Wed, 17 January 2018
Your Visitor Number :-   1131447
SuhisaverSuhisaver Suhisaver
ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਐਵਾਰਡ’ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ !               ਲਾਲੂ ਯਾਦਵ ਸਜ਼ਾ ਖ਼ਿਲਾਫ਼ ਹਾਈ ਕੋਰਟ ਪੁੱਜੇ               ਹਿੰਦੀ ਲੇਖਕ ਦੂਧਨਾਥ ਸਿੰਘ ਦਾ ਦੇਹਾਂਤ              

ਸੰਘ ਦੇ ਮੀਡੀਆ ਸਮਾਗਮ `ਚ ਪ੍ਰਸਾਰ ਭਾਰਤੀ ਦੇ ਆਹਲਾ ਅਧਿਕਾਰੀ !

Posted on:- 17-09-2017

suhisaver

ਸੰਘ ਨੇ ਇੱਕ ਅਰਬਪਤੀ ਨੂੰ ਫੜ ਕੇ ਮੀਡੀਆ ਨੂੰ ਮੁੱਠੀ `ਚ ਕਰਨ ਦੀ ਸੋਚ ਲਈ ਹੈ । ਇਸਦੀ ਤਾਜ਼ਾ ਮਿਸਾਲ ਪਿਛਲੇ ਦਿਨੀ ਨੋਇਡਾ ਦੇ 63 ਸੈਕਟਰ `ਚ ਦੇਖਣ ਨੂੰ ਮਿਲਿਆ ਹੈ । ਜਿਥੇ ਪ੍ਰਸਾਰ  ਭਾਰਤੀ ਦੇ ਨਿਰਦੇਸ਼ਕ ਏ ਸੂਰੇਪ੍ਰਕਾਸ਼ ਨੇ `ਹਿੰਦੂਸਥਾਨ ਸਮਾਚਾਰ ` ਦੀ ਨਵੀਂ ਵੈੱਬਸਾਈਟ ਦਾ ਉਦਘਾਟਨ ਕੀਤਾ ਹੈ । ਇਸ ਸਮਾਗਮ `ਚ `ਚ ਪ੍ਰਸਾਰ ਭਾਰਤੀ ਦੇ ਮੁਖੀ ਤੇ ਸੀਈਓ ਦੋਵੇਂ ਮੌਜੂਦ ਸਨ । ਯਾਦ ਰਹੇ ਕਿ `ਹਿੰਦੂਸਥਾਨ ਸਮਾਚਾਰ `ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਸਥਾਪਕ ਤੇ ਪਹਿਲੇ ਪ੍ਰਧਾਨ ਦਾਦਾ ਸਾਹਿਬ ਅਪਟੇ ਦੁਆਰਾ 1948 `ਚ ਸਥਾਪਿਤ `ਸੰਵਾਦ ਸਮਿਤੀ` ਸੀ ਜੋ ਅੱਜ ਪੂਰੀ ਤਰ੍ਹਾਂ  ਆਰਐੱਸਐੱਸ ਅਧੀਨ ਹੈ । ਵਾਜਪਾਈ ਸਰਕਾਰ ਸਮੇਂ ਇਸ ਏਜੰਸੀ ਨੂੰ ਸ਼ੁਰੂ ਕਰਨ ਦੇ ਯਤਨ ਹੋਏ ਉਦੋਂ ਪੈਸੇ ਲਾਉਣ ਵਾਲਾ ਕੋਈ ਨਾ ਮਿਲਿਆ ਕੰਮ ਖਟਾਈ `ਚ ਪੈ ਗਿਆ ਸੀ ।
                 
ਹੁਣ ਜਦੋਂ ਸੰਘ ਦੇ ਬਗਲ -ਬੱਚੇ ਮੋਦੀ ਚੰਗੇ ਬਹੁਮਤ ਨਾਲ ਜਿੱਤ ਕੇ ਆਏ ਹਨ ਤਾਂ ਭਾਜਪਾ ਦੇ ਇੱਕ ਧਨਾਢ ਸੰਸਦ ਮੈਂਬਰ ਆਰ . ਕੇ ਸਿਨਹਾ ਦਾ ਪੈਸੇ ਇਸ ਕੰਪਨੀ ਨੂੰ ਬਹਾਲ ਕਰਨ ਦੇ ਕੰਮ ਆਇਆ ਹੈ । ਸੂਤਰਾਂ ਅਨੁਸਾਰ ਇਸ ਏਜੰਸੀ  ਨੂੰ ਤਕੜਾ ਕਰਨ ਦਾ ਮਸੌਦਾ ਪ੍ਰਸਾਰ ਭਾਰਤੀ ਮੰਤਰਾਲੇ ਬਣਿਆ ਹੈ ।ਡੀਏਵੀਪੀ ਦੀ ਨਵੀਂ ਨੀਤੀ ਬਣਾਈ ਗਈ ਹੈ । ਇਸ ਅਨੁਸਾਰ ਸੰਘ ਦੀ ਸੰਵਾਦ ਸਮਿਤੀ ਨੂੰ ਪੀ .ਟੀ .ਆਈ .ਤੇ ਯੂ.ਐਨ .ਆਈ . ਦੇ ਬਰਾਬਰ ਖੜਾ ਕਰਨ ਦਾ ਯਤਨ ਕੀਤਾ ਗਿਆ ਹੈ ।
      

ਸੋ ਇਸ ਸੰਘੀ ਸਮਾਗਮ `ਚ ਪ੍ਰਸਾਰ ਭਾਰਤੀ ਦੇ ਆਹਲਾ ਅਧਿਕਾਰੀਆਂ ਦਾ ਢੁੱਕਣਾ ਆਪਣੇ ਆਪ ਚ ਸਵਾਲ ਖੜੇ ਕਰਦਾ ਹੈ । ਪ੍ਰਸਾਰ  ਭਾਰਤੀ ਦੀ ਆਪਣੀ ਕਾਰਗੁਜ਼ਾਰੀ ਵੀ ਬੜੇ ਸਵਾਲ ਖੜੇ ਕਰਨ ਵਾਲੀ ਹੈ ਪਿਛਲੇ ਤਿੰਨਾਂ ਸਾਲਾਂ ਦੀ ।

Comments

Name (required)

Leave a comment... (required)

Security Code (required)ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ