Tue, 17 October 2017
Your Visitor Number :-   1096580
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਜੈਵਿਕ ਖੇਤੀ ਕੀ ਅਤੇ ਜ਼ਰੂਰੀ ਕਿਉਂ? - ਮਾਲਵਿੰਦਰ ਸਿੰਘ ਢਿੱਲੋਂ

Posted on:- 18-06-2017

suhisaver

ਭਾਰਤ ਸਮਿਆਂ ਤੋਂ ਹੀ ਖੇਤੀ ਮੁਖੀ ਦੇਸ਼ ਵਜੋਂ ਜਾਣਿਆ ਜਾਂਦਾ ਹੈ। ਸਾਡਾ ਕਿਸਾਨ ਬਹੁਤ ਹੀ ਮਿਹਨਤੀ ਹੈ। ਪਰ ਸਾਡਾ ਕਿਸਾਨ ਵੀ ਸਮੇਂ ਦੇ ਨਾਲ-ਨਾਲ ਵਿਕਸਿਤ ਹੋ ਰਿਹਾ ਹੈ। ਖੇਤੀ ਬਦਲ ਗਈ ਹੈ। ਖੇਤੀ ਕਰਨ ਦੇ ਢੰਗ ਬਦਲ ਗਏ ਹਨ, ਖੇਤੀ ਕਰਨ ਦੇ ਸੰਦ ਬਦਲ ਗਏ ਹਨ। ਬਲਦਾਂ ਦੀ ਥਾਂ ਟਰੈਕਟਰ ਨੇ ਲੈ ਲਈ ਹੈ ਅਤੇ ਬਹੁਤ ਹੀ ਅਤਿ-ਆਧੁਨਿਕ ਸੰਦ ਅਤੇ ਮਸ਼ੀਨਾਂ ਬਣਾ ਲਈਆਂ ਗਈਆਂ ਹਨ, ਜਿਨ੍ਹਾਂ ਨਾਲ ਮਹੀਨਿਅੰਾ ਦਾ ਕੰਮ ਦਿਨਾਂ ਵਿਚ ਅਤੇ ਦਿਨਾਂ ਦਾ ਕੰਮ ਘੰਟਿਆਂ ਵਿਚ ਹੋ ਰਿਹਾ ਹੈ। ਖੇਤੀਬਾੜੀ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਅਸੀਂ ਇਸ ਤਰੱਕੀ ਦੇ ਮਗਰ ਲੱਗ ਕੇ ਆਪਣੇ ਪਿੱਛੇ ਬਹੁਤ ਕੁਝ ਛੱਡ ਆਏ ਹਾਂ, ਜਿਸ ਦੀ ਕਮੀ ਹਮੇਸ਼ਾ ਮਹਿਸੂਸ ਕਰਦੇ ਰਹਾਂਗੇ ਅਤੇ ਜਿਸ ਦੀ ਅਸੀਂ ਕਦੇ ਵੀ ਭਰਪਾਈ ਨਹੀਂ ਕਰ ਸਕਾਂਗੇ।

ਪਰ ਅਸੀਂ ਅਜੇ ਵੀ ਅਣਜਾਣ ਹਾਂ ਅਤੇ ਉਸ ਗਲਤੀ ਨੂੰ ਮਹਿਸੂਸ ਨਹੀਂ ਕਰ ਰਹੇ ਤੇ ਦੂਸਰਿਆਂ ਦੀ ਦੇਖਾ-ਦੇਖੀ ਆਪਣੇ ਆਪ ਨੂੰ ਇਸ ਬਦਲਾਵ ਦਾ ਹਿੱਸਾ ਬਣਾ ਰਹੇ ਹਾਂ। ਇਹ ਜਾਣਦੇ ਹੋਏ ਵੀ ਕਿ ਇਹ ਸਾਡੇ ਲਈ ਬਹੁਤ ਖ਼ਤਰਨਾਕ ਹੈ ਅਤੇ ਸਾਡੀ ਜ਼ਿੰਦਗੀ ਦਾ ਅੰਤ ਕਰਨ ਵਾਲਾ ਸਾਬਿਤ ਹੋਵੇਗਾ।


ਜੈਵਿਕ ਖੇਤੀ ਕੀ ਹੈ?

ਸਿੱਧੇ ਅਤੇ ਸਪੱਸ਼ਟ ਸ਼ਬਦਾਂ ਵਿਚ ਜੈਵਿਕ ਖੇਤੀ ਉਹ ਖੇਤੀ ਹੈ, ਸਿ ਵਿਚ ਅਸੀਂ ਕਿਸੇ ਕਿਸਮ ਦੇ ਕੀਟ ਨਾਸ਼ਕ, ਰਸਾਇਣਿਕ ਖਾਦਾਂ ਅਤੇ ਪੌਦੇ ਨੂੰ ਵਧਾਉਣ ਵਾਲੀ ਦਵਾਈ ਦਾ ਇਸਤੇਮਾਲ ਨਹੀਂ ਕਰਦੇ। ਇਹ ਇਕ ਸਿੱਧੀ ਸਾਧੀ ਖੇਤੀ ਹੈ। ਜਿਸ ਨੂੰ ਅਸੀਂ ਕੁਦਰਤੀ ਖੇਤੀ ਵੀ ਕਹਿ ਸਕਦੇ ਹਾਂ। ਇਸ ਵਿਚ ਫ਼ਸਲੀ ਚੱਕਰ, ਫ਼ਸਲਾਂ ਦੀ ਰਹਿੰਦ-ਖੂਹੰਦ, ਰੂੜ੍ਹੀ ਦੀ ਖਾਦ, ਹਰੀ ਖਾਦ ਆਦਿ ਦਾ ਇਸਤੇਮਾਲ ਹੁੰਦਾ ਹੈ। ਇਹ ਬਾਇਓ ਕੀਟਨਾਸ਼ਕ ਉਪਰ ਨਿਰਭਰ ਕਰਦੀ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਪੌਦਾ ਆਪਣੇ ਸਮੇਂ ਅਨੁਸਾਰ ਵਿਕਸਿਤ ਹੁੰਦਾ ਹੈ ਅਤੇ ਉਸ ਤੋਂ ਸਾਨੂੰ ਸੰਤੁਲਿਤ ਭੋਜਨ ਪ੍ਰਾਪਤ ਹੁੰਦਾ ਹੈ। ਪਰ ਇਥੇ ਇਕ ਗੱਲ ਹੋਰ ਵੀ ਹੈ ਕਿ ਜੇਕਰ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਫ਼ਸਲ ਨੂੰ ਕੀਟਨਾਸ਼ਕ ਦਾ ਛਿੜਕਾਅ ਨਹੀਂ ਕੀਤਾ ਅਤੇ ਯੂਰੀਆ ਡੀਏਪੀ ਨਹੀਂ ਪਾਇਆ ਤਾਂ ਫ਼ਸਲ ਸਾਡੀ ਜੈਵਿਕ ਫ਼ਸਲ ਹੈ ਨਹੀਂ ਇਹ ਗ਼ਲ਼ਤ ਹੋਵੇਗਾ। ਜੈਵਿਕ ਭੋਜਨ ਪ੍ਰਾਪਤ ਕਰਨ ਲਈ ਫ਼ਸਲ ਦੇ ਨਾਲ-ਨਾਲ ਜ਼ਮੀਨ ਅੰਦਰਲੀਆਂ ਅਸ਼ੁੱਧੀਆਂ ਵੀ ਖ਼ਤਮ ਕਰਨੀਆਂ ਪੈਣਗੀਆਂ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਜੈਵਿਕ ਖੇਤੀ ਉਹ ਖੇਤੀ ਹੈ ਜਿਸ ਉਪਰ ਕੋਈ ਖ਼ਰਚ ਨਹੀਂ ਆਉਂਦਾ । ਸਿਰਫ਼ ਬੱਚਤ ਹੀ ਬੱਚਤ ਹੈ। ਇਸ ਲਈ ਤੁਹਾਨੂੰ ਜੋ ਵੀ ਜ਼ਰੂਰੀ ਵਸਤੂਆਂ ਦੀ ਜ਼ਰੂਰਤ ਹੈ ਉਹ ਘਰ ਵਿਚ ਹੀ ਮਿਲ ਜਾਂਦੀਆਂ ਹਨ ਜਿਵੇਂ ਕਿ ਰੂੜ੍ਹੀ ਖਾਦ, ਖੱਟੀ ਲੰਸੀ, ਕੱਚੀ ਲੱਸੀ, ਗੁੜ੍ਹ, ਦੇਸੀ ਨਮਕ, ਹਲਦੀ, ਮਿਰਚ, ਫ਼ਲਾਂ ਅਤੇ ਸਬਜ਼ੀਆਂ ਦੇ ਛਿਲਕੇ, ਅੱਕ ਦੇ ਪੱਤੇ, ਨਿੰਮ ਦੇ ਪੱਤੇ, ਪਸ਼ੂਆਂ ਦਾ ਪਿਸ਼ਾਬ ਆਦਿ ਘਰ ਵਿਚ ਹੀ ਮਿਲ ਜਾਂਦੇ ਹਨ। ਬੱਸ ਇਨ੍ਹਾਂ ਨੂੰ ਸਮਝ ਕੇ ਇਸ ਦੀ ਵਰਤੋਂ ਕਰਨੀ ਹੈ।

ਜੈਵਿਕ ਕਿਉਂ ?


ਜੇਕਰ ਅੱਜ ਦੀ ਜੀਵਨ ਸ਼ੈਲੀ ਦੀ ਗੱਲ ਕਰੀਏ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਏਨ੍ਹੀ ਦੌੜ-ਭੱਜ ਦੀ ਜ਼ਿੰਦਗੀ ਹੈ, ਕੰਮ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਇਨਸਾਨ ਆਪਦੇ ਰੁਝੇਵਿਆਂ ਵਿਚ ਇਨ੍ਹਾਂ ਉਲਝ ਗਿਆ ਹੈ ਕਿ ਉਹ ਆਪਣੀ ਅਤੇ ਆਪਣੀ ਸਿਹਤ ਦਾ ਖ਼ਿਆਲ ਹੀ ਭੁੱਲ ਗਿਆ ਹੈ ਅਤੇ ਇਸ ਕਾਰਨ ਉਸ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਵੀ ਘੇਰ ਲਿਆ ਹੈ। ਇਹ ਸਹੀ ਹੈ ਕਿ ਅਸੀਂ ਸਾਰੀਆਂ ਬੀਮਾਰੀਆਂ 'ਤੇ ਕਾਬੂ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰ ਕੇ ਕੁਝ ਬੀਮਾਰੀਆਂ ਨਾਂਲ ਲੜ ਕੇ ਕਾਬੂ ਪਾਇਆ ਜਾ ਸਕਦਾ ਹੈ। ਜੈਵਿਕ ਭੋਜਨ ਰਾਹੀਂ ਅਸੀਂ ਆਪਣੇ ਸ਼ਰੀਰ ਨੂੰ ਸ਼ੁੱਧ ਭੋਜਨ ਦੇ ਕੇ ਬਿਮਾਰੀਆਂ ਨਾਲ ਲੜਨ ਲਈ ਸ਼ਕਤੀ ਪ੍ਰਦਾਨ ਕਰਦੇ ਹਾਂ। ਸਾਨੂੰ ਅੱਜ-ਕੱਲ੍ਹ ਦੇ ਬਾਹਰ ਦੇ ਖਾਣੇ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜੋ ਬਹੁਤ ਹੀ ਅਸ਼ੁੱੱਧ ਅਤੇ ਮਿਲਾਵਟੀ ਹੁੰਦਾ ਹੈ। ਇਹ ਹੀ ਬਿਮਾਰੀਆਂ ਨੂੰ ਜੀ ਆਇਆਂ ਕਹਿੰਦਾ ਹੈ।

ਸੋਚ ਬਦਲੋ

ਪੰਜਾਬ ਵਿਚ ਜਿੰਨੇ ਵੀ ਕਿਸਾਨ ਖੇਤੀ ਕਰਦੇ ਹਨ ਉਹ ਕਦੇ ਵੀ ਇਸ ਬਾਰੇ ਨਹੀਂ ਸੋਚਦੇ ਕਿ ਅਸੀਂ ਆਪ ਹੀ ਮਿਹਨਤ ਕਰ ਕੇ ਆਪਣੇ ਹੱਥੀਂ ਆਪਣੇ ਪਰਿਵਾਰ ਦਾ ਗਲਾ ਘੁੱਟ ਰਹੇ ਹਾਂ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਖ਼ਾਤਮੇ ਵੱਲ ਲੈ ਕੇ ਜਾ ਰਹੇ ਹਾਂ। ਸਾਨੂੰ ਸਭ ਨੂੰ ਇਹ ਭਲੀ ਭਾਂਤੀ ਪਤਾ ਹੈ ਪਰ ਫੇਰ ਵੀ ਅਸੀਂ ਇਸ ਤੋਂ ਮੂੰਹ ਮੋੜ ਲੈਂਦੇ ਹਾਂ ਤੇ ਇਹ ਗਲਤੀਆਂ ਦੁਹਰਾਈਆਂ ਜਾਂਦੀਆਂ ਹਨ। ਇਕ ਦਿਨ ਅਜਿਹਾ ਆਵੇਗਾ ਕਿ ਸਾਡੀਆਂ ਇਹ ਗਲਤੀਆਂ ਭਿਆਨਕ ਬਿਮਾਰੀਆਂ ਦਾ ਰੂਪ ਲੈ ਲੈਣਗੀਆਂ ਅਤੇ ਅਸੀਂ ਸਿਰਫ਼ ਤਮਾਸ਼ਾ ਹੀ ਦੇਖਾਂਗੇ, ਕੁਝ ਕਰ ਨਹੀਂ ਸਕਾਂਗੇ।

ਕਈ ਕਿਸਮ ਇਹ ਕਹਿੰਦੇ ਹਨ ਕਿ ਜੈਵਿਕ ਖੇਤੀ ਵਿਚ ਪੈਦਾਵਾਰ ਘਟ ਹੈ ਅਤੇ ਅਸੀਂ ਏਨਾਂ ਘਾਟਾ ਨਹੀਂ ਖਾ ਸਕਦੇ। ਪਰ ਕੀ ਉਹ ਆਪਣੇ ਪਰਿਵਾਰ ਲਈ ਵੀ ਥੋੜ੍ਹੀ ਜ਼ਮੀਨ ਉਪਰ ਜੈਵਿਕ ਖੇਤੀ ਨਹੀਂ ਕਰ ਸਕਦੇ। ਜ਼ਿਆਦਾ ਨਹੀਂ ਤਾਂ ਆਪਣੇ ਪਰਿਵਾਰ ਲਈ ਹੀ ਜ਼ਹਿਰ ਮੁਕਤ ਭੋਜਨ ਪੈਦਾ ਕਰੋ ਤਾਂ ਜੋ ਹਰ ਕੋਈ ਆਪਣੇ ਪਰਿਵਾਰ ਤੋਂ ਸ਼ੁਰੂਆਤ ਕਰ ਕੇ ਸਭ ਤੱਕ ਪਹੁੰਚਾਉਣ ਦੀ ਕੋਸ਼ਿਸ਼ ਤੇਜ਼ ਹੋ ਸਕੇ।

ਸ਼ੁੱਧ ਭੋਜਨ ਹਰ ਇਨਸਾਨ ਦਾ ਹੱਕ ਹੈ ਅਤੇ ਸਾਨੂੰ ਜੈਵਿਕ ਖੇਤੀ ਵੱਲ ਕਦਮ ਵਧਾ ਕੇ ਇਸ ਸੁਪਨੇ ਨੂੰ ਸਾਕਾਰ ਕਰਨਾ ਚਾਹੀਦਾ ਹੈ। ਇਕ ਕੋਸ਼ਿਸ਼ ਜ਼ਰੂਰੀ ਕਰਨੀ ਚਾਹੀਦੀ ਹੈ।

Comments

Name (required)

Leave a comment... (required)

Security Code (required)ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ