪਾਕਿਸਤਾਨੀ ਅੰਤਰਰਾਸ਼ਟਰੀ ਪ੍ਰਸਿੱਧ ਆਜ਼ਾਦ ਖ਼ਿਆਲ ਅਦੀਬਾਂ ਦੇ ਪੱਲੇ ਜੇਲ੍ਹ ਜਾਂ ਜਲਾਵਤਨੀ ਹੀ ਪਈ। ਸਆਦਤ ਹਸਨ ਮੰਟੋ, ਉਸਤਾਦ ਦਾਮਨ, ਹਬੀਬ ਜਾਲਿਬ, ਫ਼ੈਜ਼ ਅਹਿਮਦ ਫ਼ੈਜ਼, ਅਹਿਮਦ ਫ਼ਰਾਜ਼ ਹੁਰਾਂ ਨਜ਼ਰਬੰਦੀ ਹੱਸ ਕੇ ਕਬੂਲ ਕੀਤੀ। ਸਾਹਿਰ ਲੁਧਿਆਣਵੀ ਗਿ੍ਰਫ਼ਤਾਰੀ ਤੋਂ ਪਹਿਲਾਂ ਹੀ ਬਚ ਕੇ ਭਾਰਤ ਆ ਗਿਆ ਪਰ ਸਜਾਦ ਜ਼ਹੀਰ ਕਈ ਸਾਲ ਪਾਕਿਸਤਾਨੀ ਜੇਲ੍ਹਾਂ ਵਿੱਚ ਗੁਜ਼ਾਰ ਮੁੜਿਆ। ਪਿਛੇ ਜਿਹੇ ਸਲਮਾਨ ਤਾਸੀਰ ਦਾ ਹੋਇਆ ਕਤਲ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਵਿੱਚ ਆਜ਼ਾਦ ਖ਼ਿਆਲ ਹੋਣਾ ਖ਼ਤਰੇ ਤੋਂ ਖਾਲੀ ਨਹੀਂ।




ਫ਼ੈਜ਼ ਦਾ ਜਨਮ 13 ਫ਼ਰਵਰੀ 1911 ਨੂੰ ਸਿਆਲਕੋਟ ਵਿੱਚ ਹੋਇਆ। ਉਸ ਦੀ ਜਨਮ ਸ਼ਾਬਦੀ ਦਾ ਇੱਕ ਹਫ਼ਤਾ ਜਸ਼ਨ ਬੜੇ ਜੋਸ਼—ਓ-ਖ਼ਰੋਸ਼ ਨਾਲ਼ 12 ਤੋਂ 19 ਫ਼ਰਵਰੀ ਤੱਕ ਦਿੱਲੀ ਵਿੱਚ ਮਨਾਇਆ ਜਾ ਰਿਹਾ ਹੈ। ਲਾਹੌਰ, ਜਿਸ ਨੂੰ ਉਹ ‘ਰੌਸ਼ਨੀਆਂ ਦਾ ਸ਼ਹਿਰ’ ਕਹਿੰਦਾ ਸੀ, ਪਤਾ ਨਹੀਂ ਉਸ ਦੇ ਸੌਵੇਂ ਜਨਮ ਦਿਨ ਤੇ ਜਗਮਗਾਵੇਗਾ ਕਿ ਨਹੀਂ। ਲਾਹੌਰ ਵਿੱਚ ਹੀ ਉਸ ਨੇ ਉਚੇਰੀ ਤਾਲੀਮ ਹਾਸਲ ਕੀਤੀ ਅਤੇ ਜ਼ਿੰਦਗੀ ਦੇ ਕਈ ਸਾਲ ਗੁਜ਼ਾਰੇ ਅਤੇ 20 ਨਵੰਬਰ 1984 ਨੂੰ ਆਖ਼ਰੀ ਸਾਹ ਵੀ ਉੱਥੇ ਹੀ ਲਿਆ।

ਫ਼ੈਜ਼ ਨੇ ਆਪਣੀ ਪੇਸ਼ਾਵਰਾਨਾ ਜ਼ਿੰਦਗੀ 1935 ਵਿੱਚ ਮੁਸਲਿਮ ਐਂਗਲੋ ਓਰੀਐਂਟਲ ਕਾਲਜ, ਅੰਮਿ੍ਰਤਸਰ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਸ਼ੁੂਰੂ ਕੀਤੀ। ਉੱਥੇ ਉਹ ਪੰਜ ਸਾਲ ਰਿਹਾ। ਉੱਥੇ ਹੀ ਉਹ ਇੱਕ ਅੰਗ੍ਰੇਜ਼ ਕੁੜੀ ਐਲਿਸ ਨੂੰ ਮਿਲ਼ਿਆ, ਜੋ ਉਸ ਦੀ ਬੇਗ਼ਮ ਬਣੀ। ਉਹ ਦੱਸਦਾ ਹੈ, ‘‘ਹਮਾਰੀ ਜ਼ਿੰਦਗੀ ਕਾ ਸ਼ਾਇਦ ਸਬ ਸੇ ਖ਼ੁਸ਼ਗਵਾਰ ਜ਼ਮਾਨਾ ਅੰਮਿ੍ਰਤਸਰ ਕਾ ਹੀ ਥਾ। ਏਕ ਤੋ ਇਸ ਵਜ੍ਹਾ ਸੇ ਜਬ ਹਮੇਂ ਪਹਿਲੀ ਦਫ਼ਾ ਪੜ੍ਹਾਨੇ ਕਾ ਮੌਕਾ ਮਿਲਾ ਤੋ ਬਹੁਤ ਲੁਤਫ਼ ਆਇਆ, ਆਪਨੇ ਤੁਲਬਾ ਸੇ ਦੋਸਤੀ ਕਾ ਲੁਤਫ਼......ਦੂਸਰੇ ਯਹ ਕਿ ਉਸ ਜ਼ਮਾਨੇ ਕੁਛ ਸੰਜੀਦਗੀ ਸੇ ਸ਼ਿਅਰ ਲਿਖਨਾ ਸ਼ੁਰੂ ਕੀਆ- ਤੀਸਰਾ ਯਹ ਕਿ ਅੰਮਿ੍ਰਤਸਰ ਮੇਂ ਪਹਿਲੀ ਬਾਰ ਸਿਆਸਤ ਮੇਂ ਥੋੜ੍ਹੀ ਬਹੁਤ ਬਸੀਰਤ ਅਪਨੇ ਕੁਛ ਰੁਫ਼ਕਾ ਕੀ ਵਜ੍ਹਾ ਸੇ ਪੈਦਾ ਹੂਈ...ਮਜ਼ਦੂਰੋਂ ਮੇਂ ਕਾਮ ਸ਼ੁਰੂ ਕੀਆ। ਸਿਵਲ ਲਿਬਰਟੀਜ਼ ਕੀ ਏਕ ਅੰਜੁਮਨ ਬਨੀ ਤੋ ਉਸ ਮੇਂ ਕਾਮ ਕੀਆ। ਤਰੱਕੀ ਪਸੰਦ ਤਹਿਰੀਕ ਸ਼ੁਰੂ ਹੋਈ ਤੋ ਉਸ ਕੀ ਤਨਜ਼ੀਮ ਮੇਂ ਕਾਮ ਕੀਆ। ਇਨ ਸਬ ਸੇ ਜ਼ਿਹਨੀ ਤਸਕੀਨ ਕਾ ਏਕ ਬਿਲਕੁਲ ਨਯਾ ਮੈਦਾਨ ਹਾਥ ਆਇਆ।’’

ਫ਼ੈਜ਼ ਨੇ ਸ਼ਿਅਰ ਲਿਖਣੇ ਤਾਂ ਹਾਈ ਸਕੂਲ ਵੇਲ਼ੇ ਹੀ ਸ਼ੁਰੂ ਕਰ ਦਿੱਤੇ ਸਨ। ਗੌਰਮਿੰਟ ਕਾਲਜ, ਲਾਹੌਰ ਵਿੱਚ ਪੜ੍ਹਨ ਵੇਲ਼ੇ ਉਹ ਅਦਬੀ ਮਹਿਫ਼ਲਾਂ ਅਤੇ ਮੁਸ਼ਾਇਰਿਆਂ ਵਿਚ ਵੀ ਸ਼ਾਮਿਲ ਹੋਣ ਲੱਗ ਪਿਆ ਸੀ। ਵੀਹਵੀਂ ਸਦੀ ਦੇ ਵੀਹਵਿਆਂ ਵਿੱਚ ‘ਅਦਬ ਅਦਬ ਲਈ’ ਦੇ ਅਸਰ ਥੱਲੇ ਉਸ ਨੇ ਰੁਮਾਂਟਿਕ ਨਜ਼ਮਾਂ ਲਿਖੀਆਂ। 1929 ਵਿੱਚ ਆਲਮੀ ਆਰਥਿਕ ਸੰਕਟ ਆਇਆ ਜਿਸ ਦਾ ਅਸਰ ਪੰਜਾਬ ਵਿੱਚ ਹੋਇਆ। ਇਸ ਮੰਦੀ ਦਾ ਹਾਲ ਫ਼ੈਜ਼ ਨੇ ਖ਼ੁਦ ਬਿਆਨ ਕੀਤਾ ਹੈ- ‘‘ਯਹ ਵੁਹ ਦਿਨ ਥੇ ਜਬ ਯਕਾਯਕ ਬੱਚੋਂ ਕੀ ਹੰਸੀ ਬੁਝ ਗਈ। ਉਜੜੇ ਹੂਏ ਕਿਸਾਨ ਖੇਤ ਖਲਿਆਨ ਛੋੜ ਕਰ ਸ਼ਹਿਰੋਂ ਮੇਂ ਮਜ਼ਦੂਰੀ ਕਰਨੇ ਲਗੇ ਔਰ ਅੱਛੀ ਖ਼ਾਸੀ ਬਹੂ ਬੇਟੀਆਂ ਬਾਜ਼ਾਰ ਮੇਂ ਆ ਬੈਠੀਂ।’’ 1930 ਵਿੱਚ ਜਦ ਉਹ ਚੌਦਵੀਂ ਵਿੱਚ ਪੜ੍ਹਦਾ ਸੀ ਅਤੇ ਆਪਣ ਭੈਣ ਦੀ ਸ਼ਾਦੀ ਵਿੱਚ ਸ਼ਾਮਿਲ ਹੋਣ ਲਈ ਸਿਆਲਕੋਟ ਆਇਆ ਤਾਂ ਉਸੇ ਦਿਨ ਉਸਦੇ ਅੱਬਾ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ਼ ਦਿਹਾਂਤ ਹੋ ਗਿਆ। ਇਸ ਹਾਦਸੇ ਨੇ ਉਨ੍ਹਾਂ ਦੇ ਘਰ ਦੀ ਮਾਲੀ ਹਾਲਤ ਵੀ ਖਸਤਾ ਕਰ ਦਿੱਤੀ।

ਫ਼ੈਜ਼ ਨੇ ਜਾਤੀ ਅਤੇ ਸਮਾਜੀ ਸਮੱਸਿਆਵਾਂ ਨੂੰ ਇੱਕੋ ਤਸਵੀਰ ਦੇ ਦੋ ਪਾਸੇ ਮਹਿਸੂਸ ਕੀਤਾ। ਉਹ ਦੱਸਦਾ ਹੈ, ‘‘ਅਪਨੀ ਜ਼ਾਤ ਬਾਕੀ ਦੁਨੀਆਂ ਸੇ ਅਲੱਗ ਕਰਕੇ ਸੋਚਨਾ ਅਵੱਲ ਤੋਂ ਮੁਮਕਿਨ ਹੀ ਨਹੀਂ......ਏਕ ਇਨਸਾਨੀ ਫ਼ਰਦ ਕੀ ਜ਼ਾਤ ਅਪਨੀ ਸਭ ਮੁਹੱਬਤੋਂ ਔਰ ਕਦੂਰਤੋਂ, ਮੁਸੱਰਤੋਂ ਔਰ ਰੰਜਸ਼ੋਂ ਕੇ ਬਾਵਜੂਦ ਬਹੁਤ ਹੀ ਛੋਟੀ ਸੀ, ਬਹੁਤ ਹੀ ਮਹਿਦੂਦ ਔਰ ਹਕੀਰ ਸ਼ੈ ਹੈ। ਇਸ ਕੀ ਵੁਸਅੱਤ ਔਰ ਪਹਿਨਾਈ ਕਾ ਪੈਮਾਨਾ ਤੋ ਬਾਕੀ ਆਲਮ ਮੌਜੂਦਾਤ ਸੇ ਇਸ ਕੇ ਜ਼ਿਹਨੀ ਔਰ ਜਜ਼ਬਾਤੀ ਰਿਸ਼ਤੇ’’ ਇਸ ਅਹਿਸਾਸ ਨਾਲ਼ ਸ਼ੁਰੂ ਹੋਇਆ ਫ਼ੈਜ਼ ਦੀ ਸ਼ਾਇਰੀ ਦਾ ਨਵਾਂ ਦੌਰ ਜਦੋਂ ਇਹ ਗ਼ਮ-ਏ-ਜਾਨਾਂ ਦੀ ਥਾਂਗ਼ਮ-ਏ-ਦੌਰਾਂ ਦੀ ਤਰਜ਼ਮਾਨੀ ਕਰਨ ਲੱਗੀ।

ਵੀਹਵੀਂ ਸਦੀ ਦੇ ਤੀਜੇ ਦਹਾਕੇ ਨੂੰ ‘ਗੁਲਾਬੀ ਦਹਾਕਾ’ ਕਿਹਾ ਜਾਂਦਾ ਹੈ, ਕਿਉਂਕਿ ਰੂਸੀ ਇਨਕਲਾਬ ਦੇ ਸਦਕਾ ਉਦੋਂ ਦੁਨੀਆਂ ਭਰ ਵਿੱਚ ਸਮਾਜਵਾਦੀ ਸਾਹਿਤ ਦਾ ਰਿਵਾਜ ਸੀ। ਫ਼ੈਜ਼ ਦੀ ਸ਼ਾਇਰੀ ’ਚ ਇਹ ਤਬਦੀਲੀ ਉਸ ਦੀ ਪਹਿਲੀ ਕਿਤਾਬ ‘ਨਕਸ਼-ਏ-ਫ਼ਰਾਇਅਦੀ’ ਜਿਸ ਦਾ ਸਿਰਲੇਖ ਉਸ ਨੇ ਗ਼ਾਲਿਬ ਦੀ ਮਸ਼ਹੂਰ ਗ਼ਜ਼ਲ ਤੋਂ ਲਿਆ, ਵਿੱਚ ਸਾਫ਼ ਦਿਸਦਾ ਹੈ। ਇਸ ਦੇ ਪਹਿਲੇ ਹਿੱਸੇ ਵਿੱਚ ਰੁਮਾਂਚਕ ਸ਼ਾਇਰੀ ਹੈ ਅਤੇ ਫੇਰ ‘ਮੁਝ ਸੇ ਪਹਿਲੀ ਸੀ ਮੁਹੱਬਤ ਮੇਰੀ ਮਹਿਬੂਬ ਨਾ ਮਾਂਗ’ ਨਾਲ਼ ਸਮਾਜਿਕ ਸਮੱਸਿਆਵਾਂ ਦੀ ਸ਼ਾਇਰੀ ਸ਼ੁਰੂ ਹੋਈ।

ਮੈਂ ਨਾ ਸਮਝਾ ਥਾ ਕਿਹ ਤੂ ਹੈ ਤੋ ਦਰਖ਼ਸ਼ਾਂ ਹੈ ਹਯਾਤ
ਤੇਰਾ ਗ਼ਮ ਹੈ ਤੋ ਗ਼ਮ-ਏ-ਦਹਰ ਕਾ ਝਗੜਾ ਕਯਾ ਹੈ
ਤੇਰੀ ਸੂਰਤ ਸੇ ਹੈ ਆਲਮ ਮੇਂ ਬਹਾਰੋਂ ਕੋ ਸਬਾਤ
ਤੇਰੀ ਆਖੋਂ ਕੇ ਸਿਵਾ ਦੁਨੀਆਂ ਮੇਂ ਰੱਖਾ ਕਯਾ ਹੈ
ਤੂ ਜੋ ਮਿਲ ਜਾਏ ਤੋ ਤਕਦੀਰ ਨਗੂੰ ਹੋ ਜਾਏ
ਯੂੰ ਨਾ ਥਾ, ਮੈਂ ਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ
ਔਰ ਭੀ ਗ਼ਮ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ।


ਇਸ ਤੋਂ ਪਿੱਛੋਂ ਫ਼ੈਜ਼ ਦੀ ਸ਼ਾਇਰੀ ਸਾਰੇ ਜਹਾਨ ਦਾ ਦੁੱਖ ਦਰਦ ਦਿਕਾਉਣ ਦਾ ਸ਼ੀਸ਼ਾ ਬਣ ਗਈ। 1940 ਦੇ ਅਖ਼ੀਰ ਵਿੱਚ ਫ਼ੈਜ਼ ਹੇਲੀ ਕਾਲਜ, ਲਾਹੌਰ ਵਿੱਚ ਅੰਗ੍ਰੇਜ਼ੀ ਦਾ ਲੈਕਚਰਰ ਬਣਿਆ। ਫੇਰ 1942 ਵਿੱਚ ਫ਼ੌਜ ਵਿੱਚ ਇਸ ਕਰਕੇ ਭਰਤੀ ਹੋ ਗਿਆ ਕਿਉਂਕਿ ਉਹ ਫ਼ਾਸਿਜ਼ਮ ਦੇ ਖ਼ਿਲਾਫ਼ ਸੀ। ਫ਼ੌਜ ਵਿੱਚ ਉਹ ਲੈਫ਼ਟੀਨੈਂਟ ਕਰਨਲ ਦੇ ਆਹੁਦੇ ਤੱਕ ਪਹੁੰਚਿਆ ਅਤੇ 1943 ਵਿੱਚ ਉਸ ਨੂੰ ਐੱਮ.ਬੀ.ਈ. ਦਾ ਇਜਾਜ਼ ਵੀ ਮਿਲ਼ਿਆ। 1946 ਵਿੱਚ ਉਸ ਨੇ ਫ਼ੌਜ ਤੋਂ ਅਸਤੀਫ਼ਾ ਦੇ ਦਿੱਤਾ ਅਤੇ 14 ਅਗਸਤ 1947 ਨੂੰ ਪਾਕਿਸਤਾਨ ਬਣਨ ਤੋਂ ਪਿੱਛੋਂ ਲਾਹੌਰ ਤੋਂ ਨਵੇਂ ਸ਼ੁਰੂ ਕੀਤੇ ਰੋਜ਼ਾਨਾ ਅੰਗ੍ਰੇਜ਼ੀ ਅਖ਼ਬਾਰ ‘ਪਾਕਿਸਤਾਨ ਟਾਈਮਜ਼’ ਦਾ ਮੁੱਖ ਸੰਪਾਦਕ ਬਣਿਆ। ਇਸ ਅਖ਼ਬਾਰ ਰਾਹੀਂ ਉਹ ਨਵੀਂ ਸਥਾਪਤ ਪਾਕਿਸਤਾਨ ਕਮਿੳੂਨਿਸਟ ਪਾਰਟੀ ਦੀ ਹਮਾਇਤ ਕਰਦਾ ਸੀ। ਇਸ ਕਰਕੇ ਕੁਝ ਉੱਚ ਫ਼ੌਜੀ ਅਫ਼ਸਰਾਂ ਸਮੇਤ ਉਸ ਨੂੰ ਵੀ ਹਕੂਮਤ ਖ਼ਿਲਾਫ਼ ਬਗ਼ਾਵਤ ਦੇ ਦੋਸ਼ ਵਿੱਚ ਚਾਰ ਸਾਲ ਤੋਂ ਵੱਧ ਉਹ ਕਈ ਜੇਲ੍ਹਾਂ ਵਿੱਚ ਰਿਹਾ।

ਮਤਆ-ਏ-ਲਹੂ-ਓ-ਕਲਮ ਛਿਨ ਗਈ ਤੋ ਕਿਆ ਗ਼ਮ ਹੈ
ਕਿਹ ਖ਼ੂਨ-ਏ-ਦਿਲ ਮੇਂ ਡੁਬੋ ਲੀ ਹੈਂ ਉਂਗਲੀਆਂ ਮੈ ਨੇ
ਜ਼ਬਾਂ ਪਿਹ ਮੋਹਰ ਲਗੀ ਹੈ ਤੋ ਕਿਆ, ਕਿਹ ਰਖ ਦੀ ਹੈ
ਹਰ ਇੱਕ ਹਲਕਾ-ਏ-ਜ਼ੰਜੀਰ ਮੇਂ ਜ਼ਬਾਂ ਮੈਂ ਨੇ।


ਫ਼ੈਜ਼ ਨੂੰ ਜ਼ੁਲਮ ਅਤੇ ਜ਼ਬਾਂਬੰਦੀ ਦੇ ਵਿਰੁੱਧ ਲੜਾਈ ਵਿੱਚ ਆਪਣੀ ਜਿੱਤ ਬਾਰੇ ਪੂਰਾ ਯਕੀਨ ਸੀ। ਇਸ ਦਾ ਇਜ਼ਹਾਰ ਉਹ ਇੰਝ ਕਰਦਾ ਹੈ-

ਨਿਸਾਰ ਮੈਂ ਤੇਰੀ ਗਲੀਓਂ ਕੇ ਐ ਵਤਨ ਕਿਹ ਜਹਾਂ
ਚਲੀ ਹੈ ਰਸਮ ਕਿਹ ਕੋਈ ਨਾ ਸਰ ਉਠਾ ਕੇ ਚਲੇ
ਜੋ ਕੋਈ ਚਾਹਨੇ ਵਾਲਾ ਤਵਾਫ਼ ਕੋ ਨਿਕਲੇ
ਨਜ਼ਰ ਚੁਰਾ ਕੇ ਚਲੇ, ਜਿਸਮ-ਓ-ਜਾਂ ਬਚਾ ਕੇ ਚਲੇ
ਯੂੰ ਹੀ ਹਮੇਸ਼ਾ ਉਲਝਤੀ ਰਹੀ ਹੈ ਜ਼ੁਲਮ ਸੇ ਖ਼ਲਕ
ਨਾ ਉਨ ਕੀ ਰਸਮ ਨਈ ਹੈ, ਨਾ ਅਪਨੀ ਰੀਤ ਨਈ
ਯੂੰ ਹੀ ਹਮੇਸ਼ਾ ਖਿਲਾਏ ਹੈਂ ਹਮ ਨੇ ਆਗ ਮੇਂ ਫੂਲ
ਨਾ ਉਨ ਕੀ ਹਾਰ ਨਈ ਹੈ, ਨਾ ਅਪਨੀ ਜੀਤ ਨਈ।


ਪਾਕਿਸਤਾਨ ਦੀ 14 ਅਗਸਤ 1947 ਨੂੰ ਹੋਈ ਪੈਦਾਇਸ਼ ਨੂੰ ਫ਼ੈਜ਼ ਉਜੱਲ ਆਜ਼ਾਦੀ ਦੀ ਥਾਂ ਗਰਿਹਨੀ ਆਜ਼ਾਦੀ ੀ ਸਮਝਦਾ ਹੈ। ਉਸ ਦੀ ‘ਸੁਬ੍ਹਾ-ਏ-ਆਜ਼ਾਦੀ’ ਨਜ਼ਮ ਓਨੀ ਹੀ ਮਸ਼ਹੂਰ ਹੈ, ਜਿੰਨੀਂ ਅੰਮਿ੍ਰਤਾ ਪ੍ਰੀਤਮ ਦੀ ਅਮਰ ਕਵਿਤਾ ਭਾਰਤ ਦੀ ਆਜ਼ਾਦੀ ਬਾਰੇ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਹੈ। ਅੰਮਿ੍ਰਤਾ ਪੰਜਾਬ ਦੀ ਬਰਬਾਦੀ ਦੇ ਕੀਰਨੇ ਪਾਉਂਦੀ ਹੈ। ਫ਼ੈਜ਼ ਬਰਾਏ ਨਾਮ ਆਜ਼ਾਦੀ ਦਾ ਮਾਤਮ ਮਨਾਉਂਦਾ ਹੈ-

ਯਹ ਦਾਗ਼, ਦਾਗ਼ ਉਜਾਲਾ, ਯਹ ਸ਼ਬ ਦੁਜ਼ੀਦਾ ਸਹਰ
ਇੰਤਜ਼ਾਰ ਥਾ ਜਿਸ ਕਾ, ਯਹ ਵੋਹ ਸਹਰ ਤੋ ਨਹੀਂ
ਯਹ ਵੁਹ ਸਹਰ ਤੋ ਨਹੀਂ ਜਿਸ ਕੀ ਆਰਜ਼ੂ ਲੇ ਕਰ
ਚਲੇ ਥੇ ਯਾਰ ਕਿਹ ਮਿਲ ਜਾਏਗੀ ਕਹੀਂ ਨਾ ਕਹੀਂ
ਫ਼ਲਕ ਕੇ ਦਸ਼ਤ ਮੇਂ ਤਾਰੋਂ ਕੀ ਆਖ਼ਰੀ ਮੰਜ਼ਿਲ
ਕਹੀਂ ਤੋ ਹੋਗਾ ਸ਼ਬ-ਏ-ਸੁਸਤ ਮੌਜ ਕਾ ਸਾਹਿਲ।
ਅਭੀ ਚਰਾਗ਼-ਏ-ਸਰ-ਏ-ਰਹਿ ਕੋ ਕੁਛ ਖ਼ਬਰ ਹੀ ਨਹੀਂ
ਅਭੀ ਗ਼ਰਾਨੀ-ਏ-ਸ਼ਬ ਮੇਂ ਕਮੀ ਨਹੀਂ ਆਈ
ਨਜਾਤ-ਏ-ਦੀਦਾ-ਓ-ਦਿਲ ਕੀ ਘੜੀ ਨਹੀਂ ਆਈ
ਚਲੇ ਚਲੋ ਕਿਹ ਵੋਹ ਮੰਜ਼ਿਲ ਆਈ ਨਹੀਂ ਆਈ।


ਫ਼ੈਜ਼ ਲੋਕਾਂ ਨੂੰ ਤਾਨਾਸ਼ਾਹੀ ਦੇ ਵਿਰੁੱਧ ਇਨਕਲਾਬ ਲਿਆਉਣ ਲਈ ਲਲਕਾਰਦਾ ਹੈ-

ਐ ਖ਼ਾਕ ਨਸ਼ੀਨੋ ਉਠ ਬੈਠੋ, ਵੋਹ ਵਕਤ ਕਰੀਬ ਆ ਪਹੁੰਚਾ ਹੈ
ਜਬ ਤਖ਼ਤ ਗਿਰਾਏ ਜਾਏਂਗੇ, ਜਬ ਤਾਜ ਉਛਾਲੇ ਜਾਏਂਗੇ
ਅਬ ਟੂਟ ਗਿਰੇਂਗੀ ਜ਼ੰਜੀਰੇਂ, ਜ਼ਿੰਦਾਨੋਂ ਕੀ ਖ਼ੈਰ ਨਹੀਂ
ਜੋ ਦਰਯਾ ਝੂਮ ਕੇ ਉਠੇ ਹੈਂ, ਤਿਨਕੋਂ ਸੇ ਨਾ ਟਾਲੇ ਜਾਏਂਗੇ
ਕਟਤੇ ਭੀ ਚਲੋ, ਬੜ੍ਹਤੇ ਭੀ ਚਲੋ, ਬਾਜ਼ੂ ਭੀ ਬਹੁਤ ਹੈਂ, ਸਰ ਭੀ ਬਹੁਤ
ਚਲਤੇ ਭੀ ਚਲੋ, ਕਿਹ ਅਬ ਡੇਰੇ ਮੰਜ਼ਿਲ ਹੀ ਪਿਹ ਡਾਲੇ ਜਾਏਂਗੇ।


ਫ਼ੈਜ਼ ਜ਼ਾਲਮਾਂ ਅੱਗੇ ਝੁਕਣ ਵਾਲ਼ਾ ਇਨਸਾਨ ਨਹੀਂ ਸੀ। ਉਸ ਵਿੱਚ ਜ਼ੁਲਮ ਦੇ ਤੀਰਾਂ ਨੂੰ ਲਫ਼ਜ਼ਾਂ ਦੇ ਤੇਸ਼ਿਆਂ ਵਿੱਚ ਬਦਲਣ ਦੀ ਸ਼ਕਤੀ ਸੀ। ਉਹ ਜ਼ਾਲਮਾਂ ਨੂੰ ਵੰਗਾਰਦਾ ਹੈ-

ਜ਼ੁਲਮ ਕਾ ਜ਼ਹਿਰ ਘੋਲਨੇ ਵਾਲੇ
ਕਾਮਰਾਂ ਹੋ ਸਕੇਂਗੇ ਆਜ ਨਾ ਕੱਲ
ਜਲਵਾ-ਗਾਹ-ਏ-ਵਸਾਲ ਕੀ ਸ਼ਮਏਂ
ਵੁਹ ਬੁਝਾ ਭੀ ਚੁਕੇ ਅਗਰ ਤੋ ਕਿਆ
ਚਾਂਦ ਕੋ ਗੁਲ ਕਰੇਂ ਹਮ ਜਾਨੇ


ਜੇਲ੍ਹ ਵਿੱਚ ਹੀ ਲਿਖੀ ਇੱਕ ਹੋਰ ਨਜ਼ਮ ਵਿੱਚ ਕਹਿੰਦਾ ਹੈ-

ਹਰ ਏਕ ਸਿਆਹ ਸ਼ਾਖ਼ ਕੀ ਕਮਾਂ ਸੇ
ਜਿਗਰ ਮੇਂ ਟੂਟੇਂ ਹੈਂ ਤੀਰ ਜਿਤਨੇ
ਜਿਗਰ ਸੇ ਨੋਚੇ ਹੈਂ, ਔਰ ਹਰ ਇੱਕ
ਕਾ ਹਮ ਨੇ ਤੇਸ਼ਾ ਬਨਾ ਲੀਆ ਹੈ


ਜੇਲ੍ਹ ਦੀਆਂ ਸਲਾਖ਼ਾਂ ਵਿੱਚ ਬੰਦ ਫ਼ੈਜ਼ ਦਾ ਹੌਂਸਲਾ ਬੁਲੰਦ ਸੀ। ਹਨੇਰੀ ਰਾਤ ਪਿਛੋਂ ਚਮਕਦੀ ਸਵੇਰ ਹੋਣ ਦੀ ਉਸ ਨੂੰ ਹਮੇਸ਼ਾ ਆਸ ਸੀ-

ਦਿਲ ਨਾ-ਉਮੀਦ ਤੋ ਨਹੀਂ, ਨਾਕਾਮ ਹੀ ਤੋ ਹੈ
ਲੰਬੀ ਹੈ ਗ਼ਮ ਕੀ ਸ਼ਾਮ ਮਗਰ ਸ਼ਾਮ ਹੀ ਤੋ ਹੈ।


ਇਹ ਆਜ਼ਾਦੀ ਦਾ ਆਸ਼ਕ ਤਾਂ ਹਾਰ ਨੂੰ ਵੀ ਜਿੱਤ ਹੀ ਗਿਣਦਾ ਸੀ। ਹਾਰ ਤਾਂ ਉਦੋਂ ਹੀ ਹੁੰਦੀ ਹੈ ਜਦ ਬੰਦਾ ਹੌਂਸਲਾ ਢਾਹ ਬੈਠੇ-

ਜਿਸ ਧਜ ਸੇ ਕੋਈ ਮੱਕਤਲ ਮੇਂ ਗਾਇਆ ਵੁਹ ਸ਼ਾਨ ਸਲਾਮਤ ਰਹਿਤੀ ਹੈ
ਯਿਹ ਜਾਨ ਤੋ ਆਨੀ ਜਾਨੀਂ ਹੈ, ਇਸ ਜਾਂ ਕੀ ਤੋ ਕੋਈ ਬਾਤ ਨਹੀਂ
ਮੈਦਾਨ-ਏ-ਵਫ਼ਾ ਦਰਬਾਰ ਨਹੀਂ, ਯਾਂ ‘‘ਨਾਮ-ਓ-ਨਸਬ’’ ਕੀ ਪੂਛ ਕਹਾਂ
ਆਸ਼ਿਕ ਤੋ ਕਿਸੀ ਕਾ ਨਾਮ ਨਹੀਂ, ਕੁਛ ਇਸ਼ਕ ਕਿਸੀ ਕੀ ਜ਼ਾਤ ਨਹੀਂ
ਗਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ ਜੋ ਚਾਹੋ ਲਗਾਦੋ ਡਰ ਕੈਸਾ
ਗਰ ਜੀਤ ਗਏ ਤੋ ਕਿਆ ਕਹਿਨਾ, ਹਾਰੇ ਭੀ ਤੋ ਬਾਜ਼ੀ ਮਾਤ ਨਹੀਂ


ਫ਼ੈਜ਼ ਨੇ ਜਦ ਪਿਆਰ ਦੀ ਸੇਜ ਛੱਡ ਕੇ ਸੂਲ਼ੀ ਦੀ ਸੇਜ ਛੱਡ ਕੇ ਸੂਲ਼ੀ ਦੀ ਸੇਜ ਦਾ ਰਾਹ ਫੜ ਲਿਆ ਤਾਂ ਪਿਛਾਂਹ ਮੁੜ ਕੇ ਨਹੀਂ ਦੇਖਿਆ-

ਮੁਕਾਮ ਫ਼ੈਜ਼ ਕੋਈ ਰਾਹ ਮੇਂ ਜਚਾ ਹੀ ਨਹੀਂ
ਜੋ ਕੂਏ ਯਾਰ ਸੇ ਨਿਕਲੇ ਤੋ ਸੂਏ ਯਾਰ ਚਲੇ


ਜੇਲ੍ਹ ਵਿੱਚ ਲਿਖਿਆ ਫ਼ੈਜ਼ ਦਾ ਕਲਾਮ ਦੋ ਕਿਤਾਬਾਂ ‘ਦਸਤ-ਏ-ਸਬਾ’ ਅਤੇ ‘ਜ਼ਿੰਦਾ ਨਾਮਾ’ ਵਿੱਚ ਦਰਜ ਹੈ। ਇਹੋ ਜਿਹੀ ਚੜ੍ਹਦੀ ਕਲਾ ਵਾਲ਼ੀ ਸ਼ਾਇਰੀ ਸ਼ਾਇਦ ਹੀ ਉਪ-ਮਹਾਂਦੀਪ ਦੀ ਹੋਰ ਕਿਸੇ ਜ਼ਬਾਨ ਵਿੱਚ ਮਿਲ਼ਦੀ ਹੋਵੇ।

ਫ਼ੈਜ਼ ਤਿੰਨ ਸਾਲ ਹੀ ਜੇਲ੍ਹ ਤੋਂ ਬਾਹਰ ਰਿਹਾ। ਪਾਕਿਸਤਾਨ ਵਿੱਚ 1958 ਵਿੱਚ ਜਦ ਅਯੂਬ ਖ਼ਾਂ ਨੇ ਮਾਰਸ਼ਲ ਲਾਅ ਲਾਇਆ ਤਾਂ ਫ਼ੈਜ਼ ਨੂੰ ਦੁਬਾਰਾ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਲਾਹੌਰ ਦੇ ਕਿਲ੍ਹੇ ਵਿੱਚ ਕੈਦ-ਤਨਹਾਈ ਨਸੀਬ ਹੋਈ ਫੇਰ ਵੀ ਚੜ੍ਹਦੀ ਕਲਾ ਵਿੱਚ ਹੀ ਰਿਹਾ। ਇਸ ਦੌਰਾਨ ਲਿਖੀਆਂ ਨਜ਼ਮਾਂ ਉਸ ਦੀ ਚੌਥੀ ਕਿਤਾਬ ‘ਜਸਤ-ਏ-ਤਹਿ-ਏ-ਸੰਗ’ ਵਿੱਚ ਸ਼ਾਮਲ ਸਨ-

ਹਮ ਖ਼ਸਤਾ ਤਨੋਂ ਲੇ ਮਤਹਸਬੋ ਕਿਆ ਮਾਲ ਮਨਾਲ ਕਾ ਪੂਛਤੇ ਹੋ
ਜੋ ਉਮਰ ਸੇ ਹਮ ਨੇ ਭਰ ਪਾਇਆ ਸਬ ਸਾਮਨੇ ਲਾਏ ਦੇਤੇ ਹੈਂ
ਦਾਮਨ ਮੇਂ ਹੈ ਮੁਸ਼ਤ-ਏ-ਖ਼ਾਕ-ਏ-ਜਿਗਰ, ਸਾਗ਼ਰ ਮੇਂ ਹੈ
ਖ਼ੂਨ-ਏ-ਹਸਰਤ-ਏ ਮੈ
ਲੋ ਮੈਨੇ ਦਾਮਨ ਝਾੜ ਦੀਆ, ਲੋ ਜਾਮ ਉਲਟਾਏ ਦੇਤੇ ਹੈਂ


ਫ਼ੈਜ਼ ਲਿਖਦਾ ਹੈ ‘‘ਸ਼ਾਇਰ ਕਾ ਕਾਮ ਮੁਸ਼ਾਹਦਾ (ਦੇਖਨਾ) ਹੀ ਨਹੀਂ ਮਜ਼ਾਹਦਾ (ਜੱਦ-ਓ-ਜਹਦ) ਭੀ ਉਸ ਪਰ ਫ਼ਰਜ਼ ਹੈ..... ਹਯਾਤ-ਏ-ਇਨਸਾਨੀ ਕੀ ਇਜਤਮਾਈ ਜੱਦ-ਓ-ਜਹਦ ਕਾ ਅਦਰਾਕ ਔਰ ਉਸ ਜੱਦ-ਓ-ਜਹਦ ਮੇਂ ਹਸਬ-ਏ-ਤੌਫ਼ੀਕ ਸ਼ਿਰਕਤ, ਜ਼ਿੰਦਗੀ ਕਾ ਹੀ ਤਕਾਜ਼ਾ ਨਹੀਂ ਫ਼ਨ ਕਾ ਭੀ ਤਕਾਜ਼ਾ ਹੈ।’’

ਫ਼ੈਜ਼ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਵਿੱਥ ਨਹੀਂ ਸੀ। ਉਹ ਸਦਾ ਜਨਤਾ ਨਾਲ਼ ਜੁੜਿਆ ਰਿਹਾ ਅਤੇ ਲੋਕਾਂ ਦੇ ਦੁੱਖ-ਸੁੱਖਾਂ ਦਾ ਸਾਂਝੀ ਰਿਹਾ। ਆਪਣੀ ਪੰਜਵੀਂ ਕਿਤਾਬ ‘ਸਰ-ਏ-ਵਾਦੀ-ਏ-ਸੀਨਾ’ ਨੂੰ ਆਮ ਲੋਕਾਂ ਨੂੰ ਹੀ ਅਰਪਣ ਕੀਤਾ-

ਆਜ ਕੇ ਨਾਮ
ਔਰ ਆਜ ਕੇ ਗ਼ਮ ਕੇ ਨਾਮ
ਆਜ ਕਾ ਗ਼ਮ ਕਿਹ ਹੈ ਜ਼ਿੰਦਗੀ ਕੇ ਭਰੇ ਗੁਲਸਿਤਾਂ ਸੇ ਖ਼ਫ਼ਾ
ਜ਼ਰਦ ਪੱਤੋਂ ਕਾ ਬਨ
ਜ਼ਰਦ ਪੱਤੋਂ ਕਾ ਬਨ ਜੋ ਮੇਰਾ ਦੇਸ ਹੈ
ਕਲਰਕੋਂ ਕੀ ਅਫ਼ਸੁਰਦਾ ਜਾਨੋਂ ਕੇ ਨਾਮ
ਕਿਰਮ-ਖ਼ੁਰਦਾ ਦਿਲੋਂ ਔਰ ਜ਼ਬਾਨੋਂ ਕੇ ਨਾਮ
ਪੋਸਟਮੈਨੋਂ ਕੇ ਨਾਮ
ਤਾਂਗੇ ਵਾਲੋਂ ਕੇ ਨਾਮ
ਰੇਲਬਾਨੋਂ ਕੇ ਨਾਮ
ਕਾਰਖ਼ਾਨੋਂ ਕੇ ਭੂਕੇ ਜੀਆਲੋਂ ਕੇ ਨਾਮ
ਬਾਦਸ਼ਾਹ-ਏ-ਜਹਾਂ, ਵਾਲੀ-ਏ-ਮਾਸਵਾ
ਨਾਇਬ-ਅੱਲਾ-ਫ਼ੀ ਅਲਾਰਜ਼ ਦਹਿਕਾਂ ਕੇ ਨਾਮ
ਜਿਸ ਕੇ ਢੋਰੋਂ ਕੋ ਜ਼ਾਲਮ ਹੰਕਾ ਲੇ ਗਏ
ਜਿਸ ਕੀ ਬੇਟੀ ਕੋ ਡਾਕੂ ਉਠਾ ਲੇ ਗਏ
ਹਾਥ ਭਰ ਖੇਤ ਸੇ ਏਕ ਅੰਗੁਸ਼ਤ ਪਟਵਾਰ ਨੇ ਕਾਟ ਲੀ ਹੈ
ਦੂਸਰੀ ਮਾਲੀਏ ਕੇ ਬਹਾਨੇ ਸੇ ਸਰਕਾਰ ਨੇ ਕਾਟ ਲੀ ਹੈ
ਜਿਸ ਕੀ ਪੱਗ ਜ਼ੋਰ ਵਾਲੋਂ ਕੇ ਪਾਓਂ ਤਲੇ ਧੱਜੀਆਂ ਹੋ ਗਈ ਹੈ
ਉਨ ਦੁਖੀ ਮਾਓਂ ਕੇ ਨਾਮ
ਰਾਤ ਮੇਂ ਜਿਨ ਕੇ ਬੱਚੇ ਬਿਲਕਤੇ ਹੈਂ ਔਰ
ਨੀਂਦ ਕੀ ਮਾਰ ਖਾਏ ਹੂਏ ਬਾਜ਼ੂਓਂ ਮੇਂ ਸੰਭਲਤੇ ਨਹੀਂ
ਦੁੱਖ ਬਤਾਤੇ ਨਹੀਂ, ਮਿੰਨਤੋਂ ਜ਼ਾਰੀਓਂ ਸੇ ਬਹਿਲਤੇ ਨਹੀਂ
ਉਨ ਹਸੀਨੋਂ ਕੇ ਨਾਮ
ਜਿਨ ਕੀ ਆਖੋਂ ਕੇ ਗੁਲ
ਚਿਲਮਨੋਂ ਔਰ ਦਰੀਚੋਂ ਕੀ ਬੇਲੋਂ ਪੇ
ਬੇਕਾਰ ਖਿਲ ਖਿਲ ਕੇ ਮੁਰਝਾ ਗਏ ਹੈਂ
ਉਨ ਬਿਆਹਤਿਓਂ ਕੇ ਨਾਮ ਜਿਨ ਕੇ ਬਦਨ
ਮੁਹੱਬਤ ਰਿਆਕਾਰ ਸੇਜੋਂ ਪਿਹ ਸਜ ਸਜ ਕੇ ਉਕਤਾ ਗਏ ਹੈਂ
ਬੇਵਾਓ ਕੇ ਨਾਮ
ਕਟੜਿਓਂ ਔਰ ਗਲੀਓਂ, ਮਹੱਲੋਂ ਕੇ ਨਾਮ
ਜਿਨ ਕੀ ਨਾਪਾਕ ਖ਼ਾਸ਼ਾਕ ਸੇ ਛੰਦ ਰਾਤੋਂ
ਕੋ ਆ ਆ ਕੇ ਕਰਤਾ ਹੈ ਅਕਸਰ ਵੁਜ਼ੂ
ਜਿਨ ਕੇ ਸਾਇਓਂ ਮੇਂ ਕਰਤੀ ਹੈ ਆਹ-ਓ-ਬਕਾ
ਆਂਚਲ ਕੀ ਹਿਨਾ
ਚੂੜੀਓਂ  ਕੀ ਖਨਕ
ਕਾਕਲੋਂ ਕੀ ਮਹਕ
ਆਰਜ਼ੂਮੰਦ ਸੀਨੋਂ ਕੀ ਅਪਨੇ ਪਸੀਨੇ ਮੇਂ ਜਲਨੇ ਕੀ ਬੂ


ਫ਼ੈਜ਼ ਨੇ 14 ਅਗਸਤ 1947 ਤੋਂ ਲੈ ਕੇ ਪਾਕਿਸਤਾਨ ਦੇ ਆਜ਼ਾਦੀ ਦੇ ਦਿਨ ਦੀਆਂ ਕਈ ਵਰ੍ਹੇਗੰਢਾਂ ਤੇ ਨਜ਼ਮਾਂ ਲਿਖੀਆਂ। ਦੇਸ਼ ਦੀ ਹਾਲਤ ਨੇ ਉਸਨੂੰ ਹਰ ਵਾਰ ਨਿਰਾਸ਼ ਕੀਤਾ। ਇਸ ਨੂੰ ਖ਼ੂਬਸੂਰਤ ਅਤੇ ਖ਼ੁਸ਼ਹਾਲ ਬਣਾਉਣ ਦੀਆਂ ਉਹ ਸੁੱਖਾਂ ਸੁਖਦਾ ਰਿਹਾ। 14 ਅਗਸਤ 1967 ਨੂੰ ਉਸ ਨੇ ‘ਦੁਆ’ ਮੰਗੀ-

ਆਈਏ ਹਾਥ ਉਠਾਏਂ ਹਮ ਭੀ
ਹਮ ਜਿਨਹੇਂ ਰਸਮੇਂ ਦੁਆ ਯਾਦ ਨਹੀਂ
ਹਮ ਜਿਨਹੇਂ ਸੋਚ-ਏ-ਮੁਹੱਬਤ ਕੇ ਸਿਵਾ
ਕੋਈ ਬੁਤ ਕੋਈ ਖ਼ੁਦਾ ਯਾਦ ਨਹੀਂ।
ਜਿਨ ਕਾ ਦੀਨ ਪੈਰਵੀ-ਏ-ਕਜ਼ਬ-ਓ ਰੀਆ ਹੈ ਉਨ ਕੋ
ਹਿੰਮਤ-ਏ-ਕੁਫ਼ਰ ਮਿਲੇ, ਜੁਰਅੱਤ-ਏ-ਤਹਿਕੀਕ ਮਿਲੇ
ਜਿਨ ਕੇ ਸਰ ਮੁਨਤਜ਼ਰ-ਏ-ਤੇਗ਼-ਏ-ਜਫ਼ਾ ਉਨ ਕੋ
ਦਸਤ-ਏ-ਕਾਤਿਲ ਕੋ ਝਟਕ ਦੇਨੇ ਕੀ ਤੌਫ਼ੀਕ ਮਿਲੇ।


ਫ਼ੈਜ਼ ਦੀ ਛੇਵੀਂ ਕਿਤਾਬ ‘ਸ਼ਾਮ-ਏ-ਸ਼ਹਿਰ ਯਾਰਾਂ’ ਵਿੱਚ ਉਸਨੇ ਆਪਣੇ ਬਾਰੇ ਇੱਕ ਸ਼ਿਅਰ ਵਿੱਚ ਇੰਜ ਲਿਖਿਆ ਹੈ-

ਗ਼ਮ-ਏ-ਜਹਾਂ ਹੋ, ਰੁਖ਼-ਏ-ਯਾਰ ਹੋ ਕਿਹ ਦਸਤ-ਏ-ਅਦੂ
ਸਲੂਕ ਜਿਸ ਸੇ ਕੀਆ ਹਮ ਨੇ ਆਸ਼ਕਾਨਾ ਕੀਆ


ਫ਼ੈਜ਼ ਨੇ ਜੋ ਲਿਖਿਆ ਦਿਲੋਂ ਲਿਖਿਆ। ਜੋ ਕੀਤਾ ਮਨੋਂ ਕੀਤਾ। ਬਨਾਵਟ ਜਾਂ ਪਾਖੰਡ ਨਾ ਉਸ ਦੀ ਸ਼ਖ਼ਸੀਅਤ ਵਿੱਚ ਸੀ ਅਤੇ ਨਾ ਸ਼ਾਇਰੀ ਵਿੱਚ ਕੁਛ। ‘ਇਸ਼ਕ ਕੀਆ, ਕੁਛ ਕਾਮ ਕੀਆ’ ਉਨਵਾਨ ਥੱਲੇ ਲਿਖਦਾ ਹੈ-

ਹਮ ਜੀਤੇ ਜੀ ਮਸ਼ਰੂਫ਼ ਰਹੇ
ਕੁਛ ਇਸ਼ਕ ਕੀਆ ਕੁਛ ਕਾਮ ਕੀਆ
ਕਾਮ ਇਸ਼ਕ ਕੇ ਆੜੇ ਆਤਾ ਰਹਾ
ਔਰ ਇਸ਼ਕ ਸੇ ਕਾਮ ਉਲਝਤਾ ਹਾ
ਫਿਰ ਆਖ਼ਰ ਤੰਗ ਆਕਰ ਹਮ ਨੇ
ਦੋਨੋਂ ਕੋ ਅਧੂਰਾ ਛੋੜ ਦੀਆ


ਫ਼ੈਜ਼ ਦੀ ਸੱਤਵੀਂ ਕਿਤਾਬ ‘ਮੇਰੇ ਦਿਲ, ਮੇਰੇ ਮੁਸਾਫ਼ਰ’ ਵਿੱਚ ਲਗਭਗ ਸਾਰੀਆਂ ਹੀ ਨਜ਼ਮਾਂ ਵਿਦੇਸ਼ਾਂ ਵਿੱਚ ਲਿਖੀਆਂ ਗਈਆਂ ਹਨ ਕਿਉਂਕਿ ਕਈ ਸਾਲ ਉਸ ਨੂੰ ਮਜਬੂਰਨ ਵਤਨੋਂ ਬਾਹਰ ਰਹਿਣਾ ਪਿਆ। ਪਹਿਲੀ ਨਜ਼ਮ ‘ਦਿਲ-ਏ-ਮਨ ਮੁਸਾਫ਼ਰ-ਏ-ਮਨ’ ਵਿੱਚ ਹੀ ਇਸਦਾ ਜ਼ਿਕਰ ਹੈ-

ਮੇਰੇ ਦਿਲ ਮੇਰੇ ਮੁਸਾਫ਼ਰ
ਹੂਆ ਫਿਰ ਸੇ ਹੁਕਮ ਸਾਦਰ
ਕਿਹ ਵਤਨ ਬਦਰ ਹੈਂ ਹਮ ਤੁਮ।


ਲੰਡਨ ਵਿੱਚ ਲਿਖੀ ਇੱਕ ਗ਼ਜ਼ਲ ਦਾ ਸ਼ੇਅਰ ਹੈ-

ਹਮ ਨੇ ਦਿਲ ਮੇਂ ਸਜਾ ਲੀਏ ਗੁਲਸ਼ਨ
ਜਬ ਬਹਾਰੋਂ ਨੇ ਬੇਰੁਖ਼ੀ ਕੀ ਹੈ।


ਵਿਦੇਸ਼ਾਂ ਵਿੱਚ ਵੀ ਫ਼ੈਜ਼ ਨੂੰ ਹਰ ਵੇਲ਼ੇ ਆਪਣੇ ਮੁਲਕ ਦੀ ਬੇਹਤਰੀ ਦੀ ਸੋਚ ਰਹੀ। ਬੈਰੂਤ ਵਿੱਚ ਬੈਠਾ ਉਹ ਲਿਖਦਾ ਹੈ-

ਮਕੱਤਲ ਮੇਂ ਨਾ ਮਸਜਿਦ ਮੇਂ, ਨਾ ਖ਼ਰਾਬਤ ਮੇਂ ਕੋਈ
ਹਮ ਕਿਸ ਕੀ ਅਮਾਨਤ ਮੇਂ ਗ਼ਮ-ਏ-ਕਾਰ-ਏ-ਜਹਾਂ ਦੇਂ
ਸ਼ਾਇਦ ਕੋਈ ਇਨ ਮੇਂ ਸੇ ਕਫ਼ਨ ਫਾੜ ਕੇ ਨਿਕਲੇ
ਅਬ ਜਾਏਂ- ਸ਼ਹੀਦੋਂ ਕੇ ਮਜ਼ਾਰੋਂ ਪੇ ਅਜ਼ਾਂ ਦੇਂ।


ਫ਼ੈਜ਼ ਦੀ ਅੱਠਵੀਂ ਕਿਤਾਬ ‘ਗ਼ੁਬਾਰ-ਏ-ਆਯਾਮ’ ਵਿੱਚ ਬਹੁਤ ਥੋੜ੍ਹੀਆਂ ਨਜ਼ਮਾਂ ਹਨ। ਅੱਧੀਆਂ ਕੁ ਲੰਡਨ ਅਤੇ ਬੈਰਤ ਵਿੱਚ ਲਿਖੀਆਂ। ਕੁਝ ਆਖ਼ਰੀ ਦਿਨਾਂ ਵਿੱਚ ਲਾਹੌਰ ਮੁੜਨ ਵੇਲ਼ੇ ਲਿਖੀਆਂ ਹੋਈਆਂ। ਇੱਕ ਨਜ਼ਮ ਵਿੱਚ ਉਹ ਕਹਿੰਦਾ ਹੈ ਕਿ ਜਿਹੜੇ ਆਪਣੇ ਸਿਦਕ ਤੋਂ ਹਟ ਗਏ ਉਨ੍ਹਾਂ ਵੱਲ ਨਾ ਝਾਕੋ ਸਗੋਂ ਜਿਨ੍ਹਾਂ ਨੇ ਸੱਚ ਦੇ ਪਹਿਰੇ ਤੇ ਜਾਨਾਂ ਵਾਰ ਦਿੱਤੀਆਂ ਉਨ੍ਹਾਂ ਤੋਂ ਪ੍ਰੇਰਣਾ ਲਉ-

ਇਧਰ ਨਾ ਦੇਖੋ ਕਿਹ ਜੋ ਬਹਾਦਰ
ਕਲਮ ਕੇ ਯਾ ਤੇਗ਼ ਕੇ ਧਨੀ ਥੇ
ਜੋ ਅਜ਼ਮ-ਓ-ਹਿੰਮਤ ਕੇ ਮੁਦਈ ਥੇ
ਅਬ ਇਨ ਕੇ ਹਾਥੋਂ ਮੇਂ ਸਿਦਕ ਈਮਾਂ ਕੀ
ਆਜ਼ਮੂਦਾ ਪੁਰਾਨੀ ਤਲਵਾਰ ਮੁੜ ਗਈ ਹੈ
ਜੋ ਕਜ ਕੁਲਆ ਸਾਹਿਬ-ਏ-ਹਸ਼ਮ ਥੇ
ਹਵਸ ਕੇ ਪੁਰਪੇਚ ਰਾਸਤੋਂ ਮੇਂ
ਕੁਲਆ ਕਿਸੀ ਨੇ ਗਿਰਵੀ ਰਖ ਦੀ
ਕਿਸੀ ਨੇ ਦਸਤਾਰ ਬੇਚ ਦੀ ਹੈ
ਉਧਰ ਭੀ ਦੇਖੋ
ਜੋ ਅਪਨੇ ਰੁਖ਼ਸ਼ਾਂ ਲਹੂ ਕੇ ਦੀਨਾਰ
ਮੁਫ਼ਤ ਬਾਜ਼ਾਰ ਮੇਂ ਲੁਟਾ ਕਰ
ਨਜ਼ਰ ਸੇ ਓਝਲ ਹੂਏ
ਔਰ ਅਪਨੀ ਲਹਦ ਮੇਂ ਇਸ ਵਕਤ ਤਕ ਗ਼ਨੀ ਹੈਂ
ਉਧਰ ਭੀ ਦੇਖੋ
ਜੋ ਹਰਫ਼-ਏ-ਹਕ ਕੀ ਸਲੀਬ ਪਰ ਅਪਨਾ ਤਨ ਸਜਾ ਕਰ
ਜਹਾਂ ਸੇ ਰੁਖ਼ਸਤ ਹੂਏ
ਔਰ ਅਹਿਲ-ਏ-ਜਹਾਂ ਮੇਂ ਇਸ ਵਕਤ ਤੱਕ ਨਬੀਂ ਹੈਂ।


ਮੌਤ ਤੋਂ ਕੁਝ ਦਿਨ ਪਹਿਲਾਂ ਕਹੀ ਆਖ਼ਰੀ ਗ਼ਜ਼ਲ ਦੇ ਕੁਝ ਸ਼ਿਅਰ ਇਸ ਤਰ੍ਹਾਂ ਹਨ-

ਹਮ ਇੱਕ ਉਮਰ ਸੇ ਵਾਕਫ਼ ਹੈਂ ਅਬ ਨਾ ਸਮਝਾਉ
ਕਿਹ ਲੁਤਫ਼ ਕਿਆ ਹੈ ਮੇਰੇ ਮਿਹਰਬਾਂ ਸਿਤਮ ਕਿਆ ਹੈ
ਅਜ਼ਲ ਕੇ ਹਾਥ ਕੋਈ, ਆ ਰਹਾ ਹੈ ਪੈਮਾਨਾ
ਨਾ ਜਾਨੇ ਆਜ ਕੀ ਫ਼ਹਿਰਿਸਤ ਮੇਂ ਰਕਮ ਕਿਆ ਹੈ
ਸਜਾਓ ਬਜ਼ਮ, ਗ਼ਜ਼ਲ ਗਾਉ, ਜਾਮ ਤਾਜ਼ਾ ਕਰੋ
ਬਹੁਤ ਸਹੀ ਗ਼ਮ-ਏ ਗੀਤੀ, ਸ਼ਰਾਬ ਕਮ ਕਿਆ ਹੈ


ਜੇਲ੍ਹ ਵਿੱਚ ਫ਼ੈਜ਼ ਨੇ ਮਹਿਸੂਸ ਕੀਤਾ ਕਿ ਜੇ ਲੋਕਾਂ ਨੂੰ ਜ਼ਾਲਮ ਹੁਕਮਰਾਨਾਂ ਤੋਂ ਆਪਣੇ ਹੱਕ ਮੰਗਣ ਦਾ ਹੌਂਸਲਾ ਦਿਵਾਉਣਾ ਹੈ ਤਾਂ ਉਸ ਨੂੰ ਉਨ੍ਹਾਂ ਦੀ ਮਾਂ ਬੋਲੀ ਵਿੱਚ ਲਿਖਣਾ ਚਾਹੀਦਾ ਹੈ। ਗਾਮੇ, ਮਾਝੇ ਤਾਂ ਹੀ ਉਠਣਗੇ ਜੇ ਉਨ੍ਹਾਂ ਨੂੰ ਇਨਕਲਾਬ ਦੀ ਗੱਲ ਸਮਝ ਪਵੇ। ਇਸ ਕਰਕੇ ਫ਼ੈਜ਼ ਨੇ ਕੁਝ ਨਜ਼ਮਾਂ ਪੰਜਾਬੀ ਵਿੱਚ ਲਿਖੀਆਂ ਜਿਵੇਂ ਕਿ-

ਉਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਏਂ
ਜਰਨਲ, ਕਰਨਲ, ਸੂਬੇਦਾਰ
ਡਿਪਟੀ, ਡੀ.ਸੀ. ਥਾਣੇਦਾਰ
ਸਾਰੇ ਤੇਰਾ ਦਿੱਤਾ ਖਾਵਣ
ਤੂੰ ਜੇ ਨਾ ਬੀਜੇਂ, ਤੂੰ ਜੇ ਨਾ ਗਾਹਵੇਂ
ਭੁੱਖੇ ਭਾਣੇ ਸਭ ਮਰ ਆਵਣ
ਇਹ ਚਾਕਰ ਤੂੰ ਸਰਕਾਰ।
ਏਕਾ ਕਰ ਲਉ, ਹੋ ਜਾਉ ਕੱਠੇ
ਭੁੱਲ ਜਾਓ ਰੰਗੜ, ਚੀਮੇ, ਚੱਠੇ
ਸਭ ਦਾ ਇੱਕੋ ਪਰੀਵਾਰ।
ਜੇ ਚੜ੍ਹ ਆਵ੍ਹਣ ਫ਼ੌਜਾਂ ਵਾਲ਼ੇ
ਤੂੰ ਵੀ ਛਵ੍ਹੀਆਂ ਲੰਬ ਕਰਾ ਲੈ
ਤੇਰਾ ਹੱਕ ਤੇਰੀ ਤਲਵਾਰ
ਮਰਦਾ ਕਿਉਂ ਜਾਏਂ।


ਜਿਹੜੇ ਪੰਜਾਬੀ ਪੌਂਡਾਂ ਅਤੇ ਡਾਲਰਾਂ ਦੀ ਭਾਲ ਵਿੱਚ ਕੜਾਕੇ ਦੀ ਛੰਡ ਵਿੱਚ ਲੰਡਨ ਦਿਆਂ ਕੂੜੇਦਾਨਾਂ ਵਿੱਚ ਸੌਂਦੇ ਹਨ ਜਾਂ ਨਿੳੂਯਾਰਕ ਦੀਆਂ ਗਲ਼ੀਆਂ ਵਿੱਚ ਰੁਲ਼ਦੇ ਫਿਰਦੇ ਹਨ, ਫ਼ੈਜ਼ ਉਨ੍ਹਾਂ ਨੂੰ ਹੋਕਾ ਦਿੰਦਾ ਹੈ ਕਿ ਵਤਨ ਵਰਗੀ ਕਿਧਰੇ ਮੌਜ ਨਹੀਂ-

ਵਤਨੇ ਦੀਆਂ ਛੰਡੀਆਂ ਛਾਈਂ ਓ ਯਾਰ
ਟਿਕ ਰਹੋ ਥਾਈਂ ਓ ਯਾਰ
ਰੋਜ਼ੀ ਦੇਵੇਗਾ ਸਾਈਂ ਓ ਯਾਰ
ਹੀਰ ਨੂੰ ਛੱਡ ਟੁਰ ਗਿਓਂ ਰੰਝੇਟੇ
ਖੇੜਿਆਂ ਦੇ ਘਰ ਪੈ ਗਏ ਹਾਸੇ
ਕਾਗ ਉਡਾਵਣ ਮਾਵਾਂ ਭੈਣਾਂ
ਤਰਲੇ ਪਾਵਣ ਲੱਖ ਹਜ਼ਾਰਾਂ
ਪਿੰਡਾਂ ਵਿੱਚ ਕੱਢੀ ਟੌਹਰ ਸ਼ਰੀਕਾਂ
ਯਾਰਾਂ ਦੇ ਢਹਿ ਪਏ ਮੰਡਾਸੇ
ਵੀਰਾਂ ਦੀਆਂ ਟੁੱਟ ਗਈਆਂ ਬਾਹੀਂ ਓ ਯਾਰ
ਟਿਕ ਰਹੋ ਥਾਈਂ ਓ ਯਾਰ
ਛੱਡ ਗ਼ੈਰਾਂ ਦੇ ਮਹਿਲ ਚਮਹਿਲੇ
ਆਪਣੇ ਵਿਹੜੇ ਦੀ ਰੀਸ ਨਾ ਕਾਈ
ਆਪਣੀ ਢੋਕ ਦੀਆਂ ਸੱਤੇ ਖ਼ੈਰਾਂ
ਬੀਬਾ ਤੁਸਾਂ ਨੇ ਕਦਰ ਨਾ ਪਾਈ
ਮੋੜ ਮੁਹਾਰਾਂ
ਤੇ ਆ ਘਰ ਬਾਰਾਂ
ਮੁੜ ਕੇ ਮੂਲ ਨਾ ਜਾਈਂ ਓ ਯਾਰ
ਟਿਕ ਰਹੋ ਥਾਈਂ ਓ ਯਾਰ।


ਇਸੇ ਤਰ੍ਹਾਂ ‘ਰੱਬ ਸੱਚਿਆ’ ਨਜ਼ਮ ਵਿੱਚ ਉਹ ਜੱਟ ਦੀ ਭੈੜੀ ਜੂਨ ਦਾ ਜ਼ਿਕਰ ਕਰਦਾ ਹੈ-

ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਜਾ ਓਏ ਬੰਦਿਆ ਜੱਗ ਦਾ ਸ਼ਾਹ ਹੈਂ ਤੂੰ
ਸਾਡੀਆਂ ਨਿਆਮਤਾਂ ਤੇਰੀਆਂ ਦੌਲਤਾਂ ਨੇ
ਸਾਡਾ ਨੈਬ ਤੇ ਆਲੀਜਾਹ ਹੈ ਤੂੰ
ਏਸ ਲਾਰੇ ਤੇ ਟੋਰ ਕਦ ਪੁੱਛਿਆ ਈ।
ਕੀ ਏਸ ਨਿਮਾਣੇ ਤੇ ਬੀਤੀਆਂ ਨੇ
ਕਦੀ ਸਾਰ ਵੀ ਲਈ ਓਏ ਰੱਬ ਸਾਈਆਂ
ਤੇਰੇ ਸ਼ਾਹ ਨਾਲ਼ ਜੱਗ ਕੀ ਕੀਤੀਆਂ ਨੇ
ਕਿਤੇ ਧੌਂਸ ਪੁਲਸ ਸਰਕਾਰ ਦੀ ਏ
ਕਿਤੇ ਧਾਂਦਲੀ ਮਾਲ ਪਟਵਾਰ ਦੀ ਏ
ਐਵੇਂ ਹੱਡਾਂ ’ਚ ਕਲਪੇ ਜਾਨ ਮੇਰੀ
ਜਿਵੇਂ ਫਾਹੀ ’ਚ ਕੂੰਜ ਕੁਰਲਾਂਵਦੀ ਏ
ਚੰਗਾ ਸ਼ਾਹ ਬਣਾਇਆ ਈ ਰੱਬ ਸਾਈਆਂ
ਪੌਲੇ ਖਾਂਦਿਆਂ ਵਾਰ ਨਾ ਆਂਵਦੀ ਏ
ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ
ਮੈ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਹਾਂ
ਮੈਨੂੰ ਤਾਂਘ ਨਹੀਂ ਮਹਿਲਾਂ ਮਾੜੀਆਂ ਦੀ
ਮੈਂ ਤੇ ਜਿਊਣ ਦੀ ਨੁੱਕਰ ਮੰਗਦਾ ਹਾਂ
ਮੇਰੀ ਮੰਨੇਂ ਤਾਂ ਤੇਰੀਆਂ ਮੈਂ ਮੰਨਾਂ
ਤੇਰੀ ਸੌਂਹ ਜੇ ਇੱਕ ਵੀ ਗੱਲ ਮੋੜਾਂ
ਜੇ ਇਹ ਮੰਗ ਨਹੀਂ ਪੁਜਦੀ ਤੈਂ ਰੱਬਾ
ਫੇਰ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾਂ


ਫ਼ੈਜ਼ ਨੇ ਫ਼ਿਲਮਾਂ ਦੇ ਗੀਤ ਵੀ ਲਿਖੇ, ਨਜ਼ਮ, ਗ਼ਜ਼ਲ, ਰੁਬਾਈ, ਕੱਤੇ, ਖੁੱਲ੍ਹੀ ਕਵਿਤਾ ਤੇ ਮਾਰਸੀਏ ਆਦਿ ਵੀ ਲਿਖੇ। ਵਿਦੇਸ਼ੀ ਬੋਲੀਆਂ, ਬਲੋਚੀ, ਪਸ਼ਤੋ ਆਦਿ ’ਚੋਂ ਅਗਾਂਹ-ਵਧੂ ਸ਼ਾਇਰਾਂ ਦੇ ਕਲਾਮ ਦਾ ਉਰਦੂ ਵਿੱਚ ਤਰਜਮਾ ਕੀਤਾ। ਉਸ ਦੀਆਂ ਆਪਣੀਆਂ ਨਜ਼ਮਾਂ ਦਾ ਲਗਭਗ ਸਾਰੀਆਂ ਯੂਰਪੀ ਅਤੇ ਕੁਝ ਅਫ਼ਰੀਕੀ ਬੋਲੀਆਂ ਵਿੱਚ ਤਰਜ਼ਮਾ ਹੋ ਚੁੱਕਿਆ ਹੈ। ਉਪ-ਮਹਾਂਦੀਪ ਦੀਆਂ ਵੀ ਕਈ ਬੋਲੀਆਂ ਵਿੱਚ ਉਸ ਦੀਆਂ ਨਜ਼ਮਾਂ ਦਾ ਉਲਥਾ ਕੀਤਾ ਗਿਆ ਹੈ।

ਸ਼ੇਰ ਮੁਹੰਮਦ ਹਮੀਦ ਜੋ ਫ਼ੈਜ਼ ਦਾ ਕਾਲਜ ਦਾ ਜਮਾਤੀ ਸੀ, ਉਸ ਬਾਰੇ ਲਿਖਦਾ ਹੈ, ‘‘ਫ਼ੈਜ਼ ਠੰਡੇ ਮਿਜ਼ਾਜ ਕੇ ਬੇਹੱਦ ਸੁਲਾਹ ਪਸੰਦ ਆਦਮੀ ਹੈਂ, ਬਾਤ ਕਿਤਨੀ ਭੀ ਇਸ਼ਤਆਲ-ਅੰਗੇਜ਼ ਹੋ, ਹਾਲਾਤ ਕਿਤਨੇ ਭੀ ਨਾਸਾਜ਼ਗਾਰ ਹੋਂ, ਵੋਹ ਨਾ ਬਰਹਮ ਹੋਤੇ ਹੈਂ ਔਰ ਨਾ ਮਾਯੂਸ ਸਬ ਕੁਛ ਤਹਮੱਲ ਔਰ ਖ਼ਾਮੋਸ਼ੀ ਸੇ ਬਰਦਾਸ਼ਤ ਕਰ ਲੇਤੇ ਹੈਂ। ਮੈਨੇ ਫ਼ੈਜ਼ ਕੋ ਨਾ ਕਭੀ ਤੈਸ਼ ਮੇਂ ਦੇਖਾ ਹੈ ਔਰ ਨਾ ਕਭੀ ਕਿਸੀ ਕਾ ਸ਼ਿਕਵਾ ਸ਼ਿਕਾਇਤ ਕਰਤੇ ਸੁਨਾ ਹੈ। ਇਨ ਕੀ ਦਿਲ ਕੀ ਗਹਿਰਾਈਓਂ ਮੇਂ ਲਾਖ ਹਿਜਾਨ ਬਰਪਾ ਹੈਂ, ਚਿਹਰੇ ਪਰ ਬਰਹਮੀ ਕੀ ਯਾ ਪ੍ਰੇਸ਼ਾਨੀ ਕੀ ਕੋਈ ਲਕੀਰ ਨਜ਼ਰ ਨਹੀਂ ਆਏਗੀ।’’ ਏਸੇ ਤਰ੍ਹਾਂ ਫ਼ੈਜ਼ ਦੇ ਇੱਕ ਹੋਰ ਸਾਥੀ ਨੇ ਲਿਖਿਆ ਹੈ ਕਿ ਕੋਈ ਭੀ ਸੰਕਟ ਦੀ ਘੜੀ ਹੋਵੇ ਪਰ ਫ਼ੈਜ਼ ਦੇ ਚਿਹਰੇ ’ਤੇ ਖੇੜਾ, ਅੱਖਾਂ ਵਿੱਚ ਚਮਕ ਅਤੇ ਬੁੱਲ੍ਹਾਂ ’ਤੇ ਗੌਤਮੀ ਮੁਸਕਰਾਹਟ ਰਹਿੰਦੀ ਸੀ। ਫ਼ੈਜ਼ ਦੀ ਸ਼ਖ਼ਸੀਅਤ ਦੇ ਗੁਣ ਉਸ ਦੀ ਸ਼ਾਇਰੀ ਵਿੱਚ ਵੀ ਹਨ। ਇਹ ਪਾਠਕ ਨੂੰ ਹਰ ਮੁਸੀਬਤ ਦਾ ਹੌਂਸਲੇ ਨਾਲ਼ ਮੁਕਾਬਲਾ ਕਰਨ, ਹਯਾਤੀ ਨੂੰ ਹਸੀਨ ਬਣਾਉਣ ਦਾ ਉਪਰਾਲਾ ਕਰਨਾ ਜ਼ੁਲਮ ਅਤੇ ਬੇਇਨਸਾਫ਼ੀ ਦੇ ਵਿਰੁੱਧ ਆਵਾਜ਼ ਉਠਾਉਣਾ, ਗ਼ਰੀਬਾਂ, ਮਜ਼ਦੂਰਾਂ, ਮਜ਼ਲੂਮਾਂ ਨਾਲ਼ ਹਮਦਰਦੀ ਰੱਖਣਾ ਅਤੇ ਆਲਮੀ ਭਾਈਚਾਰੇ ਨੂੰ ਬੜ੍ਹਾਵਾ ਦੇਣ ਦਾ ਸੁਨੇਹਾ ਦਿੰਦੀ ਹੈ।

ਉਨ੍ਹੀਵੀਂ ਸਦੀ ਵਿੱਚ ਗ਼ਾਲਿਬ ਨੇ ਉਰਦੂ ਸ਼ਾਇਰੀ ਨੂੰ ਮਾਊਂਟ ਐਵਰੈਸਟ ਦੀ ਟੀਸੀ ਤੱਕ ਪਹੁੰਚਾਇਆ, ਵੀਹਵੀਂ ਸਦੀ ਵਿੱਚ ਫ਼ੈਜ਼ ਨੇ ਇਸ ਨੂੰ ਚੁੱਕ ਕੰਚੰਨ ਜੰਗਾ ਦੀ ਚੋਟੀ ’ਤੇ ਚੜ੍ਹਾਇਆ। 1984 ਵਿੱਚ ਉਸ ਨੂੰ ਨੋਬਲ ਪੁਰਸਕਾਰ ਲਈ ਨਾਮਜ਼ਦ ਕਰਨਾ ਬਿਲਕੁਲ ਵਾਜਿਬ ਸੀ।

161 ਐਫ਼, ਸ਼ਹੀਦ ਭਗਤ ਸਿੰਘ ਨਗਰ
ਪੱਖੋਵਾਲ਼ ਰੋਡ, ਲੁਧਿਆਣਾ
ਸੰਪਰਕ— : 94170-06625


Comments

madhvi

Informative article.Good read. Corrections required in many of the urdu verses quoted above. e.g ...koo e yaar se nikle to soo e daar chale.

enateella

Cvweab Normocytic Anemias Anemia of Chronic Disease Occurs in the setting of chronic infection e. https://newfasttadalafil.com/ - cialis without a doctor's prescription Tvekrl Generic Doryx Without Dr Approval Tablet Shop Giybdi <a href=https://newfasttadalafil.com/>Cialis</a> Mvoimb Izotek From Canada Color Normal urine color is yellow amber or strawcolored. https://newfasttadalafil.com/ - is cialis generic

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ