Tue, 16 April 2024
Your Visitor Number :-   6977026
SuhisaverSuhisaver Suhisaver

ਭਾਰਤੀ ਖੇਤੀਬਾੜੀ ਸੰਕਟ ਅਤੇ ਇਸ ਦਾ ਹੱਲ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਸ਼ੁਰੂ

Posted on:- 16-01-2016

ਬਰਨਾਲਾ : ਇਨਕਲਾਬੀ ਜਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ ਅਤੇ ਕਰਨਾਟਕਾ ਜਨ ਸ਼ਕਤੀ ਦੇ ਸੱਦੇ ‘ਤੇ “ਸੰਘਰਸ਼ਸ਼ੀਲ ਖੇਤਾਂ” ਨੂੰ ਸਮਰਪਿਤ ਭਾਰਤ ਅੰਦਰ ਖੇਤੀਬਾੜੀ ਦਾ ਸੰਕਟ ਅਤੇ ਇਸ ਦਾ ਹੱਲ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਜਥੇਬੰਦ ਕੀਤੀ ਗਈ। ਇਸ ਵਰਕਸ਼ਾਪ ਵਿੱਚ ਮੁਲਕ ਭਰ ’ਚੋਂ 17 ਸੂਬਿਆਂ ਦੇ ਸਮਾਜਿਕ ਕਾਰਕੁਨਾਂ ਅਤੇ ਅਕਾਦਮਿਕ ਖੇਤਰ ਵਿੱਚ ਕੰਮ ਕਰਦੀਆਂ ਉੱਘੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਅੰਗਰੇਜ਼ਾਂ ਖਿਲਾਫ ਚੱਲੀ ਕੌਮੀ ਮੁਕਤੀ ਲਹਿਰ ਅਤੇ ਕਿਸਾਨ ਸੰਘਰਸ਼ਾਂ ਦੇ ਸ਼ਹੀਦਾਂ ਦੀਆਂ ਫੋਟੋਆਂ, ਖੇਤੀਬਾੜੀ ਸੰਕਟ ਨਾਲ ਸਬੰਧਤ ਮਾਟੋਆਂ ਅਤੇ ਲੋਕ ਹਿੱਤਾਂ ਨੂੰ ਸਮਰਪਿਤ ਤੁਕਾਂ ਨਾਲ ਸਜੇ ਸ਼ਹੀਦ ਪਿ੍ਰਥੀਪਾਲ ਸਿੰਘ ਚੱਕ ਅਲੀਸ਼ੇਰ ਹਾਲ ਵਿੱਚ ਇਸ ਵਰਕਸ਼ਾਪ ਦਾ ਆਰੰਭ ਹੋਇਆ। ਪਿੰਡ ਸੁਖਪੁਰਾ ਤੋਂ ਖੇਤੀ ਸੰਕਟ ਦੀ ਭੇਟ ਚੜ੍ਹ ਚੁੱਕੇ ਪਰਿਵਾਰਾਂ ਨਾਲ ਸਬੰਧਿਤ ਗੁਰਮੀਤ ਕੌਰ, ਮਲਕੀਤ ਕੌਰ, ਮਨਜੀਤ ਕੌਰ, ਗੁਲਾਬ ਕੌਰ, ਗੁਰਚਰਨ ਕੌਰ ਅਤੇ ਇਨਕਲਾਬੀ ਕੇਂਦਰ ਪੰਜਾਬ ਦੀਆਂ ਸਰਗਰਮ ਕਾਰਕੁਨ ਪ੍ਰੇਮਪਾਲ, ਅਮਰਜੀਤ ਕੌਰ ਸਾਥੀ ਨਰਾਇਨ ਦੱਤ ਅਤੇ ਜਨਸ਼ਕਤੀ ਕਰਨਾਟਕਾ ਦੀ ਆਗੂ ਲਲਿਤਾ ਨੇ ਮਸ਼ਾਲ ਬਾਲ ਕੇ ਵਰਕਸ਼ਾਪ ਦੀ ਬਕਾਇਦਾ ਰੂਪ ’ਚ ਸ਼ੁਰੂਆਤ ਕੀਤੀ।

ਇਸ ਵਰਕਸ਼ਾਪ ਦੀ ਸ਼ੁਰੂਆਤ ਸਾਥੀ ਹਰਦੇਵ ਮੁੱਲਾਂਪੁਰ ਦੇ ਸ਼ਹੀਦਾਂ ਦੀ ਯਾਦ’ਚ ਗਾਏ ਗੀਤ ਅਤੇ ਪੰਜਾਬ ਅਤੇ ਕਰਨਾਟਕਾ ਦੀਆਂ ਉਨ੍ਹਾਂ ਔਰਤਾਂ ਵੱਲੋਂ ਮਸ਼ਾਲ ਜਗ੍ਹਾ ਕੇ ਕੀਤੀ ਗਈ ਜਿਨ੍ਹਾਂ ਦੇ ਜੀਵਨ ਸਾਥੀ ਕਿਸਾਨ ਲਹਿਰ ਵਿੱਚ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰ ਗਏ ਅਤੇ ਜਾਂ ਖੇਤੀਬਾੜੀ ਕਰਜ਼ਿਆਂ ਦਾ ਬੋਝ ਨਾ ਝੱਲਦੇ ਹੋਏ ਆਪਣੀ ਜੀਵਨ ਲੀਲ੍ਹਾ ਖਤਮ ਕਰ ਗਏ।ਪੰਜਾਬ ਦੇ ਉੱਘੇ ਅਰਥਸ਼ਾਸ਼ਤਰੀ ਡਾ.ਸੁੱਚਾ ਸਿੰਘ ਗਿੱਲ ਕਰਿੱਡ ਚੰਡੀਗੜ੍ਹ ਵੱਲੋਂ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ।ਉਨ੍ਹਾਂ ਆਪਣੇ ਭਾਸ਼ਨ ’ਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਦੇਸ਼ ਪੱਧਰ ’ਤੇ ਹੋ ਰਹੀਆਂ ਖੁਦਕਸ਼ੀਆਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਦੇਸ਼ ਅੰਦਰ ਖੇਤੀ ਦੇ ਵਧ ਅਤੇ ਡੂੰਘੇ ਹੋ ਰਹੇ ਸੰਕਟ ਦੀ ਨਿਸ਼ਾਨੀ ਹਨ।

ਵਪਾਰਕ ਸ਼ਰਤਾਂ ਖੇਤੀ ਦੇ ਉਲਟ ਹੋਣ ਕਰਕੇ ਇਹ ਧੰਦਾ ਕਿਸਾਨੀ ਕਈ ਲਾਹੇਬੰਦਾ ਨਹੀਂ ਰਿਹਾ, ਛੋਟੀ ਅਤੇ ਗਰੀਬ ਕਿਸਾਨੀ ਖੇਤੀਬਾੜੀ ਦੇ ਲਾਗਤੀ ਖਰਚਿਆਂ ਨੂੰ ਵੀ ਝੱਲਣ ਦੇ ਯੋਗ ਨਹੀਂ ਰਹੀ। ਜਿਸ ਕਰਕੇ ਲੋੜ ਹੈ ਕਿ ਅਜਿਹੀ ਕਿਸਾਨੀ ਲਈ ਸਾਂਝੀ ਸਹਿਕਾਰੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਇਨ੍ਹਾਂ ਵਾਸਤੇ ਲੋੜੀਂਦੇ ਬੀਜਾਂ, ਖਾਦਾਂ, ਦਵਾਈਆਂ, ਮਸ਼ੀਨਰੀ ਆਦਿ ਲਈ ਵਾਜਬ ਸਬਸਿਡੀ ਦਿੱਤੀ ਜਾਵੇ।

ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਸਿੰਘ ਪੂਹਲਾ ਨੇ ਖੇਤੀਬਾੜੀ ਅੰਦਰ ਸੰਕਟ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਸੰਕਟ ਦੀਆਂ ਤੰਦਾਂ 1960 ਵਿਆਂ’ਚ ਸ਼ੁਰੂ ਹੋਏ ਹਰੇ ਇਨਕਲਾਬ ਅਤੇ 1990 ਵਿਆਂ ’ਚ ਲਾਗੂ ਕੀਤੇ ਲਾਗੂ ਕੀਤੇ ਆਰਥਿਕ ਸੁਧਾਰਾਂ ਦੇ ਪ੍ਰੋਗਰਾਮ ਤੋਂ ਬਾਅਦ ਖਾਸ ਕਰ ਸੰਸਾਰ ਵਪਾਰ ਜਥੇਬੰਦੀ ਬਣਨ ਤੋਂ ਬਾਅਦ ਮੁਲਕ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਨੀਤੀਆਂ ਨਾਲ ਜੁੜੀਆਂ ਹੋਈਆਂ ਹਨ।ਹਰਾ ਇਨਕਲਾਬ ਅਤੇ ਸੰਸਾਰ ਵਪਾਰ ਜਥੇਬੰਦੀ ਦਾ ਪ੍ਰੋਗਰਾਮ ਸੰਸਾਰ ਦੀਆਂ ਵੱਡੀਆਂ ਤਾਕਤਾਂ ਖਾਸ ਕਰ ਅਮਰੀਕੀ ਸਾਮਰਾਜ ਵੱਲੋਂ ਆਪਣੇ ਹਿੱਤਾਂ ਲਈ ਬਣਾਇਆ ਗਿਆ ਜਿਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਜਿਨ੍ਹਾਂ ਦੇ ਭਵਿੱਖ ਵਿੱਚ ਨਿੱਕਲਣ ਵਾਲੇ ਸਿੱਟਿਆਂ ਦਾ ਅਧਿਐਨ ਨਹੀਂ ਕੀਤਾ ਗਿਆ।

ਹੁਣ ਬੀਟੀ ਅਤੇ ਜੀਨਸੋਧੀਆਂ ਫਸਲਾਂ ਨੂੰ ਬਿਨਾਂ ਪਰਖ ਪੜਤਾਲ ਦਿੱਤੀ ਜਾ ਰਹੀ ਪ੍ਰਵਾਨਗੀ ਦੇ ਹੋਰ ਵੀ ਭਿਆਨਕ ਸਿੱਟੇ ਹੋਣਗੇ1 ਇਨ੍ਹਾਂ ਨੀਤੀਆਂ ਦੇ ਸਿੱਟੇ ਵੱਜੋਂ ਬਹੁਰਾਸ਼ਟਰੀ ਕੰਪਨੀਆਂ ਅਤੇ ਭਾਰਤ ਦੇ ਇਜਾਰੇਦਾਰ ਘਰਾਣੇ ਤਾਂ ਮਾਲੋ- ਮਾਲ ਹੋਏ ਹਨ ਪਰ ਦੇਸ਼ ਦੇ ਕਰੋੜਾਂ ਲੋਕ ਗਰੀਬੀ ਬੇਰੋਜਗਾਰੀ ਨਾਲ ਝੰਭੇ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਆਪਣੇ ਕੀਮਤੀ ਜਾਨਾਂ ਗੁਆ ਰਹੇ ਹਨ। ਉੱਘੇ ਪੱਤਰਕਾਰ ਹਮੀਰ ਸਿੰਘ ਨੇ ਸੰਸਾਰ ਦੇ ਅਮੀਰ ਦੇਸ਼ਾਂ ਵੱਲੋਂ ਗਰੀਬ ਦੇਸ਼ਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਪਾਸੇ ਅਮਰੀਕਾ ਅਤੇ ਹੋਰ ਵੱਡੀਆਂ ਤਾਕਤਾਂ ਆਪਣੇ ਕਿਸਾਨਾਂ ਨੂੰ ਭਾਰੀ ਸਬਸਿਡੀਆਂ ਦੇ ਰਹੀਆਂ ਹਨ ਪਰ ਦੂਸਰੇ ਪਾਸੇ ਗਰੀਬ ਦੇਸ਼ਾਂ ਦੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਨਾਮਾਤਰ ਸਬਸਿਡੀਆਂ ਨੂੰ ਵੀ ਖਤਮ ਕਰਵਾਉਣ ਲਈ ਯਤਨਸ਼ੀਲ ਹਨ। ਉਨ੍ਹਾਂ ਸੰਸਾਰ ਵਪਾਰ ਜਥੇਬੰਦੀ ਨਿਰਦੇਸ਼ਾਂ ਮੁਤਾਬਕ ਭਾਰਤ ਸੰਸਾਰ ਵੱਲੋਂ ਐਫ.ਸੀ.ਆਈ ਅਤੇ ਹੋਰ ਖਰੀਦ ਏਜੰਸੀਆਂ ਦਾ ਭੋਗ ਪਾਉਣ, ਘੱਟੋ ਘੱਟ ਖਰੀਦ ਮੁੱਲ ਸਰਕਾਰ ਵੱਲੋਂ ਤਹਿ ਕਰਨ ਦੀ ਪ੍ਰਣਾਲੀ ਨੂੰ ਖਤਮ ਕਰਨ ਅਤੇ ਅੰਨ ਸੁਰੱਖਿਆ ਵਾਸਤੇ ਅਨਾਜ ਭੰਡਾਰਨ ਨੂੰ ਰੋਕਣ ਮੱਧ ਪ੍ਰਦੇਸ਼ ਤੋਂ ਆਦਿ ਵਾਸੀ ਸੰਗਠਨ ਸਮਾਜਵਾਦੀ ਜਨਪ੍ਰੀਸ਼ਦ ਦੇ ਆਗੂ ਅਨੁਰਾਗ ਮੋਦੀ ਅਤੇ ਜਾਗਰੁਤ ਦਲਿਤ ਆਦਿਵਾਸੀ ਸੰਗਠਨ ਦੀ ਆਗੂ ਮਾਧੁਰੀ ਨੇ ਆਦਿਵਾਸੀ ਕਬੀਲਿਆਂ ਦੇ ਕੁਦਰਤੀ ਵਸੀਲਿਆਂ ਜਲ, ਜੰਗਲ ਅਤੇ ਜਮੀਨ ਉੱਪਰ ਦੇਸੀ-ਬਦੇਸੀ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਕਬਜਿਆਂ ਅਤੇ ਆਦਿ ਵਾਸੀਆਂ ਦੇ ਉਜਾੜੇ ਬਾਰੇ ਵਿਆਖਿਆ ਕੀਤੀ।

ਬਿਹਾਰ ਤੋਂ ਏ. ਐਨ ਸਿਨਹਾ ਇੰਸਟੀਚਿਊਟ ਦੇ ਡਾਇਰੈਕਟਰ ਡਾ. ਡੀ. ਐਮ ਦਿਵਾਕਰ ਅਤੇ ਮਜਦੂਰ ਪੱਤਰਿਕਾ ਦੇ ਐਡੀਟਰ ਕਾ. ਪਾਰਸਾ ਸਰਕਾਰ, ਪੱਛਮੀ ਬੰਗਾਲ ਤੋਂ ਜੈ ਕਿਸਾਨ ਅਭਿਆਨ ਦੇ ਅਵਿਕ ਸ਼ਾਹ, ੳੱਤਰ ਪ੍ਰਦੇਸ਼ ਤੋਂ ਡਾ. ਸਤਿੰਦਰ ਕੁਮਾਰ, ਕ੍ਰਾਂਤੀਕਾਰੀ ਨੌਜਵਾਨ ਸਭਾ ਦਿੱਲੀ ਦੇ ਆਗੂ ਦੀ ਮੰਜਿਲ, ਉਤਰਾ ਖੰਡ ਤੋਂ ਇਨਕਲਾਬੀ ਮਜਦੂਰ ਕੇਂਦਰ ਦੇ ਆਗੂ ਕਾ. ਅਮਿਤ ਕੁਮਾਰ ਨੇ ਭਾਰਤ ਦੀਆਂ ਵੱਖ-ਵੱਖ ਥਾਵਾਂ ਉੱਪਰ ਖੇਤੀ ਬਾੜੀ ਧੰਦੇ ਨੂੰ ਦਰਪੇਸ਼ ਸਮੱਸਿਆਵਾਂ ਦੀ ਵਿਆਖਿਆ ਕਰਦਿਆਂ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਇਨ੍ਹਾਂ ਲਈ ਜਿੰਮੇਵਾਰ ਠਹਿਰਾਇਆ।ਅਰਥ ਸਾਸਤਰੀ ਡਾ. ਸੁਖਪਾਲ ਨੇ ਸਰਕਾਰ ਵੱਲੋਂ ਜ਼ੋਰਸ਼ੋਰ ਨਾਲ ਪ੍ਰਚਾਰੀ ਜਾ ਰਹੀ ਫਸਲੀ ਬੀਮਾ ਯੋਜਨਾ ’ਤੇ ਕਟਾਕਸ਼ ਕਸਦਿਆਂ ਦੱਸਿਆ ਕਿ ਇਸ ਨਾਲ ਕਿਸਾਨਾਂ ਦਾ ਫਾਇਦਾ ਹੋਣ ਦੀ ਬਜਾਏ ਸਰਕਾਰੀ ਖਜ਼ਾਨੇ ਨੂੰ ਰਗੜੇ ਨਾਲ ਕੰਪਨੀਆਂ ਦੀਆਂ ਤਿਜੋਰੀਆਂ ਭਰਨਗੀਆਂ। ਇਸ ਸਮੇਂ ਲੋਕ ਕਲਾਕਾਰ ਸੋਮ ਨਾਥ, ਹਰਦੇਵ ਮੁੱਲਾਂਪੁਰ, ਅਜਾਮੇਰ ਅਕਲੀਆ, ਅਜ਼ਾਦ ਰੰਰਮੰਚ ਬਰਨਾਲਾ(ਰਣਜੀਤ ਭੋਤਨਾ) ਜਨਸ਼ਕਤੀ ਕਰਨਾਟਕਾ ਦੇ ਕਲਾਕਾਰਾਂ ਨੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕਾ.ਕਮਲਜੀਤ ਖੰਨਾ ਵੱਲੋਂ ਕੀਤਾ ਗਿਆ।

-ਨਰਾਇਣ ਦੱਤ

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ