Mon, 21 October 2019
Your Visitor Number :-   1835652
SuhisaverSuhisaver Suhisaver
ਨੋਬਲ ਪੁਰਸਕਾਰਾਂ ਦਾ ਐਲਾਨ               ਰਵੀ ਸ਼ੰਕਰ ਝਾਅ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਲਿਆ ਹਲਫ਼              

ਮਹਾਨ ਵਿਦਵਾਨ ਅਤੇ ‘ਦਾਸ ਕੈਪਿਟਲ’ ਦਾ ਲੇਖਕ ਕਾਰਲ ਮਾਰਕਸ - ਬਲਜਿੰਦਰ ਸੰਘਾ

Posted on:- 05-05-2014

suhisaver

ਮਹਾਨ ਵਿਦਵਾਨ ਕਾਰਲ ਮਾਰਸ ਦਾ ਜਨਮ 5 ਮਈ 1818 ਨੂੰ ਜਰਮਨੀ ਵਿਚ ਨੂੰ ਹੋਇਆ, ਉਹਨਾਂ ਨੇ ਮਨੁੱਖ ਦੇ ਆਰਥਿਕ ਅਤੇ ਸਮਾਜਕ ਵਿਕਾਸ ਦਾ ਅਧਿਐਨ ਇਤਿਹਾਸ ਦੇ ਨਜ਼ਰੀਏ ਤੋਂ ਕੀਤਾ ਤੇ ਇਹੀ ਸਿੱਟਾ ਕੱਢਿਆ ਕਿ ਸਰਬੱਤ ਦੇ ਭਲੇ ਲਈ ਸਭ ਤੋਂ ਜ਼ਰੂਰੀ ਗੱਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣਾ ਹੈ, ਉਹਨਾਂ ਦੀਆ ਬਹਤੁ ਸਾਰੀਆਂ ਕਿਤਾਬਾਂ ਵਿਚੋ ਦਾਸ ਕੈਪਟੀਲ ਅਤੇ ਕਮਿਊਨਿਸਟ ਮੈਨੀਫਿਸਟੋ ਮੁੱਖ ਹਨ ਅਤੇ ਸਰਮਾਏਦਾਰੀ ਬਾਰੇ ਹੋਰ ਵੀ ਬਹੁਤ ਖੋਜ ਕੀਤੀ।

ਉਹਨਾਂ ਤੱਤਾਂ ਦਾ ਅਧਿਐਨ ਕੀਤਾ, ਜੋ ਇਸਨੂੰ ਪੈਦਾ ਕਰਦੇ। ਅਮਰੀਕਾ ਵਿਚ ਕਾਰਲ ਮਾਰਕਸ ਦੇ ਜਨਮ ਤੋਂ ਪਹਿਲਾਂ ਹੀ ਆਰਥਿਕਤਾ ਉੱਪਰ ਟਰੱਸਟਾਂ ਅਤੇ ਕਾਰਪੋਰੇਸ਼ਨਾਂ ਦੀ ਜਕੜ ਬਹੁਤ ਮਜ਼ੂਬਤ ਹੋ ਗਈ ਸੀ। ਇਸੇ ਕਰਕੇ ਅਮਰੀਕਾ ਦੇ ਪ੍ਰਧਾਨ ਨੂੰ ਕਹਿਣਾ ਪਿਆ ਸੀ ਕਿ ‘ਚਾਹੀਦਾ ਤਾਂ ਇਹ ਸੀ ਕਿ ਕਾਰਪੋਰੇਸ਼ਨਾਂ ਕਾਨੂੰਨ ਅਧੀਨ ਹੁੰਦੀਆਂ ਤੇ ਲੋਕਾਂ ਦੀਆਂ ਸੇਵਾਦਾਰ ਹੁੰਦੀਆਂ ਪਰ ਉਹ ਲੋਕਾਂ ਦੀ ਹੋਣੀ ਦੀਆਂ ਮਾਲਕ ਬਣ ਗਈਆਂ ਹਨ। ਸਿੱਧੇ ਸ਼ਬਦਾ ਵਿਚ ਅਤੇ ਸੌਖੇ ਢੰਗ ਨਾਲ ਦੇਖੀਏ ਤਾਂ ਕਾਰਲ ਮਾਕਸ ਦੇ ਸਿਧਾਂਤ ਦਾ ਉਦੇਸ਼ ਇਹੀ ਸੀ ਉਤਪਾਦਨ ਦੇ ਸਾਧਨਾਂ ਦੀ ਮਲੀਅਤ ਸਾਂਝੀ ਹੋਵੇ ਅਤੇ ਉਤਪਾਦਨ ਮੁਨਾਫੇ ਲਈ ਨਾ ਹੋਕੇ ਲੋੜ ਅਨੁਸਾਰ ਹੋਵੇ। ਕਿਉਂਕਿ ਸਰਮਾਏਦਰੀ ਦਾ ਉਦੇਸ਼ ਲਾਭ ਕਮਾਉਣਾ ਹੈ ਤੇ ਇਸ ਲਈ ਉਹ ਕੁਝ ਵੀ ਕਰ ਸਦਕੇ ਹਨ।

ਕਈ ਵਾਰ ਚੀਜ਼ਾਂ ਦੀ ਘਾਟ ਪੈਦਾ ਕਰਨ ਲਈ ਖੜ੍ਹੀਆਂ ਫਸਲਾਂ ਸਾੜ ਦਿੱਤੀਆਂ ਜਾਂਦੀਆਂ ਹਨ, ਆਲੂਆਂ ਦੀ ਫਸਲ ਉੱਪਰ ਮਿੱਟੀ ਦਾ ਤੇਲ ਛਿੜਕ ਦਿੱਤਾ ਜਾਂਦਾ ਹੈ, ਦੁੱਧ ਦਰਿਆਵਾਂ ਵਿਚ ਰੋੜ ਦਿੱਤਾ ਜਾਂਦਾ ਹੈ, ਫਲਾਂ ਨੂੰ ਗਾਲ ਦਿੱਤਾ ਜਾਂਦਾ ਹੈ। ਦੁਨੀਆਂ ਦੀਆਂ ਜੰਗਾਂ ਸਰਮਾਏਦਾਰੀ ਦੀ ਦੇਣ ਹਨ। ਉਹ ਆਪਣੇ ਅਧਿਐਨ ਨਾਲ ਸਮਝ ਗਿਆ ਸੀ ਕਿ ਆਉਣ ਵਾਲੇ ਸਮੇਂ ਵਿਚ ਵੱਧ ਲਾਭ ਕਮਾਉਣ ਲਈ ਅਤੇ ਚੀਜ਼ਾਂ ਦੀ ਥੁੜ ਪੈਦਾ ਕਰਨ ਲਈ ਇਹ ਸਭ ਕੁਝ ਕੀਤਾ ਜਾਂਦਾ ਹੈ। ਸਭ ਤੋਂ ਵੱਲੀ ਗੱਲ ਹੈ ਕਿ ਕਾਰਲ ਮਾਰਕਸ ਦੇ ਸਿਧਾਂਤ ਅਜਿਹੇ ਨਹੀਂ ਕਿ ਇੱਕ ਦਮ ਸਭ ਕੁਝ ਬਦਲਣਾ ਚਾਹੁੰਦੇ ਹਨ ਬਲਕਿ ਉਹ ਕਹਿੰਦਾ ਹੈ ਕਿ ਸਮਾਜ ਨੂੰ ਤਦ ਹੀ ਬਦਲਿਆ ਜਾ ਸਕਦਾ ਹੈ ਜੇਕਰ ਆਰਥਕ ਵਿਕਾਸ ਨੇ ਇਸਨੂੰ ਤਬਦੀਲੀ ਵਾਸਤੇ ਤਿਆਰ ਕਰ ਦਿੱਤਾ ਹੋਵੇ। ਬੇਸ਼ਕ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ।

 ਹੁਣ ਪੱਛਮੀ ਅਤੇ ਦੁਨੀਆਂ ਦੇ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਸਰਮਾਏਦਾਰੀ ਅੱਗੇ ਨਾਲੋਂ ਵੀ ਚਲਾਕ ਹੈ ਤੇ ਹੁਣ ਉਹ ਇਸ ਢੰਗ ਨਾਲ ਨਹੀਂ ਚੱਲਦੀ ਕਿ ਮਜ਼ਦੂਰ ਨੂੰ ਸਿਰਫ ਖਾਣ ਲਈ ਦਿੱਤਾ ਜਾਵੇ, ਬਲਕਿ ਇਸ ਢੰਗ ਨਾਲ ਚੱਲਦੀ ਹੈ ਕਿ ਉਸਨੂੰ ਥੋੜਾਂ ਵੱਧ ਦਿੱਤਾ ਜਾਵੇ ਤੇ ਉਹ ਨਿੱਜੀ ਲੋੜਾਂ ਦੇ ਨਾਲ-ਨਾਲ ਆਪਣੀਆ ਹੋਰ ਵਿਲਾਸਤਾਂ ਦੀ ਕੁਝ ਲੋੜਾਂ ਅਤੇ ਨਿੱਕੇ ਮੋਟੇ ਸ਼ੋਕ ਵੀ ਪੂਰੇ ਸਕੇ ਤੇ ਵਸਤੂਆਂ ਦੀ ਮੰਗ ਬਣੀ ਰਹੇ। ਕੈਨੇਡਾ ਅਮਰੀਕਾ ਅਤੇ ਹੋਰ ਵਿਕਸਿਤ ਦੇਸਾਂ ਦੇ ਮਜ਼ਦੂਰਾਂ ਨੂੰ ਇਸੇ ਢੰਗ ਨਾਲ ਪੇ ਕੀਤਾ ਜਾਂਦਾ ਹੈ, ਉਹ ਸਾਰੀ ਉਮਰ ਕੰਮ ਵੀ ਕਰਦੇ ਰਹਿੰਦੇ ਹਨ ਤੇ ਆਪਣੇ ਅਮੀਰ ਹੋਣ ਦੇ ਭਰਮ ਪਾਲਕੇ ਪੁਰਾਣੀ ਕਾਰ ਤੋਂ ਨਵੀਂ ਕਾਰ,ਫੇਰ ਹੋਰ ਵਧੀਆਂ ਕੰਪਨੀ ਕਾਰ ਫਿਰ ਬੀ ਐਮ ਡਵਲਯੂ ਤੱਕ ਐਵਰੇਜ 25 ਤੋਂ 30 ਸਾਲਾਂ ਵਿਚ ਪਹੁੰਚ ਜਾਂਦੇ ਹਨ ਤੇ ਘਰਾਂ ਉੱਪਰ ਵਿਆਜ ਭਰਦੇ-ਭਰਦੇ ਚਾਰ ਤੋਂ ਛੇ ਗੁਣਾ ਵੱਧ ਕੀਮਤ ਤਾਰ ਦਿੰਦੇ ਹਨ। ਗੱਡੀਆਂ ਗਲਜ਼ਰੀ ਹੋਣ ਲੱਗਦੀਆਂ ਹਨ ਤੇ ਘਰ ਵਿਚ ਮੁਲਾਇਮ ਅਤੇ ਮਖਮਲੀ ਗੱਦੇ ਵੱਧ ਜਾਂਦੇ ਹਨ ਪਰ ਟੁੱਟ ਚੁੱਕੀਆਂ ਢੂੰਹੀਆਂ ਉਹਨਾਂ ਦੀ ਥਾਂ ਲੱਕੜ ਦੇ ਫੱਟੇ ਤੇ ਟਿੱਕਕੇ ਸਾਹਿਜ ਮਹਿਸੂਸ ਕਰਦੀਆਂ ਹਨ ਅਤੇ ਇਕ ਮਜ਼ਦੂਰ ਫੱਟੇ ਤੋਂ ਫੱਟੇ ਦਾ ਸਫਰ ਤਹਿ ਕਰ ਲੈਂਦਾ ਹੈ ਪਰ ਹੋਣੀ ਇਹ ਹੈ ਕਿ ਉਹ ਇਸੇ ਵਿਚ ਖੁਸ਼ ਹੈ, ਇਸ ਕਰਕੇ ਨਾ ਤਾਂ ਉਸਨੂੰ ਕਾਰਲ ਮਾਰਕਸ ਯਾਦ ਆਉਂਦਾ ਹੈ ਨਾ ਉਸਦੇ ਸਿਧਾਂਤ।

ਸੰਪਰਕ: 001 403-680-3212

Comments

j.singh.1@ziggo.nl

ਭਾਜੀ ਦਾਸ ਨਹੀ ਦਸ ਕੈਪੀਟਲ ਜਰਮਨ ਭਾਸ਼ਾ ਵਿੱਚ ਦਸ ਦਾ ਮਤਲਬ ਹੁੰਦਾ ਹੈ ਇਹ ਕੈਪੀਟਲ ਬਾਕੀ ਡੀ ਏ ਐਸ ਦਾ ਮਤਲਬ ਜਰਮਨ ਭਾਸ਼ਾ ਵਿੱਚ ਦਸ ਹੈ ਨਾ ਕਿ ਦਾਸ..

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ